ਗੁਰਦੁਆਰਾ ਸਿੰਘ ਸਭਾ ਬੇ ਏਰੀਆ ਮਿਲਪੀਟਸ ਵਿਖੇ ਖੂਨਦਾਨ ਕੈਂਪ ਲਾਇਆ 

ਗੁਰਦੁਆਰਾ ਸਿੰਘ ਸਭਾ ਬੇ ਏਰੀਆ ਮਿਲਪੀਟਸ ਵਿਖੇ ਖੂਨਦਾਨ ਕੈਂਪ ਲਾਇਆ 


ਡਾਇਮੰਡ ਕਲੱਬ ਨੇ ਕੀਤਾ ਰੈਡ ਕਰਾਸ ਦੀ ਸਹਾਇਤਾ ਨਾਲ ਸ਼ਲਾਘਾਯੋਗ ਉਪਰਾਲਾ
ਮਿਲਪੀਟਸ/ਏਟੀ ਨਿਊਜ਼ : ਸਿੱਖਾਂ ਨੇ ਹਮੇਸ਼ਾ ਹੀ ਮਾਨਵਤਾ ਦੇ ਭਲੇ ਲਈ ਅੱਗੇ ਵਧ ਕੇ ਆਪਣਾ ਯੋਗਦਾਨ ਵਿੱਚ ਪਾਇਆ ਹੈ। ਇਸ ਦੀ ਤਾਜ਼ਾ ਮਿਸਾਲ ਗੁਰੂ ਘਰ ਮਿਲਪੀਟਸ ਵਿਖੇ ਦੇਖਣ ਨੂੰ ਮਿਲੀ ਜਿਥੇ ਬੇ ਏਰੀਆ ਡਾਇਮੰਡ ਕਲੱਬ ਵਲੋਂ ਰੈਡ ਕਰਾਸ ਦੀ ਸਹਾਇਤਾ ਨਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ੫੦ ਤੋਂ ਵੱਧ ਸਿੱਖ ਸੰਗਤਾਂ ਵਲੋਂ ਖੂਨਦਾਨ ਕਰ ਕੇ ਮਾਨਵ ਭਲਾਈ ਦੇ ਸਿਧਾਤਾਂ ਉਤੇ ਪਹਿਰਾ ਦੇਣ ਦਾ ਪ੍ਰਣ ਕੀਤਾ ਗਿਆ। ਇਸ ਮੌਕੇ ਸ. ਇੰਦਰਜੀਤ ਸਿੱਧੂ ਅਤੇ ਸਮੁੱਚੇ ਸਿੱਧੂ  ਪਰਿਵਾਰ ਵਲੋਂ ਮੁੱਖ ਤੌਰ 'ਤੇ ਸੇਵਾ ਨਿਭਾਈ ਗਈ । ਸਮੁੱਚੇ ਗੁਰੂ ਘਰ ਦੀ ਸੰਗਤ ਅਤੇ ਪ੍ਰਬੰਧਕਾਂ ਵਲੋਂ ਵੀ ਇਸ ਸੇਵਾ ਲਈ ਆਪਣੇ ਆਪ ਨੂੰ ਸਮਰਪਿਤ ਕੀਤਾ ਗਿਆ।
ਇਸ ਮੌਕੇ ਗੁਰੂ ਘਰ ਦੇ ਸੇਵਾਦਾਰ ਸ. ਜਸਵੰਤ ਸਿੰਘ ਹੋਠੀ ਨੇ ਆਏ ਹੋਏ ਸਾਰੇ ਖੂਨਦਾਨੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਆਓੳਸਾਰੇ ਰਲ ਮਿਲ ਕੇ ਬਾਬੇ ਨਾਨਕ ਦੀ ਵਿਚਾਰਧਾਰਾ ਦਾ ਸੁਨੇਹਾ  ਸਮਾਜ ਭਲਾਈ ਦੇ ਕੰਮਾਂ ਰਾਹੀਂ ਦੇਣ ਦਾ ਉਪਰਾਲਾ ਕਰੀਏ। ਸਮਾਜ ਭਲਾਈ ਅਤੇ ਹੋਰ ਧਾਰਮਿਕ ਗਤਿਵਿਧੀਆਂ ਲਈ ਗੁਰੂ ਘਰ ਮਿਲਪੀਟਸ ਦੇ ਦਰਵਾਜੇ ਸਮੂਹ ਸੰਗਤਾਂ ਲਈ ਹਮੇਸ਼ਾ ਖੁੱਲੇ ਹਨ। ਉਨ੍ਹਾਂ ਕਿਹਾ ਕਿ ਆਸ ਕਰਦੇ ਹਾਂ ਕਿ  ਡਾਇਮੰਡ ਕਲੱਬ ਅਤੇ ਹੋਰ ਸਾਰੀਆਂ ਧਾਰਮਿਕ ਜਥੇਬੰਦੀਆਂ ਵਲੋਂ ਇਸੇ ਤਰਾਂ ਦੇ ਉਪਰਾਲੇ ਇਸ ਗੁਰੂ ਘਰ ਵਿਖੇ ਨਿਰੰਤਰ ਚਲਦੇ ਰਹਿਣਗੇ। ਸਮੂਹ ਸੰਗਤਾਂ ਨੇ ਗੁਰੂਘਰ ਵਿਖੇ ਤਿਆਰ ਕੀਤੇ ਗਏ ਅਲਗ ਅਲਗ ਸਨੈਕਸ ਦਾ ਆਨੰਦ ਮਾਣਿਆ ਅਤੇ ਰੈਡ ਕਰਾਸ ਦੇ ਸਮੁੱਚੇ ਸਟਾਫ ਵਲੋਂ ਗੁਰੂ ਘਰ ਵਲੋਂ ਕੀਤੇ ਸ਼ਾਨਦਾਰ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਗਈ।