ਜੇ ਅਮਰੀਕਾ ਨਾਲ ਜੰਗ ਹੋਈ ਤਾਂ ਇਹ ਦੁਨੀਆ ਲਈ ਭਿਆਨਕ ਹੋਏਗਾ: ਚੀਨ

ਜੇ ਅਮਰੀਕਾ ਨਾਲ ਜੰਗ ਹੋਈ ਤਾਂ ਇਹ ਦੁਨੀਆ ਲਈ ਭਿਆਨਕ ਹੋਏਗਾ: ਚੀਨ

ਸਿੰਗਾਪੁਰ: ਚੀਨ ਦੇ ਰੱਖਿਆ ਮੰਤਰੀ ਵੇਈ ਫੇਂਗੇ ਨੇ ਐਤਵਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਅਮਰੀਕਾ ਨਾਲ ਜੰਗ ਹੋਈ ਤਾਂ ਇਹ ਦੁਨੀਆ ਲਈ ਭਿਆਨਕ ਹੋਏਗਾ। ਇਸ ਲਈ ਬਿਹਤਰ ਹੋਏਗਾ ਕਿ ਉਹ (ਅਮਰੀਕਾ) ਤਾਈਵਾਨ ਤੇ ਦੱਖਣ ਚੀਨ ਸਾਗਰ ਦੇ ਮੁੱਦੇ 'ਤੇ ਦਖ਼ਲ-ਅੰਦਾਜ਼ੀ ਨਾ ਕਰੇ। 

ਦੱਸ ਦੇਈਏ ਹਾਲ ਹੀ ਵਿੱਚ ਡੋਨਲਡ ਟਰੰਪ ਪ੍ਰਸਾਸਨ ਨੇ ਸਵੈਸ਼ਾਸਿਤ ਤੇ ਲੋਕਤੰਤਰਿਕ ਵਿਵਸਥਾ ਵਾਲੇ ਤਾਈਵਾਨ ਨੂੰ ਸਮਰਥਨ ਦੇਣਾ ਸ਼ੁਰੂ ਕੀਤਾ ਸੀ। ਇਸ ਦੇ ਨਾਲ ਹੀ ਅਮਰੀਕਾ ਨੇ ਤਾਈਵਾਨ ਸਟ੍ਰੈਟ ਵਿੱਚ ਵੀ ਆਪਣੇ ਜਹਾਜ਼ ਭੇਜੇ ਸੀ। ਕਈ ਦੇਸ਼ਾਂ ਵਾਂਗ ਅਮਰੀਕਾ ਦਾ ਵੀ ਤਾਈਵਾਨ ਨਾਲ ਕੋਈ ਰਸਮੀ ਰਿਸ਼ਤਾ ਨਹੀਂ ਹੈ, ਪਰ ਇਹ ਨਾ ਸਿਰਫ ਤਾਈਵਾਨ ਦਾ ਮਜਬੂਤੀ ਨਾਲ ਸਮਰਥਨ ਕਰਦਾ ਹੈ ਸਗੋਂ ਇਹ ਉਨ੍ਹਾਂ ਦੇ ਹਥਿਆਰਾਂ ਦਾ ਮੁੱਖ ਸਰੋਤ ਵੀ ਹੈ।  ਅਮਰੀਕੀ ਰੱਖਿਆ ਮੰਤਰੀ ਪੈਟ੍ਰਿਕ ਸ਼ੈਨਹੁਨ ਨੇ ਸ਼ਾਂਗਰੀ-ਲਾ ਵਿੱਚ ਇਹ ਗੱਲ ਕਹੀ ਕਿ ਉਹ ਲੰਮੇ ਸਮੇਂ ਤੱਕ ਏਸ਼ੀਆ ਵਿੱਚ ਚੀਨ ਦੇ ਵਿਹਾਰ ਨੂੰ ਲੁਕ ਕੇ ਨਹੀਂ ਵੇਖਦੇ ਰਹਿਣਗੇ।

ਵੇਈ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਜੇ ਕਿਸੇ ਨੇ ਤਾਈਵਾਨ ਤੇ ਚੀਨ ਦੇ ਸਬੰਧਾਂ ਵਿੱਚ ਦਖ਼ਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਹ ਲੜਨਗੇ।  ਏਸ਼ੀਆ ਵਿੱਚ ਚੀਨ ਦੇ ਆਪਰੇਸ਼ਨ ਦਾ ਮਕਸਦ ਖ਼ੁਦ ਦੀ ਸੁਰੱਖਿਆ ਕਾਇਮ ਕਰਨਾ ਹੈ। ਅਸੀਂ ਕਿਸੇ 'ਤੇ ਹਮਲਾ ਨਹੀਂ ਕਰਾਂਗੇ ਪਰ ਆਪਣੇ ਹਿੱਤਾਂ ਦੀ ਰੱਖਿਆ ਲਈ ਹਮਲਾ ਕਰਨ ਤੋਂ ਪਿੱਛੇ ਨਹੀਂ ਹਟਾਂਗੇ। 


ਚੀਨ ਨੇ ਆਸਟ੍ਰੇਲੀਆ  ਭੇਜੇ ਜੰਗੀ ਬੇੜੇ
ਆਸਟ੍ਰੇਲੀਆ ਦੇ ਸਿਡਨੀ ਹਾਰਬਰ ਵਿੱਚ ਚੀਨ ਦੇ ਤਿੰਨ ਜੰਗੀ ਬੇੜੇ ਦਿੱਸਣ ਬਾਅਦ ਹੰਗਾਮਾ ਮੱਚ ਗਿਆ। ਦਰਅਸਲ, ਹਾਲ ਹੀ ਵਿੱਚ ਇੱਕ ਰਿਪੋਰਟ ਵਿੱਚ ਖ਼ੁਲਾਸਾ ਹੋਇਆ ਸੀ ਕਿ ਆਸਟ੍ਰੇਲਿਆਈ ਥਲ ਸੈਨਾ ਦੀ ਵਿਵਾਦਤ ਦੱਖਣ ਚੀਨ ਸਾਗਰ ਵਿੱਚ ਗਸ਼ਤ ਦੌਰਾਨ ਚੀਨੀ ਥਲ ਸੈਨਾ ਨਾਲ ਉਸ ਦਾ ਆਹਮੋ-ਸਾਹਮਣਾ ਹੋ ਗਿਆ ਸੀ। ਇਹ ਵੀ ਕਿਹਾ ਗਿਆ ਸੀ ਕਿ ਆਸਟ੍ਰੇਲਿਆਈ ਪਾਇਲਟਾਂ 'ਤੇ ਲੇਜ਼ਰ ਦਾ ਨਿਸ਼ਾਨਾ ਰੱਖਿਆ ਗਿਆ ਸੀ। ਇਨ੍ਹਾਂ ਖ਼ਬਰਾਂ ਦਰਮਿਆਨ ਅਚਾਨਕ ਥਲ ਸੈਨਾ ਦੇ 700 ਜਵਾਨਾਂ ਨਾਲ ਤਿੰਨ ਚੀਨੀ ਜੰਗੀ ਪੋਤਾਂ ਦੇ ਪਹੁੰਚਣ ਬਾਅਦ ਇੱਥੇ ਤਣਾਓ ਬਣਿਆ ਹੋਇਆ ਹੈ।

ਇਸ ਘਟਨਾ ਬਾਅਦ ਸੋਲੋਮਨ ਟਾਪੂ ਦੇ ਦੌਰੇ 'ਤੇ ਗਏ ਪ੍ਰਧਾਨ ਮੰਤਰੀ ਸਕਾਟ ਮਾਰਿਸਨ ਨੇ ਕਿਹਾ ਕਿ ਹਾਲ ਹੀ ਵਿੱਚ ਆਸਟ੍ਰੇਲਿਆਈ ਪੋਤ ਚੀਨ ਗਏ ਸੀ। ਇਸ ਲਈ ਇਹ ਚੀਨ ਦਾ ਜਵਾਬੀ ਦੌਰਾ ਸੀ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ