ਮਲੇਸ਼ੀਆ ਵਿੱਚ ਨਸ਼ਾ ਤਸਕਰੀ ਦੇ ਦੋਸ਼ 'ਚ ਭਾਰਤੀ ਫੜ੍ਹੇ ਗਏ; ਮੌਤ ਦੀ ਸਜ਼ਾ ਦੀ ਸੰਭਾਵਨਾ

ਮਲੇਸ਼ੀਆ ਵਿੱਚ ਨਸ਼ਾ ਤਸਕਰੀ ਦੇ ਦੋਸ਼ 'ਚ ਭਾਰਤੀ ਫੜ੍ਹੇ ਗਏ; ਮੌਤ ਦੀ ਸਜ਼ਾ ਦੀ ਸੰਭਾਵਨਾ

ਕੁਆਲਾਲੰਪੁਰ: ਨਸ਼ਾ ਤਸਕਰੀ ਦੇ ਮਾਮਲੇ 'ਚ ਕੁਆਲਾਲੰਪੁਰ ਹਵਾਈ ਅੱਡੇ 'ਤੇ ਮਲੇਸ਼ੀਆ ਪੁਲੀਸ ਨੇ ਚਾਰ ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ 14 ਕਿਲੋਗ੍ਰਾਮ ਡਰੱਗਸ ਅਤੇ 5,000 ਤੋਂ ਵੱਧ ਬੇਬੀ ਟਰਟਲਜ਼ ਸਮਗਲ ਕਰ ਰਹੇ ਸਨ।

ਪ੍ਰਾਪਤ ਜਾਣਕਾਰੀ ਮੁਤਾਬਿਕ ਮਲੇਸ਼ੀਆ ਪੁਲਿਸ ਨੇ 20 ਜੂਨ ਨੂੰ ਚੀਨ ਤੋਂ ਜਹਾਜ਼ ਚੜ੍ਹੇ ਦੋ ਭਾਰਤੀ ਨਾਗਰਿਕਾਂ ਦੇ ਬੈਗਾਂ 'ਚੋਂ 5,000 ਤੋਂ ਵੱਧ ਛੋਟੇ ਟਰਟਲਜ਼ ਮਿਲੇ, ਜਿੰਨ੍ਹਾਂ ਦਾ ਮੀਟ ਮਾਰਕੀਟਾਂ ਅਤੇ ਪਾਲਤੂ ਜਾਨਵਰ ਰੱਖਣ ਲਈ ਦੁਨੀਆ 'ਚ ਸਭ ਤੋਂ ਵੱਧ ਵਪਾਰ ਕੀਤਾ ਜਾਂਦਾ ਹੈ। ਇਸ ਵਪਾਰ ਲਈ ਪਰਮਟਾਂ ਦੀ ਲੋੜ ਹੁੰਦੀ।

ਉਥੇ ਹੀ ਦੋ ਹੋਰਨਾਂ ਕੋਲੋਂ 717,000 ਰਿੰਗਟ (174,000 ਡਾਲਰ) ਦੀ ਨਗਦ ਰਾਸ਼ੀ ਤੇ 14.34 ਕਿਲੋਗ੍ਰਾਮ ਡਰੱਗਜ਼ ਬਰਾਮਦ ਹੋਏ ਜੋ ਕਿ ਭਾਰਤ 'ਚੋਂ ਹੈਦਰਾਬਾਦ ਤੇ ਬੈਂਗਲੁਰੂ ਤੋਂ ਮਲੇਸ਼ੀਆ ਲਈ ਜਹਾਜ਼ ਚੜ੍ਹੇ ਸਨ। 

ਦੋਵੇਂ ਵਿਅਕਤੀਆਂ, ਜਿੰਨ੍ਹਾਂ 'ਤੇ ਡਰੱਗ ਸਮਗਲਰ ਹੋਣ ਦਾ ਸ਼ੱਕ ਹੈ ਨੂੰ ਦੋਸ਼ੀ ਕਰਾਰ ਦਿੱਤੇ ਜਾਣ 'ਤੇ ਮੌਤ ਦੀ ਸਜ਼ਾ ਦਾ ਸੁਣਾਈ ਜਾ ਸਕਦੀ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ