ਸਰਕਾਰ ਨੇ ਅਮਰਨਾਥ ਯਾਤਰੀਆਂ ਅਤੇ ਸੈਲਾਨੀਆਂ ਨੂੰ ਤੁਰੰਤ ਕਸ਼ਮੀਰ ਤੋਂ ਵਾਪਿਸ ਆਉਣ ਲਈ ਕਿਹਾ

ਸਰਕਾਰ ਨੇ ਅਮਰਨਾਥ ਯਾਤਰੀਆਂ ਅਤੇ ਸੈਲਾਨੀਆਂ ਨੂੰ ਤੁਰੰਤ ਕਸ਼ਮੀਰ ਤੋਂ ਵਾਪਿਸ ਆਉਣ ਲਈ ਕਿਹਾ
ਸਰਕਾਰੀ ਫੁਰਮਾਨ

ਸ਼੍ਰੀਨਗਰ: ਬੀਤੇ ਦਿਨਾਂ ਦੌਰਾਨ ਕਸ਼ਮੀਰ ਵਿੱਚ ਭਾਰਤ ਸਰਕਾਰ ਵੱਲੋਂ ਫੌਜੀਆਂ ਦੀ ਗਿਣਤੀ ਵਧਾਉਣ ਦੀਆਂ ਖਬਰਾਂ ਨਾਲ ਪ੍ਰਗਟਾਏ ਜਾ ਰਹੇ ਫਿਕਰਾਂ ਦਰਮਿਆਨ ਅੱਜ ਗਵਰਨਰੀ ਰਾਜ ਅਧੀਨ ਚੱਲ ਰਹੀ ਜੰਮੂ ਕਸ਼ਮੀਰ ਸਰਕਾਰ ਨੇ ਫੁਰਮਾਨ ਜਾਰੀ ਕਰਦਿਆਂ ਅਮਰਨਾਥ ਯਾਤਰਾ 'ਤੇ ਗਏ ਹਿੰਦੂ ਯਾਤਰੀਆਂ ਅਤੇ ਕਸ਼ਮੀਰ ਵਿੱਚ ਗਏ ਸੈਲਾਨੀਆਂ ਨੂੰ ਜਲਦ ਤੋਂ ਜਲਦ ਕਸ਼ਮੀਰ ਤੋਂ ਵਾਪਸ ਆਉਣ ਲਈ ਕਿਹਾ ਹੈ।

ਸਰਕਾਰ ਦੇ ਗ੍ਰਹਿ ਵਿਭਾਗ ਦੇ ਮੁੱਖ ਸਕੱਤਰ ਵੱਲੋਂ ਜਾਰੀ ਸੁਰੱਖਿਆ ਹਦਾਇਤ ਵਿੱਚ ਕਿਹਾ ਗਿਆ ਹੈ ਕਿ ਖੂਫੀਆ ਜਾਣਕਾਰੀ ਮੁਤਾਬਿਕ ਅਮਰਨਾਥ ਯਾਤਰਾ 'ਤੇ ਹਮਲੇ ਦੀ ਸੰਭਾਵਨਾ ਹੈ ਅਤੇ ਕਸ਼ਮੀਰ ਵੈਲੀ ਵਿੱਚ ਮੋਜੂਦਾ ਸੁਰੱਖਿਆ ਹਾਲਤਾਂ ਨੂੰ ਦੇਖਦਿਆਂ ਅਮਰਨਾਥ ਯਾਤਰੀਆਂ ਅਤੇ ਸੈਲਾਨੀਆਂ ਦੀ ਸੁਰੱਖਿਆ ਦੇ ਹਿੱਤ ਵਿੱਚ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਤੁਰੰਤ ਆਪਣੀ ਯਾਤਰਾ ਨੂੰ ਖਤਮ ਕਰਕੇ ਜਲਦ ਤੋਂ ਜਲਦ ਕਸ਼ਮੀਰ ਤੋਂ ਵਾਪਿਸ ਜਾਣ ਲਈ ਜ਼ਰੂਰੀ ਕਦਮ ਚੁੱਕਣ। 

ਬੀਤੇ ਕੱਲ੍ਹ ਹੀ ਇਹ ਖਬਰਾਂ ਸਾਹਮਣੇ ਆਈਆਂ ਸਨ ਕਿ ਭਾਰਤ ਸਰਕਾਰ ਵੱਲੋਂ ਕਸ਼ਮੀਰ ਵਿੱਚ 28000 ਹੋਰ ਫੌਜੀਆਂ ਨੂੰ ਭੇਜਣ ਦੀ ਤਿਆਰੀ ਕਰ ਲਈ ਗਈ ਹੈ। ਇਸ ਤੋਂ ਹਫਤਾ ਪਹਿਲਾਂ 10,000 ਫੌਜੀਆਂ ਨੂੰ ਭਾਰਤ ਸਰਕਾਰ ਨੇ ਕਸ਼ਮੀਰ ਭੇਜਿਆ ਸੀ। ਉਸ ਤੋਂ ਕੁੱਝ ਦਿਨ ਪਹਿਲਾਂ ਭਾਰਤੀ ਰੇਲਵੇ ਦੇ ਸੁਰੱਖਿਆ ਅਫਸਰ ਵੱਲੋਂ ਵੱਡੀ ਮਾਤਰਾ ਵਿੱਚ ਰਾਸ਼ਣ ਜਮ੍ਹਾ ਕਰਨ ਦੇ ਹੁਕਮਾਂ ਸਬੰਧੀ ਖਬਰ ਨਸ਼ਰ ਹੋਈ ਸੀ। ਇਹਨਾਂ ਸਾਰੀਆਂ ਗੱਲਾਂ ਤੋਂ ਪ੍ਰਤੀਤ ਹੁੰਦਾ ਹੈ ਕਿ ਪੰਜਾਬ ਦੇ ਗੁਆਂਢੀ ਸੂਬੇ ਕਸ਼ਮੀਰ ਵਿੱਚ ਭਾਰਤ ਸਰਕਾਰ ਕੋਈ ਵੱਡੀ ਫੌਜੀ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ