ਜਾਰਜੀਆ ਦੀ ਵਿਧਾਨ ਸਭਾ ਵੱਲੋਂ ਹਿੰਦੂਤਵ ਵਿਰੁੱਧ ਹਮਲਿਆਂ ਬਾਰੇ ਨਿੰਦਾ ਪ੍ਰਸਤਾਵ ਪਾਸ

ਜਾਰਜੀਆ ਦੀ ਵਿਧਾਨ ਸਭਾ ਵੱਲੋਂ ਹਿੰਦੂਤਵ ਵਿਰੁੱਧ ਹਮਲਿਆਂ ਬਾਰੇ ਨਿੰਦਾ ਪ੍ਰਸਤਾਵ ਪਾਸ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਜਾਰਜੀਆ ਦੀ ਵਿਧਾਨ ਸਭਾ ਨੇ ਹਿੰਦੂਤਵ ਉਪਰ ਹੋ ਰਹੇ ਹਮਲਿਆਂ ਬਾਰੇ ਨਿੰਦਾ ਪ੍ਰਸਤਾਵ ਪਾਸ ਕੀਤਾ ਹੈ। ਪ੍ਰਸਤਾਵ ਵਿਚ ਹਿੰਦੂਫੋਬੀਆ, ਹਿੰਦੂ ਧਰਮ ਵਿਰੁੱਧ ਕੱਟੜਤਾ ਤੇ ਅਸਹਿਣਸ਼ੀਲਤਾ ਦੀ ਨਿੰਦਾ ਕੀਤੀ ਗਈ ਹੈ। ਵਿਧਾਨ ਸਭਾ ਵਿਚ ਇਹ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਇਥੇ ਜ਼ਿਕਰਯੋਗ ਹੈ ਕਿ ਅਮਰੀਕਾ ਭਰ ਦੇ ਰਾਜਾਂ ਵੱਲੋਂ ਹੋਰ ਧਰਮਾਂ ਬਾਰੇ ਵਿਖਾਈ ਜਾਂਦੀ ਕੱਟੜਤਾ ਵਿਰੁੱਧ ਮਤੇ ਪਾਸ ਕੀਤੇ ਗਏ ਹਨ ਪਰੰਤੂ ਹਿੰਦੂ ਧਰਮ ਬਾਰੇ ਕਿਸੇ ਵੀ ਰਾਜ ਵੱਲੋਂ ਅਜਿਹਾ ਮਤਾ ਪਾਸ ਨਹੀਂ ਕੀਤਾ ਗਿਆ। ਹਿੰਦੂ ਧਰਮ ਬਾਰੇ ਮਤਾ ਪਾਸ ਕਰਨ ਵਾਲਾ ਜਾਰਜੀਆ ਪਹਿਲਾ ਰਾਜ ਬਣ ਗਿਆ ਹੈ।  ਇਹ ਮਤਾ 5 ਵਿਧਾਇਕਾਂ ਵੱਲੋਂ ਪੇਸ਼ ਕੀਤਾ ਗਿਆ ਸੀ ਜਿਸ ਵਿਚ ਹਿੰਦੂਆਂ ਤੇ ਹਿੰਦੂ ਧਰਮ ਦੀ ਵਿਸ਼ਵ ਨੂੰ ਦੇਣ ਦਾ ਵਰਣਨ ਕੀਤਾ ਗਿਆ ਹੈ। ਮਤੇ ਵਿਚ ਕਿਹਾ ਗਿਆ ਹੈ ਕਿ ਵਿਧਾਨ ਸਭਾ ਹਿੰਦੂ ਅਮਰੀਕੀਆਂ ਵੱਲੋਂ ਲਿਆਂਦੀ ਭਿੰਨਤਾ ਤੇ ਪਰਿਵਾਰਕ ਕਦਰਾਂ ਕੀਮਤਾਂ ਬਹਾਲ ਰਖਣ ਦਾ ਸਵਾਗਤ ਕਰਦੀ ਹੈ ਤੇ ਉਨਾਂ ਸਾਰੇ ਲੋਕਾਂ ਨੂੰ ਜੀ ਆਇਆਂ ਕਹਿੰਦੀ ਹੈ ਜਿਨਾਂ ਨੇ ਸਖਤ ਮਿਹਨਤ ਦੁਆਰਾ ਆਰਥਕ ਤੇ ਸਮਾਜਿਕ ਵਿਕਾਸ ਵਿਚ ਯੋਗਦਾਨ ਪਾਇਆ।