ਮਸਲਾ ਸਟਾਕਟਨ ਗੁਰਦੁਆਰੇ ਵਿੱਚ ਬਣੇ ਗ਼ਦਰੀ ਅਜਾਇਬ ਘਰ ਦਾ

ਮਸਲਾ ਸਟਾਕਟਨ ਗੁਰਦੁਆਰੇ ਵਿੱਚ ਬਣੇ ਗ਼ਦਰੀ ਅਜਾਇਬ ਘਰ ਦਾ
ਅਜ਼ਾਇਬ ਘਰ ਵਿਚ ਗਦਰੀ ਬਾਬਿਆਂ ਦੀ ਪ੍ਰੈਸ ਨੂੰ ਦੇਖਦੇ ਬੱਚੇ

ਸਟਾਕਟਨ: ਅਮਰੀਕਾ ਵਿਚ 1912 'ਚ ਗਦਰੀ ਬਾਬਿਆਂ ਵੱਲੋਂ ਸਟਕਾਟਨ ਗੁਰਦੁਆਰਾ ਸਾਹਿਬ ਸਥਾਪਤ ਕੀਤਾ ਗਿਆ ਸੀ। ਇਸ ਗੁਰਦੁਆਰਾ ਸਾਹਿਬ ਵਿਚ ਬਣਾਏ ਗਏ ਅਜਾਇਬ ਘਰ ਵਿਚ ਤਬਦੀਲੀ ਕਰਨ ਦਾ ਮਸਲਾ ਚਰਚਾ ਵਿਚ ਹੈ। 

2012 ਵਿੱਚ ਇਸ ਗੁਰਦੁਆਰਾ ਸਾਹਿਬ ਵਿਚ ਦਰਜਨਾਂ ਵਿਦਵਾਨ ਵਿਦੇਸ਼ਾਂ ਵਿੱਚੋਂ ਸੱਦ ਕੇ ਇੱਕ ਤਿੰਨ ਰੋਜ਼ਾ ਸੈਮੀਨਾਰ ਕਰਵਾਇਆ ਗਿਆ ਜੋ ਬਹੁਤ ਵਧੀਆ ਉੱਦਮ ਸੀ ਅਤੇ ਜਿਸ ਵਿੱਚ ਮੌਜੂਦਾ ਪ੍ਰਬੰਧਕ ਵੀ ਸ਼ਾਮਿਲ ਸਨ। ਇਸ ਵੇਲੇ ਇਹਨਾਂ ਸਾਰੇ ਸਿੰਘਾਂ ਦੇ ਦੋ ਗਰੁੱਪ ਬਣ ਗਏ ਹਨ ਜੋ ਅਕਸਰ ਹੋ ਹੀ ਜਾਂਦਾ ਹੈ ਪਰ ਅਜਾਇਬ ਘਰ ਕਿਸੇ ਮਜਬੂਰੀ ਜਾਂ ਚੱਲ ਰਹੀ ਸਿਆਸਤ ਦੀ ਬਲੀ ਨਹੀਂ ਚੜ੍ਹਨਾ ਚਾਹੀਦਾ।


ਅਜਾਇਬ ਘਰ ਵਿਚ ਸਾਂਭੀਆਂ ਹੋਈਆਂ ਗਦਰੀ ਬਾਬਿਆਂ ਦੀਆਂ ਨਿਸ਼ਾਨੀਆਂ ਨੂੰ ਦੇਖਦੀਆਂ ਸੰਗਤਾਂ


ਗਦਰੀ ਬਾਬਿਆਂ ਦੀਆਂ ਯਾਦਗਾਰਾਂ ਦੇਖਦੇ ਹੋਏ ਬੱਚੇ

ਜਿਸ ਵੇਲੇ 2012 ਵਿਚ ਸੈਮੀਨਾਰ ਹੋਇਆ ਉਸ ਵੇਲੇ ਭਾਈ ਮਨਜੀਤ ਸਿੰਘ ਉੱਪਲ਼, ਭਾਈ ਹਰਨੇਕ ਸਿੰਘ, ਭਾਈ ਗੁਰਵਿੰਦਰ ਸਿੰਘ ਭਿੰਦਾ, ਭਾਈ ਦਵਿੰਦਰ ਸਿੰਘ ਅਤੇ ਤਕਰੀਬਨ ਸਾਰਿਆਂ ਨੇ ਹੀ ਸਿਰਤੋੜ ਮਿਹਨਤ ਕੀਤੀ ਤੇ ਪ੍ਰੋਜੈਕਟ ਕਾਮਯਾਬ ਕੀਤਾ।


ਸਮਾਗਮ ਉਲੀਕਣ ਵਾਲੇ ਪ੍ਰਬੰਧਕ ਜਿਹਨਾਂ ਨੂੰ ਇਕਮੱਤ ਹੋ ਕੇ ਅਜਾਇਬ ਘਰ ਬਹਾਲ ਰੱਖਣ ਦੀ ਬੇਨਤੀ ਕੀਤੀ ਜਾਂਦੀ ਹੈ

2012 ਤੋਂ ਬਾਅਦ ਗਦਰੀ ਬਾਬਿਆਂ ਦੇ ਸਾਰੇ ਇਤਿਹਾਸਕ ਕਾਗਜ਼ਾਤ ਅਤੇ ਹੋਰ ਸਬੂਤ ਇਕੱਠੇ ਕਰਨ ਦਾ ਪ੍ਰੋਜੈਕਟ ਵੀ ਅਰੰਭਿਆ ਗਿਆ ਸੀ ਅਤੇ ਸੈਮੀਨਾਰ ਦਾ ਕਿਤਾਬਚਾ ਛਾਪਿਆ ਗਿਆ। ਕਾਗਜ਼ਾਤ ਲੈਮੀਨੇਟ ਕਰਨ ਦਾ ਕੰਮ ਅਧੂਰਾ ਪਿਆ ਹੈ।


ਅਜਾਇਬ ਘਰ ਨੂੰ ਅਖੰਡ ਪਾਠ ਸਾਹਿਬ ਲਈ ਹਾਲ ਵਿਚ ਤਬਦੀਲ ਕਰਨ ਉਪਰੰਤ ਦੀ ਤਸਵੀਰ

ਇਹ ਵੀ ਪਤਾ ਲੱਗਿਆ ਹੈ ਕਿ ਅਖੰਡ ਪਾਠ ਸਾਹਿਬ ਜਾਂ ਹੋਰ ਪ੍ਰੋਗਰਾਮਾਂ ਲਈ ਜਗ੍ਹਾ ਦੀ ਘਾਟ ਹੋਣ ਕਾਰਣ ਕਮੇਟੀ ਨੂੰ ਇਹ ਤਬਦੀਲੀ ਕਰਨੀ ਪੈ ਰਹੀ ਹੈ।ਭਾਈ ਦਵਿੰਦਰ ਸਿੰਘ, ਸਾਬਕਾ ਸੈਕਟਰੀ ਵੱਲੋਂ ਮਿਲੇ ਟੈਕਸਟ ਤੋਂ ਉਹਨਾਂ ਨੇ ਇਹ ਗੱਲ ਨੂੰ ਗਲਤ ਠਹਿਰਾਇਆ ਹੈ ਅਤੇ ਕਿਹਾ ਹੈ ਕਿ, “ਇਹ ਸਹੀ ਨਹੀਂ ਅਜਾਇਬ ਘਰ ਬਦਲਿਆ ਨਹੀਂ ਗਿਆ ਸਿਰਫ COVID ਕਾਰਣ ਸੰਗਤ ਇਕ ਜਗਾਹ ਜਿਆਦਾ ਗਿਣਤੀ ਚ ਇੱਕਤਰ ਨਾ ਹੋਵੇ ਤਾਂ ਇਕ ਹੀ ਹਫ਼ਤੇ ਜਿਆਦਾ ਪ੍ਰੋਗਰਾਮ ਹੋਣ ਕਾਰਣ ਅਸਥਾਈ ਤੌਰ ਤੇ ਹਾਲ ਚ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਗਏ ਸਨ ਸਾਰੀਆਂ ਵਸਤਾਂ ਤਸਵੀਰਾ ਆਦਿ ਉਸੇ ਤਰਾਂ ਉਥੇ ਹੀ ਮੌਜੂਦ ਨੇ”।

ਭਾਈ ਜਸਜੀਤ ਸਿੰਘ ਨੇ ਅੰਮ੍ਰਿਤਸਰ ਟਾਈਮਜ਼ ਨਾਲ ਗੱਲ-ਬਾਤ ਕਰਦੇ ਹੋਏ ਕਿਹਾ ਕਿ ਕੋਈ ਵੀ ਕਾਰਣ ਹੋਵੇ ਅਜਾਇਬ ਘਰ ਦਾ ਪਹਿਲੀ ਸਥਿਤੀ ਵਿੱਚ ਹੋਣਾ ਲਾਜ਼ਮੀ ਹੈ। ਇਤਿਹਾਸਕ ਚੀਜ਼ਾਂ ਨੂੰ ਬਹੁਤ ਸੰਜੀਦਗੀ ਨਾਲ ਲੈਣਾ ਚਾਹੀਦਾ ਹੈ। ਉਹਨਾਂ ਨੇ ਭਾਈ ਮਨਜੀਤ ਸਿੰਘ ਉੱਪਲ਼, ਭਾਈ ਹਰਨੇਕ ਸਿੰਘ ਨੇਕੀ, ਭਾਈ ਗੁਲਵਿੰਦਰ ਸਿੰਘ ਭਿੰਦਾ, ਭਾਈ ਬਲਵਿੰਦਰ ਸਿੰਘ ਮਿੱਠੂ ਅਤੇ ਸਟਾਕਟਨ ਦੇ ਸਾਰੇ ਸਿੰਘਾਂ ਨੂੰ ਬੇਨਤੀ ਕੀਤੀ ਕਿ ਉੱਪਰ ਦੱਸੇ ਸਿੰਘਾਂ ਜਾਂ ਦੋ-ਚਾਰ ਹੋਰ ਨੂੰ ਨਾਲ ਲੈ ਕੇ ਇਸ ਮਸਲੇ ਨੂੰ ਪੰਥਕ ਜ਼ਰੂਰਤ ਸਮਝਦੇ ਹੋਏ ਇਕਮੱਤ ਹੋਕੇ ਫੈਸਲਾ ਲੈਣਾ ਚਾਹੀਦਾ ਹੈ। ਲੋਕਲ ਸਿਆਸਤ ਨੂੰ ਇਸ ਮਸਲੇ ਤੋਂ ਪਾਸੇ ਰੱਖ ਕੇ ਇੱਕਮੱਤ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ।