ਭਾਰਤੀ ਮੂਲ ਦੀ ਅਮਰੀਕਨ ਬੱਚੀ ਰੇਸ਼ਮਾ ਨੇ ਜਿੱਤਿਆ ਬੱਚਿਆਂ ਦਾ ਵਾਤਾਵਰਣ ਪੁਰਸਕਾਰ

ਭਾਰਤੀ ਮੂਲ ਦੀ ਅਮਰੀਕਨ ਬੱਚੀ ਰੇਸ਼ਮਾ ਨੇ ਜਿੱਤਿਆ ਬੱਚਿਆਂ ਦਾ ਵਾਤਾਵਰਣ ਪੁਰਸਕਾਰ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-  ਭਾਰਤੀ ਮੂਲ ਦੀ ਅਮਰੀਕਨ ਬੱਚੀ ਰੇਸ਼ਮਾ ਕੋਸਾਰਾਜੂ ਨੇ ਬੱਚਿਆਂ ਦਾ ਵਾਤਾਵਰਣ ਪੁਰਸਕਾਰ ਜਿੱਤਿਆ ਹੈ। 15 ਸਾਲਾ ਰੇਸ਼ਮਾ ਕੋਸਾਰਾਜੂ ਸਾਰਾਟੋਗਾ, ਕੈਲੀਫੋਰਨੀਆ ਦੀ ਰਹਿਣ ਵਾਲੀ ਹੈ। ਉਸ ਨੂੰ ਇਹ ਪੁਰਸਕਾਰ ਜੰਗਲਾਂ ਨੂੰ ਲੱਗਦੀਆਂ ਅੱਗਾਂ ਦਾ ਹੱਲ ਕੱਢਣ ਦੇ ਉਦੇਸ਼ ਨਾਲ ਸਾਹਸੀ ਪਹੁੰਚ ਅਪਣਾਉਣ ਲਈ ਦਿੱਤਾ ਗਿਆ  ਹੈ। ਜੱਜਾਂ ਦੀ ਕਮੇਟੀ ਨੇ ਜਾਰੀ ਪ੍ਰੈਸ ਰਲੀਜ ਵਿਚ ਕਿਹਾ ਹੈ ਕਿ ਵਾਤਾਵਰਣ ਤਬਦੀਲੀ ਤੇ ਜੰਗਲਾਂ ਨੂੰ ਲੱਗਦੀਆਂ ਅੱਗਾਂ ਇਕ ਦੂਸਰੇ ਨਾਲ ਜੁੜੇ ਹੋਏ ਮੁੱਦੇ ਹਨ। ਇਨ੍ਹਾਂ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਇਸ ਸਬੰਧ ਵਿਚ ਰੇਸ਼ਮਾ ਕੋਸਾਰਾਜੂ ਦੀ ਪਹੁੰਚ ਕਾਬਲੇ ਤਾਰੀਫ ਹੈ।