ਆਖਿਰ ਬਿੱਲੀ ਥੈਲਿਉਂ ਬਾਹਰ ਆ ਹੀ ਗਈ - ਰਣਜੀਤ ਸਿੰਘ

ਆਖਿਰ ਬਿੱਲੀ ਥੈਲਿਉਂ ਬਾਹਰ ਆ ਹੀ ਗਈ  - ਰਣਜੀਤ ਸਿੰਘ
Gurtej Singh Former IAS

ਸਰਦਾਰ ਗੁਰਤੇਜ ਸਿੰਘ ਸਾਬਕਾ ਆਈ ਏ ਐਸ ਨੇ ਭਾਈ ਹਰਮਿੰਦਰ ਸਿੰਘ ਸੰਧੂ ਨੂੰ ਮਹਾਨ ਸਪੂਤ ਤੇ ਖਾਲਿਸਤਾਨ ਦੇ ਸੰਘਰਸ਼ ਨੂੰ ਭਾਰਤ ਦੀ ਘੜੀ ਚਾਲ ਦੱਸ ਕੇ ਇੱਕ ਲਿਖਤ ਫੇਸਬੁੱਕ ਤੇ ਪਾਈ ਹੈ।

ਇਸ ਬਹਿਸ ਵਿੱਚੋਂ ਇੱਕ ਅਹਿਮ ਗੱਲ ਨਿੱਤਰ ਕੇ ਸਾਹਮਣੇ ਆਈ ਹੈ ਕਿ ਲੰਮੇ ਸਮੇਂ ਤੋਂ ਭਾਈ ਦਲਜੀਤ ਖਿਲਾਫ ਜਿਹੜੀ ਮੁਹਿੰਮ ਸ਼ੁਰੂ ਕੀਤੀ ਗਈ ਸੀ ਅਤੇ ਜਿਸ ਨੂੰ ਵਾਰ ਵਾਰ ਦੁਹਰਾਇਆ ਜਾਂਦਾ ਰਿਹਾ ਹੈ ਉਹ ਕਿਸੇ ਇੱਕ ਅੱਧੇ ਵਿਅਕਤੀ ਦੀ ਔਖ ਜਾਂ ਨਰਾਜ਼ਗੀ ਵਿੱਚੋਂ ਨਿਕਲੀਆਂ ਗੱਲਾਂ ਨਹੀਂ ਸਨ ਸਗੋਂ ਭਾਰਤ ਦੀ ‘ਡੀਪ ਸਟੇਟ’ ਦਾ ਹੱਥ ਹੈ। ਹੁਣ ਤਾਂ ਕੋਈ ਓਹਲਾ ਹੀ ਨਹੀਂ ਰਿਹਾ, ਸੱਚ ਬਿਖਰੇ ਰੂਪ ਵਿੱਚ ਪ੍ਰਗਟ ਹੋ ਗਿਆ ਹੈ। ਜੇਕਰ ਜਾਤੀ ਈਰਖਾ ਦੇ ਡੰਗੇ ਲੋਕਾਂ ਦੀਆ ਅਜੇ ਵੀ ਅੱਖਾਂ ਨਹੀਂ ਖੁੱਲ੍ਹਦੀਆਂ ਤਾਂ ਉਹ ਵੀ ਸ਼ੱਕ ਦੇ ਦਾਇਰੇ ਵਿੱਚ ਆ ਜਾਣਗੇ। ਅੱਗੇ ਤੋਂ ਅੱਗੇ ਹੋਰ ਰੰਗ ਪ੍ਰਗਟ ਹੋਣਗੇ।

ਅਸਲ ਵਿੱਚ ਗੁਰਤੇਜ ਸਿੰਘ ਦੀ ਲਿਖਤ ਅਤੇ ਚੱਲ ਰਹੀ ਬਹਿਸ ਇਹਨਾਂ ਦਾ ਇਕਬਾਲੀਆ ਬਿਆਨ ਹੀ ਹੈ. ਇਸ ਸਾਰੀ ਬਹਿਸ ਤੋਂ ਕੁੱਝ ਗੱਲਾਂ ਸ਼ਪੱਸ਼ਟ ਹੋ ਗਈਆਂ ਹਨ ( ਸੰਧੂ ਸਮਰੱਥਕ ਇਸਤੋਂ ਮੁਨਕਰ ਨਹੀਂ ਹੋਏ) ਕਿ :

1. ਹਰਮਿੰਦਰ ਸਿੰਘ ਸੰਧੂ, ਭਗਵਾਨ ਸਿੰਘ ਜਾਂ ਹੋਰ ਇਹਨਾਂ ਦੇ ਨੇੜਲਿਆਂ ਨੇ ਜੁਝਾਰੂਆਂ ਦੀ ਸਹਿਮਤੀ ਤੋਂ ਬਿਨਾਂ ਸਰਕਾਰ ਨਾਲ ਗੁਪਤ ਗੱਲ-ਬਾਤ ਤੋਰੀ।

2. ਖਾਲਿਸਤਾਨ ਦੀ ਬਜਾਏ ਅਨੰਦਪੁਰ ਦੇ ਮਤੇ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਭਾਰਤੀ ਸੰਵਿਧਾਨ ਅਧੀਨ ਹੀ ਮਸਲੇ ਦਾ ਹੱਲ ਲੱਭਣਾ ਚਾਹੁੰਦੇ ਸਨ।

3. ਸੰਧੂ ਅਤੇ ਸਾਥੀ ਦਰਬਾਰ ਸਾਹਿਬ ਵਿੱਚੋਂ ਹੱਥ ਖੜ੍ਹੇ ਕਰਕੇ ਅਕਾਲੀਆਂ ਦੀ ਸ਼ਰਨ ਲੈ ਕੇ ਨਿੱਕਲੇ।

4. ਉਹ ਅਕਾਲੀਆਂ ਦੇ ਬਦਲ ਵਜੋਂ ਹੀ ਸਿੱਖਾਂ ਜਾਂ ਪੰਜਾਬੀਆਂ ਦੀ ਪ੍ਰਤੀਨਿਧਤਾ ਕਰਨੀ ਚਾਹੁੰਦੇ ਸਨ ਅਤੇ ਚੋਣਾਂ ਰਾਹੀਂ ਇੱਕ ਸੂਬੇ ਦੀ ਰਾਜਸੀ ਸਤਾ ਲੈ ਕੇ ਹੀ ਮਸਲੇ ਹੱਲ ਕਰਨਾ ਚਾਹੁੰਦੇ ਸਨ।

ਗੁਰਤੇਜ ਸਿੰਘ ਦੀ ਲਿਖਤ ਵਿੱਚੋਂ ਕੁੱਝ ਅੰਸ਼

“ਖ਼ਾਲਿਸਤਾਨ' ਪਹਿਲੇ ਦਿਨ ਤੋਂ ਹੀ ਗ਼ੈਰ-ਸਿੱਖਾਂ ਦੀ ਸਿੱਖਾਂ ਵਿਰੁੱਧ ਵਰਤਣ ਲਈ ਘੜੀ ਗਈ ਘਾੜਤ ਸੀ। ਇਸ ਦੀਆਂ ਜੜ੍ਹਾਂ 1945 ਤੱਕ ਕੌੰਗਰਸ ਪਾਰਟੀ ਦੇ ਦਸਤਾਵੇਜ਼ਾਂ ਅਤੇ ਮਹਾਸ਼ਾ ਅਖ਼ਬਾਰਾਂ ਦੇ ਨੀਤੀ-ਲੇਖਾਂ ਤੱਕ ਪਹੁੰਚਦੀਆਂ ਹਨ। ਸਿੱਖਾਂ-ਮੁਸਲਮਾਨਾਂ ਦੇ ਆਪਸੀ ਡੂੰਘੇ ਵੈਰ ਪਵਾ ਕੇ ਪੰਜਾਬ ਦੀ ਵੰਡ ਨੂੰ ਯਕੀਨੀ ਬਣਾਉਣ ਲਈ ਏਸ ਨੂੰ 1947 ਤੋਂ ਪਹਿਲਾਂ ਵਰਤਿਆ ਜਾ ਚੁੱਕਿਆ ਸੀ। ਉਸ ਤੋਂ ਬਾਅਦ ਇਹ ਸਿੱਖਾਂ ਅਤੇ ਪੰਜਾਬ ਨੂੰ ਬਣਦੇ ਹੱਕਾਂ ਤੋਂ ਵਾਂਝੇ ਰੱਖਣ ਲਈ ਉਸੇ ਤਰ੍ਹਾਂ ਵਰਤਿਆ ਗਿਆ ਸੀ ਜਿਵੇਂ ਪਾਕਿਸਤਾਨ ਦੇ ਸੰਕਲਪ ਨੂੰ ਮੁਸਲਮਾਨਾਂ ਨੂੰ ਹਿੰਦ ਵਿੱਚ ਥਾਂ ਸਿਰ ਰੱਖਣ ਲਈ ਵਰਤਿਆ ਗਿਆ ਸੀ। 1984 ਤੋਂ ਬਾਅਦ ਸਿੱਖਾਂ ਦੇ ਅਥਾਹ ਰੋਸ ਨੂੰ ਕੁਰਾਹੇ ਪਾਉਣ ਲਈ ਫੇਰ ਇਹੀ ਖ਼ਾਲਿਸਤਾਨ ਦਾ ਲਫ਼ਜ਼ ਵਰਤਿਆ ਗਿਆ”

“ਹਰਿਮੰਦਰ ਸਿੰਘ ਸੰਧੂ ਪੰਜਾਬ ਦਾ ਸਪੂਤ ਸੀ। ਓਸ ਦੀ ਖ਼ਾਲਸਾ ਪੰਚਾਇਤਾਂ ਵਾਲੀ ਲਹਿਰ ਕਿਵੇਂ ਵੀ ਖਾੜਕੂ ਵਿਰੋਧ ਵਿੱਚ ਨਹੀਂ ਸੀ। ਇਹ ਸਮੇਂ ਅਨੁਸਾਰ ਧਰਾਤਲ ਉੱਤੇ ਉਤਾਰਨ ਯੋਗ ਤਹਿਰੀਕ ਸੀ। ਓਸ ਦਾ ਮਨਸੂਬਾ ਨਾ ਤਾਂ ਦੇਸ਼-ਵਿਰੋਧੀ ਸੀ, ਨਾ ਹੀ ਸਮੁੱਚੇ ਪੰਜਾਬੀਆਂ ਦੇ ਹਿਤਾਂ ਵਿਰੁੱਧ ਸੀ। ਲੋਕਰਾਜ ਪੱਖੋਂ ਵੀ ਉਹ ਐਨ ਢੁਕਵਾਂ ਸੀ”। (ਗੁਰਤੇਜ ਸਿੰਘ ਦਾ ਪੂਰਾ ਬਿਆਨ ਪੜ੍ਹਣ ਲਈ ਹੇਠ ਲਿਖੇ ਲਿੰਕ ਤੇ ਕਲਿਕ ਕਰ ਸਕਦੇ ਹੋ https://m.facebook.com/story.php?story_fbid=4500645209989144&id=100001311287227