ਵਿਸ਼ਵ ਸਿਹਤ ਸੰਗਠਨ ਅਨੁਸਾਰ ਭਾਰਤ 'ਵਿਚ ਕੋਰੋਨਾਵਾਇਰਸ ਨਾਲ 47 ਲੱਖ ਹੋਈਆਂ ਮੌਤਾਂ

ਵਿਸ਼ਵ ਸਿਹਤ ਸੰਗਠਨ ਅਨੁਸਾਰ ਭਾਰਤ 'ਵਿਚ ਕੋਰੋਨਾਵਾਇਰਸ ਨਾਲ 47 ਲੱਖ ਹੋਈਆਂ ਮੌਤਾਂ

*ਭਾਰਤ ਸਰਕਾਰ ਨੇ ਇਸ ਦਾਅਵੇ 'ਤੇ  ਚੁੱਕੇ ਸਵਾਲ

ਅੰਮ੍ਰਿਤਸਰ ਟਾਈਮਜ਼

ਦਿਲੀ :ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਭਾਰਤ ਵਿੱਚ ਕੋਰੋਨਾਵਾਇਰਸ ਕਾਰਨ 47 ਲੱਖ ਲੋਕਾਂ ਦੀ ਮੌਤ ਹੋਈ ਹੈ। ਇਹ ਗਿਣਤੀ ਭਾਰਤ ਸਰਕਾਰ ਦੇ ਅੰਕੜਿਆਂ ਨਾਲੋਂ ਕਰੀਬ 10 ਗੁਣਾ ਵੱਧ ਹੈ। ਹਾਲਾਂਕਿ ਭਾਰਤ ਸਰਕਾਰ ਨੇ ਇਸ ਦਾਅਵੇ 'ਤੇ ਸਵਾਲ ਚੁੱਕੇ ਹਨ।ਵਿਸ਼ਵ ਸਿਹਤ ਸੰਗਠਨ ਦਾ ਅੰਦਾਜ਼ਾ ਹੈ ਕਿ ਕੋਰੋਨਾਵਾਇਰਸ ਮਹਾਮਾਰੀ ਕਾਰਨ ਦੁਨੀਆ ਵਿੱਚ ਹੁਣ ਤੱਕ ਕਰੀਬ 1.5 ਕਰੋੜ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਅੰਕੜਾ ਦੋ ਸਾਲਾਂ ਦੌਰਾਨ ਕੋਵਿਡ ਕਾਰਨ ਹੋਈਆਂ ਮੌਤਾਂ ਨਾਲੋਂ 13% ਵੱਧ ਹੈ।

ਵਿਸ਼ਵ ਸਿਹਤ ਸੰਗਠਨ ਨੇ ਭਾਰਤ ਵਿੱਚ ਕੋਰੋਨਾ ਕਾਰਨ ਹੋਈਆਂ ਮੋਤਾਂ ਦੀ ਜੋ ਸੰਖਿਆ ਦੱਸੀ ਹੈ ਉਸ ਮੁਤਾਬਕ ਇਹ ਦੁਨੀਆ ਭਰ ਵਿੱਚ ਹੋਈਆਂ ਮੌਤਾਂ ਦੀ ਗਿਣਤੀ ਦਾ ਇੱਕ ਤਿਹਾਈ ਹੈ।ਭਾਰਤ ਸਰਕਾਰ ਨੇ ਸੰਗਠਨ ਦੇ ਰਿਪੋਰਟ ਤਿਆਰ ਕਰਨ ਦੀ ਵਿਧੀ 'ਤੇ ਸਵਾਲ ਖੜ੍ਹੇ ਕੀਤੇ ਹਨ। 

ਭਾਰਤ ਦੇ ਅਧਿਕਾਰਤ ਅੰਕੜਿਆਂ ਅਨੁਸਾਰ ਦੇਸ਼ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਸੰਖਿਆ 5,23,975 ਹੈ।ਭਾਰਤ ਵਿੱਚ ਜ਼ਿਆਦਾਤਰ ਮੌਤਾਂ ਦੂਜੀ ਲਹਿਰ ਦੌਰਾਨ ਹੋਈਆਂ, ਜਦੋਂ ਡੈਲਟਾ ਵੇਰੀਐਂਟ ਕਾਰਨ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੌਤ ਹੋਈ।ਭਾਰਤ ਵਿੱਚ ਅੱਜਕੱਲ ਲਾਗ ਹਰ ਰੋਜ਼ ਦੇ ਤਿੰਨ ਹਜ਼ਾਰ ਮਾਮਲੇ ਸਾਹਮਣੇ ਆ ਰਹੇ ਹਨ।ਸੰਗਠਨ ਦੇ ਅੰਕੜੇ ਦੱਸਦੇ ਹਨ ਕਿ ਜ਼ਿਆਦਾ ਮੌਤਾਂ ਦੇ ਮਾਮਲੇ ਵਿੱਚ ਭਾਰਤ ਦੇ ਨਾਲ ਰੂਸ, ਇੰਡੋਨੇਸ਼ੀਆ, ਅਮਰੀਕਾ, ਬ੍ਰਾਜ਼ੀਲ, ਮੈਕਸੀਕੋ ਅਤੇ ਪੇਰੂ ਵਰਗੇ ਦੇਸ਼ ਸ਼ਾਮਲ ਹਨ। ਰੂਸ ਲਈ, ਇਹ ਸੰਖਿਆ ਦੇਸ਼ ਵਿੱਚ ਦਰਜ ਹੋਈਆਂ ਮੌਤਾਂ ਦੀ ਗਿਣਤੀ ਤੋਂ ਸਾਢੇ ਤਿੰਨ ਗੁਣਾ ਹੈ।ਸਾਲ 2020 ਅਤੇ 2021 ਦੌਰਾਨ ਬ੍ਰਿਟੇਨ ਦੀ 'ਵਧੇਰੇ ਮੌਤ' ਦਰ ਅਮਰੀਕਾ, ਸਪੇਨ ਅਤੇ ਜਰਮਨੀ ਵਾਂਗ ਵਿਸ਼ਵ ਔਸਤ ਨਾਲੋਂ ਵੱਧ ਸੀ।ਚੀਨ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਮੌਤ ਦਰ ਘੱਟ ਹੈ। ਚੀਨ ਅਜੇ ਵੀ 'ਜ਼ੀਰੋ ਕੋਵਿਡ' ਦੀ ਨੀਤੀ 'ਤੇ ਚੱਲ ਰਿਹਾ ਹੈ। ਜਿਸ ਵਿੱਚ ਵਿਸ਼ਾਲ ਟੈਸਟਿੰਗ ਅਤੇ ਕੁਆਰੰਟੀਨ ਸ਼ਾਮਲ ਹਨ।ਆਸਟ੍ਰੇਲੀਆ, ਜਾਪਾਨ ਅਤੇ ਨੌਰਵੇ ਨੇ ਕੋਵਿਡ ਵਾਇਰਸ ਤੋਂ ਬਚਣ ਲਈ ਸਖ਼ਤ ਯਾਤਰਾ ਪਾਬੰਦੀਆਂ ਲਗਾਈਆਂ।