ਅਜ਼ਾਦੀ ਪਸੰਦ ਆਗੂਆਂ ਨੇ ਯੂਐੱਨ ਦਫਤਰ ਵੱਲ ਮਾਰਚ ਦਾ ਸੱਦਾ ਦਿੱਤਾ; ਭਾਰਤ ਨੇ ਘੇਰਾ ਹੋਰ ਸਖਤ ਕੀਤਾ

ਅਜ਼ਾਦੀ ਪਸੰਦ ਆਗੂਆਂ ਨੇ ਯੂਐੱਨ ਦਫਤਰ ਵੱਲ ਮਾਰਚ ਦਾ ਸੱਦਾ ਦਿੱਤਾ; ਭਾਰਤ ਨੇ ਘੇਰਾ ਹੋਰ ਸਖਤ ਕੀਤਾ

ਸ਼੍ਰੀਨਗਰ: ਭਾਰਤ ਸਰਕਾਰ ਵੱਲੋਂ ਧਾਰਾ 370 ਹਟਾ ਕੇ ਕਸ਼ਮੀਰ 'ਤੇ ਕੀਤੇ ਗਏ ਸਿੱਧੇ ਕਬਜ਼ੇ ਦੇ ਵਿਰੋਧ ਵਿੱਚ ਅੱਜ ਕਸ਼ਮੀਰ ਦੇ ਅਜ਼ਾਦੀ ਪਸੰਦ ਆਗੂਆਂ ਵੱਲੋਂ ਸ਼੍ਰੀਨਗਰ ਸਥਿਤ ਸੰਯੁਕਤ ਰਾਸ਼ਟਰ () ਦੇ ਦਫਤਰ ਵੱਲ ਮਾਰਚ ਕਰਨ ਦਾ ਸੱਦਾ ਦਿੱਤਾ ਗਿਆ ਸੀ, ਜਿਸ ਨੂੰ ਰੋਕਣ ਲਈ ਭਾਰਤ ਸਰਕਾਰ ਨੇ ਸ਼ਹਿਰ ਵਿੱਚ ਰੋਕਾਂ ਲਾ ਦਿੱਤੀਆਂ ਹਨ। 

ਦੱਸ ਦਈਏ ਕਿ ਭਾਰਤ ਨੇ ਇਸ ਹਫਤੇ ਸ਼੍ਰੀਨਗਰ ਸ਼ੀਹਰ ਵਿੱਚ ਕੀਤੀ ਬੈਰੀਕੇਡਿੰਗ ਨੂੰ ਕੁੱਝ ਢਿੱਲਾ ਕੀਤਾ ਸੀ ਤੇ ਲੋਕਾਂ ਦਾ ਘਰਾਂ ਵਿੱਚ ਨਿੱਕਲਣਾ ਸ਼ੁਰੂ ਹੋਇਆ ਸੀ ਪਰ ਕਸ਼ਮੀਰ ਦੇ ਲੋਕਾਂ ਨੇ ਭਾਰਤ ਦੇ ਖਿਲਾਫ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦਿਆਂ ਸਾਰੇ ਕਾਰੋਬਾਰੀ ਅਦਾਰੇ, ਬਜ਼ਾਰ ਬੰਦ ਰੱਖੇ ਹੋਏ ਹਨ। ਅੱਜ ਸ਼ੁਕਰਵਾਰ ਨੂੰ ਜੁੰਮੇ ਦੀ ਨਮਾਜ਼ ਮਗਰੋਂ ਕਸ਼ਮੀਰੀ ਲੋਕਾਂ ਨੇ ਭਾਰਤੀ ਕਬਜ਼ੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਨਾ ਸੀ ਜਿਸ ਦੇ ਮੱਦੇਨਜ਼ਰ ਸ਼ਹਿਰ ਵਿੱਚ ਫੇਰ ਲੋਕਾਂ ਦੇ ਤੁਰਨ 'ਤੇ ਰੋਕਾਂ ਲਾ ਦਿੱਤੀਆਂ ਗਈਆਂ ਹਨ। ਪਿਛਲੇ ਲਗਭਗ 18 ਦਿਨਾਂ ਤੋਂ ਕਸ਼ਮੀਰ ਵਿੱਚ ਮੋਬਾਈਲ ਤੇ ਇੰਟਰਨੈਟ ਸੇਵਾਵਾਂ ਬਿਲਕੁੱਲ ਬੰਦ ਕਰਕੇ ਰੱਖੀਆਂ ਗਈਆਂ ਹਨ ਤੇ ਕਸ਼ਮੀਰ ਨੂੰ ਦੁਨੀਆ ਨਾਲੋਂ ਤੋੜਿਆ ਹੋਇਆ ਹੈ।

ਕਸ਼ਮੀਰ ਦੇ ਲੋਕਾਂ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਧਾਰਾ 370 ਨੂੰ ਖਤਮ ਕਰਕੇ ਕਸ਼ਮੀਰ ਦੇ ਖੇਤਰੀ-ਅਬਾਦੀ ਖਾਕੇ ਨੂੰ ਤਬਦੀਲ ਕਰਨਾ ਚਾਹੁੰਦੀ ਹੈ, ਕਿਉਂਕਿ ਪੂਰੇ ਭਾਰਤ ਵਿੱਚ ਜੰਮੂ ਕਸ਼ਮੀਰ ਹੀ ਇੱਕ ਮੁਸਲਿਮ ਬਹੁਗਿਣਤੀ ਸੂਬਾ ਹੈ।