ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਤਬਦੀਲੀਆਂ ਕਰਨ ਦੇ ਦੋਸ਼ੀ ਕੋਣ  ? 

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ  ਵਿਚ ਤਬਦੀਲੀਆਂ ਕਰਨ ਦੇ ਦੋਸ਼ੀ ਕੋਣ  ? 

                                         ਵਿਸ਼ੇਸ਼ ਚਰਚਾ                                                                            

 ਸਿੱਖ ਹਾਲੇ ਗ਼ੁਲਾਮ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਗਾ ਮਾਤਰਾਂ ਆਦਿਕ ਵਿਚ  ਹਾਲ ਦੀ ਘੜੀ ਦੇ ਸੋਧ ਜਾਂ ਤਬਦੀਲੀ  ਦੇ ਮੈਂ ਹੱਕ ਵਿਚ ਨਹੀਂ ਹਾਂਕਿਉਂਕਿ ਇਨ੍ਹਾਂ  ਗੱਲਾਂ ਦੀ ਆੜ ਵਿੱਚ ਕਈ ਅਗਿਆਨੀਆਂ ਵੱਲੋਂ ਆਪੋ ਆਪਣੇ ਮਨਸੂਬੇ ਚਲਾਉਣ ਦਾ ਡਰ ਹੈ। ਕੁਝ ਦਿਨ ਪਹਿਲਾਂ  ਇਹ ਮਸਲਾ  ਸਤਿੰਦਰ ਸਿੰਘ ਜੋ ਕਿ ਅਨੁਰਾਗ ਸਿੰਘ ਦਾ ਸਾਥੀ ਹੈਵੱਲੋਂ  ਫੇਸਬੁੱਕ ਤੇ ਲਿਆਂਦਾ ਗਿਆ ਸੀ  ।ਮੇਰੇ ਅਨੁਸਾਰ ਇਹ ਮਸਲਾ ਸਿਰਫ਼ ਇਸ ਵਿਸ਼ੇ ਦਾ ਮਾਹਿਰ ਵਿਦਵਾਨਾਂ ਦਾ ਹੈ  ਅਤੇ ਇਸ ਉੱਤੇ ਉਹ ਵਿਦਵਾਨ ਹੀ ਰਾਇ ਦੇ ਸਕਦੇ ਹਨ।  ਪਰ ਕੱਲ੍ਹ ਮੇਰੇ ਦੋਸਤ ਕੁਲਜੀਤ ਸਿੰਘ ਢਿੱਲੋਂ  ਅਤੇ ਦਰਸ਼ਨ ਸਿੰਘ ਵੱਲੋਂ  ਇਸ ਵਿਸ਼ੇ ਤੇ ਪੋਸਟਾਂ ਸ਼ੇਅਰ ਕੀਤੀਆਂ ਗਈਆਂ ਹਨ  ਅਤੇ ਮੈਂ ਆਪਣੇ ਸਾਧਨਾਂ ਰਾਹੀਂ  ਇਸ ਮਸਲੇ ਬਾਰੇ ਪਤਾ ਕੀਤਾ ਹੈ 

ਥਮਿੰਦਰ ਸਿੰਘ ਆਨੰਦ ਅਮੀਰ ਸਿਖ ਅਤੇ ਕੱਪੜੇ ਦੇ ਵਪਾਰੀ ਹਨ  ਅਤੇ ਸਿੱਖ ਬੁੱਕ ਕਲੱਬ ਨਾਂ ਦੀ ਵੈੱਬਸਾਈਟ ਵੀ ਚਲਾਉਂਦੇ ਹਨ।  ਉਹ ਵੈੱਬਸਾਈਟ ਨਾਨ-ਪਰਾਫਿਟ ਆਰਗੇਨਾਈਜ਼ੇਸ਼ਨ ਹੈ।  ਕੋਈ ਤੀਹ ਹਜ਼ਾਰ+ ਡਾਲਰ ਦੇ ਕਰੀਬ ਇਸ ਉੱਤੇ ਉਨ੍ਹਾਂ ਦਾ ਸਾਲਾਨਾ ਖਰਚਾ ਹੈ (ਭਾਈ ਥਮਿੰਦਰ ਸਿੰਘ ਨਾਲ  ਹੋਰਨਾਂ ਵਿਸ਼ਿਆਂ ਤੇ ਅਸਹਿਮਤੀ ਜਾਂ ਸਹਿਮਤੀ ਹੋ ਸਕਦੀ ਹੈ।)   ਲੇਕਿਨ ਕੋਈ ਵੀ ਸਿੱਖ ਉਸ ਵੈੱਬਸਾਈਟ ਤੋਂ ਗੁਰਮਤਿ ਦੀਆਂ ਕਿਤਾਬਾਂ ਪੜ੍ਹ ਕੇ ਲਾਹਾ ਲੈ ਸਕਦਾ ਹੈ।  ਤਾਜ਼ਾ ਮਸਲਾ ਉਨ੍ਹਾਂ ਵੱਲੋਂ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ, (ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਾਬਕਾ ਹੈਡ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ) ਦੁਆਰਾ  ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਗਾਂ ਮਾਤਰਾਂ ਦੀ ਸੋਧ ਕੀਤੇ ਸਰੂਪ ਨੂੰ  ਸਿੱਖ ਬੁੱਕ ਕਲੱਬ ਦੀ ਵੈੱਬ-ਪੇਜ ਉੱਤੇ ਪਾਉਣ ਦਾ ਹੈ।  (ਇਹ ਸਰੂਪ ਹਾਲੇ ਤੱਕ ਉਨ੍ਹਾਂ ਨੇ ਚਾਈਨਾ ਆਦਿ ਤੋਂ ਛਪਵਾਇਆ ਨਹੀਂ ਅਤੇ ਨਾਹੀਂ ਇਸ ਦੀ ਕੋਈ ਛਪੀ ਹੋਈ ਕਾਪੀ ਕਿਸੇ ਕੋਲ਼ ਉਪਲਬਧ ਹੈ ,ਕਿਉਂਕਿ ਇਨ੍ਹਾਂ ਗੱਲਾਂ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਹਿਮਤੀ ਤੋਂ ਬਿਨਾਂ ਸਟੈਪ ਨਹੀਂ ਲਿਆ ਜਾ ਸਕਦਾ।) ਬਹੁਤ ਸਾਰੇ ਦੋਸਤਾਂ ਨੂੰ ਇਸ ਮਸਲੇ ਬਾਰੇ ਜਾਣਕਾਰੀ ਨਹੀਂ ਹੈ।

 ਛਾਪੇ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤੋਂ ਪਹਿਲਾਂ  ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਦੇ  ਸਰੂਪ ਹੀ ਹੁੰਦੇ ਸਨ।  ਹੱਥ ਲਿਖਤ ਹੋਣ ਕਰਕੇ  ਉਤਾਰੇ ਕਰਦਿਆਂ ਕਈ ਵਾਰ ਲਗਾਂ-ਮਾਤਰਾਂ ਵਿੱਚ ਫ਼ਰਕ ਪੈ ਜਾਂਦਾ ਸੀ ਅਤੇ ਅਗਲੇ ਉਤਾਰੇ ਸਮੇਂ  ਉਹ ਫਰਕ ਉਸੇ ਤਰ੍ਹਾਂ ਹੀ ਪੱਕਾ ਹੋ ਜਾਂਦਾ ਸੀ।  ਸੰਤ ਗੁਰਬਚਨ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ  1500 ਪਾਠ ਭੇਦਾਂ ਦੀ ਸੂਚੀ ਆਪਣੀ ਪੁਸਤਕ ਗੁਰਬਾਣੀ ਪਾਠ ਦਰਪਣ ਵਿੱਚ ਦੱਸੀ ਹੋਈ ਹੈ।  ਸ਼੍ਰੋਮਣੀ ਕਮੇਟੀ ਦੇ ਵਿਦਵਾਨਾਂ ਨੇ ਵੀ ਇਸ ਸੰਬੰਧ ਵਿਚ 1960  ਦੇ ਦਹਾਕੇ ਅੰਦਰ  ਇਕ ਖੋਜ ਕਾਰਜ ਭਾਈ ਰਣਧੀਰ ਸਿੰਘ ਸਕਾਲਰ ਦੀ ਅਗਵਾਈ   ਕਰਵਾਇਆ ਸੀ  ਤੇ ਉਸ ਨੂੰ ਕਿਤਾਬੀ ਰੂਪ ਵਿੱਚ ਵੀ ਛਾਪਿਆ ਸੀ  ਅਤੇ ਬਾਅਦ ਵਿੱਚ ਇਸ ਨੂੰ ਛਾਪਣਾ ਅਤੇ ਵੇਚਣਾ ਬੰਦ ਕਰ ਦਿੱਤਾ ਜੋ ਅੱਜਕੱਲ੍ਹ ਦੁਰਲੱਭ ਹੈ  ( ਇਸ ਦੇ ਦੁਆਰਾ ਲੱਭਣ ਦੀ ਕਹਾਣੀ ਵੀ ਬੜੀ ਦਿਲਚਸਪ ਹੈ ਮੇਰੇ ਕੋਲ ਉਸ ਦੀ ਪੀਡੀਐੱਫ ਦੀ ਕਾਪੀ ਹੈ। ) ਸਭ ਤੋਂ ਪਹਿਲੇ ਇਸ ਮਸਲੇ ਉੱਤੇ  1900 ਦੇ ਕਰੀਬ ਜੇ ਬੀ ਸਿੰਘ ਨੇ ਕੰਮ ਕੀਤਾ।  ਉਸ ਦੀ ਭਾਸ਼ਾ ਗੁਰੂ ਸਾਹਿਬ ਪ੍ਰਤੀ ਗਲਤ ਤੇ ਮਾੜੀ ਸੀ   ਸੀ  ਅਤੇ ਉਸ ਤੋਂ ਬਾਅਦ ਇੱਕ ਉਦਾਸੀ ਸਾਧੂ ਹਰਨਾਮ ਦਾਸ ਨੇ ਵੀ ਕੰਮ ਕੀਤਾ। ਡਾ. ਪਿਆਰ ਸਿੰਘ ਦਾ ਵੀ ਕੰਮ ਹੈ ਗਾਥਾ ਪੁਸਤਕ ਦੇ ਰੂਪ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਛਪਿਆ ਹੋਇਆ ਹੈ।  ਅਜੋਕੇ ਸਮੇਂ ਵਿੱਚ ਜੋਗਿੰਦਰ ਸਿੰਘ ਵੇਦਾਂਤੀ ਇਸ ਵਿਸ਼ੇ ਤੇ  ਕੰਮ ਕਰ ਰਹੇ ਸੀ।  ਨਿਊਯਾਰਕ ਦੀ ਇੱਕ ਸੰਸਥਾ ਵੀ ਹੈ ਜਿਸ ਵਿੱਚ ਤਕਰੀਬਨ ਤੀਹ ਵਿਦਵਾਨ  ਇਸ ਵਿਸ਼ੇ ਤੇ ਖੋਜ ਕਾਰਜ  ਦਾ ਕੰਮ ਕਰ ਰਹੇ ਹਨ।  ਪਰ ਮਸਲਾ ਇੱਥੇ ਹੋਰ ਵੀ ਹੈ।  ਟਕਸਾਲ ਜਥਾ ਭਿੰਡਰਾਂਵਾਲੇ  ਆਪਣੇ ਗੁਟਕਾ ਸਾਹਿਬ ਵਿੱਚ  ਗੁਰਬਾਣੀ  ਵਿੱਚ ਆਪਣੇ ਹਿਸਾਬ ਨਾਲ ਬਦਲਾਅ ਕਰਕੇ ਛਾਪ ਰਹੇ ਹਨ  ਅਤੇ ਨਾਨਕਸਰ ਵਾਲਿਆਂ ਨੇ ਵੀ ਤਾਂ  ਕੱਚੀ ਬਾਣੀ ਦੀ ਪੂਰੀ ਲਾਈਨ ਹੀ ਗੁਰੂ ਨਾਨਕ ਪਾਤਸ਼ਾਹ ਦੇ ਨਾਂ ਤੇ ਜੋੜ ਕੇ ਛਾਪ ਦਿੱਤੀ ਹੈ।  ਉਸ ਬਾਰੇ ਅਨੁਰਾਗ ਸਿੰਘ ਗਰੁਪ ਕਿਉਂ ਨਹੀਂ ਬੋਲ ਰਿਹਾਜੇ ਕਿਤੇ ਬੋਲਿਆ ਹੋਵੇ ਤਾਂ ਮੇਰੀ ਨਿਗ੍ਹਾ ਵਿੱਚ ਨਹੀਂ ਆਇਆ।  ਮੇਰਾ ਆਪਣਾ ਮੰਨਣਾ ਹੈ ਕਿ ਇੱਕ ਪਾਸੜ ਸੋਚ ਵਾਲ਼ੇ ਆਮ ਲੋਕਾਂ ਦੀ ਭੀੜ ਇਕੱਠੀ ਕਰਕੇ ਅਤੇ ਉਸ ਵਿੱਚ ਜੈਕਾਰੇ ਛੁਡਵਾ ਕੇ ਇਤਨੇ ਗਹਿਰ-ਗੰਭੀਰ ਮਸਲੇ ਦਾ ਹੱਲ ਨਹੀਂ ਹੋਣਾ, ਸਗੋਂ ਵਿਦਵਾਨਾਂ ਦੇ ਪੈਨਲ ਵਿੱਚ  ਇਸ ਵਿਸ਼ੇ ਤੇ ਨਿੱਠ ਕੇ ਕੰਮ ਹੋਣਾ ਚਾਹੀਦਾ ਹੈ ਸਮਾ ਭਾਵੇਂ ਜਿਨਾ ਮਰਜ਼ੀ ਲੱਗ ਜਾਏ।  ਪਰ ਕੋਈ ਵੀ ਫ਼ੈਸਲਾ  ਜਿੰਨੇ ਚਿਰ ਸਿੱਖਾਂ ਦੀ ਆਜ਼ਾਦ ਹਸਤੀ ਕਾਇਮ ਨਹੀਂ ਹੋ ਜਾਂਦੀ ਲਾਗੂ ਨਹੀਂ ਹੋਣਾ ਚਾਹੀਦਾ।  ਬਾਕੀ ਥਮਿੰਦਰ ਸਿੰਘ  ਆਨੰਦ  ਦਾ ਪ੍ਰੈੱਸ ਨੋਟ  ਅਤੇ ਨਿਊਯਾਰਕ ਵਾਲੇ ਸਿੱਖ ਵਿਦਵਾਨਾਂ ਦਾ ਅਕਾਲ ਤਖ਼ਤ ਨੂੰ ਲਿਖੀ ਹੋਈ ਚਿੱਠੀ  ਦੇ ਸਕਰੀਨ ਸ਼ਾਟ ਨਾਲ ਹਨ।  ਸਾਰੇ ਸੱਜਣਾਂ ਨੂੰ ਇਸ ਬਾਬਤ ਦੋਹਾਂ ਪੱਖਾਂ ਨੂੰ ਪੜ੍ਹ ਵਿਚਾਰ ਕੇ ਹੀ  ਕੋਈ ਨਿਰਣਾ ਲੈਣਾ ਚਾਹੀਦਾ ਹੈ। ਬੇਨਤੀ ਫਿਰ ਇਹੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ  ਇਸ ਮਸਲੇ ਦੇ ਵਿਚਾਰ ਲਈ ਸਿਰਫ਼ ਇੱਕ ਹੀ ਧਿਰ  ਦੇ ਬੰਦਿਆਂ ਦੀ ਕਮੇਟੀ ਨਾ ਬਣਾਈ ਜਾਏ ਜਿਹੜੇ ਸਿਰਫ਼ ਗਲਤੀਆਂ ਹੀ ਕੱਢਣ ਸਗੋਂ ਵਿਆਕਰਣ ਦੀ ਸਮਝ ਰੱਖਣ ਵਾਲ਼ੇ ਅਤੇ ਇਸ ਵਿਸ਼ੇ ਦੇ ਮਾਹਰਾਂ ਦੀ ਕਮੇਟੀ ਬਣਾਈ ਜਾਏ ਜੋ ਪੂਰੀ ਤਰ੍ਹਾਂ ਇਸ ਮਸਲੇ ਦਾ ਹੱਲ ਕੱਢੇ ਅਤੇ ਪੁਰਾਣੀਆਂ ਹੱਥ ਲਿਖਤ ਬੀੜਾਂ ਨੂੰ ਵੀ ਆਧਾਰ ਬਣਾਇਆ ਜਾਏ। ਪੁਰਾਤਨ ਹੱਥ ਲਿਖਤ ਬੀੜਾਂ ਹੁਣ 450 ਦੇ ਕਰੀਬ ਉਤਾਰੇ ਉਪਲੱਬਧ ਹਨ ਜਿਸ ਵਿੱਚ ਸ੍ਰੀ ਕਰਤਾਰ ਸਾਹਿਬ ਵਾਲ਼ੀ ਬੀੜ, ਬਾਬਾ ਬਿਧੀਚੰਦੀਆਂ ਦੇ ਅਸਥਾਨ ਸੁਰ ਸਿੰਘ ਵਾਲ਼ੀ ਬੀੜ, ਰਾਮ ਰਾਇ ਜੀ ਵਾਲ਼ੀ ਬੀੜ ਅਤੇ ਹੋਰ ਬਹੁਤ ਸਾਰੀਆਂ ਦੁਰਲੱਭ ਬੀੜਾਂ ਦੇ ਉਤਾਰੇ ਉਪਲੱਬਧ ਹਨ।

 

 ਕੇਐਸ ਚੱਠਾ