ਸੈਨ ਫਰਾਂਸਿਸਕੋ ਵਿੱਚ ਕਿਸਾਨ ਸੰਘਰਸ਼ ਦੇ ਹੱਕ ਵਿੱਚ ਹਜ਼ਾਰਾਂ ਦਾ ਇਕੱਠ 

ਕੈਲੇਫੋਰਨੀਆਂ ਦੀ ਸੰਗਤ ਵਲੋਂ ਭਾਰਤ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦਿਆਂ ਇੱਕ ਕਾਰ-ਟਰੱਕ ਰੈਲੀ ਕੱਢੀ ਗਈਜਿਸ ਵਿੱਚ 10,000 ਤੋਂ ਉੱਪਰ ਕਾਰਾਂ ਪਹੁੰਚਣ ਦਾ ਅਨੁਮਾਨ ਹੈ। 50 ਮੀਲ ਲੰਬਾ ਕਾਫ਼ਲਾ ਲਗਾਤਾਰ ਚਾਰ ਘੰਟੇ ਤੋਂ ਉੱਪਰ ਭਾਰਤੀਸਫ਼ਾਰਤਖ਼ਾਨੇ ਦੇ ਸਾਹਮਣੇ ਹੁੰਦੇ ਹੋਏ ਵਾਪਿਸ ਅੋਕਲੈਂਡ ਸ਼ਹਿਰ ਪੁੱਜਾਂ। ਅਮਰੀਕਾ ਵਿੱਚ ਪਹਿਲੀ ਵਾਰ ਏਨੀ ਵੱਡੀ ਰੈਲੀ ਸਿੱਖਾਂ ਵੱਲੋਂ ਕੱਢੀਗਈ ਹੈ। 

ਇਸ ਰੈਲੀ ਦਾ ਆਯੋਜਨ ਅਮਰੀਕਾ ਦੇ ਜੰਮੇ ਨੌਜਵਾਨਾਂ ਨੇ ਪੰਥਕ ਜੱਥੇਬੰਦੀਆਂ ਅਤੇ ਗੁਰਦੂਆਰਾ ਸਾਹਿਬਾਨ ਨਾਲ ਰਲ ਕੇ ਕੀਤਾ। ਰੈਲੀਦਾ ਬਹੁਤ ਹੀ ਪ੍ਰਭਾਵਸ਼ਾਲੀ ਹੋ ਨਿੱਬੜੀ, ਇਸ ਸੰਬੰਧੀ ਰੈਲੀ ਵਿੱਚ ਆਏ ਇੱਕ ਬਜ਼ੁਰਗ ਨੇ ਕਿਹਾ ਕਿ ਭਾਰਤ ਨੇ 1984 ਤੋਂ ਬਾਅਦ ਸਾਡੀਇੱਕ ਪੀੜ੍ਹੀ ਮੁਕਾ ਦਿੱਤੀ ਸੀ ਪਰ ਹੁਣ ਪੰਜਾਬ ਤੇ ਵਿਦੇਸ਼ਾਂ ਦੇ ਨੌਜਵਾਨ ਦੇਖ ਕੇ ਲੱਗਦਾ ਕਿ ਪੰਥ ਲਈ ਅਗਲੀ ਤਿਆਰ ਹੈ। ਇੱਥੇ ਕਈਜਕਰੀਏ ਆਏ ਪਰ ਗੁਰੂ ਦਾ ਖਾਲਸਾ ਕਾਇਮ ਹੈ। 

ਰੈਲੀ ਦੀ ਖ਼ਾਸੀਅਤ ਇਹ ਸੀ ਕਿ ਇਸ ਦੀ ਸ਼ੁਰੂਆਤ ਬੱਚੀਆਂ ਨੇ ਅਰਦਾਸ ਨਾਲ ਕੀਤੀ ਅਤੇ ਇਸ ਵਿੱਚ ਲੋਕ ਪਰਿਵਾਰਾਂ ਸਮੇਤ ਪੁੱਜੇ ਹੋਏਸਨ। ਦੁਨੀਆਂ ਭਰ ਦੇ ਸਿੱਖਾਂ ਨੇ ਭਾਰਤ ਸਰਕਾਰ ਨੂੰ ਸ਼ਪੱਸ਼ਟ ਕਰ ਦਿੱਤਾ ਹੈ ਕਿ ਇਹ ਕੌਮ ਦਬਾਈ ਨਹੀਂ ਜਾ ਸਕਦੀ।