ਪੌਦੇ ਲਗਾਉਣ ਦੇ ਨਾਲ ਇਨਾ ਦੀ ਸਾਭ ਸੰਭਾਲ ਵੀ ਜਰੂਰੀ : ਰਾਮਜੀ ਲਾਲ

ਪੌਦੇ ਲਗਾਉਣ ਦੇ ਨਾਲ ਇਨਾ ਦੀ ਸਾਭ ਸੰਭਾਲ ਵੀ ਜਰੂਰੀ : ਰਾਮਜੀ ਲਾਲ

ਅੰਮ੍ਰਿਤਸਰ ਟਾਈਮਜ਼


ਸ਼ਹੀਦ ਭਗਤ ਸਿੰਘ ਨਗਰ : ਮਨੁੱਖੀ ਅਧਿਕਾਰ ਮੰਚ (ਰਜਿ) ਪੰਜਾਬ ਇੰਡੀਆ ਵਲੋਂ ਕੋਮੀ ਪ੍ਰਧਾਨ ਡਾ.ਜਸਵੰਤ ਸਿੰਘ ਖੇੜਾ ਜੀ ਤੇ ਸਰਪ੍ਰਸਤ ਰਿਟਾਇਰ ਐਸ.ਪੀ ਰਾਮਜੀ ਲਾਲ ਦੇ ਦਿਸ਼ਾ ਨਿਰਦੇਸ਼ਾ ਤਹਿਤ ਮੰਚ ਵਲੋਂ ਅਵਤਾਰ ਸਿੰਘ ਸੰਧੂ ਚੇਅਰਮੈਨ ਐਟੀਕਰਾਇਮ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜਨਮਦਿਨ ਮੌਕੇ ਪ੍ਰਧਾਨ ਅਮਰੀਕ ਸਿੰਘ ਦੀ ਅਗਵਾਈ ਹੇਠ ਨਿੰਰਕਾਰੀ ਸਤਸੰਗ ਭਵਨ ਰਾਹੋ ਵਿਖੇ 100 ਤੋਂ ਜਿਆਦਾ ਪੌਦੇ ਲਗਾਏ।ਇਸ ਮੌਕੇ ਮਨੁੱਖੀ ਅਧਿਕਾਰ ਮੰਚ ਦੇ ਸਰਪ੍ਰਸਤ ਰਾਮਜੀ ਲਾਲ ਨੇ ਕਿਹਾ ਕਿ ਹਰ ਸਾਲ ਪੰਜਾਬ ਦੀਆਂ ਅਨੇਕਾਂ ਸੰਸਥਾਵਾਂ ਵਲੋਂ ਵਾਤਾਵਰਣ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਉਣ ਲਈ ਹਜਾਰਾ ਦੀ ਗਿਣਤੀ ਚ ਪੌਦੇ ਲਗਾਏ ਜਾਦੇ ਹਨ ਜੋ ਕਿ ਸ਼ਲਾਘਾਯੋਗ ਕਾਰਜ ਹੈ ਪਰ ਕਈ ਜਗਾ ਦੇਖਣ ਚ ਆਇਆ ਹੈ ਕਿ ਕੁਝ ਲੋਕ ਪੌਦੇ ਲਗਾ ਕੇ ਫੋਟੋਆਂ ਕਰਵਾ ਕੇ ਚਲੇ ਜਾਦੇ ਹਨ ਤੇ ਉਨ੍ਹਾਂ ਦੁਬਾਰਾ ਲਗਾਏ ਪੌਦੇ ਚੰਗੀ ਦੇਖਭਾਲ ਨਾ ਹੋਣ ਕਰਕੇ ਵੱਡੇ ਨਹੀ ਹੁੰਦੇ ਇਸ ਲਈ ਜੇ ਕੋਈ ਵੀ ਸੰਸਥਾ ਪੌਦੇ ਲਗਾਉਦੀ ਹੈ ਤਾ ਉਨਾ ਦੀ ਸਾਭ ਸੰਭਾਲ ਵੀ ਬਹੁਤ ਜਰੂਰੀ ਹੈ। ਇਸ ਮੌਕੇ ਸਰਪ੍ਰਸਤ ਡਾ.ਰਾਮਜੀ ਲਾਲ,ਚੇਅਰਮੈਨ ਗੁਰਬਚਨ ਸਿੰਘ ਸੈਣੀ,ਪੰਜਾਬ ਮੁੱਖ ਬੁਲਾਰਾ ਸੁਖਜਿੰਦਰ ਸਿੰਘ ਬਖਲੌਰ,ਦੋਆਬਾ ਜੋਨ ਚੇਅਰਮੈਨ ਗੁਰਦੀਪ ਸਿੰਘ ਸੈਣੀ,ਪੰਜਾਬ ਮੀਡੀਆ ਕੰਟਰੋਲਰ ਨਵਕਾਤ ਭਰੋਮਜਾਰਾ,ਜਿਲ੍ਹਾ ਪ੍ਰਧਾਨ ਅਮਰੀਕ ਸਿੰਘ,ਬਲਾਕ ਮੁਕੰਦਪੁਰ ਮਹਿਲਾ ਪ੍ਰਧਾਨ ਅਨੀਤਾ ਗੋਤਮ,ਜਰਨਲ ਸੈਕਟਰੀ ਪੰਜਾਬ ਹਰਭਜਨ ਲਾਲ ਸਾਗਰ,ਪਰਸਨਲ ਸੈਕਟਰੀ ਹੁਸਨ ਲਾਲ ਸੂੰਢ,ਰੋਹਿਤ ਬੀਕਾ ਤੋਂ ਇਲਾਵਾ ਸਤਸੰਗ ਭਵਨ ਰਾਹੋ ਦੇ ਮੈਂਬਰ ਅਹੁਦੇਦਾਰ ਹਾਜ਼ਰ ਸਨ।