ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਭਾਈ ਕਸ਼ਮੀਰ ਸਿੰਘ ਡਾਕਟਰ ਆਫ਼ ਫਿਲਾਸਫ਼ੀ ਡਿਗਰੀ ਨਾਲ ਸਨਮਾਨਤ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਭਾਈ ਕਸ਼ਮੀਰ ਸਿੰਘ ਡਾਕਟਰ ਆਫ਼ ਫਿਲਾਸਫ਼ੀ ਡਿਗਰੀ ਨਾਲ ਸਨਮਾਨਤ

ਅੰਮ੍ਰਿਤਸਰ ਟਾਈਮਜ਼ ਬਿਊਰੋ
 

ਪਟਿਆਲਾ (5 ਮਾਰਚ) : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਆਪਣੀ 40ਵੀਂ ਕਾਨਵੋਕੇਸ਼ਨ ਮੌਕੇ ਭਾਈ ਕਸ਼ਮੀਰ ਸਿੰਘ ਨੂੰ ਡਾਕਟਰ ਆਫ਼ ਫਿਲਾਸਫ਼ੀ ਡਿਗਰੀ ਨਾਲ ਸਨਮਾਨਤ ਕੀਤਾ ਗਿਆ। ਭਾਈ ਕਸ਼ਮੀਰ ਸਿੰਘ ਨੇ ਆਪਣਾ ਪੀਐਚ.ਡੀ. ਦਾ ਖੋਜ-ਕਾਰਜ ਸਿੱਖ ਵਿਸ਼ਵ ਕੋਸ਼ ਦੇ ਚੀਫ਼ ਐਡੀਟਰ ਅਤੇ ਪ੍ਰੋਫੈਸਰ ਡਾ. ਪਰਮਵੀਰ ਸਿੰਘ ਦੀ ਨਿਗਰਾਨੀ ਹੇਠ ਗਿਆਨੀ ਕਿਰਪਾਲ ਸਿੰਘ: ਸ਼ਖ਼ਸੀਅਤ ਅਤੇ ਯੋਗਦਾਨ ਦੇ ਵਿਸ਼ੇ ਉਤੇ ਕੀਤਾ ਹੈ। ਭਾਈ ਕਸ਼ਮੀਰ ਸਿੰਘ ਨੇ ਇਸ ਮੌਕੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ 20ਵੀਂ ਸਦੀ ਦੇ 9ਵੇਂ ਦਹਾਕੇ ਦੌਰਾਨ ਸਿੱਖ ਕੌਮ ਅਤੇ ਸਿੱਖ ਪੰਥ ਬਹੁਤ ਜਿਆਦਾ ਸੰਕਟਮਈ ਸਥਿਤੀਆਂ ਅਤੇ ਸਮੇਂ ਵਿਚੋਂ  ਗੁਜ਼ਰਿਆ ਹੈ। ਜਿਥੇ ਜੂਨ 1984 ਵਿੱਚ ਭਾਰਤ ਦੀ ਕਾਂਗਰਸ ਸਰਕਾਰ ਵਲੋਂ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਦਰਬਾਰ ਸਾਹਿਬ ਸਮੂਹ ਅਤੇ ਪੰਜਾਬ ਵਿਚਲੇ ਹੋਰ 37 ਗੁਰਧਾਮਾਂ ਉਤੇ ਹਮਲਾ ਕਰਕੇ ਸਿੱਖਾਂ ਦਾ ਅਥਾਹ ਜਾਨੀ - ਮਾਲੀ ਨੁਕਸ਼ਾਨ ਕੀਤਾ। ਓਥੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੇ ਕਤਲ ਦੇ ਬਹਾਨੇ ਵਿੱਚ ਪੰਜਾਬ ਤੋਂ ਬਾਹਰਲੇ ਸੂਬਿਆਂ ਵਿੱਚ ਵੱਸਦੇ ਸਿੱਖਾਂ ਦਾ ਸਮੂਹਕ ਕਤਲੇਆਮ ਕਰਨ, ਜ਼ਿਆਦਾਦਾਂ ਨੂੰ ਭਾਰੀ ਨੁਕਸ਼ਾਨ ਪਹੁੰਚਾਉਣ ਦੇ ਨਾਲ-ਨਾਲ ਸਿੱਖਾਂ ਨੂੰ ਬੇਪੱਤ ਕਰਨ ਦਾ ਘਨੋਣਾ ਅਪਰਾਧ ਕੀਤਾ ਗਿਆ।

ਇਸ ਸਮੇਂ ਗਿਆਨੀ ਕਿਰਪਾਲ ਸਿੰਘ ਸਿੱਖ ਪੰਥ ਦੇ ਸਰਵ ਉੱਚ ਤਖ਼ਤ ਅਤੇ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਕਾਰਜਸ਼ੀਲ ਸਨ। ਓਹਨਾਂ ਨੇ ਇਸ ਬਿਖੜੇ ਸਮੇਂ ਪੰਜ ਸਿੰਘ ਸਾਹਿਬਾਨ ਨੂੰ ਨਾਲ ਲੈਕੇ ਸਿੱਖ ਪੰਥ ਦੀ ਅਗਵਾਈ ਕੀਤੀ ਅਤੇ ਇਸ ਸੰਕਟਮਈ ਸਥਿਤੀਆਂ ਵਿਚੋਂ ਕੱਢਣ ਦਾ ਹਰ ਸੰਭਵ ਯਤਨ ਕੀਤਾ। ਪਰ ਇਕ ਸੋਚੀ ਸਮਝੀ ਸਾਜ਼ਿਸ਼ ਅਧੀਨ ਸਿੱਖ ਅਤੇ ਸਿੱਖ ਸੰਸਥਾਵਾਂ ਦੇ ਦੁਸ਼ਮਣਾਂ ਵਲੋਂ ਓਹਨਾਂ ਦੀ ਸ਼ਖਸੀਅਤ ਨੂੰ ਧੁੰਧਲਾ ਕਰਨ ਦਾ ਕੋਝਾ ਯਤਨ ਕੀਤਾ ਗਿਆ। ਓਹਨਾਂ ਉਤੇ ਹਮਲਾ ਕਰਕੇ ਓਹਨਾਂ ਨੂੰ ਕੁਝ ਗੁੰਮਰਾਹ ਹੋਏ ਨੌਜਵਾਨਾਂ ਵਲੋਂ ਮਾਰਨ ਦਾ ਯਤਨ ਵੀ ਕੀਤਾ। ਗਿਆਨੀ ਜੀ ਨੇ ਸਿੱਖ ਪੰਥ ਦੇ ਸਤਿਕਾਰਤ ਅਹੁਦਿਆਂ ਉੱਤੇ ਸੇਵਾਵਾਂ ਨਿਭਾਉਂਦਿਆਂ ਸਿੱਖ ਸਾਹਿਤ ਵਿਚ ਵੀ ਭਾਰੀ ਯੋਗਦਾਨ ਪਾਉਣ ਦਾ ਯਤਨ ਕੀਤਾ। ਓਹਨਾਂ ਦੀ ਸ਼ਖ਼ਸੀਅਤ ਸੰਬੰਧੀ  ਪਾਏ ਗਏ ਅਤੇ ਪਾਏ ਜਾ ਰਹੇ ਭੁਲੇਖਿਆਂ ਨੂੰ ਦੂਰ ਕਰਨ ਲਈ ਇਕ ਅਕਾਦਮਿਕ ਪੱਧਰ ਦੇ ਖੋਜ ਕਾਰਜ ਦੀ ਮੁਢਲੀ ਲੋੜ ਸੀ। ਜਿਸ ਨੂੰ ਪੂਰਿਆਂ ਕਰਨ ਲਈ ਮੁੱਢਲਾ ਯਤਨ ਕੀਤਾ ਗਿਆ ਹੈ। ਅਜੇ ਇਸ ਸੰਬੰਧ ਵਿੱਚ ਹੋਰ ਬਹੁਤ ਸਾਰੇ ਖੋਜ ਕਾਰਜ ਕਰਨ ਦੀ ਲੋੜ ਹੈ ਜਿਸ ਨਾਲ ਸਿੱਖ ਸ਼ਖ਼ਸੀਅਤਾਂ ਵੱਲੋਂ ਬਿਖੜੇ ਸਮੇਂ ਨਿਭਾਈਆਂ ਸੇਵਾਵਾਂ ਅਤੇ ਔਕੜਾਂ ਦੇ ਕੀਤੇ ਸਾਹਮਣੇ ਦਾ ਅਧਿਐਨ ਕਰਕੇ ਹੀ ਅਜੌਕੇ ਸਮੇਂ ਦੌਰਾਨ ਕੋਈ ਰੌਸ਼ਨੀ ਚਿਣਗ ਜਗਾਈ ਜਾ ਸਕਦੀ ਹੈ।

ਇਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਕਿਰਪਾਲ ਸਿੰਘ ਬਡੂੰਗਰ ਅਤੇ ਪ੍ਰੋਫੈਸਰ ਪਰਮਵੀਰ ਸਿੰਘ, ਡਾ. ਜਸਬੀਰ ਕੌਰ ਪ੍ਰੋਫੈਸਰ ਮਲਕਿੰਦਰ ਕੌਰ ਅਤੇ ਹੋਰ ਬਹੁਤ ਸਾਰੀਆਂ ਸ਼ਖ਼ਸੀਅਤਾਂ ਨੇ ਡਾ. ਕਸ਼ਮੀਰ ਸਿੰਘ ਨੂੰ ਮੁਬਾਰਕਬਾਦ ਦਿੰਦਿਆਂ ਉਸ ਦੇ ਉੱਜਲੇ ਭਵਿੱਖ ਲਈ ਅਸ਼ੀਰਵਾਦ ਦਿੱਤਾ।