ਸਿੱਖੀ 'ਤੇ ਇਟਾਲੀਅਨ ਭਾਸ਼ਾ 'ਚ ਫ਼ਿਲਮ 'ਇੰਡੈਨਟੀਤਾ 'ਬਣੀ

ਸਿੱਖੀ 'ਤੇ ਇਟਾਲੀਅਨ ਭਾਸ਼ਾ 'ਚ ਫ਼ਿਲਮ 'ਇੰਡੈਨਟੀਤਾ 'ਬਣੀ

ਅੰਮ੍ਰਿਤਸਰ ਟਾਈਮਜ਼ ਬਿਉਰੋ

ਮਿਲਾ : ਇਟਲੀ 'ਚ ਸਿੱਖਾਂ ਦੀ ਦਸਤਾਰ ਤੇ ਸਿੱਖੀ ਨੂੰ ਲੈ ਕੇ ਇੱਕ ਸ਼ੋਰਟ ਫਿਲਮ ਇਟਾਲੀਅਨ ਬੋਲੀ 'ਚ ਬਣਾਈ ਗਈ ਹੈ ਜਿਸ ਵਿੱਚ ਇਟਾਲੀਅਨ ਕਲਾਕਾਰਾ ਵੱਲੋਂ ਵੱਖ-ਵੱਖ ਕਿਰਦਾਰ ਬਾਖੂਬੀ ਨਿਭਾਏ ਗਏ ਹਨ ਤੇ ਇਟਲੀਅਨ ਬੋਲੀ ਦੇ ਮਾਹਿਰ ਤੇ ਅਦਾਕਾਰ ਹਰਸਿਮਰਨ ਸਿੰਘ ਵੱਲੋਂ ਮੁੱਖ ਕਿਰਦਾਰ ਨਿਭਾਇਆ ਗਿਆ ਹੈ। ਇਸ ਫਿਲਮ 'ਚ ਦਿਖਾਇਆ ਗਿਆ ਹੈ ਕਿ ਇਟਲੀ ਦੇ ਦਸਤਾਰਧਾਰੀ ਸਿੱਖਾਂਂ ਨੂੰ ਕਿਤੇ ਨਾ ਕਿਤੇ ਉਨ੍ਹਾਂ ਲੋਕਾ ਦਾ ਸਾਹਮਣਾ ਕਰਨਾ ਪੈਦਾ ਹੈ ਜੋ ਲੋਕ ਸਿੱਖੀ ਤੋਂਂ ਅਣਜਾਣ ਹਨ ਤੇ ਸਿੱਖੀ ਸਰੂਪ 'ਚ ਦਿਖਣ ਕਾਰਨ ਸਕੂਲਾਂ ,ਕਾਲਜਾਂ, ਕੰਮਾਂਂ ਕਾਰਾਂ ਵੇਲੇ ਕਈ ਮੁਸ਼ਕਲਾਂ ਤੋਂ ਲੰਘਣਾ ਪੈਂਦਾ ਹੈ, ਇਹ ਫ਼ਿਲਮ ਇਟਾਲੀਅਨ ਲੋਕਾਂ ਨੂੰ ਜਾਗਰੂਕ ਕਰਨ ਦਾ ਇੱਕ ਉਪਰਾਲਾ ਪੀਆਰ ਫਿਲਮ ਦੇ ਨਿਰਦੇਸ਼ਕ ਗਿੰਦਾ ਘੁੜਆਲੀਆ ਤੇ ਨਿਰਮਾਤਾ ਜਗਸਿਮਰਨ ਸਿੰਘ ਵੱਲੋਂ ਕੀਤਾ ਗਿਆ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਸਿੱਖ ਕੌਮ ਦਾ ਕਿਰਦਾਰ ਕਿਵੇਂ ਦਾ ਹੈ ਤੇ ਸਿਰ 'ਤੇ ਸਜੇ ਤਾਜ਼ ਦਸਤਾਰ, ਗੁਰੁੂ ਦੀ ਮੋਹਰ ਕੇਸ ਤੇ ਦਾਹੜੀ ਦੀ ਕੀ ਮਹੱਤਤਾ ਹੈ, ਨੂੰ ਦਰਸਾਉਂਦੀ ਫਿਲਮ ਬਣਾਈ ਗਈ ਹੈ ਤੇ ਇਸ ਫਿਲਮ ਦਾ ਨਾਂ 'ਇੰਡੈਨਟੀਤਾ' ਰੱਖਿਆ ਗਿਆ ਹੈ। ਇਸ ਸਬੰਧੀ ਨਿਰਮਾਤਾ ਗਿੰਦਾ ਘੁੜਆਲੀਆ ਨੇ ਦੱਸਿਆ ਕਿ ਇਸ ਫਿਲਮ ਦਾ ਨਿਰਮਾਣ ਪਾਰਮਾ, ਰਿਜੋਏਮੀਲੀਆ ਅਤੇ ਪਿਚੈਂਸਾ ਸ਼ਹਿਰਾਂਂ ਦੇ ਵੱਖ ਵੱਖ ਖੇਤਰਾਂਂ ਵਿਚ ਕੀਤਾ ਗਿਆ ਹੈ ਤੇ ਉਮੀਦ ਜਤਾਈ ਜਾ ਰਹੀ ਹੈ ਕਿ ਇਸ ਫ਼ਿਲਮ ਨੂੰ ਖ਼ਾਸ ਕਰਕੇ ਇਟਲੀ 'ਚ ਭਰਵਾਂ ਹੁੰਗਾਰਾ ਮਿਲ਼ੇਗਾ ਅਤੇ ਦਰਸ਼ਕਾਂ ਨੂੰ ਵੀ ਪਸੰਦ ਆਵੇਗੀ।