ਕੈਲੇਫੋਰਨੀਆ ਦੇ ਕਿਸਾਨ ਅਤੇ ਛੋਟੇ ਕਾਰੋਬਾਰ ਪਰੋਪੋਜ਼ੀਸ਼ਨ 15 ਦਾ ਵਿਰੋਧ ਕਰਨ: ਸਕੋਪ

ਕੈਲੇਫੋਰਨੀਆ ਦੇ ਕਿਸਾਨ ਅਤੇ ਛੋਟੇ ਕਾਰੋਬਾਰ ਪਰੋਪੋਜ਼ੀਸ਼ਨ  15 ਦਾ ਵਿਰੋਧ ਕਰਨ: ਸਕੋਪ

ਅੰਮ੍ਰਿਤਸਰ ਟਾਈਮਜ਼ ਬਿਊਰੋ
ਅਮਰੀਕਾ ਦੀਆਂ ਇਲੈਕਸ਼ਨਾਂ ਵਿੱਚ ਕੈਲੇਫੋਰਨੀਆਂ ਦੇ ਸਿੱਖਾਂ ਵੱਲੋਂ ਬਣਾਈ ਸਕੋਪ (Sikh Community Organized for Political Engagement) ਨੇ ਛੋਟੇ ਕਿਸਾਨਾਂ ਅਤੇ ਕਾਰੋਬਾਰਾਂ ਦੇ ਹੱਕ ਵਿੱਚ ਖੜ੍ਹਦੇ ਹੋਏ Proposition 15 ਦਾ ਵਿਰੋਧ ਕਰਣ ਦਾ ਫੈਸਲਾ ਲਿਆ ਹੈ। ਇਸ ਪ੍ਰਾਪੋਜੀਸ਼ਨ ਨਾਲ ਕੈਲੇਫੋਰਨੀਆਂ ਦੇ ਛੋਟੇ ਕਿਸਾਨਾਂ ਅਤੇ ਕਾਰੋਬਾਰਾਂ ਉੱਤੇ $11.5 ਬਿਲੀਅਨ ਪ੍ਰਾਪਰਟੀ ਟੈਕਸ ਲੱਗੇਗਾ। ਕਰੋਨਾ ਮਾਹਮਾਰੀ ਕਰਕੇ ਪਹਿਲਾਂ ਹੀ ਖੇਤੀ ਤੇ ਛੋਟੇ ਕਾਰੋਬਾਰ ਸੰਕਟ ਦਾ ਸਾਹਮਣਾ ਕਰ ਰਹੇ ਹਨ।

ਸਕੋਪ ਦੇ ਬੁਲਾਰੇ ਭਾਈ ਕਸ਼ਮੀਰ ਸਿੰਘ ਸ਼ਾਹੀ ਨੇ ਦੱਸਿਆ ਕਿ ਦੁਨੀਆਂ ਦੀਆਂ ਸਰਕਾਰਾਂ ਪੂੰਜੀਪਤੀਆਂ ਪ੍ਰਤੀ ਉਦਾਰ ਨੀਤੀ ਬਣਾ ਰਹੀਆਂ ਹਨ ਪਰ ਉਹ ਇਹ ਨਹੀਂ ਸੋਚ ਰਹੀਆਂ ਕਿ ਛੋਟੇ ਕਿਸਾਨ ਹੀ ਅਸਲ ਕਿਸੇ ਦੇਸ਼ ਦੀ ਰੀੜ ਦੀ ਹੱਡੀ ਹੁੰਦੇ ਹਨ ਅਤੇ ਕਿਸਾਨੀ ਨਾਲ ਹੀ ਉਹਨਾਂ ਦਾ ਵਿਰਸਾ ਤੇ ਜੀਵਨ ਜਾਂਚ ਜੁੜੀ ਹੁੰਦੀ ਹੈ ਇਸਲਈ ਉਹਨਾਂ ਦਾ ਉਜਾੜਾ ਦੁਨੀਆਂ ਵਿੱਚ ਕਈ ਤਰਾਂ ਦੀਆਂ ਸੱਮਸਿਆਵਾਂ ਖੜੀਆਂ ਕਰ ਸਕਦਾ ਹੈ। ਗਰੀਬ ਦੀ ਰੋਜੀ ਰੋਟੀ ਖੋਹਣੀ ਵੀ ਮੁੱਢਲੇ ਹੱਕਾਂ ਦਾ ਘਾਣ ਕਰਨਾ ਹੈ।

ਉਹਨਾਂ ਨੇ ਭਾਰਤ ਵੱਲੋਂ ਹਾਲ ਹੀ ਵਿੱਚ ਪਾਸ ਕੀਤੇ ਕਨੂੰਨਾਂ ਦੀ ਗੱਲ ਕਰਦੇ ਕਿਹਾ ਕਿ ਘੱਟੋ ਘੱਟ ਅਮਰੀਕਾ ਵਿੱਚ ਲੋਕਾਂ ਕੋਲ ਕਨੂੰਨ ਪਾਸ ਜਾਂ ਰੋਕਣ ਦੇ ਕਾਫ਼ੀ ਅਧਿਕਾਰ ਹਨ। ਇਸ ਲਈ ਸਾਡੀ ਕੈਲੇਫੋਰਨੀਆਂ ਦੇ ਸਿੱਖਾਂ ਨੂੰ ਬੇਨਤੀ ਹੈ ਕਿ Proposition 15 ਤੇ ਨਾ ਕਰਨੀ ਚਾਹੀਦੀ ਹੈ।ਸਕੋਪ ਨਾਲ ਸੰਪਰਕ ਕਰਨ ਲਈ bayareascope@gmail.com