ਖੱਟਰ ਨੇ ਮੁੱਖ ਮੰਤਰੀ ਵਜੋਂ ਦੂਜੀ ਵਾਰ ਸਹੁੰ ਚੁੱਕੀ; ਛੋਟੇ ਬਾਦਲ ਦੇ ਵਿਰੋਧੀਆਂ ਦੇ ਜਸ਼ਨ 'ਚ ਪਹੁੰਚੇ ਵੱਡੇ ਬਾਦਲ

ਖੱਟਰ ਨੇ ਮੁੱਖ ਮੰਤਰੀ ਵਜੋਂ ਦੂਜੀ ਵਾਰ ਸਹੁੰ ਚੁੱਕੀ; ਛੋਟੇ ਬਾਦਲ ਦੇ ਵਿਰੋਧੀਆਂ ਦੇ ਜਸ਼ਨ 'ਚ ਪਹੁੰਚੇ ਵੱਡੇ ਬਾਦਲ
ਅਹੁਦਿਆਂ ਦੀ ਸਹੁੰ ਚੁੱਕਦੇ ਹੋਏ ਖੱਟਰ ਅਤੇ ਦੁਸ਼ਿਅੰਤ ਚੌਟਾਲਾ

ਚੰਡੀਗੜ੍ਹ: ਮਨੋਹਰ ਲਾਲ ਖੱਟਰ ਨੇ ਅੱਜ ਲਗਾਤਾਰ ਦੂਜੀ ਵਾਰ ਹਰਿਆਣਾ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਜੇਜੇਪੀ ਪਾਰਟੀ ਨੇ ਗਠਜੋੜ ਸਿਰੇ ਚੜ੍ਹਨ ਮਗਰੋਂ ਭਾਜਪਾ ਨੇ ਦੂਜੀ ਵਾਰ ਹਰਿਆਣੇ ਵਿੱਚ ਸਰਕਾਰ ਬਣਾ ਲਈ ਹੈ। ਜੇਜੇਪੀ ਦੇ ਆਗੂ ਦੁਸ਼ਿਅੰਤ ਚੌਟਾਲਾ ਨੇ ਉੱਪ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ। 

ਇਸ ਸਹੁੰ ਚੁੱਕ ਸਮਾਗਮ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਉੱਚ ਆਗੂ ਅਤੇ ਬਾਦਲ ਪਰਿਵਾਰ ਦੇ ਪ੍ਰਮੁਖ ਪ੍ਰਕਾਸ਼ ਸਿੰਘ ਬਾਦਲ ਵੀ ਮੋਜੂਦ ਸਨ। ਹਲਾਂਕਿ ਸੁਖਬੀਰ ਸਿੰਘ ਬਾਦਲ ਨੇ ਭਾਜਪਾ ਨਾਲੋਂ ਹਰਿਆਣੇ ਵਿੱਚ ਗਠਜੋੜ ਤੋੜ ਲਿਆ ਸੀ। ਇਸ ਲਈ ਪ੍ਰਕਾਸ਼ ਸਿੰਘ ਬਾਦਲ ਦੀ ਮੋਜੂਦਗੀ ਤੇ ਸੁਖਬੀਰ ਸਿੰਘ ਬਾਦਲ ਦੀ ਗੈਰ-ਮੋਜੂਦਗੀ ਨਵੀਂ ਚਰਚਾ ਛੇੜ ਗਈ ਹੈ।

ਇਸ ਮੌਕੇ ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ, ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇਪੀ ਨੱਢਾ, ਦੁਸ਼ਿਅੰਤ ਚੌਟਾਲਾ ਦੇ ਪਿਤਾ ਅਜੇ ਚੌਟਾਲਾ ਵੀ ਮੋਜੂਦ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੋਵਾਂ ਆਗੂਆਂ ਨੂੰ ਟਵੀਟ ਕਰਕੇ ਮੁਬਾਰਕਾਂ ਦਿੱਤੀਆਂ ਗਈਆਂ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।