ਕੌਮਾਂ ਦੇ ਅਤੀਤ*

ਕੌਮਾਂ ਦੇ ਅਤੀਤ*

ਖਾਲਸਾ ਜੀ ਤੁਸੀਂ ਤਲਵਾਰ ਦੇ ਧਨੀ, ਖਾਲਸਾ ਜੀ ਤੁਸੀਂ ਗਊ ਗਰੀਬ ਦੇ ਰਾਖੇ, ਖਾਲਸਾ ਜੀ ਤੁਸੀਂ ਰਖਿਅਕ

ਜੰਗਲ ਦੀ ਦੌੜ ਵਿਚ ਓਹੀ ਬਚ ਸਕਦਾ ਜਿਸ ਦੀਆਂ ਲੱਤਾਂ ਵਿਚ ਜਾਨ,  ਹਰਾਸ ਹੋ ਕੇ ਦਿਲ ਛਡ ਜਾਣ ਵਾਲਾ ਖਾਧਾ ਜਾਂਦਾ। ਦਿਲ ਛਡ ਜਾਣ ਵਾਲਾ ਸ਼ਿਕਾਰੀ ਦੇ ਢਿੱਡ ਜਾਣੋ ਕੋਈ ਨਹੀ ਰੋਕ ਸਕਦਾ ਪਰ ਬੁਲੰਦ ਹੌਸਲਿਆਂ ਵਾਲੇ ਦੌੜ ਨਿਕਲਦੇ ਹਨ।ਰੇਗਸਥਨਾ ਵੰਨੀਓਂ ਬੋਧੀ ਜਿਓਂ ਵੱਢਣੇ ਸ਼ੁਰੂ ਕੀਤੇ ਪੰਡੀਏ ਕਿਆਂ ਕਿ ਜਿੰਨਾ ਚਿਰ ਖਬਰ ਅਗਲੇ ਪਿੰਡ ਪਹੁੰਚਦੀ ਪਿਛਲੇ ਵਢੇ ਜਾ ਚੁਕੇ ਹੁੰਦੇ। ਪਿੰਡੋ ਪਿੰਡ ਫਿਰ ਫਿਰ ਪੰਡੀਏ ਕੇ ਲਾਈ ਢੇਰ ਤੁਰੇ ਗਏ ਲਾਸ਼ਾਂ ਦੇ ਅਤੇ ਸਭ ਮਠ ਫੂਕ ਸੁਟੇ, ਲਿਟਰੇਚਰ ਤਬਾਹ ਕਰ ਮਾਰੇ। ਅਜਿਹਾ ਬੀਜ ਨਾਸ ਕੀਤਾ  ਪੂਰੇ ਹਿੰਦੁਸਤਾਨ ਵਿਚ ਫੈਲੇ ਬੋਧੀ ਮੁੜ ਕੰਨ ਵਿਚ ਪਾਏ ਨਹੀ ਰੜਕੇ ਤੇ ਜੇ ਅਜ ਬਚੇ ਤਾਂ ਥਾਈਲੈਂਡ-ਜਪਾਨ ਵੰਨੀ ਪਰ ਜਿਥੇ ਪੈਦਾ ਹੋਏ ਓਥੇ ਲਭੇ ਈ ਨਾ।ਇਹੀ ਹਾਲ ਜੈਨੀਆਂ ਨਾਲ ਹੋਇਆ ਅਤੇ ਇਸ ਤੋਂ ਵੀ ਪਹਿਲਾਂ ਇਦੋਂ ਵੀ ਬੁਰਾ ਹਾਲ ਇਥੋਂ ਦੇ ਅਸਲੀ ਵਸਨੀਕ ਦਰਾਵੜਾਂ ਦਾ। ਧਰਤੀ ਦੇ ਵਾਰਸ ਖੁਦ ਦੀ ਹੀ ਧਰਤੀ ਉਪਰ ਸ਼ੂਦਰ ਬਣਾ ਮਾਰੇ ਅਤੇ ਕੁਤਿਆਂ ਤੋਂ ਭੈੜੀ ਦੁਰਗਤ ਕੀਤੀ ਓਨਾ ਦੀ। ਮੂੰਹਾਂ ਵਿਚ ਥੁਕਿਆ, ਔਰਤਾਂ ਨੂੰ ਨੰਗਿਆਂ ਰਹਿਣ ਲਈ ਮਜਬੂਰ ਕੀਤਾ, ਗਲਾਂ ਵਿਚ ਢੋਲ ਬੰਨ ਦਿਤੇ ਕਿ ਮੈਂ ਸ਼ੂਦਰ ਆ ਰਿਹਾਂ।ਪੰਡੀਆ ਪਹਿਲਾਂ ਪਾਣੀ ਦਿੰਦਾ ਜੜ੍ਹ ਬਾਅਦ ਵਿਚ ਪੁੱਟਦਾ ਯਾਣੀ ਪਹਿਲਾਂ ਸੁਸਰੀ ਤਰਾਂ ਵਿਚ ਵੜਕੇ ਕੁਤਰਦਾ ਜਦ ਅੰਦਰੋਂ ਜੁਗਾਠ ਖਾਧੀ ਜਾਂਦੀ ਫਿਰ ਤਖਤੇ ਮੂਧੇ ਮਾਰਦਾ ਅਗਲੇ ਦੇ।

ਇਹ ਦਾਦ ਦੇਣੀ ਬਣਦੀ ਉਸ ਦੇ ਜਿਗਰੇ ਦੀ ਕਿ ਓਹ ਕਾਹਲਾ ਪੈ ਕੇ ਕਦੇ ਹੋਸ਼ਾਪਨ ਨਹੀ ਕਰਦਾ ਅਤੇ ਤਗੜੇ ਤੋਂ ਤਗੜਾ ਦੁਸ਼ਮਣ ਢਾਹ ਕਢਦਾ। 

ਓਹ ਢੁੱਡ ਨਹੀ ਮਾਰਦਾ ਪਹਿਲਾਂ ਚੁੰਜਾਂ ਮਾਰ ਮਾਰ ਬੰਦੇ ਨੂੰ  ਨਿਸਲ ਕਰਦਾ ਅਤੇ ਫਿਰ ਵੱਢਦਾ।

ਧੋਤੀ ਪਾੜਨ ਵਾਲੀ ਝਾੜੀ ਨੂੰ ਓਹ ਵੱਢਦਾ ਨਹੀ ਬਲਕਿ ਪਾਣੀ ਪਾ ਕੇ ਇੰਤਜਾਰ ਕਰਦਾ ਅਤੇ ਮੁੜ  ਝੜੋਂ ਪੁਟਕੇ ਔਹ ਮਾਰਦਾ।

ਤੁਸੀਂ ਕਦ ਦੇ ਸਪੀਕਰ ਲਾ ਲਾ ਆਸਾ ਦੀ ਵਾਰ ਰਾਹੀਂ ਉਸ ਦੀ ਜਹੀ ਤਹਿ ਫੇਰਦੇ ਆ ਰਹੇ ਓਂ, ਤੁਸੀਂ ਕਦੋਂ ਦੇ ਮਿਹਣੇ ਮਾਰਦੇ ਆ ਰਹੇ ਕਿ ਅਸੀਂ ਤੇਰੀਆਂ ਕੁੜੀਆਂ ਛਡਾਈਆਂ ਪਰ ਓਹ ਕਾਹਲਾ ਪਿਆ? ਬਲਕਿ ਤੁਹਾਡੇ ਸਿਰ ਤੇ ਚੁੰਝਾਂ ਮਾਰੀ ਗਿਆ ਕਿ,

ਖਾਲਸਾ ਜੀ ਤੁਸੀਂ ਤਲਵਾਰ ਦੇ ਧਨੀ, ਖਾਲਸਾ ਜੀ ਤੁਸੀਂ ਗਊ ਗਰੀਬ ਦੇ ਰਾਖੇ, ਖਾਲਸਾ ਜੀ ਤੁਸੀਂ ਰਖਿਅਕ ਸਾਡੇ ਅਤੇ ਖਾਲਸਾ ਜੀ ਚਾਪਲੂਸੀਆਂ ਦੀਆਂ ਚੁੰਝਾਂ ਨਾਲ ਐਨ ਨਿਕਲ ਹੋ ਗਿਆ ਅਤੇ ਅਗਲੇ ਪਾ ਜੜ੍ਹ ਨੂੰ ਹਥ ਲਿਆ।ਬਹੁਤ ਥੋੜੇ ਹੋਣ ਦੇ ਬਾਵਜੂਦ ਤੁਸੀਂ ਹਾਲੇ ਤਕ ਵੀ ਜੇ ਸਾਹ ਲਈ ਆ ਰਹੇ ਓਂ ਤਾਂ ਇਸ ਦਾ ਕਾਰਨ ਬਾਜਾਂ ਵਾਲੇ ਦਾ ਤੁਹਾਡੇ  ਲੱਕ ਦੁਆਲੇ ਬਧਾ ਲੋਹਾ ਜਿਸ ਤੋਂ ਪੰਡੀਆ ਹਾਲੇ ਤਕ ਭੈਅ ਖਾਂਦਾ। ਕਿਰਪਾਨ ਯਾਣੀ ਸ਼ਸ਼ਤਰ ਤੁਹਾਡੇ ਹਥ ਨਾ ਦਿਤਾ ਹੁੰਦਾ ਤਾਂ ਓਹ ਕਦ ਦਾ ਤੁਹਾਨੂੰ  ਚਬ ਜਾਂਦਾ। ਬਾਹਰ ਤਕ ਫੈਲੇ ਬੋਧੀਆਂ ਦਾ ਕੂਲਾ ਮਾਸ ਉਸ ਛਕਿਆ ਨਹੀ? ਜੈਨੀਆਂ ਦਾ?ਚਬਣ ਖਾਤਰ ਹੀ ਤਾਂ ਓਹ ਪਹਿਲਾਂ ਤੁਹਾਡੇ ਲੋਹੇ ਦੁਆਲੇ ਹੋਇਆ ਕਿਓਂਕਿ ਲੋਹਾ ਚਬ ਨਹੀ ਨਾ ਹੁੰਦਾ। ਯਾਣੀ ਡੇਰਿਆਂ ਰਾਹੀਂ ਕਿਰਪਾਨਾ ਲੁਹਾਈਆਂ ਅਤੇ ਹਰਾਸ ਕਰਨ ਲਈ ਕਾਮਰੇਡੀ ਮੰਡੀਰਾਂ ਤੋਂ ਇਸ ਦੇ ਮਖੌਲ ਉਡਵਾਏ। ਬੁਲੰਦਪੁਰੀਏ ਵਰਗੇ ਸਾਧ ਤਾਂ ਸਿਧਾ ਈ ਕਹਿ ਉਠੇ ਕਿ ਕਾਹਦੇ ਲਈ ਪਾਓਣੀ ਕਿਰਪਾਨ,  ਸਾਡੀ ਕਿਹੜਾ ਕਿਸੇ ਨਾਲ ਦੁਸ਼ਮਣੀ। ਅਕਲ ਦੇ ਵੈਰੀਆ ਨੂੰ ਕੌਣ ਦਸੇ ਕਿ ਦੁਸ਼ਮਣ ਤਾਂ ਰੋਜ ਵੰਗਾਰਦੇ ਤੁਸੀਂ ਕਹਿੰਦੇ ਦੁਸ਼ਮਣੀ ਓ ਈ ਕੋਈ ਨਹੀ? ਬਰੈਂਪਟਨ ਨਾਨਕਸਰੀਆਂ ਦੇ ਠਾਠ ਵਾਲਾ ਮੇਰੇ ਨਾਲ ਕਿਰਪਾਨ ਕਿਥੇ ਤੁਹਾਡੀ ਪੁਛੇ ਤੇ ਹੀ ਗਾਹਲੋ ਵਾਲੀ ਹੋਣ ਤਕ ਗਿਆ ਕਿ ਤੋਪਾਂ ਦਾ ਜੁਗ ਏ ਇਹ ਅੱਧਾ ਕਿੱਲੋ ਲੋਹੇ ਨੂੰ ਰੋਈ ਜਾਂਦੇ। ਲਹੂ ਚੋਂਦੇ ਇਤਿਹਾਸ ਦੀ ਅਰਦਾਸ ਛਡ ਦਿਤੀ ਇਨੀ, ਇਤਹਾਸ ਇਨੀ ਸੁਣਾਉਂਦਾ ਛਡ ਦਿਤਾ ਸਿਵਾਏ ਮਰਿਆਂ ਸਾਧਾਂ ਦੇ ਕੀਰਨੇ ਪਾਓਂਣਂ ਦੇ।  ਫਤਹਿ ਬੁਲਾਓਂਣੀ ਅਤੇ ਸ਼ਸ਼ਤਰਧਾਰੀ ਹੋਣਾ ਵੀ ਵਗਾਹ ਮਾਰਿਆ।ਮਾਸ ਮਾਸ ਦਾ ਰੌਲਾ ਪਾ ਕੇ ਇਨੀ ਓਹ ਤਰਥੱਲੀ ਚੁਕੀ ਕਿ ਕੌਮ ਮੇਰੀ ਨੂੰ ਪੈਰ ਹੇਠ ਆਏ ਗੰਡੋਏ ਤੋਂ ਵੀ ਤਬਕਣ ਲਾ ਦਿਤਾ। ਗਲ ਮਾਸ ਖਾਣ ਜਾਂ ਨਾ ਖਾਣ ਦੀ ਨਾ ਸੀ ਗਲ ਕੌਮ ਨੂੰ ਭਰਮ ਵਿਚ ਪਾ ਕੇ ਨਿਪੁੰਸਕ ਕਰਨ ਵੰਨੀ ਤੁਰਨ ਦੀ ਸੀ ਅਤੇ ਆਪਸ ਵਿਚੀਂ ਭਿੜਾਓਂਣ ਦੀ।

ਬੋਧੀ ਜੈਨੀ ਜੀਵ ਹਤਿਆ ਦੇ ਨਾਂ ਤੇ ਜੀਵਾਂ ਨੂੰ ਬਚਾਉਂਦੇ ਬਚਾਉਂਦੇ  ਖੁਦ ਹੀ ਵੱਢ ਹੋ ਗਏ ਨਹੀ ਤਾਂ ਮਾਰਸ਼ਲ ਕੌਮਾ ਪਾਣੀ ਵੀ ਕਾਹਨੂੰ ਪੁਣ ਪੁਣ  ਪੀਦੀਆਂ। ਜੈਨੀ ਤਾਂ ਵਿਚਾਰੇ ਖੁਦ ਦਾ ਗੰਦ ਤਕ ਫੋਲਣ ਤੁਰ ਪਏ ਕਿ ਕਿਤੇ ਜੀਵ ਹਤਿਆ ਨਾ ਹੋ ਜਾਏ ਤੇ ਨਤੀਜਾ?ਅਤੀਤ ਯਾਣੀ ਇਤਹਾਸ ਪ੍ਰੇਰਣਾ ਦਿੰਦਾ ਕੌਮਾ ਨੂੰ ਅਤੇ ਜਿਊਂਦੀਆਂ ਕੌਮਾ ਦੀ ਇਤਹਾਸ ਰਹਿਨਮਾਈ ਕਰਦਾ। ਅਤੀਤ ਤੋਂ ਬਿਨਾ ਕੌਮਾਂ ਜਿਓਂਦੀਆਂ ਨਹੀ ਰਹਿ ਸਕਦੀਆਂ ਇਹੀ ਕਾਰਨ ਹੁੰਦਾ ਕਿ ਹਮਲਾਵਰ ਸਭ ਤੋਂ ਪਹਿਲਾਂ ਤੁਹਾਡੇ ਸਿਰਾਂ ਵਿਚੋਂ ਅਤੀਤ ਮਾਰਦਾ ਯਾਣੀ ਇਤਹਾਸ। ਕਾਰਸੇਵੀਆਂ ਇਤਹਾਸਤਕ ਯਾਦਾਂ ਮਿਟਾ ਕੇ ਅਤੇ ਡੇਰਿਆਂ ਮਰਿਆਂ ਸਾਧਾਂ ਦੀਆਂ ਬਰਸੀਆਂ ਦੇ ਧੂੜ ਧੜੱਕੇ ਕਰਕੇ ਤੁਹਾਡਾ ਇਤਿਹਾਸ ਮਾਰਿਆ ਯਾਣੀ ਅਤੀਤ ਨੂੰ ਸਿਰਾਂ ਵਿਚੋਂ ਕਢਿਆ। ਰਹਿੰਦੀ ਕਸਰ ਨਚਾਰਾਂ ਨੇ ਨਸ਼ੇੜੀਆਂ ਦੀਆਂ ਮੜੀਆਂ ਤੇ ਮੇਲੇ ਲਾ ਕੇ ਪੂਰੀ ਕਰ ਦਿਤੀ।ਸਿਰਾਂ ਦੇ ਮੁਲ ਪੈ ਗਏ, ਦਰਵਾਜੇ ਸਭ ਪਾਸਿਓਂ ਬੰਦ ਹੋ ਗਏ, ਕੋਲ ਕੇਵਲ ਛੋਲਿਆਂ ਦੀ ਮੁਠ ਬਚੀ ਅਤੇ ਮੋਢੇ ਤੇ ਪਾਟੀ ਕੰਬਲੀ। ਪਰ ਬੰਦੇ ਚੜਦੀ ਕਲਾ ਕਾਹਦੇ ਸਿਰ ਤੇ ਰਹੀ ਗਏ। 100 ਸਾਲ ਲਗਾਤਾਰ ਗੁਰੀਲਾ ਯੁਧ ਕਾਹਦੇ ਸਿਰ ਤੇ ਲੜੀ ਗੲਏ ਕਿਓਕਿ ਓਨਾ ਦੀ ਹਿਕ ਵਿਚ ਓਨਾ ਦਾ ਅਤੀਤ ਜਿਓਂਦਾ ਸੀ ਅਤੇ ਆਖਰ ਓਨਾ ਦੇ ਘੋੜਿਆਂ ਦੇ ਸੁੰਬਾਂ ਨੇ ਓਹ ਸਰਦਲਾਂ ਢਾਹ ਮਾਰੀਆਂ ਜਿਥੇ ਰਖ ਕੇ ਓਨਾ ਦੇ ਸਿਰ ਵਢੇ ਜਾਂਦੇ ਸਨ।ਅਗਾਂਹ ਵਧੂ ਹੋਵੋ ਪਰ ਅਪਣੇ ਅਤੀਤ ਦੀ ਢਾਲ ਹੇਠ ਅਗੇ ਵਧੋ ਨਹੀ ਤਾਂ ਦੁਸ਼ਮਣਾ ਦੇ ਤੀਰ ਪੂਰੀ ਕੌਮ ਵਿੰਨ ਜਾਣਗੇ ਅਤੇ ਸੰਸਾਰ ਦੇ ਇਤਿਹਾਸ ਵਿਚੋਂ ਅਸੀਂ ਅਤੀਤ ਬਣ ਕੇ ਰਹਿ ਜਾਵਾਂਗੇ ਅਤੇ ਓਨਾ ਵਹੇ ਹੋਏ ਲਹੂਆਂ ਦੇ ਦਰਿਆਵਾਂ ਦੀ ਕੀਮਤ ਪਾਣੀ ਬਰਾਬਰ ਵੀ ਨਾ ਪਵੇਗੀ ਜਿਹੜਾ ਪੁਰਖੇ ਸਾਡੇ ਦੋ ਸਦੀਆਂ ਤੋਂ ਡੋਹਲਦੇ ਆਏ ਨੇ। ਨਹੀ?

ਗੁਰਦੇਵ ਸਿੰਘ ਸੱਧੇਵਾਲੀਆ