26 ਮਾਰਚ 2021 ਭਾਰਤ ਬੰਦ ਦਾ ਸੱਦਾ

26 ਮਾਰਚ 2021 ਭਾਰਤ ਬੰਦ ਦਾ ਸੱਦਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੰਯੁਕਤ ਕਿਸਾਨ ਮੋਰਚੇ ਨੇ 26 ਮਾਰਚ  2021 ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ  । ਕਿਸਾਨੀ ਮੋਰਚੇ ਦੇ ਚਾਰ ਮਹੀਨੇ ਪੂਰੇ ਹੋ ਗਏ ਹਨ। ਜਿਸ ਦੇ ਚਲਦੇ ਹੋਏ ਹਕੂਮਤ ਨੇ ਕਿਸਾਨੀ ਮੰਗਾਂ 'ਤੇ ਕੋਈ ਵੀ ਫ਼ੈਸਲਾ ਨਹੀਂ ਕੀਤਾ ,ਆਮ ਇਨਸਾਨ, ਕਿਸਾਨ ਦਿੱਲੀ ਦੀਆਂ ਬਰੂਹਾਂ ਉੱਤੇ  ਲਗਾਤਾਰ ਸੰਘਰਸ਼ ਕਰ ਰਿਹਾ ਹੈ, ਪਰ ਇਸ ਸੰਘਰਸ਼ ਦਾ ਸਮੇਂ ਦੀ ਸਰਕਾਰ ਤੇ ਕੋਈ ਵੀ ਅਸਰ ਨਹੀਂ ਹੋ ਰਿਹਾ  ।ਕਿਸਾਨਾਂ ਨੇ ਜੋ ਵੀ ਮੰਗਾਂ ਸਰਕਾਰ ਦੇ ਅੱਗੇ ਰੱਖੀਆਂ ਉਸ ਨੂੰ ਸਰਕਾਰ ਨੇ ਕਿਸੇ ਪਾਸੋਂ ਵੀ  ਨਹੀਂ ਮੰਨੀਆਂ, ਸਗੋਂ ਸਿਆਸਤੀ ਢੰਗ ਦੇ ਰਾਹੇ  ਇਸ ਕਿਸਾਨੀ ਸੰਘਰਸ਼ ਨੂੰ  ਖ਼ਤਮ ਕਰਨ ਦੀਆਂ ਨਵੀਆਂ ਘਾੜਤਾਂ ਘੜੀਆਂ ਜਾ ਰਹੀਆਂ ਹਨ ।  ਕਿਸਾਨਾਂ ਦੀ ਇੱਕਜੁਟਤਾ  ਅਤੇ ਹਰ ਵਰਗ ਦੇ  ਲੋਕਾਂ ਦੇ ਸਾਥ ਨੇ ਇਸ ਕਿਸਾਨੀ ਸੰਘਰਸ਼ ਨੂੰ  ਹੁਣ ਤਕ ਚੜ੍ਹਦੀ ਕਲਾ ਵਿਚ ਰੱਖਿਆ ਹੈ । ਇਨਸਾਨਿਅਤ ਦੀ ਇਕਜੁੱਟਤਾ ਦੇ ਸਾਥ ਨਾਲ ਛੱਬੀ ਮਾਰਚ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ, ਤਾਂ ਜੋ ਸਰਕਾਰ ਦੇ ਕੰਨਾਂ ਤੱਕ ਲੋਕਤੰਤਰੀ ਅਵਾਜ਼ ਪੁੱਜ ਸਕੇ।