ਕਲਾ ਦੇ ਰੂਪ ਵਿੱਚ ਸਿੱਖ ਇਤਿਹਾਸ, ਅਮਰੀਕਾ ਦੇ ਨੋਰਵਿਚ ਦੀ ਸ਼ਾਨ -ਭਾਗ-2

ਕਲਾ ਦੇ ਰੂਪ ਵਿੱਚ ਸਿੱਖ ਇਤਿਹਾਸ, ਅਮਰੀਕਾ ਦੇ ਨੋਰਵਿਚ ਦੀ ਸ਼ਾਨ -ਭਾਗ-2

ਸਰਬਜੀਤ ਕੌਰ *ਸਰਬ*

ਜਿਵੇਂ ਕਿ ਅਸੀਂ ਪਿੱਛੇ ਜਾਣ ਚੁੱਕੇ ਹਾਂ ਕਿ ਸਿੱਖ ਆਰਟ ਗੈਲਰੀ ਦੇ ਡਾਇਰੈਕਟਰ  ਸਰਦਾਰ ਸਵਰਨਜੀਤ ਸਿੰਘ ਖਾਲਸਾ  ਜੀ ਦੀ ਮਿਹਨਤ ਮੁਸ਼ੱਕਤ ਨਾਲ ਬੇਗਾਨੀ ਜਗ੍ਹਾ ਉੱਤੇ ਬਣੇ ਸਿੱਖ ਆਰਟ ਗੈਲਰੀ ਇਸ ਸਮੇਂ ਦੁਨੀਆਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ । ਕਿਉਂ ਕੀ ਇਸ ਸਿੱਖ ਆਰਟ ਗੈਲਰੀ ਵਿੱਚ  ਸਿੱਖ ਕੌਮ ਦਾ ਇਤਿਹਾਸ ਕਲਾ ਦੇ ਰੂਪ ਵਿੱਚ ਸੰਭਾਲ ਕੇ  ਰੱਖਿਆ ਹੋਇਆ ਹੈ।

ਅਸੀਂ ਪਹਿਲਾਂ ਵੀ ਆਖ ਚੁੱਕੇ ਹਾਂ ਕਿ ਜੋ ਕੰਮ ਸਿੱਖ ਇਤਿਹਾਸ ਨੂੰ ਸਾਂਭਣ ਦੇ ਲਈ ਸਰਦਾਰ ਸਵਰਨਜੀਤ ਸਿੰਘ ਖਾਲਸਾ ਨੇ ਕੀਤਾ ਹੈ, ਪੰਜਾਬ ਵਿੱਚ ਵੀ ਐਨੀ ਸਿੱਖ ਇਤਿਹਾਸ ਦੀ ਸੰਭਾਲ ਨਹੀਂ ਕੀਤੀ ਗਈ । ਕਿਉਂਕਿ ਅਸੀਂ ਸਭ ਜਾਣਦੇ ਹਾਂ ਕਿ ਪੰਜਾਬ ਵਿੱਚ ਸਿਆਸਤੀ ਢਾਂਚਾ ਅਜਿਹਾ ਹੈ ਕਿ ਜਿਸ ਵਿਚ ਕੇਵਲ ਤੇ ਕੇਵਲ  ਇਹ ਹੀ ਸੋਚ ਰੱਖੀ ਜਾਂਦੀ ਹੈ ਕਿ ਕਿਵੇਂ ਲੋਕਾਂ ਨੂੰ ਬੇਵਕੂਫ ਬਣਾ ਕੇ ਉਨ੍ਹਾਂ ਤੋਂ ਵੋਟਾਂ ਲੈ ਕੇ ਰਾਜ ਕੀਤਾ ਜਾਵੇ  । ਸਾਡੀ ਵਿਰਾਸਤ ਤੇ ਸੱਭਿਆਚਾਰ  ਸਿਆਸਤ ਦੀ ਇਸ ਸੋਚ ਉੱਤੇ  ਲਗਾਤਾਰ ਭੇਟ  ਚੜ੍ਹ ਰਿਹਾ ਹੈ। ਪਰ ਫਿਰ ਵੀ ਆਖਿਆ ਜਾਂਦਾ ਹੈ ਕਿ  ਜੇਕਰ ਤੁਹਾਡਾ ਇਤਿਹਾਸ  ਸਤਿਕਾਰ ਪੂਰਨ ਅਤੇ ਵਿਲੱਖਣਤਾ ਪ੍ਰਦਾਨ ਕਰਨ ਵਾਲਾ ਹੈ ਤਾਂ ਉਸ ਦੀ ਸੰਭਾਲ ਦੇ ਲਈ ਕੋਈ ਨਾ ਕੋਈ  ਸਿੱਖ ਨਾਇਕ ਦੇ ਰੂਪ ਵਿੱਚ ਸਾਹਮਣੇ ਆ ਜਾਂਦਾ ਹੈ ।ਸੋ ਸਵਰਨਜੀਤ ਸਿੰਘ ਖਾਲਸਾ ਵੀ ਅਜਿਹੇ ਸਿੱਖ ਨਾਇਕ ਹਨ  ਜਿਨ੍ਹਾਂ ਨੇ ਸਿੱਖ ਇਤਿਹਾਸ ਨੂੰ  ਕਲਾ ਦੇ ਰੂਪ ਵਿਚ ਸੰਭਾਲ ਕੇ ਰੱਖ ਲਿਆ ਹੈ , ਅਤੇ ਅੱਗੇ ਹੋਰ ਖੋਜੀ ਬਿਰਤੀ ਦੇ ਦੁਆਰਾ ਸਿੱਖ ਇਤਿਹਾਸ ਨੂੰ ਲਗਾਤਾਰ ਪਹਿਚਾਣ ਕੇ ਉਸ ਨੂੰ  ਕਲਾ ਦੇ ਰੂਪ ਵਿਚ  ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲ ਕੇ ਰੱਖ ਰਹੇ ਹਨ ।


ਸਵਰਨਜੀਤ ਸਿੰਘ ਖਾਲਸਾ ਜੀ ਦੇ ਜਨਮ ਸਬੰਧੀ  ਗੱਲ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਜਨਮ 1985 ਵਿੱਚ ਨਵੀਂ ਦਿੱਲੀ ਵਿੱਚ  ਗੁਰਸਿੱਖ ਪਰਿਵਾਰ ਵਿੱਚ ਹੋਇਆ । ਪਰ  1986 ਵਿੱਚ ਉਨ੍ਹਾਂ ਦੇ ਪਿਤਾ ਆਪਣੇ ਪਰਿਵਾਰ ਸਮੇਤ ਪੰਜਾਬ  ਦੇ ਸ਼ਹਿਰ ਜਲੰਧਰ ਆ ਕੇ ਵਸ ਗਏ। ਇੱਥੋਂ ਹੀ ਉਨ੍ਹਾਂ ਦੀ ਵਿੱਦਿਅਕ  ਪੜ੍ਹਾਈ ਗੁਰੂ ਅਮਰਦਾਸ ਪਬਲਿਕ ਸਕੂਲ ਵਿੱਚ ਸ਼ੁਰੂ ਕੀਤੀ  ।ਸਕੂਲ ਦੀ ਪੜ੍ਹਾਈ ਖ਼ਤਮ ਹੋਣ ਤੋਂ ਬਾਅਦ ਸਵਰਨਜੀਤ ਸਿੰਘ ਖਾਲਸਾ ਨੇ  DAV ਇੰਜਨਿਅਰਿੰਗ ਕਾਲਜ ਜਲੰਧਰ ਵਿੱਚ ਬੀ ਟੈਕ ਕੀਤੀ । ਬੀ ਟੈਕ ਦੀ ਪੜ੍ਹਾਈ ਤੋਂ ਬਾਅਦ ਉੱਚ ਸਿੱਖਿਆ ਦੇ ਲਈ ਸਵਰਨਜੀਤ ਸਿੰਘ ਖਾਲਸਾ ਅਮਰੀਕਾ ਚਲੇ ਗਏ । ਜਿੱਥੇ ਜਾ ਕੇ ਉਨ੍ਹਾਂ ਨੇ ਆਪਣੇ  ਜੀਵਨ ਦੀ ਸ਼ੁਰੂਆਤ ਇਕ ਨਵੇਂ ਢੰਗ ਦੇ ਨਾਲ ਕੀਤੀ । 

ਇਸ ਜੀਵਨ ਦੀ ਸ਼ੁਰੂਆਤ ਵਿੱਚ ਉਨ੍ਹਾਂ ਦੀ ਪਤਨੀ ਅਤੇ ਪਰਿਵਾਰ ਦਾ ਪੂਰਾ ਸਾਥ ਮਿਲਿਆ  ਦੱਸਣਯੋਗ ਹੈ ਕਿ ਸਰਦਾਰ ਸਵਰਨਜੀਤ ਸਿੰਘ ਖਾਲਸਾ ਜੀ ਦੀ  ਬਹੁਤ ਹੀ ਪਿਆਰੀ ਬੱਚੀ  ਹੈ ਜਿਸ ਦੀ ਉਮਰ ਮਹਿਜ਼  5 ਸਾਲ ਹੈ । ਆਪਣੇ ਪਰਿਵਾਰਿਕ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਨਾਲ ਹੀ ਨਾਲ ਸਵਰਨਜੀਤ ਸਿੰਘ ਖਾਲਸਾ ਆਪਣੇ ਮੂਲ ਨਾਲੋਂ ਕਦੇ ਨਹੀਂ ਟੁੱਟੇ ਸਗੋਂ ਓਸ ਸਿੱਖੀ ਦੀ ਜੜ੍ਹ ਨੂੰ ਮਜ਼ਬੂਤ ਕਰਨ ਦੇ ਲਈ ਬੇਗਾਨੀ ਧਰਤੀ ਦੇ ਉੱਤੇ ਸਿੱਖ ਕੌਮ ਦੇ ਇਤਿਹਾਸ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ । ਜਿਸ ਵਿੱਚ ਸਮੇਂ ਸਮੇਂ ਦੇ ਨਾਲ ਸਿੱਖ ਕੌਮ ਦੀ ਰਹਿਨੁਮਾਈ ਕਰਨ ਵਾਲੀਆਂ ਰੱਬੀ ਰੂਹਾਂ ਦਾ ਜੁੜਨਾ ਸ਼ੁਰੂ ਹੋ ਗਿਆ ।

ਸਵਰਨਜੀਤ ਸਿੰਘ ਖਾਲਸਾ ਆਖਦੇ ਹਨ ਕਿ ਕਾਰੋਬਾਰ ਵਿੱਚ ਸਖ਼ਤ ਮਿਹਨਤ ਕਰਦੇ ਹੋਏ ਵੀ ਉਹ ਆਪਣੀ ਸਿੱਖ ਕੌਮ ਦੇ ਲਈ ਕੁਝ ਨਾ ਕੁਝ ਕਰਨ ਦੀ ਕੋਸ਼ਿਸ਼  ਸਦਾ ਕਰਦੇ ਰਹਿੰਦੇ ਸਨ । ਉਨ੍ਹਾਂ ਦੀ ਇਸ ਕੋਸ਼ਿਸ਼ ਨੂੰ ਹੀ ਪਾਤਸ਼ਾਹ ਨੇ ਭਾਗ ਲਾ ਦਿੱਤੇ ਅਤੇ ਸਾਰੀ ਸਿੱਖ ਕੌਮ ਨੂੰ ਆਪਣੇ ਵੱਲ ਆਕਰਸ਼ਿਤ ਕਰ ਲਿਆ ।  ਤੇ ਇਸ ਆਕਰਸ਼ਣ ਦਾ ਮੁੱਖ ਕੇਂਦਰ ਉਨ੍ਹਾਂ ਦੁਆਰਾ ਸਥਾਪਿਤ ਕੀਤੀ ਹੋਈ ਸਿੱਖ ਆਰਟ ਗੈਲਰੀ  ਹੈ ।  ਸਿੱਖ  ਆਰਟ ਗੈਲਰੀ  ਬਾਰੇ ਜਾਨਣ ਤੋਂ ਬਾਅਦ  ਉਨ੍ਹਾਂ ਦੁਆਰਾ ਕੀਤੇ ਹੋਰ ਅਨੇਕਾਂ ਅਜਿਹੇ ਕਾਰਜ  ਜਿਨ੍ਹਾਂ ਨੂੰ ਉਨ੍ਹਾਂ ਨੇ ਅੰਮ੍ਰਿਤਸਰ ਟਾਈਮਜ਼  ਨਾਲ ਸਾਂਝਾ ਕੀਤਾ । ਜਿਸ ਵਿਚ ਉਨ੍ਹਾਂ ਨੇ ਦੱਸਿਆ ਕਿ -

1) *ਜੀ ਆਇਆ*  ਦੇ ਨਿਸ਼ਾਨ ਨੂੰ ਸਿਟੀ ਅਤੇ ਸ਼ਹਿਰ ਦੇ ਪ੍ਰਵੇਸ਼ ਦੁਆਰ ਦੇ ਬਾਹਰ ਅਤੇ ਇੱਥੋਂ ਤੱਕ ਕਿ ਕਨੈਟੀਕਟ ਦੇ ਸਟੇਡੀਅਮ ਵਿੱਚ ਸਥਾਪਤ ਕੀਤੇ ਗਏ ਹਨ। ਸਿੱਖ ਸੱਭਿਆਚਾਰ ਵਿੱਚ ਘਰ ਆਏ ਮਹਿਮਾਨ ਦੀ ਇੱਜ਼ਤ ਕਰਨੀ ਤੇ  ਰੱਬ ਰੂਪ ਜਾਣ ਕੇ ਉਸ ਦੀ ਸੇਵਾ ਕਰਨੀ ਸਿੱਖ ਕੌਮ ਦਾ ਮੁੱਢਲਾ ਸਿਧਾਂਤ ਹੈ । ਜੀ ਆਇਆਂ ਦੇ ਇਸ ਨਿਸ਼ਾਨ ਨਾਲ ਇਹ ਸਮਝ ਲੈਣਾ ਕਿ ਇਹ ਸਿੱਖ ਆਰਟ ਗੈਲਰੀ  ਸਾਰੇ ਧਰਮ ਦੇ ਲੋਕਾਂ ਲਈ ਸਾਂਝ ਪੈਦਾ ਕਰਦੀ ਹੈ  ।

2) 1984 ਸਿੱਖ ਨਸਲਕੁਸ਼ੀ ਨੂੰ ਮਾਨਤਾ ਦੇਣ ਲਈ ਕਾਨੂੰਨ ਪਾਸ ਕੀਤਾ ਗਿਆ।

3) ਨਾਰਵਿਚ, ਕਨੈਟੀਕਟ ਦੇ ਸਕੂਲਾਂ ਵਿਚ ਵੱਖ ਵੱਖ ਸਿੱਖ ਛੁੱਟੀਆਂ ਨੂੰ ਮਾਨਤਾ ਦਿੱਤੀ ਜਾਂਦੀ ਹੈ। ਕਹਿਣ ਤੋਂ ਭਾਵ ਸਿੱਖ ਕੌਮ ਨਾਲ ਸਬੰਧਿਤ ਤਰੀਕਾਂ ਉੱਤੇ  ਛੁੱਟੀ ਨੂੰ ਮਾਨਤਾ ਦਿੱਤੀ ਗਈ ਹੈ  ।

4) ਸਥਾਨਕ ਰਾਜਨੀਤੀ ਅਤੇ ਡੈਮੋਕਰੇਟਿਕ ਪਾਰਟੀ ਵਿਚ ਸਵਰਨਜੀਤ ਸਿੰਘ ਖਾਲਸਾ ਸਰਗਰਮ ਭੂਮਿਕਾ ਨਿਭਾ ਰਹੇ ਹਨ । ਜਿਸ ਵਿੱਚ ਉਹ ਆਪਣੀ ਅਹਿਮ ਭੂਮਿਕਾ ਨਿਭਾਉਣ ਦੇ ਨਾਲ ਨਾਲ ਸਿੱਖੀ ਦਾ ਪ੍ਰਚਾਰ ਵੀ ਕਰ ਰਹੇ ਹਨ  ।

5) ਸਵਰਨਜੀਤ ਸਿੰਘ ਖਾਲਸਾ ਨੌਰਵਿਚ, ਕਨੈਟੀਕਟ ਦੇ ਅਧਿਕਾਰੀ ਵੀ ਚੁਣੇ ਗਏ। ਐਫਬੀਆਈ ਐਵਾਰਡ ਪ੍ਰਾਪਤ  ਹੋਇਆ ਹੈ ।

7) ਯੂਨਾਈਟਿਡ ਸਿੱਖਾਂ ਦੇ ਅਧੀਨ ਮਾਨਵਤਾਵਾਦੀ ਕੰਮ ਜੋ ਗੁਰੂ ਨਾਨਕ ਪਾਤਸ਼ਾਹ ਦੇ ਦੱਸੇ ਰਾਹ ਉੱਤੇ ਚਲਾਉਂਦੇ ਹਨ ।  ਉਸ ਵਿੱਚ  ਸਰਬੱਤ ਦਾ ਭਲਾ ਇਨ੍ਹਾਂ ਦਾ ਮੁੱਖ ਉਦੇਸ਼ ਹੈ । ਅਸੀਂ ਸਾਰੇ ਹੀ ਜਾਣਦੇ ਹਾਂ ਕਿ  ਯੂਨਾਈਟਿਡ ਸਿੱਖ  ਦੇਸ਼ ਦੁਨੀਆਂ ਵਿੱਚ ਕਿਤੇ ਵੀ ਰਹਿੰਦੇ ਆਪਣੇ ਸਿੱਖ ਭਾਈਚਾਰੇ ਲਈ  ਹਮੇਸ਼ਾ ਹੀ ਤਿਆਰ ਬਰ ਤਿਆਰ ਰਹਿੰਦੇ ਹਨ । ਸਿੱਖ ਕੌਮ ਦੇ ਲਈ ਉਸ ਦੇ ਇਤਿਹਾਸ ਨੂੰ ਪ੍ਰਫੁੱਲਤ ਕਰਨ ਦੇ ਲਈ ਅਤੇ ਅਜੋਕੇ ਸਮੇਂ ਵਿੱਚ ਚਲਦੇ ਹੋਏ ਸੰਘਰਸ਼ ਜਾਂ ਮਾਨਵਤਾ ਉਤੇ ਕਿਸੇ ਵੀ ਤਰ੍ਹਾਂ ਦੀ ਆਈ ਕਰੋਪੀ  ਲਈ ਯੂਨਾਈਟਿਡ ਸਿੱਖ ਆਰਗੇਨਾਈਜੇਸ਼ਨ ਹਮੇਸ਼ਾ  ਅੱਗੇ ਰਹਿੰਦੀ ਹੈ  ।

8) ਸਵਰਨਜੀਤ ਸਿੰਘ ਖਾਲਸਾ ਨੇ ਬੇਗਾਨੇ ਮੁਲਕ ਵਿੱਚ ਵੀ ਪੁਲਿਸ ਅਧਿਕਾਰੀਆਂ ਨੂੰ ਸਿੱਖੀ ਬਾਰੇ ਉਹ ਜਾਣਕਾਰੀ ਦਿੱਤੀ,ਜਿਸ ਨੂੰ ਸੁਣ ਕੇ ਉਨ੍ਹਾਂ ਅਧਿਕਾਰੀਆਂ ਦੇ ਮਨਾਂ ਵਿੱਚ ਵੀ ਸਿੱਖ ਕੌਮ ਦੇ ਪ੍ਰਤੀ ਪਿਆਰ ਉੱਭਰਨਾ ਸ਼ੁਰੂ ਹੋ ਗਿਆ

9) ਕਨੈਕਟੀਕਟ ਦੀ ਸਟੇਟ ਕੈਪੀਟਲ ਭਵਨ ਵਿੱਚ ਕਿਰਪਾਨ ਦੀ ਆਗਿਆ ਜੋ ਕਿ ਸਵਰਨਜੀਤ ਸਿੰਘ ਖਾਲਸਾ  ਦੀ ਮਿਹਨਤ ਮੁਸ਼ੱਕਤ ਨਾਲ ਮਿਲੀ ਹੈ  ।

10) ਕਨੈਟੀਕਟ ਵਿਚ ਕਾਨੂੰਨ ਬਣਾਉਣਾ ਕਿ ਪੁਲਿਸ ਅਧਿਕਾਰੀ ਨੂੰ ਦਸਤਾਰ ਪਹਿਨਣ ਅਤੇ ਆਪਣੀ ਨਿਭਾਉਣ ਦੀ ਆਗਿਆ ਦਿੱਤੀ ਜਾਵੇ 


 
11) ਸਿੱਖ ਮੁੱਦਿਆਂ ਨੂੰ ਸੰਯੁਕਤ ਰਾਸ਼ਟਰ ਅਤੇ ਯੂਨਾਈਟਿਡ ਸਟੇਟ ਦੇ ਸੈਨੇਟਰਾਂ ਅਤੇ ਸਭਾ ਦੇ ਮੈਂਬਰਾਂ ਕੋਲ ਲੈ ਜਾਣਾ ਤਾਂ ਜੋ ਸਿੱਖ ਕੌਮ ਕਿਸੇ ਵੀ ਤਰ੍ਹਾਂ ਦੇ ਵਿਤਕਰੇ ਤੋਂ ਸੁਤੰਤਰ ਰਿਹੈ  ।

ਜੇਕਰ ਅਸੀਂ ਆਪਣੇ ਸਿੱਖ ਕੌਮ ਦੀ ਗੱਲ ਕਰੀਏ ਤਾਂ ਸਪੱਸ਼ਟ ਤੌਰ ਤੇ ਅਸੀਂ ਆਖ ਸਕਦੇ ਹਾਂ ਕਿ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਇਹ ਕੌਮ ਆਪਣਾ ਨਿਵਾਸ ਪਰ ਆਪਣੇ ਮੂਲ ਜੜ੍ਹ ਤੋਂ ਕਦੇ ਵੀ ਵੱਖ ਨਹੀਂ ਹੁੰਦੀ । ਸਿੱਖ ਕੌਮ ਦੀ ਇਹ ਸਭ ਤੋਂ ਵੱਡੀ ਖ਼ੁਸ਼ਕਿਸਮਤੀ ਹੈ ਕੀ ਇਸ ਕੌਮ ਨੂੰ ਸ਼ਬਦ ਗੁਰੂ ਦਾ ਆਸਰਾ ਮਿਲਿਆ ਹੋਇਆ ਹੈ । ਉਸੇ ਸ਼ਬਦ ਦੇ ਰਾਹੀਂ ਇਸ ਕੌਮ ਦੇ ਅੰਦਰ ਇਕ ਜੁਝਾਰੂ ਫ਼ਲਸਫ਼ਾ ਪੈਦਾ ਹੋਇਆ ਹੈ । ਜੋ ਸਿੱਖ ਕੌਮ ਦੀ ਹੋਂਦ ਬਚਾਉਣ ਦੇ ਲਈ , ਇਤਿਹਾਸ ਨੂੰ ਸਦੈਵ ਸਮਿਆਂ ਲਈ ਕਾਇਮ ਰੱਖਣ ਦੇ ਲਈ ਸਮੇਂ ਦੀ ਹਕੂਮਤ ਨਾਲ ਲਗਾਤਾਰ ਉਸ ਨੂੰ ਸੰਘਰਸ਼ ਕਰਨਾ ਪਿਆ ਹੈ । ਪਰ ਆਖ਼ਰਕਾਰ ਜਿੱਤ ਹਮੇਸ਼ਾ ਸੱਚ ਦੀ ਹੁੰਦੀ ਹੈ, ਅਜਿਹਾ ਹੀ ਮਹਿਸੂਸ ਕਰਵਾਇਆ ਹੈ ਸਵਰਨਜੀਤ ਸਿੰਘ ਖਾਲਸਾ ਜੀ ਦੇ ਸ਼ਬਦਾਂ ਨੇ, ਕੀ ਜੇਕਰ ਤੁਹਾਡੀ ਇਬਾਦਤ ਸੱਚੀ ਹੈ ਅਤੇ ਨੇਕ ਕੰਮ ਦੇ ਲਈ ਹੈ ਤਾਂ ਆਉਣ ਵਾਲਾ ਸਮਾਂ ਤੁਹਾਡਾ ਆਪਣਾ ਹੀ ਹੋਵੇਗਾ ।


ਸਵਰਨਜੀਤ ਸਿੰਘ ਖਾਲਸਾ ਜੀ ਨੇ ਜਦੋਂ  ਇਹ ਕਾਰਜ ਆਰੰਭ ਕੀਤਾ ਸੀ ਤਦ ਉਨ੍ਹਾਂ ਨਾਲ ਕੋਈ ਵੀ ਕਾਫ਼ਲਾ ਨਹੀਂ ਸੀ ਪਰ ਸਾਮਾਨ ਨਿਕਲਣ ਦੇ ਨਾਲ ਨਾਲ ਅਨੇਕਾਂ ਅਜਿਹੀਆਂ ਰੂਹਾਂ ਸਾਹਮਣੇ ਆ ਗਈਆਂ ਜੋ ਕਿ ਸਿੱਖ ਕੌਮ ਲਈ ਕੁਝ ਨਾ ਕੁਝ ਕਰ ਸਕਣ ਲਈ ਚਾਹਵਾਨ ਸਨ । ਸਵਰਨਜੀਤ ਸਿੰਘ ਖਾਲਸਾ ਦੱਸਦੇ ਹਨ ਕਿ , 2007 ਵਿਚ ਲੰਗਰ ਸੇਵਾ ਅਤੇ ਸਿੱਖ ਜਾਗਰੂਕਤਾ ਜੋ   ਬੂਥਾਂ ਉੱਤੇ ਦਿੱਤੀ ਜਾਂਦੀ ਸੀ , ਦੇ ਨਾਲ ਇਹ ਸਫ਼ਰ ਸ਼ੁਰੂ ਕੀਤਾ ਗਿਆ , ਜਿਸ ਨਾਲ ਸਥਾਨਕ ਅਮਰੀਕੀ ਲੋਕਾਂ ਨੂੰ ਸਿੱਖ ਅਤੇ ਪੰਜਾਬ ਦੀ ਕਹਾਣੀ ਬਾਰੇ ਜਾਗਰੂਕ ਕੀਤਾ ਜਾ ਸਕੇ।

ਆਪਣੀ ਜ਼ਿੰਦਗੀ ਦੇ ਸਫ਼ਰ ਨੂੰ ਸਾਂਝਾ ਕਰਦੇ ਹੋਏ ਸਵਰਨ ਸਿੰਘ ਖਾਲਸਾ ਨੇ ਦੱਸਿਆ ਕਿ  2010 ਵਿੱਚ ਉਨ੍ਹਾਂ ਨੇ  ਮਾਸਟਰ ਡਿਗਰੀ ਖਤਮ ਕੀਤੀ ਅਤੇ ਆਪਣਾ ਵਪਾਰ ਸ਼ੁਰੂ ਕਰ ਲਿਆ ।ਅਤੇ ਇਸ ਦੇ ਨਾਲ ਹੀ ਆਪਣੇ ਜ਼ਿੰਦਗੀ ਦੇ ਉਸ ਸਫ਼ਰ ਨੂੰ ਵੀ ਨਾਲ ਲੈ ਲਿਆ ਜੋ ਸਿੱਖ ਕੌਮ ਦੀ ਰਹਿਨੁਮਾਈ ਕਰਦਾ ਸੀ । ਸਿੱਖ ਪੰਥ ਨੂੰ ਸਮਰਪਿਤ ਸਰਦਾਰ ਸਵਰਨਜੀਤ ਸਿੰਘ ਖ਼ਾਲਸਾ ਜਿਹੀਆਂ ਰੂਹਾਂ  ਕੌਮ ਦਾ ਨਾਮ ਰੁਸ਼ਨਾਉਂਦੀਆਂ ਹਨ ਤੇ ਇਹ ਆਪਣੀ ਜ਼ਿੰਦਗੀ ਦੇ  ਉਹ ਹਸੀਨ ਪਲ ਵੀ ਆਪਣੀ ਕੌਮ ਨੂੰ ਸਮਰਪਿਤ ਕਰ ਦਿੰਦੀਆਂ ਹਨ ਜੋ ਵਜੂਦ ਵਿਚ ਵਾਰ ਵਾਰ ਨਹੀਂ ਆਉਂਦੇ  ।

ਅਕਸਰ ਇਹ ਗੱਲ ਕੀਤੀ ਜਾਂਦੀ ਹੈ ਕਿ ਜੋ ਵੀ ਸਾਡਾ ਬੀਤ ਚੁੱਕਿਆ ਸਮਾਂ ਹੈ ਉਹ ਕਦੇ ਵੀ ਦੁਬਾਰਾ ਵਾਪਸ ਨਹੀਂ ਆਉਂਦਾ ਪਰ ਇੱਥੇ ਇਹ ਵੀ ਗੱਲ ਬਣਦੀ ਹੈ ਕਿ ਜੇਕਰ ਉਸ ਸਮੇਂ ਵਿਚ ਇਕ ਅਜਿਹਾ ਕਾਰਜ ਆਰੰਭਿਆ ਜਾਵੇ  ਜੋ ਤੁਹਾਨੂੰ ਦੁਨੀਆ ਦੀ ਬਾਦਸ਼ਾਹੀ ਪ੍ਰਦਾਨ ਕਰ ਦਿੰਦਾ ਹੈ ਤਾਂ ਅਸੀਂ ਆਖ ਸਕਦੇ ਹਾਂ ਕਿ ਸਮੇਂ ਦੀ ਸੰਭਾਲ ਹੀ ਮਨੁੱਖ ਨੂੰ  ਜ਼ਿੰਦਗੀ ਦੇ ਹਸੀਨ ਪਲ ਬਖ਼ਸ਼ ਦਿੰਦੀ ਹੈ  । ਸੋ ਸਵਰਨਜੀਤ ਸਿੰਘ ਖਾਲਸਾ ਨੇ ਵੀ  ਆਪਣੀ ਜ਼ਿੰਦਗੀ ਵਿੱਚ ਉਹ ਕਾਰਜ ਆਰੰਭਿਆ  ਜੋ ਉਨ੍ਹਾਂ ਲਈ ਹੀ ਨਹੀਂ ਸਗੋਂ ਸਾਰੀ ਸਿੱਖ ਕੌਮ ਦੀ ਵਿਰਾਸਤ ਤੇ ਉਸ ਦੇ ਇਤਿਹਾਸ ਨੂੰ ਸੰਭਾਲ ਕੇ ਰੱਖਣ  ਦੀ ਸੋਝੀ ਬਖ਼ਸ਼ਦਾ ਸੀ । ਇਸੇ ਸਫ਼ਰ ਵਿੱਚ ਉਹਨਾਂ ਨੇ  2007 ਵਿੱਚ ਲੰਗਰ ਸੇਵਾ ਅਤੇ ਸਿੱਖ ਜਾਗਰੂਕਤਾ ਬੂਥਾਂ ਨਾਲ ਸਿੱਖੀ ਦਾ ਪ੍ਰਚਾਰ ਸ਼ੁਰੂ ਕੀਤਾ ਗਿਆ ਸੀ, ਜਿਸ ਨਾਲ ਸਥਾਨਕ ਅਮਰੀਕੀ ਲੋਕਾਂ ਨੂੰ ਸਿੱਖ ਅਤੇ ਪੰਜਾਬ ਦੀ ਅਜਿਹੀ ਕਹਾਣੀ ਬਾਰੇ ਜਾਗਰੂਕ ਕਰਨਾ ਸੀ ਜੋ ਉਸ ਦੀ ਵਿਲੱਖਣਤਾ ਦੀ ਨਿਸ਼ਾਨੀ ਸੀ ।


2010 - 2015 ਦੇ ਸਮੇਂ ਦੌਰਾਨ  200 ਤੋਂ ਵੱਧ ਪੇਸ਼ਕਾਰੀ ਦਿੱਤੀ ਅਤੇ 1200 ਤੋਂ ਵੱਧ ਹਾਈ ਪ੍ਰੋਫਾਈਲ ਲੋਕਾਂ ਅਤੇ ਪੁਲਿਸ ਅਫਸਰਾਂ ਨੂੰ ਸਿੱਖਾਂ ਬਾਰੇ ਜਾਗਰੂਕ ਕੀਤਾ ਅਤੇ ਸਮੇਂ ਸਮੇਂ ਦੇ ਨਾਲ ਅਨੇਕਾਂ ਸਥਾਨਕ ਸਮਾਗਮਾਂ ਵਿਚ ਵੱਧ ਚਡ਼੍ਹ ਕੇ ਹਿੱਸਾ ਲਿਆ ਅਤੇ ਆਪਣੀ ਸਿੱਖ ਕੌਮ ਦੀ ਰਹਿਨੁਮਾਈ ਕੀਤੀ ।
2016 ਵਿੱਚ ਸਰਦਾਰ ਸਵਰਨਜੀਤ ਸਿੰਘ ਖਾਲਸਾ  ਮੇਅਰ ਦੁਆਰਾ ਸ਼ਹਿਰ ਯੋਜਨਾ ਦੇ ਕਾਰਜਸ਼ੀਲ ਹੋਣ ਲਈ ਨਾਮਜ਼ਦ ਹੋਏ।

2018  ਵਿੱਚ ਲੰਮੇ ਸੰਘਰਸ਼  ਤੋਂ ਬਾਅਦ ਕਨੈਟੀਕਟ ਵਿਚ ਸਿੱਖ ਨਸਲਕੁਸ਼ੀ ਨੂੰ ਮਾਨਤਾ ਦੇਣ ਲਈ ਬਿਲ ਪਾਸ ਕਰਵਾਇਆ ਗਿਆ 

2019 ਵਿੱਚ ਸਵਰਨਜੀਤ ਸਿੰਘ ਖ਼ਾਲਸਾ ਨੂੰ  ਕਨੈਟੀਕਟ ਵਿਚ ਆਫਿਕਲ ਲਈ  ਚੁਣਿਆ ਗਿਆ। ਅਜੋਕੇ ਸਮੇਂ ਵੀ ਇਹ ਸਾਰੀਆਂ ਗਤੀਵਿਧੀਆਂ  ਜੋ ਸਿੱਖ ਕੌਮ  ਦੀ ਵਿਲੱਖਣਤਾ ਨੂੰ ਕਾਇਮ ਕਰਨ ਵਿਚ  ਆਪਣਾ ਆਪਣਾ ਬਹੁਮੁੱਲਾ ਯੋਗਦਾਨ ਪਾਉਂਦੀਆਂ ਹਨ ।


ਸਵਰਨਜੀਤ ਸਿੰਘ ਖਾਲਸਾ ਜੀ ਨਾਲ ਗੱਲਬਾਤ ਕਰਨ ਤੋਂ ਬਾਅਦ ਜੋ ਮਹਿਸੂਸ ਹੋਇਆ ਹੈ ਉਸ ਵਿਚ ਇਕ ਗੱਲ ਖਾਸ ਤੌਰ ਤੇ ਸਪੱਸ਼ਟ ਹੋ ਜਾਂਦੀ ਹੈ ਕਿ ਇਕ ਸੱਚਾ ਸਿੱਖ ,ਸ਼ਬਦ ਗੁਰੂ ਦੀ ਓਟ ਲੈਣ ਵਾਲਾ ਇਨਸਾਨ ਆਪਣੇ ਧਰਮ ਵਿੱਚ ਤਾਂ ਪਰਪੱਕ ਹੈ ਹੀ ਪਰ ਨਾਲ ਹੀ ਉਹ ਸਾਰੇ ਧਰਮਾਂ ਦੀਆਂ ਚੰਗੀਆਂ ਗੱਲਾਂ ਦਾ ਸਤਿਕਾਰ ਕਰਨ ਵਾਲਾ  ਗੁਰੂ ਦਾ ਸਿੱਖ ਹੈ  । ਜਿਸ ਦੀ ਜ਼ਿੰਦਗੀ ਦਾ ਇੱਕੋ ਇੱਕ ਮਕਸਦ ਹੈ  ਕਿ ਆਪਣੀ ਵਿਰਾਸਤ ਦੇ ਫ਼ਕਰ ਨੂੰ  ਅਜਿਹੀ ਰੋਸ਼ਨੀ ਪ੍ਰਦਾਨ ਕੀਤੀ ਜਾਵੇ ਜਿਸ ਉੱਤੇ ਆਉਣ ਵਾਲੀਆਂ ਪੀਡ਼੍ਹੀਆਂ ਵੀ ਮਾਣ ਮਹਿਸੂਸ ਕਰਨ ।