ਗਾਜ਼ੀਆਬਾਦ ਗੁਰੂਘਰ ‘ਚ ਲੱਗਿਆ ਆਕਸੀਜਨ ਲੰਗਰ

ਗਾਜ਼ੀਆਬਾਦ ਗੁਰੂਘਰ ‘ਚ ਲੱਗਿਆ ਆਕਸੀਜਨ ਲੰਗਰ

,Covid-19 ਨਾਲ ਲੜ ਰਹੇ ਲੋੜਵੰਦਾਂ ਦੀ ਸਹਾਇਤਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ: ਗਾਜ਼ੀਆਬਾਦ ਜ਼ਿਲੇ ਵਿਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ, ਇੰਦਰਾਪੁਰਮ ਦੇ ਗੁਰੂਘਰ (Indirapuram gurudwara) ਨੇ ਇਕ ਵਿਲੱਖਣ ਪਹਿਲ ਸ਼ੁਰੂ ਕੀਤੀ ਹੈ। ਗੁਰੂਦਵਾਰਾ ਪ੍ਰਬੰਧਕਾਂ ਨੇ ਆਕਸੀਜਨ ਲੰਗਰ(Oxygen Langar)  ਦੀ ਸੇਵਾ ਸ਼ੁਰੂ ਕੀਤੀ ਹੈ। ਲੰਗਰ ਵਿਖੇ ਕੋਰੋਨਾ ਦੇ ਮਰੀਜ਼ਾਂ ਨੂੰ ਆਨ-ਰੋਡ ਆਕਸੀਜਨ(On Road Oxygen)   ਦਿੱਤੀ ਜਾ ਰਹੀ ਹੈ। ਲੋਕ ਮਰੀਜ਼(COVID-19 patients) ਨੂੰ ਤੁਰੰਤ ਆਕਸੀਜਨ ਲੈਣ ਲਈ ਲੈ ਜਾ ਰਹੇ ਹਨ। ਇਹ ਸੇਵਾ ਵੀਰਵਾਰ ਰਾਤ ਤੋਂ ਸ਼ੁਰੂ ਕੀਤੀ ਗਈ ਹੈ ਅਤੇ ਹੁਣ ਤੱਕ ਲਗਭਗ 35 ਲੋਕਾਂ ਨੂੰ ਆਕਸੀਜਨ ਦਿੱਤੀ ਜਾ ਚੁੱਕੀ ਹੈ। ਪ੍ਰਬੰਧਕਾ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਇਸ ਵਿਚ ਸਹਾਇਤਾ ਕਰਨੀ ਚਾਹੀਦੀ ਹੈ ਅਤੇ ਨਿਰੰਤਰ ਆਕਸੀਜਨ ਦੀ ਸਪਲਾਈ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਪੀਟੀਆਈ