ਮੋਦੀ ਦੀ ਚਾਣਕੀਆ ਨੀਤੀ ਪੰਜਾਬ ਖਿਲਾਫ ਮਹੌਲ ਸਿਰਜਣ ਦੀ   

ਮੋਦੀ ਦੀ ਚਾਣਕੀਆ ਨੀਤੀ ਪੰਜਾਬ ਖਿਲਾਫ ਮਹੌਲ ਸਿਰਜਣ ਦੀ   

ਵਿਚਾਰ ਆਪੋ ਆਪਣਾ

   

ਸਰਬਜੀਤ ਸਿੰਘ ਘੁਮਾਣ 

ਅਸਲ ਦੋਸ਼ੀ ਮੋਦੀ ਹੈ।ਪੰਜਾਬ ਖਿਲਾਫ ਮਹੌਲ ਸਿਰਜਣ ਦੀ ਕੀਮਤ ਤਾਰਨੀ ਪਵੇਗੀ।......ਮੋਦੀ ਨੇ ਜਿਉਂਦੇ ਮੁੜਨ ਦੀ ਨਜਾਇਜ਼ ਗੱਲ ਕਰਕੇ ਸਾਰੇ ਮੁਲਕ ਨੂੰ ਪੰਜਾਬ ਖਿਲਾਫ ਖੜ੍ਹਾ ਕਰ ਦਿੱਤਾ।ਮੋਦੀ ਦੀ ਜਾਨ ਨੂੰ ਕੋਈ ਖਤਰਾ ਹੈ ਈ ਨਹੀਂ ਸੀ।ਹਕੀਕਤ ਇਹ ਹੈ ਕਿ ਹਜਾਰਾਂ ਦੀ ਭੀੜ ਵਿਚ ਬੋਲਣ ਦੇ ਆਦੀ ਮੋਦੀ ਨੂੰ ਜਦ ਪਤਾ ਲੱਗਿਆ ਕਿ ਰੈਲੀ ਵਿਚ ਹਜ਼ਾਰ ਤੋਂ ਵੀ ਘੱਟ ਦਾ ਇਕੱਠ ਹੈ ਤਾਂ ਦਿੱਲੀ ਮੁੜਨ ਦਾ ਫੈਸਲਾ ਕੀਤਾ।ਮੋਦੀ ਨੂੰ ਲੱਗਦਾ ਸੀ ਕਿ ਕਾਲੇ ਕਾਨੂੰਨ ਰੱਦ ਕਰਨ ਕਰਕੇ ਪਤਾ ਨਹੀਂ ਸਾਰਾ ਪੰਜਾਬ ਮੇਰੇ ਸਵਾਗਤ ਵਿਚ ਖੜ੍ਹਾ ਹੋਵੇਗਾ ਜਦਕਿ ਪੰਜਾਬ ਤਾਂ ਮੋਦੀ ਤੇ ਹਰਖਿਆ ਪਿਆ।ਕਿਸਾਨ ਸੰਘਰਸ਼ ਦੌਰਾਨ ਮੋਦੀਤੰਤਰ ਤੇ ਗੋਦੀ ਮੀਡੀਆ ਨੇ ਜੋ ਭਕਾਈ ਮਾਰੀ ਆ,ਕਿਰਪਾਨ ਦਾ ਫੱਟ ਮਿਲ ਜਾਂਦਾ ਹੁੰਦਾ,ਜੁਬਾਨ ਦੇ ਫੱਟ ਨਹੀਂ ਮਿਲਦੇ ਹੁੰਦੇ।ਜੇ ਮੋਦੀ ਦੇ ਪੰਜਾਬ ਆਉਣ ਤੋਂ ਪਹਿਲਾਂ ਜੇਲ੍ਹਾਂ ਵਿਚੋਂ ਨਜਰਬੰਦ ਸਿੰਘ ਰਿਹਾ ਹੋ ਚੁੱਕੇ ਹੁੰਦੇ,ਹਰਿਆਣਾ,ਰਾਜਸਥਾਨ,ਦਿੱਲੀ ਨੂੰ ਜਾਂਦੇ ਦਰਿਆਈ ਪਾਣੀਆਂ ਤੇ ਬਿਜਲਈ ਸੋਮਿਆਂ ਦਾ ਮਸਲਾ ਹੱਲ ਹੋ ਚੁੱਕਾ ਹੁੰਦਾ,ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਮਿਲਗੇ ਹੁੰਦੇ,ਕਰਜਾ ਮਾਫ ਹੋ ਚੁੱਕਿਆ ਹੁੰਦਾ ਤਾਂ ਵੀ ਪੰਜਾਬ ਵਿਚੋਂ ਹਿਸਾਬ ਸਿਰ ਦਾ ਹੁੰਗਾਰਾ ਮਿਲਣਾ ਸੀ।ਜੇ ਕੇਵਲ ਐਲਾਨ ਕਰਕੇ ਮੋਦੀ ਸੋਚਦਾ ਹੋਵੇ ਕਿ ਪੰਜਾਬ ਨੂੰ ਭਰਮਾਂ ਲਵਾਂਗੇ ਤਾਂ ਚੇਤੇ ਰੱਖੇ ਕਿ ਮੋਦੀ ਦੇ ਪੰਦਰਾਂ ਲੱਖ ਵਾਲੇ ਗੱਪ ਤੇ ਅੱਛੇ ਦਿਨ ਆਉਣ ਦਾ ਹਰੇਕ ਪੰਜਾਬੀ ਨੂੰ ਪਤਾ।ਜੇ ਕੰਮ ਕਰਕੇ ਮੋਦੀ ਪੰਜਾਬ ਆਉਂਦਾ ਤਾਂ ਜਿਨ੍ਹਾਂ ਨੇ ਨਾ ਜਾਣਾ ਹੁੰਦਾ ਉਹ ਰੈਲੀ ਵਿਚ ਜਾਣ ਵਾਲਿਆਂ ਦਾ ਵਿਰੋਧ ਨਾ ਕਰਦੇ।ਤੇ ਮੋਦੀ ਹੋਰਨਾਂ ਨੇ ਸੋਚਿਆ ਕਿ ਕਾਲੇ ਕਾਨੂੰਨ ਰੱਦ ਕਰਨ ਦਾ ਅਹਿਸਾਨ ਮੰਨੋ।ਪਰ ਪੰਜਾਬ ਕਹਿੰਦਾ ਕਿ ਤੇਰੇ ਇਸ ਡਰਾਮੇ ਨੇ ਸਾਡੇ ਅੱਠ ਸੌ ਬੰਦਾ ਖਾ ਲਿਆ।ਐਹੋ ਜਿਹੇ ਮਹੌਲ ਵਿਚ ਕਿਹੜੇ ਪੰਜਾਬੀ ਕੋਲ ਮੋਦੀ ਦੀ ਰੈਲੀ ਵਿਚ ਜਾਣ ਦਾ ਕੋਈ ਕਾਰਨ ਸੀ।ਹਰੇਕ ਪੰਜਾਬੀ ਕੋਲ ਮੋਦੀ ਦਾ ਵਿਰੋਧ ਕਰਨ ਦਾ ਬਹਾਨਾ ਤਾਂ ਹੈ ਰੈਲੀ ਵਿਚ ਜਾਣ ਤਾਂ ਲਾਹਣਤਾਂ ਵਾਲਾ ਕੰਮ ਹੈ।ਪਰ ਇਹ ਵਿਰੋਧ ਵੀ ਕੋਈ ਜਿਸਮਾਨੀ ਹਮਲਾ ਨਹੀਂ ਸੀ।ਜਦਕਿ ਮੋਦੀ ਨੇ ਸਾਰੇ ਮੁਲਕ ਨੂੰ ਲੱਗਣ ਲਾ ਦਿਤਾ ਜਿਵੇਂ ਫਿਰੋਜ਼ਪੁਰ ਆਉਣ ਤੇ ਪਤਾ ਨਹੀਂ ਉਹਨੂੰ ਕਿਸੇ ਨੇ ਕਤਲ ਕਰ ਦੇਣਾ ਸੀ।ਪੰਜਾਬ ਦੀਆਂ ਸ਼ਾਨਦਾਰ ਰਵਾਇਤਾਂ ਨੇ।ਪਰ ਮੋਦੀ ਨੇ ਬੇਲੋੜੀ ਗੱਲ ਕਰਕੇ ਸਾਰੇ ਮੀਡੀਆ ਤੇ ਮੋਦੀਤੰਤਰ ਤੇ ਭਕਾਈ ਮਹਿਕਮੇ ਨੂੰ ਪੰਜਾਬ ਨੂੰ ਗਾਲਾਂ ਕੱਢਣ ਲਾ ਦਿਤਾ।ਕਿਵੇਂ ਸੋਸ਼ਲ ਮੀਡੀਆ ਤੇ ਧਮਕੀਆਂ ਦੇ ਰਹੇ ਨੇ ਪੰਜਾਬੀਆਂ ਨੂੰ ਸਬਕ ਸਿਖਾਉਣ ਲਈ ਰਾਸ਼ਟਰਪਤੀ ਰਾਜ ਲਾਦੋ।ਕਾਹਨੂੰ ਰਾਸ਼ਟਰਪਤੀ ਰਾਜ ਦੇਖਿਆ ਪੰਜਾਬੀਆਂ ਨੇ।ਪੰਜਾਬ ਕਦੇ ਝੁਕਾਇਆਂ ਨਹੀਂ ਝੁਕਦਾ।ਪੰਜਾਬ ਨੇ ਪਹਿਲਾਂ ਵੀ ਹੱਕ ਦੀ ਲੜਾਈ ਲੜੀ ,ਇੰਦਰਾ ਨੇ ਬਦਨਾਮ ਕਰਕੇ ਮਾਰਨਾ ਚਾਹਿਆ ਪਰ ਕੀ ਬਣਿਆ?ਹੁਣ ਮੋਦੀ ਨੂੰ ਮੋਹਰਾ ਬਣਾਕੇ ਪੰਜਾਬ ਨੂੰ ਹੱਕ ਸੱਚ ਦੀ ਗੱਲ ਕਰਨ ਦੀ ਸਜਾ ਦੇਣ ਵਾਲਿਆਂ ਨੂੰ ਵੀ ਵਹਿਮ ਕੱਢ ਈ ਲੈਣਾ ਚਾਹੀਦਾ।ਅੱਜ ਮੋਦੀ ਪੰਜਾਬ ਦਾ ਦੋਸ਼ੀ ਹੈ।ਪੰਜਾਬ ਨੂੰ ਬਗੈਰ ਗੱਲ ਤੋਂ ਬਦਨਾਮ ਕਰਨ,ਪੰਜਾਬੀਆਂ ਦਾ ਅਕਸ ਖਰਾਬ ਕਰਨ ਤੇ ਸਾਰੇ ਭਗਵੇਂ ਬਿ੍ਗੇਡ ਤੋਂ ਪੰਜਾਬ ਨੂੰ ਗਾਲ੍ਹਾਂ ਕਢਵਾਉਣ ਦਾ ਜਿੰਮੇਵਾਰ ਮੋਦੀ ਹੈ।ਪਤਾ ਨਹੀਂ ਓਹਦੇ ਕਿਹੜੇ ਸਲਾਹਕਾਰ ਨੇ ਜਿਹੜੇ ਕਹਿੰਦੇ ਹੋਣਗੇ ਕਿ ਕਾਲੇ ਕਾਨੂੰਨ ਰੱਦ ਹੋਣ ਮਗਰੋਂ ਸਾਰਾ ਪੰਜਾਬ ਤੁਹਾਡਾ ਅਹਿਸਾਨਮੰਦ ਹੋਕੇ ਤੁਹਾਡੇ ਧੰਨਵਾਦ ਲਈ ਤੁਹਾਨੂੰ ਉਡੀਕ ਰਿਹਾ।ਇਨ੍ਹਾਂ ਸਲਾਹਕਾਰਾਂ ਨੇ ਵੋਟਾਂ ਤੋਂ ਪਹਿਲਾਂ ਲਾਰੇ ਲਾਉਣ ਤੇ ਵੋਟਾਂ ਵਟੋਰ ਲੈਣ ਦਾ ਸੁਨਹਿਰੀ ਮੌਕਾ ਦੱਸਕੇ ਮੋਦੀ ਨੂੰ ਪੰਜਾਬ ਲੈ ਆਂਦਾ ਜਦਕਿ ਪੰਜਾਬ ਦੇ ਪਿੰਡਾਂ ਵਿਚ ਤਾਂ ਅਜੇ ਵੀ ਕਿਸਾਨ ਸੰਘਰਸ਼ ਵੇਲੇ ਦੇ ਸੱਥਰ ਵਿਛੇ ਹੋਏ ਨੇ।ਮੋਦੀ ਦਾ ਬਗੈਰ ਕੋਈ ਠੋਸ ਗੱਲ ਤੋਂ,ਗਲਤ ਵਕਤ ਤੇ ਪੰਜਾਬ ਆਉਣਾ ਉਹਦੀ ਰੈਲੀ ਦੀ ਅਸਫਲਤਾ ਦਾ ਕਾਰਨ ਹੈ।ਪੰਜਾਬ ਦਾ ਦਿਲ ਜਿਤਣ ਦੀ ਕੋਸ਼ਿਸ਼ ਵਿਚ ਮੋਦੀ ਨੇ ਜੋ ਜਿਉਂਦੇ ਮੁੜਨ ਵਾਲੀ ਗੱਲ ਕੀਤੀ ਹੈ ਉਹਦੇ ਕਰਕੇ ਭਾਜਪਾ ਦਾ ਅਕਸ ਪੰਜਾਬੀਆਂ ਦੀ ਨਜਰ ਵਿਚ ਹੋਰ ਭੈੜਾ ਹੋ ਗਿਆ।ਮੋਦੀ ਨਾਇਕ ਬਣਨ ਆਇਆ ਸੀ,ਖਲਨਾਇਕ ਬਣਕੇ ਮੁੜ ਗਿਆ।