ਯਮਨ ਵਿਚ ਹੂਤੀ ਬਾਗ਼ੀਆਂ ਦੇ ਟਿਕਾਣਿਆਂ ’ਤੇ ਹਮਲੇ

ਯਮਨ ਵਿਚ ਹੂਤੀ ਬਾਗ਼ੀਆਂ ਦੇ ਟਿਕਾਣਿਆਂ ’ਤੇ ਹਮਲੇ

ਅਮਰੀਕਾ ਦੇ ਸਾਬਕਾ ਡਿਪਲੋਮੈਟ ਵਲੋਂ ਚਿਤਾਵਨੀ  ਕਿ ਈਰਾਨ ਪਲਕ ਝਪਕਦੇ ਹੀ ਭਿਆਨਕ ਪ੍ਰਮਾਣੂ ਹਥਿਆਰ ਬਣਾ ਸਕਦਾ ਏ

ਅਮਰੀਕਾ ਅਤੇ ਯੂਕੇ ਨੇ ਇਕ ਵਾਰ ਫਿਰ ਯਮਨ ਵਿਚ ਹੂਤੀ ਬਾਗ਼ੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਦੇ 36 ਟਿਕਾਣਿਆਂ ’ਤੇ ਹਮਲੇ ਕੀਤੇ। ਪੈਂਟਾਗਨ ਨੇ ਕਿਹਾ ਕਿ ਹੂਤੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ’ਚ ਯੂਕੇ, ਆਸਟਰੇਲੀਆ, ਬਹਿਰੀਨ, ਕੈਨੇਡਾ, ਡੈਨਮਾਰਕ, ਨੈਦਰਲੈਂਡਜ਼ ਅਤੇ ਨਿਊਜ਼ੀਲੈਂਡ ਦੀ ਫ਼ੌਜ ਨੇ ਵੀ ਆਪਣਾ ਯੋਗਦਾਨ ਪਾਇਆ। ਇਕ ਅਮਰੀਕੀ ਅਧਿਕਾਰੀ ਨੇ ਸੀਐੱਨਐੱਨ ਨੂੰ ਦੱਸਿਆ ਕਿ ਯਮਨ ਵਿਚ ਹੂਤੀ ਬਾਗ਼ੀਆਂ ਦੇ ਟਿਕਾਣਿਆਂ ’ਤੇ ਟੌਮਹਾਕ ਮਿਜ਼ਾਈਲਾਂ ਵੀ ਦਾਗ਼ੀਆਂ ਗਈਆਂ। ਇਸ ਤੋਂ ਇਲਾਵਾ ਐੱਫ/ਏ-18 ਲੜਾਕੂ ਜੈੱਟ ਅਤੇ ਹੋਰ ਮਿਜ਼ਾਈਲਾਂ ਦੀ ਵੀ ਵਰਤੋਂ ਕੀਤੀ ਗਈ। ਅਮਰੀਕਾ ਵੱਲੋਂ ਸੀਰੀਆ ਅਤੇ ਇਰਾਕ ਵਿਚ 85 ਟਿਕਾਣਿਆਂ ’ਤੇ ਬੀਤੇ ਸ਼ੁੱਕਰਵਾਰ ਨੂੰ ਹਮਲੇ ਕੀਤੇ ਜਾਣ ਦੇ ਅਗਲੇ ਦਿਨ ਹੂਤੀ ਬਾਗ਼ੀਆਂ ਉਪਰ ਹਮਲੇ ਕੀਤੇ ਗਏ ਹਨ। ਅਮਰੀਕੀ ਰੱਖਿਆ ਮੰਤਰੀ ਲੌਇਡ ਆਸਟਿਨ ਨੇ  ਕਿਹਾ ਕਿ ਸਾਂਝੀ ਕਾਰਵਾਈ ਨਾਲ ਹੂਤੀ ਬਾਗ਼ੀਆਂ ਨੂੰ ਸਪੱਸ਼ਟ ਸੁਨੇਹਾ ਦਿੱਤਾ ਗਿਆ ਹੈ ਕਿ ਜੇਕਰ ਉਨ੍ਹਾਂ ਲਾਲ ਸਾਗਰ ’ਚ ਸਮੁੰਦਰੀ ਜਹਾਜ਼ਾਂ ਅਤੇ ਜਲ ਸੈਨਾ ਦੇ ਬੇੜਿਆਂ ’ਤੇ ਹਮਲੇ ਬੰਦ ਨਾ ਕੀਤੇ ਤਾਂ ਉਨ੍ਹਾਂ ਨੂੰ ਹੋਰ ਗੰਭੀਰ ਸਿੱਟੇ ਭੁਗਤਣੇ ਪੈਣਗੇ। ਅਮਰੀਕਾ ਅਤੇ ਉਸ ਦੇ ਭਾਈਵਾਲ ਮੁਲਕਾਂ ਦੀਆਂ ਸੈਨਾਵਾਂ ਵੱਲੋਂ ਇਰਾਨ ਸਮਰਥਿਤ ਹੂਤੀ ਬਾਗ਼ੀਆਂ ਦੇ ਹਥਿਆਰਾਂ ਦੇ ਭੰਡਾਰ, ਮਿਜ਼ਾਈਲ ਪ੍ਰਣਾਲੀਆਂ ਤੇ ਲਾਂਚਰਾਂ, ਹਵਾਈ ਰੱਖਿਆ ਪ੍ਰਣਾਲੀਆਂ ਅਤੇ ਰਾਡਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਹੂਤੀ ਬਾਗ਼ੀਆਂ ਵੱਲੋਂ ਪਿਛਲੇ ਸਾਲ ਨਵੰਬਰ ਤੋਂ ਲੈ ਕੇ ਹੁਣ ਤੱਕ ਲਾਲ ਸਾਗਰ ’ਚ 30 ਤੋਂ ਵਧ ਹਮਲੇ ਕੀਤੇ ਜਾ ਚੁੱਕੇ ਹਨ। -

ਹਮਲੇ ਤੋਂ ਬਾਅਦ ਅਮਰੀਕਾ ਹੁਣ ਈਰਾਨ ਦੇ ਸਮਰਥਨ ਵਾਲੇ ਲੜਾਕਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਰਾਸ਼ਟਰਪਤੀ ਬਿਡੇਨ ਨੇ ਬਹੁ-ਪੱਧਰੀ ਜਵਾਬ ਦੇਣ ਦੀ ਸਹੁੰ ਖਾਧੀ ਹੈ। ਅਮਰੀਕਾ ਨੇ ਈਰਾਨ ਨਾਲ ਜੰਗ ਸ਼ੁਰੂ ਕਰਨ ਤੋਂ ਬਚਣ ਲਈ ਸਿੱਧੇ ਤੌਰ 'ਤੇ ਉਸ ਨੂੰ ਨਿਸ਼ਾਨਾ ਨਹੀਂ ਬਣਾਇਆ ।ਰਿਪੋਰਟਾਂ ਮੁਤਾਬਕ ਅਮਰੀਕਾ ਅਜਿਹਾ ਕਰਕੇ ਈਰਾਨ ਦੀ ਲੀਡਰਸ਼ਿਪ ਨੂੰ ਸਿੱਧਾ ਸੰਦੇਸ਼ ਭੇਜਣ ਦੀ ਕੋਸ਼ਿਸ਼ ਕਰ ਰਿਹਾ ਹੈ। ਕਿਉਂਕਿ ਈਰਾਨ ਇਨ੍ਹਾਂ ਸਮੂਹਾਂ ਨੂੰ ਵੱਖ-ਵੱਖ ਪੱਧਰਾਂ 'ਤੇ ਪੈਸਾ ਅਤੇ ਹਥਿਆਰ ਮੁਹੱਈਆ ਕਰਦਾ ਹੈ। ਇਸ ਤੋਂ ਪਹਿਲਾਂ ਅਮਰੀਕਾ ਨੇ ਸ਼ੁੱਕਰਵਾਰ ਨੂੰ ਇਰਾਕ ਅਤੇ ਸੀਰੀਆ 'ਤੇ ਹਮਲਾ ਕੀਤਾ ਸੀ। ਪਰ ਹਾਉਤੀ 'ਤੇ ਹਮਲਾ ਵੱਖਰਾ ਹੈ। ਇਹ ਅਮਰੀਕੀ ਜੰਗੀ ਬੇੜਿਆਂ 'ਤੇ ਹੋਤੀ ਬਾਗੀਆਂ ਦੇ ਹਮਲਿਆਂ ਦਾ ਜਵਾਬ ਹੈ। ਅਮਰੀਕੀ ਰਾਸ਼ਟਰਪਤੀ ਬਿਡੇਨ ਨੇ ਇਸ ਹਫਤੇ ਹਾਉਤੀ 'ਤੇ ਹਮਲੇ ਨੂੰ ਹਰੀ ਝੰਡੀ ਦੇ ਦਿੱਤੀ ਹੈ।

ਇਸ ਦੌਰਾਨ ਅਮਰੀਕਾ ਦੇ ਸਾਬਕਾ ਡਿਪਲੋਮੈਟ ਮਾਰਕ ਵੈਲੇਸ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਈਰਾਨ ਨੂੰ ਨਾ ਰੋਕਿਆ ਗਿਆ ਤਾਂ ਉਹ ਪਲਕ ਝਪਕਦੇ ਹੀ ਭਿਆਨਕ ਪ੍ਰਮਾਣੂ ਹਥਿਆਰ ਬਣਾ ਸਕਦਾ ਹੈ। ਇਸ ਰਾਹੀਂ ਉਹ ਪ੍ਰਮਾਣੂ ਯੁੱਧ ਭੜਕਾਉਣ ਤੋਂ ਪਿੱਛੇ ਨਹੀਂ ਹਟੇਗਾ। ਉਨ੍ਹਾਂ ਪੱਛਮੀ ਦੇਸ਼ਾਂ ਨੂੰ ਸਲਾਹ ਦਿੱਤੀ ਕਿ ਉਨ੍ਹਾਂ ਨੂੰ ਈਰਾਨ ਦੇ ਪ੍ਰਮਾਣੂ ਟਿਕਾਣਿਆਂ 'ਤੇ ਹਮਲਾ ਕਰਨ ਤੋਂ ਡਰਨਾ ਨਹੀਂ ਚਾਹੀਦਾ। ਮਾਰਕ ਵੈਲੇਸ ਨੇ 'ਦਿ ਸਨ' ਨੂੰ ਦੱਸਿਆ ਕਿ ਜਿਵੇਂ-ਜਿਵੇਂ ਸੰਸਾਰ ਗਲੋਬਲ ਤਬਾਹੀ ਦੇ ਨੇੜੇ ਆ ਰਿਹਾ ਹੈ, ਪੱਛਮੀ ਦੇਸ਼ ਈਰਾਨ 'ਤੇ ਲਗਾਮ ਲਗਾਉਣ ਦੀ ਤਾਕਤ ਗੁਆ ਰਹੇ ਹਨ।

ਉਸਨੇ ਦੋਸ਼ ਲਗਾਇਆ ਦੋਸ਼ ਲਾਇਆ, "ਈਰਾਨ ਅੱਤਵਾਦ ਦਾ ਨੰਬਰ ਇਕ  ਸਪਾਂਸਰ ਦੇਸ਼ ਹੈ। ਇਹ ਵਿਸ਼ਵ ਪੱਧਰ 'ਤੇ ਸਭ ਤੋਂ ਬੇਰਹਿਮ ਅਤੇ ਅਸਥਿਰ ਦੇਸ਼ ਵੀ ਹੈ। ਅਜਿਹੀ ਸਥਿਤੀ ਵਿਚ ਈਰਾਨ ਨੂੰ ਕਦੇ ਵੀ ਪ੍ਰਮਾਣੂ ਹਥਿਆਰ ਨਹੀਂ ਮਿਲਣੇ ਚਾਹੀਦੇ, ਕਿਉਂਕਿ ਇਸ ਨਾਲ ਪੂਰੀ ਦੁਨੀਆ ਲਈ ਖ਼ਤਰਾ ਵਧੇਗਾ। ."

ਮਾਰਕ ਵੈਲੇਸ ਨੇ ਦਾਅਵਾ ਕੀਤਾ, "ਇਰਾਨ ਪਰਮਾਣੂ ਹਥਿਆਰਾਂ ਨੂੰ ਵਿਕਸਤ ਕਰਨ 'ਤੇ ਤੁਲਿਆ ਹੋਇਆ ਹੈ ਅਤੇ ਇਸ ਨੂੰ ਰੋਕਣ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ। 

ਵਿਸ਼ਵ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਅਮਰੀਕਾ ਤੇ ਇਰਾਨ ਦਾ ਤਣਾਅ ਛਿੜਿਆ ਤਾਂ ਪਟਰੋਲ ਮਹਿੰਗਾ ਹੋ ਸਕਦਾ ਹੈ ਤੇ ਵਿਸ਼ਵ ਮੰਦੀ ਹੋਰ ਡੂੰਘੀ ਹੋ ਸਕਦੀ ਹੈ।ਇਥੋਂ ਤਕ ਪ੍ਰਮਾਣੂ ਜੰਗ ਦੀ ਵੀ ਸੰਭਾਵਨਾ ਹੈ।