ਡੀਜੀਪੀ ਸੁਮੇਧ ਸੈਣੀ ਨੂੰ ਹਿਮਾਚਲ ਵਿਚ ਦਾਖਲ ਹੋਣ ਤੋਂ ਰੋਕ, ਬੇਰੰਗ ਮੋੜਿਆ ਵਾਪਸ

ਡੀਜੀਪੀ ਸੁਮੇਧ ਸੈਣੀ ਨੂੰ ਹਿਮਾਚਲ ਵਿਚ ਦਾਖਲ ਹੋਣ ਤੋਂ ਰੋਕ, ਬੇਰੰਗ ਮੋੜਿਆ ਵਾਪਸ
ਸੁਮੇਧ ਸੈਣੀ

ਅੰਮ੍ਰਿਤਸਰ ਟਾਈਮਜ਼ ਬਿਊਰੋ:
ਪੰਜਾਬ ਦੇ ਸਾਬਕਾ ਪੁਲਸ ਮੁਖੀ ਸੁਮੇਧ ਸੈਣੀ ਨੂੰ ਅੱਜ ਸਵੇਰੇ ਹਿਮਾਚਲ ਪੁਲਸ ਨੇ ਹਿਮਾਚਲ ਅੰਦਰ ਜਾਣ ਤੋਂ ਰੋਕਦਿਆਂ ਵਾਪਸ ਮੋੜ ਦਿੱਤਾ। ਪ੍ਰਾਪਤ ਜਾਣਕਾਰੀ ਮੁਤਾਬਕ ਸੈਣੀ ਅੱਜ ਸਵੇਰੇ 4 ਵਜੇ ਹਿਮਾਚਲ ਦੇ ਬਿਲਾਸਪੁਰ ਜ਼ਿਲ੍ਹੇ ਵਿਚ ਸਵਾਰਘਾਟ ਇਲਾਕੇ 'ਚ ਸਥਿਤ ਦਾਖਲਾ ਪੋਸਟ ਤੋਂ ਅੱਗੇ ਲੰਘਣ ਲੱਗੇ ਤਾਂ ਮੌਕੇ 'ਤੇ ਮੋਜੂਦ ਮੁਲਾਜ਼ਮਾਂ ਨੇ ਉਹਨਾਂ ਨੂੰ ਰੋਕ ਲਿਆ। 

ਇਹ ਵੀ ਪੜ੍ਹੋ: ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਖਿਲਾਫ ਸਿੱਖ ਨੌਜਵਾਨ ਨੂੰ ਅਗਵਾ ਕਰਨ ਦਾ ਮਾਮਲਾ ਦਰਜ

ਇਸ 'ਤੇ ਸੁਮੇਧ ਸੈਣੀ ਨੇ ਬਿਲਾਸਪੁਰ ਦੇ ਐਸਪੀ ਦਿਵਾਕਰ ਸ਼ਰਮਾ ਨੂੰ ਫੋਨ ਕਰਕੇ ਸਿਫਾਰਸ਼ ਲਾਉਣ ਦੀ ਕੋਸ਼ਿਸ਼ ਕੀਤੀ ਪਰ ਫੇਰ ਵੀ ਗੱਲ ਨਾ ਬਣੀ। ਐਸਪੀ ਦਿਵਾਕਰ ਸ਼ਰਮਾ ਨੇ ਸੁਮੇਧ ਸੈਣੀ ਨੂੰ ਅੱਗੇ ਜਾਣ ਦੀ ਪ੍ਰਵਾਨਗੀ ਦੇਣ ਤੋਂ ਨਾਹ ਕਰ ਦਿੱਤੀ। ਇਸ ਦਾ ਕਾਰਨ ਸੁਮੇਧ ਸੈਣੀ ਕੋਲ ਦਾਖਲਾ ਪਾਸ ਨਾ ਹੋਣਾ ਦੱਸਿਆ ਗਿਆ।

ਕਿਸੇ ਵੀ ਤਰ੍ਹਾਂ ਦੀ ਗੱਲ ਨਾ ਬਣਨ ਦੇ ਚਲਦਿਆਂ ਸੁਮੇਧ ਸੈਣੀ ਨੂੰ ਬੇਰੰਗ ਸਵਾਰਘਾਟ ਤੋਂ ਵਾਪਸ ਮੁੜਨਾ ਪਿਆ। ਜ਼ਿਕਰਯੋਗ ਹੈ ਕਿ ਸੁਮੇਧ ਸੈਣੀ ਪੰਜਾਬ ਦਾ ਵਿਵਾਦਤ ਪੁਲਸ ਅਫਸਰ ਹੈ, ਜਿਸ 'ਤੇ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾਉਣ ਦੇ ਗੰਭੀਰ ਦੋਸ਼ ਹਨ। ਪਰ ਇਹਨਾਂ ਦੋਸ਼ਾਂ ਦੇ ਬਾਵਜੂਦ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਉਸ ਨੂੰ ਪੰਜਾਬ ਪੁਲਸ ਦਾ ਡੀਜੀਪੀ ਬਣਾਇਆ ਸੀ। ਕੋਟਕਪੂਰਾ ਅਤੇ ਬਰਗਾੜੀ ਵਿਖੇ ਸਿੱਖ ਸੰਗਤਾਂ 'ਤੇ ਪੁਲਸ ਵੱਲੋਂ ਚਲਾਈ ਗੋਲੀ ਤੋਂ ਬਾਅਦ ਦਬਾਅ ਦੇ ਚਲਦਿਆਂ ਸੁਮੇਧ ਸੈਣੀ ਨੂੰ ਡੀਜੀਪੀ ਦੇ ਅਹੁਦੇ ਤੋਂ ਹਟਾਇਆ ਗਿਆ ਸੀ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।