ਭਾਰਤ ਦੇ 68 ਲੱਖ ਮਰੀਜ਼ਾਂ ਅਤੇ ਡਾਕਟਰਾਂ ਨਾਲ ਸਬੰਧਿਤ ਅਹਿਮ ਜਾਣਕਾਰੀ ਚੋਰੀ ਹੋਈ

ਭਾਰਤ ਦੇ 68 ਲੱਖ ਮਰੀਜ਼ਾਂ ਅਤੇ ਡਾਕਟਰਾਂ ਨਾਲ ਸਬੰਧਿਤ ਅਹਿਮ ਜਾਣਕਾਰੀ ਚੋਰੀ ਹੋਈ

ਨਵੀਂ ਦਿੱਲੀ: ਭਾਰਤ ਦੀ ਸਿਹਤ ਸਹੂਲਤਾਂ ਨਾਲ ਜੁੜੀ ਇੱਕ ਅਹਿਮ ਵੈੱਬਸਾਈਟ ਨੂੰ ਹੈਕ ਕਰਕੇ ਮਰੀਜ਼ਾਂ ਅਤੇ ਡਾਕਟਰਾਂ ਨਾਲ ਸਬੰਧਿਤ ਜਾਣਕਾਰੀਆਂ ਦੇ 68 ਲੱਖ ਰਿਕਾਰਡ ਚੋਰੀ ਕਰਨ ਦਾ ਅਹਿਮ ਮਾਮਲਾ ਸਾਹਮਣੇ ਆਇਆ ਹੈ। 

ਅਮਰੀਕਾ ਦੀ ਸਾਈਬਰ ਸਿਕਉਰਟੀ ਫਰਮ ਫਾਇਰਆਈ ਨੇ ਅੱਜ ਇਸ ਗੱਲ ਦਾ ਖੁਲਾਸਾ ਕੀਤਾ ਹੈ। ਫਾਇਰਆਈ ਨੇ ਹੈਕ ਕੀਤੀ ਗਈ ਵੈੱਬਸਾਈਟ ਦਾ ਨਾਂ ਜਨਤਕ ਕਰੇ ਬਿਨ੍ਹਾ ਇਸ ਚੋਰੀ ਦਾ ਦੋਸ਼ ਚੀਨ ਦੇ ਹੈੱਕਰਾਂ 'ਤੇ ਮੜਿਆ ਹੈ। 

ਫਾਇਰਆਈ ਦੀ ਰਿਪੋਰਟ ਮੁਤਾਬਿਕ "ਫਾਲਨਸਕਾਈ519" ਨਾਂ 'ਤੇ ਫਰਵਰੀ ਮਹੀਨੇ ਇਹ ਜਾਣਕਾਰੀ ਚੋਰੀ ਕੀਤੀ ਗਈ ਹੈ, ਜਿਸ ਨੂੰ ਅੰਡਰਗਰਾਊਂਡ ਮਾਰਕੀਟ ਵਿੱਚ ਵੇਚਿਆ ਜਾ ਰਿਹਾ ਹੈ।