ਸੁਪਰੀਮ ਕੌਸਲ ਮੈਂਬਰ ਹਰਮਿੰਦਰ ਸਿੰਘ ਗੁਰੁ ਘਰ ਦੇ ਸਾਰੇ ਝਗੜੇ ਦੀ ਜੜ੍ਹ

ਸੁਪਰੀਮ ਕੌਸਲ ਮੈਂਬਰ ਹਰਮਿੰਦਰ ਸਿੰਘ ਗੁਰੁ ਘਰ ਦੇ ਸਾਰੇ ਝਗੜੇ ਦੀ ਜੜ੍ਹ

ਹਿੱਕ ਦੇ ਜ਼ੋਰ ਨਾਲ ਪ੍ਰਬੰਧ ਹਥਿਆਉਣ ਦੀ ਸਕੀਮ
ਗੁਰੂਘਰ ਫਰੀਮੌਂਟ ਵਿਚ ਮਾਹੌਲ ਬਹੁਤ ਨਾਜ਼ੁਕ - ਸੰਗਤ ਨੂੰ ਅਵਾਜ਼ ਉਠਾਉਣ ਦੀ ਅਪੀਲ


ਗੁਰੂ ਪਿਆਰੀ ਸਾਧ ਸੰਗਤ ਜੀ, 
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਹਰਮਿੰਦਰ ਸਿੰਘ ਅਤੇ ਗੁਰਮੀਤ ਸਿੰਘ ਦੇ ਧੜੇ ਵਲੋਂ ਕੀਤੀਆਂ ਕਰਵਾਈਆਂ ਬਾਈਲਾਜ ਦੀ ਗੰਭੀਰ ਉਲੰਘਣਾ ਹਨ ਅਤੇ ਸਿੱਖ ਮਰਿਆਦਾ ਦੇ ਵਿਰੁੱਧ ਹਨ। ਇਹ ਲੋਕ ਗੁਰੁ ਮਹਾਰਾਜ ਦੀ ਹਜੂਰੀ ਵਿਚ ਸਹੁੰ ਖਾ ਕੇ ਮੁੱਕਰ ਰਹੇ ਹਨ। ਪੰਜ ਸਿੰਘਾਂ ਵਿਚ ਹੋਣ 'ਤੇ ਵੀ ਇਨ੍ਹਾਂ ਵਲੋਂ ਕੀਤੀਆਂ ਕਾਰਵਾਈਆਂ ਦੂਸਰੇ ਧੜੇ ਦੇ ਵਿਰੁੱਧ ਜ਼ਹਿਰ ਭਰੀਆਂ ਅਤੇ ਭੜਕਾਊ ਹਨ। ਇਸ ਲਈ ਹਰਮਿੰਦਰ ਸਿੰਘ ਸੁਪਰੀਮ ਕੌਂਸਲ ਵਿਚ ਰਹਿਣ ਦੇ ਬਿਲਕੁਲ ਕਾਬਲ ਨਹੀਂ।
ਜਿਵੇਂਕਿ ਆਪ ਜਾਣਦੇ ਹੋ ਸਾਲ 2012 ਵਿਚ ਦਾਸ , ਜਸਜੀਤ ਸਿੰਘ ਅਤੇ ਗੁਰਮੀਤ ਸਿੰਘ ਖਾਲਸਾ ਦੇ ਧੜਿਆਂ ਵਿਚ ਹੋਈ ਸਰਬਸੰਮਤੀ ਅਨੁਸਾਰ ਗੁਰੁਘਰ ਦਾ ਪ੍ਰਬੰਧ ਲਗਭੱਗ ਸੱਤ ਸਾਲ ਠੀਕ ਚੱਲਿਆ, ਲਗਭੱਗ ਚਾਰ ਮਿਲੀਅਨ ਦੀ ਲਾਗਤ ਵਾਲੀ ਸਕੂਲ ਦੀ ਬਿਲਡਿੰਗ ਬਣੀ ਅਤੇ ਦੂਸਰੇ ਹਿੱਸੇ ਦਾ ਕੰਮ ਚਾਲੂ ਹੈ। ਨਵੇਂ ਪਰਮਿਟ ਲੈ ਲਏ ਗਏ ਹਨ। ਮਾਰਚ 2018 ਵਿਚ ਵੀ ਤਿੰਨਾਂ ਧੜਿਆਂ ਦੀ ਸਰਬ ਸੰਮਤੀ ਨਾਲ ਪੰਜ ਸਿੰਘਾਂ ਦੀ ਚੋਣ ਹੋਈ ਸੀ। ਪਹਿਲੀ ਵਾਰ ਕੋਈ ਚੋਣ ਨਹੀਂ ਹੋਈ ਅਤੇ ਗੁਰੁ ਗਰੰਥ ਸਾਹਿਬ ਦੀ ਹਜੂਰੀ ਵਿਚ ਬੈਠ ਕੇ ਪੰਜ ਸਿੰਘ ਚੁਣੇ ਗਏ ਸਨ। ਕੁਝ ਕੁ ਚਿਰ ਪ੍ਰਬੰਧ ਠੀਕ ਸੀ ਅਤੇ ਲਗਭੱਗ 80 ਮੈਂਬਰਾਂ ਤੋਂ ਵੱਧ ਦੀਆਂ ਕਮੇਟੀਆਂ ਵੀ ਸਰਬ ਸੰਮਤੀ ਨਾਲ ਬਣੀਆਂ। ਉਸ ਤੋਂ ਬਾਅਦ ਧੜੇਬਾਜ਼ੀ ਸ਼ੁਰੂ ਹੋ ਗਈ। ਸਾਲ 2018 ਦੇ ਅਖੀਰ ਤੀਕ ਗੁਰੁਘਰ ਦੇ ਕਬਜ਼ੇ ਦੀ ਲੜਾਈ ਸ਼ੁਰੂ ਹੋ ਚੁੱਕੀ ਸੀ ਅਤੇ ਅਕਤੂਬਰ 2018 ਤੱਕ ਇਹ ਪੂਰੇ ਜ਼ੋਰਾਂ 'ਤੇ ਸੀ।।  ਇਸ ਤੋਂ ਪੰਜਾਂ ਸਿੰਘਾਂ ਵਿਚ ਸਖਤ ਮੱਤਭੇਦ ਹੋ ਗਏ। ਗੁਰੂਘਰ ਦੇ ਪ੍ਰਬੰਧ ਬਾਰੇ ਅਸੀਂ ਹਰਮਿੰਦਰ ਸਿੰਘ 'ਤੇ ਹੇਠ ਲਿਖੇ ਦੋਸ਼ ਆਇਦ ਕਰਨ ਲਈ ਬੇਨਤੀ ਕਰਦੇ ਹਾਂ।

ਉਲੰਘਣਾ-1. ਸਾਰੇ ਕਾਨੰਨ ਕਾਇਦੇ ਛਿੱਕੇ ਟੰਗ ਕੇ ਸੁਪਰੀਮ ਕਂੌਸਲ ਵਲੋਂ ਝਗੜੇ ਦੇ ਪੀੜਤ ਕਮਲਜੀਤ ਸਿੰਘ ਉਤੇ ਦੂਸ਼ਣਬਾਜ਼ੀ :
23 ਨਵੰਬਰ, 2018 ਦੀ ਗੁਰੁਘਰ ਦੀ ਲੜਾਈ ਵਿਚ ਜ਼ਖਮੀ ਹੋਏ ਪੀੜਤ ਕੰਵਲਜੀਤ ਸਿੰਘ ਨੂੰ ਹੀ ਘਟਨਾ ਲਈ ਜ਼ੁੰਮੇਵਾਰ ਠਹਿਰਾਉਣ ਦੀਆਂ ਹਰਮਿੰਦਰ ਸਿੰਘ ਵਲੋਂ ਕੀਤੀਆਂ ਗਈਆਂ ਘੋਰ ਸੰਵਿਧਾਨਕ ਉਲੰਘਣਾਵਾਂ ਕਰਕੇ ਇਹ ਮੈਂਬਰ ਸੁਪਰੀਮ ਕੌਂਸਲ ਦੀ ਸੇਵਾ ਦੇ ਕਾਬਲ ਨਹੀਂ। ਕਿਉਂਕਿ ਪਿਛਲੇ ਤਿੰਨ ਮਹੀਨੇ ਤੋਂ ਉਸ ਨੇ ਲਗਭੱਗ ਸਾਰੇ ਕੰਮ ਇਕ ਧੜੇ ਦੀ ਹੈਸੀਅਤ ਵਿਚ ਕੀਤੇ ਹਨ ਅਤੇ ਉਹ ਸਟੇਜ ਕਮੇਟੀ ਨੂੰ ਬਿਲਕੁਲ ਹੀ ਕੁਝ ਨਹੀਂ ਸਮਝਦਾ, ਇਹ ਸਭ ਕੁਝ ਹੀ ਇਤਰਾਜ਼ਯੋਗ ਹੈ। ਇਨਾਂ ਨੂੰ ਆਪਣੀ ਮਨਮਰਜ਼ੀ ਨਾਲ ਗੁਰੂਘਰ ਦੇ ਫੈਸਲੇ ਕਰਨ ਦਾ ਕੋਈ ਅਧਿਕਾਰ ਨਹੀਂ। ਯਾਦ ਰਹੇ ਕਿ ਪਿਛਲੇ ਸੱਤ ਸਾਲਾਂ ਤੋਂ ਵੱਖ-ਵੱਖ ਗਰੁੱਪਾਂ ਵਿਚ ਸਮਝੌਤਾ ਹੋਣ ਕਰਕੇ ਸਿੱਖ ਪੰਚਾਇਤ ਵਲੋ ਸੁਪਰੀਮ ਕੌਸਲ ਦੇ ਉਮੀਦਵਾਰ ਸਰਬ-ਸੰਮਤੀ ਨਾਲ ਚੁਣੇ ਜਾਂਦੇ ਸਨ। ਇਸੇ ਤਰ੍ਹਾਂ ਮਾਰਚ 2018 ਵਿਚ ਵੀ ਇਹ ਪੰਜ ਸੁਪਰੀਮ ਕੌਂਸਲ ਮੈਬਰ ਪੰਚਾਇਤ ਵਲੋਂ ਚੁਣੇ ਗਏ ਪਰ ਇਸ ਵਾਰ ਸੰਵਿਧਾਨ ਅਨੁਸਾਰ ਕੋਈ ਚੋਣ ਨਹੀਂ ਹੋਈ। ਆਪ ਜੀ ਨੂੰ ਸੂਚਿਤ ਕਰਨਾ ਚਾਹੁੰਦੇ ਹਾਂ ਕਿ 23 ਨਵੰਬਰ, 2018 ਨੂੰ ਗੁਰੂ ਨਾਨਕ ਦੇਵ ਜੀ ਦੇ 150ਵੀਂ ਸ਼ਤਾਬਦੀ ਪੁਰਬ ਵਾਲੇ ਦਿਨ ਦਰਬਾਰ ਹਾਲ ਵਿਚ ਲੜਾਈ ਹੋਈ ਜਿਸ ਵਿਚ ਦਰਸ਼ਨ ਸਿੰਘ ਨੇ ਕਮਲਜੀਤ ਸਿੰਘ ਦੇ ਸਿਰ ਵਿਚ ਕਿਰਪਾਨ ਨਾਲ ਵਾਰ ਕੀਤੇ। ਸੱਤ ਸਾਲ ਵਿਚ ਪਹਿਲੀ ਵਾਰ ਗੁਰੂਘਰ ਅੰਦਰ ਪੁਲਿਸ ਆਈ ਅਤੇ ਦਰਸ਼ਨ ਦੀ ਗ੍ਰਿਫਤਾਰੀ ਹੋਈ। ਬਾਅਦ ਵਿਚ ਪਤਾ ਲੱਗਾ ਕਿ ਹਰਮਿੰਦਰ ਸਿੰਘ ਇਸ ਪੁਆੜੇ ਦੀ ਜੜ੍ਹ ਸੀ। ਉਸ ਨੇ ਰਾਤ ਦੇ 10:30 ਵਜੇ ਹਰਜੀਤ ਸਿੰਘ ਅਤੇ ਕੁਝ ਬੱਚਿਆਂ ਨੂੰ ਪਾਲਕੀ ਦਾ ਪੇਂਟ ਬਦਲਣ ਲਈ ਕਿਹਾ ਸੀ। ਹਰਮਿੰਦਰ ਸਿੰਘ ਨੇ ਆਪਣੀ ਤਾਕਤ ਦੀ ਘੋਰ ਦੁਰਵਰਤੋਂ ਕਰ ਕੇ ਗੁਰੂਘਰ ਦੇ ਹਾਲਾਤ ਖਰਾਬ ਕਰਨ ਦਾ ਮੁੱਢ ਬੰਨ੍ਹਿਆ। ਇਸ ਘਟਨਾ ਵਿਚ ਜ਼ਖਮੀ ਹੋਣ ਵਾਲੇ ਕਮਲਜੀਤ ਸਿੰਘ ਨੂੰ ਹਮਦਰਦੀ ਦੀ ਜਗ੍ਹਾ ਧਮਕੀਆਂ ਮਿਲੀਆਂ। ਹਰਮਿੰਦਰ ਸਿੰਘ ਅਤੇ ਕੁਲਜੀਤ ਸਿੰਘ ਨੇ ਈਮੇਲ ਲਿਖ ਕੇ ਉਸ ਨੂੰ 23 ਨਵੰਬਰ, 2018  ਦੀ ਘਟਨਾ ਲਈ ਜ਼ੁੰਮੇਵਾਰ ਠਹਿਰਾਇਆ। ਤੁਸੀਂ ਹੇਠ ਲਿਖੀ ਈਮੇਲ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਜਿਸ ਬੰਦੇ ਦੇ ਸਿਰ ਵਿਚ ਵਾਰ ਕੀਤਾ ਹੋਵੇ, ਉਸ ਤੋਂ ਮੁਆਫੀ ਤਾਂ ਕੀ ਮੰਗਣੀ ਉਲਟਾ ਦੋਸ਼ ਲਾ ਰਹੇ ਹਨ :
''ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।
ਭਾਈ ਕੰਵਲਜੀਤ ਸਿੰਘ ਜੀ
ਤੁਸੀਂ ਗੁਨਾਹਗਾਰ ਹੋ ਕਿਉਂਕਿ ਤੁਸੀਂ ਸੁਪ੍ਰੀਮ ਕੌਂਸਲ ਦੇ ਫੈਸਲੇ ਦੀ ਵਿਰੋਧਤਾ ਕਰਦਿਆਂ, ਸੇਵਾ ਕਰ ਰਹੇ ਸੇਵਾਦਾਰਾਂ ਦੇ ਕੰਮ 'ਚ ਵਿਘਨ ਪਾਇਆ ਹੈ। ਤੁਹਾਡਾ ਕੇਸ ਅਦਾਲਤ ਕੋਲ ਹੈ, ਓਥੇ ਜੋ ਅਕਾਲ ਪੁਰਖ ਨੂੰ ਭਾਏਗਾ ਹੋ ਜਾਏਗਾ। ਅਸੀਂ ਤੁਹਾਨੂੰ ਵੀ ਮਿਲੇ ਪਰ ਤੁਸੀਂ ਆਪਣੇ ਹਮਾਇਤੀਆਂ ਦੀ ਚੁੱਕ ਚ ਆ ਕੇ ਸਾਡੀ ਇਕ ਵੀ ਨਹੀਂ ਸੁਣੀ। ਸਬ ਕਮੇਟੀਆਂ ਵਿਚ ਲਏ ਫੈਸਲੇ ਨੂੰ ਦਰੁਸਤ ਕਰਨ ਦੀ ਫੁੱਲ ਤਾਕਤ ਸੁਪ੍ਰੀਮ ਕੌਂਸਲ ਕੋਲ ਹੈ। ਧਾਰਮਿਕ ਕਮੇਟੀ ਵਿਚ ਭਾਈਆਂ ਦੀ ਵਧਾਈ ਤਨਖਾਹ ਮਾਮਲਾ ਅਖੀਰ ਸੁਪਰੀਮ ਕੌਂਸਲ ਵਿਚ ਹੀ ਨਜਿਠਿਆ ਗਿਆ ਸੀ। ਪਰ ਸਾਡੀ ਬਦਕਿਸਮਤੀ ਹੈ ਕਿ ਕੁਝ ਸਾਡੇ ਕੁਝ ਮੈਂਬਰ, ਸੇਵਾਦਾਰਾਂ ਉੱਪਰ ਹੋਏ ਹਮਲੇ ਵਿਚ ਸ਼ਾਮਲ ਹਮਲਾਵਰਾਂ ਨੂੰ ਬਚਾਉਣ ਵਿਚ ਲਗੇ ਹੋਏ ਹਨ। ਇਸੇ ਭਾਵਨਾ ਤਹਿਤ ਸਾਨੂੰ ਵੀਡੀਓ ਵੀ ਨਹੀਂ ਦਿੱਤੀ ਜਾ ਰਹੀ। ਵੀਡੀਓ ਮਿਲਣ ਦੀ ਸੂਰਤ ਵਿਚ ਸੁਪਰੀਮ ਕੌਂਸਲ ਕਿਸੇ ਨਤੀਜੇ ਤੇ ਪਹੁੰਚ ਜਾਵੇਗੀ। ਤੁਹਾਨੂੰ ਗੁਰੂ ਘਰ ਵਿਚ ਫੈਸਲਾ ਕਰਨ ਨਾਲੋਂ ਦੁਨਿਆਵੀ ਅਦਾਲਤ ਜਿਆਦਾ ਠੀਕ ਲੱਗਦੀ ਸੀ। ਤੁਸੀਂ ਆਪਣੇ ਹਮਲਾਵਰ ਸਾਥੀਆਂ ਨਾਲ ਮਿਲਕੇ ਕੇਸ ਦੀ ਪੈਰਵਾਈ ਕਰਦੇ ਰਹੇ। ਜਦ ਤਕ ਸਾਡੇ ਸਾਹਮਣੇ ਸਾਰੇ ਤੱਥ ਵੀਡੀਓ ਮੂਵੀ ਦੇ ਜ਼ਰੀਏ ਨਹੀਂ ਆ ਜਾਂਦੇ ਤਦ ਤਕ ਅਸੀਂ ਕਿਸੇ ਵੀ ਧਿਰ ਨੂੰ ਸਟੇਜ ਤੇ ਬੁਲਾ ਕੇ ਗ਼ੁਰੂਘਰ ਦਾ ਮਹੌਲ ਵਿਗਾੜਨਾ ਨਹੀਂ ਚਾਹੁੰਦੇ।  
ਪੰਥ ਦੇ ਦਾਸ   : ਭਾਈ ਕੁਲਜੀਤ ਸਿੰਘ ਭਾਈ ਹਰਮਿੰਦਰ ਸਿੰਘ””
ਦਾਸ ਨੇ ਹਮਲੇ ਤੋਂ ਤੁਰੰਤ ਬਾਅਦ ਪੰਚਾਇਤ ਵਲੋਂ ਸੁਪਰੀਮ ਕੌਸਲ ਨੂੰ ਇਸ ਸਾਰੇ ਮਸਲੇ 'ਤੇ ਗੌਰ ਕਰਕੇ ਕੁਝ ਕਰਨ ਦੀ ਬੇਨਤੀ ਕੀਤੀ ਪਰ ਇਨ੍ਹਾਂ ਦੇ ਕੰਨਾਂ 'ਤੇ ਜੂੰ ਨਹੀਂ ਸਰਕੀ
ਸਵਾਲ: ਕੀ ਹਰਮਿੰਦਰ ਸਿੰਘ ਅਤੇ ਕੁਲਜੀਤ ਸਿੰਘ ਸੰਗਤ ਨੂੰ ਦੱਸ ਸਕਣਗੇ ਕਿ ਹਮਲੇ ਦੇ ਦੋਸ਼ੀ 'ਤੇ ਉਨਾਂ ਨੇ ਕੀ ਐਕਸ਼ਨ ਲਿਆ?

ਉਲੰਘਣਾ-2. ਹਰਮਿੰਦਰ ਸਿੰਘ ਵਲੋਂ ਸਾਲ 2019 ਦੇ ਕੈਲੰਡਰ ਦਾ ਮਸਲਾ ਭੜਕਾਉਣਾ ਅਤੇ ਸਟੇਜ ਦਾ ਕੰਟਰੋਲ : ਹਰਮਿੰਦਰ ਸਿੰਘ ਨੇ 2004 ਤੋਂ ਚਲਿਆ ਆਉਂਦਾ ਗੁਰੁਘਰ ਦਾ ਕੈਲੰਡਰ ਆਪਣੀ ਮਰਜ਼ੀ ਨਾਲ ਬਿਨਾ ਸੁਪਰੀਮ ਕੌਂਸਲ ਦੀ ਸਹਿਮਤੀ ਤੋਂ ਬਦਲਿਆ ਅਤੇ ਆਪਣੀ ਮਰਜ਼ੀ ਨਾਲ ਧਾਰਮਿਕ ਦਿਨ ਦਿਹਾੜੇ ਮਨਾਉਣੇ ਸ਼ੁਰੂ ਕਰ ਦਿੱਤੇ ਜਦੋਂਕਿ ਦੂਸਰੇ ਗਰੁੱਪ ਦੀ ਕੋਈ ਸੁਣਾਈ ਨਹੀਂ। ਬਹੁਤ ਸਾਰੀ ਸੰਗਤ ਜਾਣਦੀ ਹੋਵੇਗੀ ਕਿ ਇਸ ਸਾਲ ਝਗੜੇ ਕਾਰਨ ਦੋ ਕੈਲੰਡਰ ਛਪੇ ਸਨ ਅਤੇ ਕਿਸੇ ਨੂੰ ਵੀ ਗੁਰੂਘਰ ਵਲੋਂ ਪੈਸੇ ਨਹੀਂ ਦਿੱਤੇ ਗਏ। ਉਸ ਤੋਂ ਬਾਅਦ ਹਾਲਾਤ ਹੋਰ ਵੀ ਗੰਭੀਰ ਹੋ ਗਏ ਹਨ। ਯਾਦ ਰਹੇ ਕਿ ਕਾਨੂੰਨ ਮੁਤਾਬਿਕ ਸੁਪਰੀਮ ਕਂੌਸਲ ਦਾ ਪੰਜ ਮੈਂਬਰਾਂ ਦਾ ਕੋਰਮ ਹੈ। ਕਿਸੇ ਵੀ ਮਤੇ ਨੂੰ ਪਾਸ ਹੋਣ ਲਈ ਸਰਬ-ਸੰਮਤੀ ਚਾਹੀਦੀ ਹੈ।
ਯਾਦ ਰਹੇ ਕਿ ਇਸ ਸੱਤ ਸਾਲ ਤੋਂ ਚੱਲ ਰਹੇ ਸਿਸਟਮ ਵਿਚ ਪੰਜ ਸੁਪਰੀਮ ਕੌਂਸਲ ਮੈਂਬਰ ਸਿੱਖ ਪੰਚਾਇਤ ਦੀ ਰੇਖ ਦੇਖ ਹੇਠ ਚੁਣੇ ਜਾਂਦੇ ਹਨ ਅਤੇ ਸਭ ਤਿੰਨਾਂ ਧੜਿਆਂ ਦੀ ਸਹਿਮਤੀ ਨਾਲ ਹੁੰਦਾ ਹੈ। ਸੁਪਰੀਮ ਕੌਂਸਲ ਅਤੇ ਕਮੇਟੀਆਂ ਦੇ ਅਧਿਕਾਰ ਖੇਤਰ ਮਿਥੇ ਗਏ ਹਨ। ਇਕ ਮੈਂਬਰ ਕੋਲ ਇਕ ਮਹਿਕਮਾ ਹੁੰਦਾ ਹੈ ਜਿਵੇਂਕਿ ਹਰਮਿੰਦਰ ਸਿੰਘ ਕੋਲ ਸਟੇਜ ਹੈ। ਉਸ ਮੈਬਰ ਨਾਲ ਪੰਜ ਜਾਂ ਸੱਤ ਮੈਂਬਰਾਂ ਦੀ ਕਮੇਟੀ ਹੁੰਦੀ। ਮਹਿਕਮੇ ਦੇ ਸਾਰੇ ਫੈਸਲੇ ਸਹਿਮਤੀ ਨਾਲ ਹੀ ਲਏ ਜਾ ਸਕਦੇ ਹਨ। ਅਗਰ ਸਹਿਮਤੀ ਨਹੀਂ ਤਾਂ ਮਸਲਾ ਪੰਜਾਂ ਸਿੰਘਾਂ ਦੀ ਸੁਪਰੀਮ ਕੌਂਸਲ ਕੋਲ ਜਾਂਦਾ ਹੈ। ਜਨਵਰੀ ਤੋਂ ਹਰਮਿੰਦਰ ਸਿੰਘ ਨੇ ਸਾਰੇ ਕਾਇਦੇ ਕਾਨੂੰਨ ਛਿੱਕੇ ਟੰਗ ਕੇ ਆਪਣੀ ਮਨਮਰਜ਼ੀ ਨਾਲ ਸਟੇਜ ਦਾ ਕੰਮ ਚਲਾਉਣਾ ਸ਼ੁਰੂ ਕਰ ਦਿੱਤਾ ਹੈ। ਹਰੰਿਮੰਦਰ ਸਿੰਘ ਨੇ ਆਪਣੇ ਕੈਲੰਡਰ ਦੇ ਹਿਸਾਬ ਨਾਲ ਦਿਨ ਸੁਦ ਮਨਾਉਣੇ ਸ਼ੁਰੂ ਕਰ ਦਿੱਤੇ ਹਨ। ਹਰਿੰਦਰਪਾਲ ਸਿੰਘ ਜੋ ਕਿ ਖਜ਼ਾਨਚੀ ਹਨ, ਉਨਾਂ ਨੇ ਲੰਘੇ ਐਤਵਾਰ 20 ਫਰਵਰੀ ਅਤੇ 27 ਫਰਵਰੀ, 2019 ਨੂੰ ਸਮਾਂ ਮੰਗਿਆ ਪਰ ਹਰਮਿੰਦਰ ਸਿੰਘ ਨੇ ਸਮਾਂ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ।

ਉਲੰਘਣਾ-3.  ਹਰਮਿੰਦਰ ਸਿੰਘ ਵਲੋਂ ਕਮਲਜੀਤ ਸਿੰਘ ਨੂੰ ਇਕ ਹੋਰ ਧਮਕੀ ਅਤੇ ਦਰਸ਼ਣ ਸਿੰਘ ਵਲੋਂ ਧਮਕੀ : ਇਥੇ ਹੀ ਬਸ ਨਹੀ ਹਰਮਿੰਦਰ ਸਿੰਘ ਨੇ ਫਰਵਰੀ 3, 2019 ਵਿਚ ਈਮੇਲ ਰਾਹੀਂ ਕਮਲਜੀਤ ਸਿੰਘ ਨੂੰ ਧਮਕੀ ਦਿੱਤੀ ਕਿ ਤੂੰ ਗੁਰੂਘਰ ਦਾ ਮਾਹੌਲ ਖਰਾਬ ਕਰਦਾ ਹੈਂ, ਇਸ ਲਈ ਤੈਨੂੰ ਸਟੇਜ ਕਮੇਟੀ ਤੋਂ ਹਟਾਇਆ ਜਾਂਦਾ ਹੈ। ਯਾਦ ਰਹੇ ਕਿ ਅਜਿਹਾ ਕਰਨ ਦਾ ਅਧਿਕਾਰ ਕੇਵਲ ਪੰਜ ਮੈਂਬਰੀ ਸਟੇਜ ਕਮੇਟੀ ਕੋਲ ਹੈ ਜਿਸ ਦੀ ਹਰਮਿੰਦਰ ਸਿੰਘ ਨੇ ਕੋਈ ਪ੍ਰਵਾਹ ਨਹੀਂ ਕੀਤੀ ਗਈ। ਸਾਧ ਸੰਗਤ ਜੀ, ਤੁਸੀਂ ਵੇਖ ਸਕਦੇ ਹੋ ਕਿ ਇਹ ਆਪਣੇ ਆਪ ਨੂੰ ਜੱਜ ਅਤੇ ਜੀਊਰੀ ਸਮਝ ਕੇ ਜੋ ਮਰਜ਼ੀ ਕਰੀ ਜਾ ਰਹੇ ਹਨ। ਦਰਸ਼ਨ ਦੀ ਪਿੱਠ ਪੂਰਨ ਵਿਚ ਕੁਲਜੀਤ ਸਿੰਘ ਵੀ ਹਰਮਿੰਦਰ ਸਿੰਘ ਦੇ ਨਾਲ ਹੈ। ਦਰਸ਼ਨ ਸਿੰਘ ਅਤੇ ਕੁਲਜੀਤ ਵਲੋਂ ਇਕ ਵੱਡਾ ਇਸ਼ਤਿਹਾਰ ਕਮਲਜੀਤ ਸਿੰਘ ਵਿਰੁੱਧ ਇਨ੍ਹਾਂ ਦੋਹਾਂ ਦੇ ਨਾਮ ਹੇਠ 23 ਫਰਵਰੀ ਦੇ ਪੰਜਾਬ ਟਾਈਮਜ਼ ਦੇ ਸਫਾ ਪੰਜ 'ਤੇ ਛਾਪਿਆ ਗਿਆ ਹੈ।

ਉਲੰਘਣਾ-4. ਹਰਮਿੰਦਰ ਸਿੰਘ ਵੱਲੋਂ ਧਮਕੀ : ਫਰਵਰੀ 11, 2019 ਸੋਮਵਾਰ ਨੂੰ ਸੁਪਰੀਮ ਕੌਸਲ ਦੀ ਇਕ ਮੀਟਿੰਗ ਗੁਰੂਘਰ ਵਿਚ ਬੁਲਾਈ ਗਈ। ਇਸ ਮੀਟਿੰਗ, ਜਿਸ ਵਿਚ ਕੋਰਮ ਪੂਰਾ ਨਹੀਂ ਸੀ ਕਿਉਂਕਿ ਜਸਵਿੰਦਰ ਸਿੰਘ ਜੰਡੀ ਅੱਖਾਂ ਦੇ ਅਪਰੇਸ਼ਨ ਕਾਰਨ ਗੈਰ-ਹਾਜ਼ਰ ਸਨ, ਉਸ ਦਿਨ ਤਾਂ ਧੱਕੇ ਦੀ ਹੱਦ ਹੋ ਗਈ ਜਦੋਂ ਹਰਮਿੰਦਰ ਸਿੰਘ ਅਤੇ ਕੁਲਜੀਤ ਸਿੰਘ ਨੇ ਹਰਿੰਦਰਪਾਲ ਸਿੰਘ ਨੂੰ ਧਮਕੀ ਦਿੱਤੀ ਕਿ ਉਹ ਨਵੀਂ ਕਮੇਟੀ ਬਣਾ ਕੇ ਮੌਜੂਦਾ ਕਮੇਟੀਆਂ ਨੂੰ ਭੰਗ ਕਰ ਦੇਣਗੇ। ਹਰਿੰਦਰਪਾਲ ਸਿੰਘ ਨੇ ਇਸ ਬਾਰੇ ਸਖਤ ਇਤਰਾਜ਼ ਉਠਾਇਆ ਅਤੇ ਕਿਹਾ ਕਿ ਸੰਵਿਧਾਨ ਵਿਚ ਸਾਰੇ ਫੈਸਲੇ ਸਰਬਸੰਮਤੀ ਨਾਲ ਹੀ ਹੁੰਦੇ ਹਨ ਅਤੇ ਉਨਾਂ ਕੋਲ ਕਮੇਟੀ ਬਣਾਉਣ ਜਾਂ ਭੰਗ ਕਰਨ ਦਾ ਕੋਈ ਹੱਕ ਨਹੀਂ। ਅਜਿਹਾ ਸੁਪਰੀਮ ਕੌਂਸਲ ਕੇਵਲ ਸਰਬ-ਸੰਮਤੀ ਨਾਲ ਹੀ ਕਰ ਸਕਦੀ ਹੈ। ਅਗਰ ਸਰਬ-ਸੰਮਤੀ ਨਹੀਂ ਤਾਂ ਜਨਰਲ ਬਾਡੀ ਬਣਾ ਕੇ ਨਵੀਂ ਚੋਣ ਲਈ ਤਿਆਰੀ ਹੋਣੀ ਚਾਹੀਦੀ ਹੈ। ਪੰਜਾਬ ਟਾਈਮਜ਼ ਦੀਆਂ ਖਬਰਾਂ ਅਨੁਸਾਰ ਉਨ੍ਹਾਂ ਨੇ ਅਜਿਹਾ ਕਰ ਦਿੱਤਾ ਹੈ ਅਤੇ ਕਬਜ਼ੇ ਲਈ ਅਜਿਹੀਆਂ ਈ-ਮੇਲਾਂ ਵੀ ਭੇਜੀਆਂ ਹਨ। ਹੁਣ ਜਦੋਂ ਵੀ ਧੱਕੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਫਿਰ ਝਗੜਾ ਹੋਵੇਗਾ ਅਤੇ ਹਾਲਾਤ ਹੋਰ ਖਰਾਬ ਹੋਣਗੇ। 

ਉਲੰਘਣਾ-5. ਇਕ ਹਜ਼ਾਰ ਡਾਲਰ ਕੈਸ਼ ਬਾਰੇ : ਹਰਮਿੰਦਰ ਸਿੰਘ ਨੇ ਭੁਪਿੰਦਰ ਸਿੰਘ ਕੋਲੋਂ ਇਕ ਹਜ਼ਾਰ ਡਾਲਰ ਕੈਸ਼ ਮੰਗੇ ਪਰ ਜਦੋਂ ਹਰਿੰਦਰਪਾਲ ਸਿੰਘ (8P S9N78) ਨੇ ਹਰਮਿੰਦਰ ਸਿੰਘ ਨੂੰ ਦਸਤਖਤ ਕਰਨ ਲਈ ਕਿਹਾ ਤਾਂ ਇਸ ਨੇ ਇਸ ਬਾਰੇ ਵੀ ਬਹਿਸ ਕੀਤੀ ਕਿ ਉਸ ਨੂੰ ਦਸਤਖਤ ਕਰਨ ਲਈ ਕਿਉਂ ਕਿਹਾ ਜਾ ਰਿਹਾ ਹੈ। ਹਰਿੰਦਰਪਾਲ ਨੇ ਕਿਹਾ ਕਿ ਉਹ ਕਿਸੇ ਨੂੰ ਵੀ ਨਕਦ ਪੈਸੇ ਕਿਵੇਂ ਦੇ ਸਕਦੇ ਹਨ, ਜੇ ਲੈਣੇ ਹਨ ਤਾਂ ਰਸੀਦਾਂ ਲਿਆਉ।

ਸਾਡੀ ਸੋਚ ਅਨੁਸਾਰ ਮਸਲੇ ਦਾ ਹੱਲ : ਸਾਡੇ ਗੁਰੂਘਰ ਦੇ ਸੰਵਿਧਾਨ ਅਨੁਸਾਰ ਸੰਗਤ ਸੁਪਰੀਮ ਹੈ। ਇਸ ਸਮੇਂ ਸੁਪਰੀਮ ਕੌਂਸਲ ਦੋਫਾੜ ਹੈ। ਜੇਕਰ ਧੜੇ ਆਪਸ ਵਿਚ ਫੈਸਲਾ ਨਹੀਂ ਕਰਦੇ ਤਦ ਇਸ ਲਈ ਆਪਸ ਵਿਚ ਝਗੜਨ ਅਤੇ ਹੋਰ ਮੁਸ਼ਕਲਾਂ ਨੂੰ ਵਧਣ ਤੋਂ ਰੋਕਣ ਲਈ ਪ੍ਰਬੰਧਕ ਕਮੇਟੀ ਦੇ 54 ਮੈਂਬਰਾਂ ਨੇ 17 ਮਾਰਚ 2019 ਨੂੰ ਗੁਰੂਘਰ ਵਿਚ ਜਨਰਲ ਬਾਡੀ ਬੁਲਾ ਕੇ ਉਸ ਵਿਚ ਸੰਗਤ ਦਾ ਫਤਵਾ ਲੈਣ ਦਾ ਫੈਸਲਾ ਕੀਤਾ ਹੈ ਅਤੇ ਇਸ ਦਾ ਕੰਟਰੋਲ ਚੋਣਾਂ ਵਾਂਗ ਬਾਹਰਲੀ ਕਮੇਟੀ ਦੇ ਹੱਥ ਹੋਵੇਗਾ। ਨਵੀਂ ਚੋਣ ਕਰਵਾ ਕੇ ਹੀ ਗੁਰੂਘਰ ਦਾ ਮਾਹੌਲ ਸੁਖਾਵਾਂ ਰੱਖਿਆ ਜਾ ਸਕਦਾ ਹੈ।
ਅਖੀਰ ਵਿਚ ਅਸੀਂ ਹਰਮਿੰੰਦਰ ਸਿੰਘ ਵਲੋਂ ਕੀਤੀਆਂ ਮਨਮਾਨੀਆਂ ਅਤੇ ਧੱਕੇ ਨੂੰ ਸੰਗਤਾਂ ਦੀ ਕਚਿਹਰੀ ਵਿਚ ਰੱਖ ਰਹੇ ਹਾਂ। -ਰਾਮ ਸਿੰਘ