ਸਾਡੇ ਮੌਤ ਦੇ ਡਰ ਨੇ ਵਧਾਈ ਬੋਤਲਬੰਦ ਪਾਣੀ ਦੀ ਵਿਕਰੀ

ਸਾਡੇ ਮੌਤ ਦੇ ਡਰ ਨੇ ਵਧਾਈ ਬੋਤਲਬੰਦ ਪਾਣੀ ਦੀ ਵਿਕਰੀ

ਚੰਡੀਗੜ੍ਹ: ਵਿਗਿਆਨਿਕਾਂ ਦਾ ਕਹਿਣਾ ਹੈ ਕਿ ਲੋਕ ਇਸ ਤੱਥ ਨਾਲ ਵਾਕਫ਼ ਹਨ ਕਿ ਬੋਤਲਬੰਦ ਪਾਣੀ ਤੋਂ ਕੋਈ ਖ਼ਾਸ ਲਾਭ ਨਹੀਂ ਹੈ ਪਰ ਮਰਨ ਦਾ ਡਰ ਲੋਕਾਂ ਨੂੰ ਬੋਤਲਬੰਦ ਪਾਣੀ ਖਰੀਦਣ ਲਈ ਮਜਬੂਰ ਕਰਦਾ ਹੈ। ਇਸ ਅਧਿਐਨ ਤੋਂ ਪਤਾ ਚੱਲਿਆ ਹੈ ਕਿ ਬੋਤਲਬੰਦ ਪਾਣੀ ਦਾ ਜਿਆਦਾ ਪ੍ਰਚਾਰ ਬੰਦੇ ਦੀ ਮਨੋਵਿਗਿਆਨਿਕ ਸੰਵੇਦਨਸ਼ੀਲਤਾ ਤੇ ਹੋਰ ਪੱਕਾ ਨਿਸਾਨਾ ਲਾਉਂਦਾ ਹੈ ਅਤੇ ਉਨ੍ਹਾਂ ਨੂੰ ਕਿਸੀ ਖਾਸ ਵਸਤੂ ਨੂੰ ਖਰੀਦਣ ਅਤੇ ਵਰਤਣ ਦੇ ਲਈ ਵਚਨਬਧ ਕਰਦਾ ਹੈ

ਕੈਨੇਡਾ ਦੀ ਯੂਨੀਵਰਸਿਟੀ ਆਫ ਵਾਟਰਲੂ ਵਿਚ ਖ਼ੋਜ ਕਰਨ ਵਾਲੇ ਸਟੀਫਨ ਕੋਟ ਨੇ ਕਿਹਾ ਕਿ ਬੋਤਲਬੰਦ ਪਾਣੀ ਦਾ ਪ੍ਰਚਾਰਕ ਸਾਡੇ ਸਭ ਤੋਂ ਵੱਡੇ ਡਰ ਦੇ ਨਾਲ ਦੋ ਜ਼ਰੂਰੀ ਪੈਤੜਿਆਂ ਨਾਲ ਖੇਡਦਾ ਹੈ। ਉਨ੍ਹਾਂ ਕਿਹਾ ਕਿ ਮਰਨ ਦਾ ਡਰ ਸਾਨੂੰ ਖਤਰੇ ‘ਚ ਪੈਣ ਤੋਂ ਰੋਕਦਾ ਹੈ। ਕੁਝ ਬੰਦਿਆ ਨੂੰ ਬੋਤਲ ਬੰਦ ਪਾਣੀ ਸੁਰਖਿਅਤ ਅਤੇ ਸ਼ੁੱਧ ਲਗਦਾ ਹੈ ਕਿਉਕਿ ਸਾਡੇ ਅਵਚੇਤਨ ਵਿਚ ਨਾ ਮਰਨ ਦੀ ਇਛਾ ਨੇ ਬਹੁਤ ਡੂੰਘਾ ਘਰ ਕੀਤਾ ਹੋਇਆ ਹੈ। ਇਸ ਅਧਿਐਨ ਦੇ ਲਈ ਸੋਸ਼ਲ ਸਾਈਕੋਲਜੀ ਟੈਰੇਰ ਮੈਨੇਜਮੈਟ ਥਿਊਰੀ ਦਾ ਇਸਤੇਮਾਲ ਕੀਤਾ ਗਿਆ ਸੀ।

ਅਧਿਐਨ ਵਿਚ ਕਿਹਾ ਗਿਆ ਹੈ ਕਿ ਜਦੋਂ ਸਾਡੇ ਕੋਲ ਨਲਕਿਆਂ ਦੇ ਜਰੀਏ ਚੰਗੀ ਗੁਣਵੱਤਾ ਦਾ ਪਾਣੀ ਉਪਲਬਧ ਹੈ ਫਿਰ ਵੀ ਸਾਡਾ ਬੋਤਲਬੰਦ ਪਾਣੀ ਵੱਲ ਆਕਰਸ਼ਿਤ ਹੋਣਾ ਇਸ ਲਈ ਹੈ, ਕਿਉਂਕਿ ਵਿਗਿਆਪਨ ਦੇ ਜ਼ਰੀਏ ਇਹ ਸਥਾਪਿਤ ਕੀਤਾ ਜਾ ਚੁੱਕਿਆ ਹੈ ਕਿ ਬੋਤਲ ਬੰਦ ਪਾਣੀ ਹੀ ਸ਼ੁੱਧ ਹੈ। ਇਸ ਤਰ੍ਹਾਂ ਵਿਗਿਆਪਨ ਰਾਹੀਂ ਬੋਤਲਬੰਦ ਪਾਣੀ ਦਾ ਵਿਚਾਰ ਇਕ ਵੱਡੇ ਜਨਸਮੂਹ ਤਕ ਪਹੁੱਚਿਆ ਹੈ। ਜਿਨ੍ਹਾਂ ਵਿਚ ਅਜਿਹੇ ਵਰਤੋਕਾਰ ਸ਼ਾਮਿਲ ਹਨ ਜੋ ਸਿਹਤ, ਸ਼ੋਹਰਤ, ਵਿਖਾਵੇ, ਆਲੇ-ਦੁਆਲੇ ਨੂੰ ਅਹਿਮੀਅਤ ਦਿੰਦੇ ਹਨ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ