ਦਾਹੜਿਆਂ ਵਾਲੇ ਬੰਦਿਆਂ ਲਈ ਖਾਸ ਮਾਸਕ ਤਿਆਰ ਕਰੇਗਾ ਇਸਰਾਈਲ

ਦਾਹੜਿਆਂ ਵਾਲੇ ਬੰਦਿਆਂ ਲਈ ਖਾਸ ਮਾਸਕ ਤਿਆਰ ਕਰੇਗਾ ਇਸਰਾਈਲ

ਯਹੂਦੀਆਂ ਦੇ ਮੁਲਕ ਇਸਰਾਈਲ ਨੇ ਯਹੂਦੀ ਲੋਕਾਂ ਵੱਲੋਂ ਧਾਰਮਿਕ ਪਛਾਣ ਦੇ ਤੌਰ 'ਤੇ ਰੱਖੇ ਜਾਂਦੇ ਦਾਹੜੇ ਦੇ ਮੁਤਾਬਕ ਮਾਸਕ ਤਿਆਰ ਕਰਨ ਲਈ ਕੰਪਨੀਆਂ ਨੂੰ ਹੁਕਮ ਜਾਰੀ ਕੀਤਾ ਹੈ। ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਦੇ ਕਾਰਨ ਸਰਕਾਰ ਵੱਲੋਂ ਨਾਗਰਿਕਾਂ ਨੂੰ ਘਰਾਂ ਤੋਂ ਬਾਹਰ ਨਿੱਕਲਣ 'ਤੇ ਮਾਸਕ ਪਾਉਣ ਲਈ ਕਿਹਾ ਗਿਆ ਹੈ। 

ਦੱਸ ਦਈਏ ਕਿ ਮੱਧ ਪੂਰਬ ਵਿਚ ਪੈਂਦੇ ਇਸ ਯਹੂਦੀਆਂ ਦੇ ਮੁਲਕ ਵਾਲੇ ਇਸ ਖਿੱਤੇ ਵਿਚ ਯਹੂਦੀ ਅਤੇ ਮੁਸਲਿਮਾਂ ਤੋਂ ਇਲਾਵਾ ਕਾਫੀ ਇਸਾਈ ਵੀ ਧਾਰਮਿਕ ਅਕੀਦੇ ਵਜੋਂ ਦਾਹੜੇ ਰੱਖਦੇ ਹਨ। 

ਪਰ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਇਹਨਾਂ ਧਰਮਾਂ ਵਿਚ ਦਾਹੜੇ ਨੂੰ ਕਟਾਉਣ ਦੀ ਮਨਾਹੀ ਵੀ ਨਹੀਂ ਹੈ। ਇਸਰਾਈਲ ਵਿਚ ਯਹੂਦੀਆਂ ਦੀ ਉੱਚ ਧਾਰਮਿਕ ਚੇਅਰ ਦੇ ਬੁਲਾਰੇ ਨੇ ਕਿਹਾ ਕਿ ਜੇ ਸਰਕਾਰ ਨੇ ਜ਼ਰੂਰੀ ਸਮਝਿਆ ਤਾਂ ਲੋਕਾਂ ਨੂੰ ਦਾਹੜੀਆਂ ਕੱਟਣ ਲਈ ਵੀ ਹੁਕਮ ਜਾਰੀ ਕੀਤਾ ਜਾ ਸਕਦਾ ਹੈ। 

ਸਿੱਖ ਧਰਮ ਵਿਚ ਦੁਨੀਆ ਦੇ ਸਾਰੇ ਧਰਮਾਂ ਤੋਂ ਇਹ ਅਹਿਮ ਵਿਲੱਖਣਤਾ ਇਹ ਵੀ ਹੈ ਕਿ ਇੱਥੇ ਕੇਸਾਂ ਨੂੰ ਕਟਾਉਣ ਦੀ ਸਖਤ ਮਨਾਹੀ ਹੈ। ਕੇਸ ਸਿੱਖੀ ਦੇ ਪੰਜ ਕਕਾਰਾਂ ਵਿਚੋਂ ਇਕ ਹਨ। ਪਰ ਜਿਵੇਂ ਇਸਰਾਈਲ ਸਰਕਾਰ ਯਹੂਦੀਆਂ ਦੇ ਗੈਰ ਜ਼ਰੂਰੀ ਧਾਰਮਿਕ ਅਕੀਦੇ ਨੂੰ ਵੀ ਧਿਆਨ ਵਿਚ ਰੱਖ ਰਹੀ ਹੈ, ਇਸ ਦੇ ਉਲਟ ਬਿਨ੍ਹਾਂ ਦੇਸ਼ ਤੋਂ ਰਹਿ ਰਹੀ ਸਿੱਖ ਕੌਮ ਨੂੰ ਆਪਣੇ ਜ਼ਰੂਰੀ ਧਾਰਮਿਕ ਅਕੀਦੇ ਨੂੰ ਬਹਾਲ ਰੱਖਣ ਲਈ ਵੀ ਬਹੁਤ ਸੰਘਰਸ਼ ਕਰਨਾ ਪੈਂਦਾ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।