ਕਾਂਗਰਸ ਵੱਲੋਂ ਵਧਾਏ ਹੱਥ ਨੂੰ ਮਾਇਆਵਤੀ ਦਾ ਝਟਕਾ

ਕਾਂਗਰਸ ਵੱਲੋਂ ਵਧਾਏ ਹੱਥ ਨੂੰ ਮਾਇਆਵਤੀ ਦਾ ਝਟਕਾ

ਲਖਨਊ: ਭਾਰਤੀ ਲੋਕ ਸਭਾ ਚੋਣਾਂ ਵਿਚ ਉਤਰ ਪ੍ਰਦੇਸ਼ ਦੀਆਂ ਸੱਤ ਸੀਟਾਂ 'ਤੇ ਬਸਪਾ-ਸਪਾ ਗਠਜੋੜ ਦੇ ਉਮੀਦਵਾਰਾਂ ਖਿਲਾਫ ਆਪਣੇ ਉਮੀਦਵਾਰ ਖੜ੍ਹੇ ਨਾ ਕਰਨ ਦਾ ਐਲਾਨ ਕਰਕੇ ਕਾਂਗਰਸ ਵੱਲੋਂ ਵਧਾਏ ਗਏ ਹੱਥ ਨੂੰ ਅੱਜ ਬਸਪਾ ਮੁਖੀ ਮਾਇਆਵਤੀ ਨੇ ਝਟਕਾ ਦੇ ਦਿੱਤਾ ਹੈ। ਮਾਇਆਵਤੀ ਨੇ ਟਵੀਟ ਕਰਦਿਆਂ ਕਿਹਾ ਕਿ ਉਤਰ ਪ੍ਰਦੇਸ਼ ਵਿਚ ਬਸਪਾ ਅਤੇ ਸਪਾ ਗਠਜੋੜ ਦਾ ਕਾਂਗਰਸ ਨਾਲ ਕਿਸੇ ਵੀ ਤਰ੍ਹਾਂ ਦਾ ਲੈਣ-ਦੇਣ ਨਹੀਂ ਹੈ। 

ਮਾਇਆਵਤੀ ਨੇ ਕਿਹਾ ਕਿ ਕਾਂਗਰਸ ਇਹ ਦਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਤਰ ਪ੍ਰਦੇਸ਼ ਵਿਚ ਸਪਾ-ਬਸਪਾ ਗਠਜੋੜ ਨਾਲ ਕਾਂਗਰਸ ਦਾ ਕੋਈ ਸਬੰਧ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਇਸ ਗਠਜੋੜ ਨਾਲ ਕੋਈ ਸਬੰਧ ਨਹੀਂ ਹੈ ਤੇ ਕਾਂਗਰਸ ਉਤਰ ਪ੍ਰਦੇਸ਼ ਦੀਆਂ 80 ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕਰ ਸਕਦੀ ਹੈ। ਸਾਨੂੰ ਕਾਂਗਰਸ ਨਾਲ ਕੋਈ ਮਤਲਬ ਨਹੀਂ।

ਉਨ੍ਹਾਂ ਕਿਹਾ ਕਿ ਬਸਪਾ ਅਤੇ ਸਪਾ ਦਾ ਕਾਂਗਰਸ ਨਾਲ ਕਿਸੇ ਵੀ ਸੂਬੇ ਵਿਚ ਕੋਈ ਗਠਜੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਬਸਪਾ-ਸਪਾ ਗਠਜੋੜ ਆਪਣੇ ਦਮ 'ਤੇ ਭਾਜਪਾ ਨੂੰ ਉਤਰ ਪ੍ਰਦੇਸ਼ ਵਿਚ ਹਰਾਵੇਗਾ।

ਗੌਰਤਲਬ ਹੈ ਕਿ ਅੱਜ ਹੀ ਉਤਰ ਪ੍ਰਦੇਸ਼ ਵਿਚ ਕਾਂਗਰਸ ਦੇ ਚੋਣ ਪ੍ਰਚਾਰ ਦੀ ਅਗਵਾਈ ਕਰ ਰਹੀ ਪ੍ਰਿਯੰਕਾ ਗਾਂਧੀ ਵੱਲੋਂ ਆਪਣੀ ਚੋਣ ਮੁਹਿੰਮ ਦਾ ਅਗਾਜ਼ ਕੀਤਾ ਗਿਆ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ