ਅੰਨਦਾਤਿਆਂ ਦੀ ਹੱਕੀ ਲੜਾਈ ਦਰਮਿਆਨ ਕੈਪਟਨ ਦੀ ਅੰਨ ਕੂਟਨੀਤੀ: ਸਿੱਧੂ ਨੂੰ ਦੁਪਹਿਰ ਦੀ ਰੋਟੀ 'ਤੇ ਸੱਦਿਆ

ਅੰਨਦਾਤਿਆਂ ਦੀ ਹੱਕੀ ਲੜਾਈ ਦਰਮਿਆਨ ਕੈਪਟਨ ਦੀ ਅੰਨ ਕੂਟਨੀਤੀ: ਸਿੱਧੂ ਨੂੰ ਦੁਪਹਿਰ ਦੀ ਰੋਟੀ 'ਤੇ ਸੱਦਿਆ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪੰਜਾਬ ਦੇ ਅੰਨਦਾਤੇ ਜਦੋਂ ਆਪਣੇ ਹੱਕਾਂ ਦੀ ਰਾਖੀ ਲਈ ਭਾਰਤ ਸਰਕਾਰ ਖਿਲਾਫ ਦਿੱਲੀ ਨੂੰ ਕੂਚ ਕਰ ਰਹੇ ਹਨ ਤਾਂ ਪੰਜਾਬ ਦੀ ਸਿਆਸਤ ਵਿਚ ਵੱਡੀ ਹਿਲਜੁਲ ਸ਼ੁਰੂ ਹੋ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਬੁੱਧਵਾਰ ਦੁਪਹਿਰ ਦੀ ਰੋਟੀ 'ਤੇ ਬੁਲਾਇਆ ਹੈ।

ਦੱਸ ਦਈਏ ਕਿ ਪਿਛਲੇ ਲੰਮੇ ਸਮੇਂ ਤੋਂ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਤਣਾਅ ਬਣਿਆ ਹੋਇਆ ਹੈ ਤੇ ਇਸ ਸੱਦੇ ਤੋਂ ਲੱਗਦਾ ਹੈ ਕਿ ਹੁਣ ਦੋਵੇਂ ਇਸ ਸਥਿਤੀ ਨੂੰ ਬਦਲਣ ਦੇ ਰੌਂਅ ਵਿੱਚ ਹਨ। 

ਇਸੇ ਤਹਿਤ ਮੁੱਖ ਮੰਤਰੀ ਨੇ ਪਹਿਲ ਕਰਦਿਆਂ ਸਿੱਧੂ ਨੂੰ ਰੋਟੀ ਦਾ ਸੱਦਾ ਦਿੱਤਾ ਹੈ। ਦੋਵਾਂ ਦੇ ਇਸ ਮੀਟਿੰਗ ਦੌਰਾਨ ਪੰਜਾਬ ਤੇ ਦੇਸ਼ ਦੇ ਹਾਲਾਤ ਦੇ ਨਾਲ ਨਾਲ ਪਾਰਟੀ ਦੀ ਮਜ਼ਬੂਤੀ ਲਈ ਚਰਚਾ ਕਰਨ ਦੀ ਸੰਭਾਵਨਾ ਹੈ।