ਸਿੱਖ ਵਿਚਾਰਧਾਰਾ, ਸਿੱਖ ਸਭਿਅਤਾ ਤੇ ਸਿੱਖੀ ਵਿਕਾਸ

ਸਿੱਖ ਵਿਚਾਰਧਾਰਾ, ਸਿੱਖ ਸਭਿਅਤਾ ਤੇ ਸਿੱਖੀ ਵਿਕਾਸ

ਸਿੱਖ ਚੇਤਨਾ                                     

ਸਿੰਧੂ ਸਭਿਅਤਾ ਤੇ ਇਸ ਵਿਚੋੰ ਪੰਜਾਬ, ਸੰਸਾਰ ਦਾ ਅੱਵਲ ਇਲਾਕਾ ਮੰਨਿਆ ਜਾਂਦਾ ਰਿਹਾ ਹੈ। 18ਵੀਂ ਸਦੀ ਤਕ ਇਸ ਇਲਾਕੇ ਵਿੱਚ ਹਰ ਕੋਈ ਆ ਕੇ ਰਾਜ ਕਰਨਾ ਚਾਹੁੰਦਾ ਸੀ। ਇਸ ਕਰਕੇ ਇਹ ਲੜਾਈਆਂ ਦਾ ਮੈਦਾਨ ਬਣਿਆ ਰਿਹਾ। ਇੱਕ ਕਹਾਵਤ ਵੀ ਹੈ‌ ਕਿ ਪੰਜਾਬ ਉਹਦੇ ਥੱਲੇ ਰਹਿਂਦਾ ਹੈ ਜਿਸਦੇ ਘੋੜਿਆਂ ਦੇ ਖੁਰਾਂ ਤੇ ਅਪਣੇ ਬਾਜੂਆਂ ਵਿੱਚ ਦਮ ਹੁੰਦਾ ਹੈ। 10ਵੀਂ ਸਦੀ ਤੋਂ ਲੈ ਕੇ ਇਹਨੇ ਸੰਸਾਰ ਦੀ ਸਭ ਤੋਂ ਵੱਡੀ ਤੇ ਲੰਮੀ ਗੁਲਾਮੀ ਵੀ ਝੱਲੀ। ਅਸੀਂ ਹਮੇਸ਼ਾ ਲਈ ਗੁਲਾਮ ਰਹਿੰਦੇ ਜੇ ਗੁਰੂ ਨਾਨਕ ਦੇਵ ਜੀ ਇਸ ਗੁਲਾਮੀ (ਰਾਜਨੀਤਿਕ-ਸਮਾਜਿਕ-ਧਾਰਮਿਕ-ਆਰਥਿਕ)  ਦੇ ਕਾਰਨਾਂ ਨੂੰ ਪਹਿਚਾਨ ਕੇ ਇਸ ਵਿਚੋਂ ਕਢਨ ਲਈ ਕੁਝ ਅਲੋਲਿਕ ਗੁਣ ਨਾ ਬਖਸ਼ਦੇ। ਗੁਰੂ ਸਾਹਿਬਾਨ ਨੇ ਵਰਨ-ਵੰਡ ਤੇ  ਜਾਤ-ਪਾਤ ਦੀ ਜਗ੍ਹਾ ਇਕ ਸੰਗਤ ਤੇ ਪੰਗਤ। ਅੱਡੋ-ਅੱਡ ਭਗਵਾਨਾਂ  ਦੀ ਜਗ੍ਹਾ ੴ। ਕਰਮੀ ਤੇ ਕਰਮਕਾਂਡ ਦੀ ਜਗ੍ਹਾ ਕਰਮ। ਹੱਠ ਤੇ ਚੰਚਲਤਾ ਦੀ ਜਗ੍ਹਾ ਸਹਿਜ ਬਿਰਤੀ ਤੇ ਸੰਤੋਖ। ਨਫ਼ਰਤ ਦੀ ਜਗ੍ਹਾ ਪ੍ਰੇਮ। ਖੋਹ-ਮੋਹ ਰਿਸ਼ਵਤ ਖੋਰੀ ਦੀ ਜਗ੍ਹਾ ਦਸਾਂ ਨਹੁੰਆਂ ਦੀ ਕਿਰਤ ਤੇ ਵੰਡ ਛਕਣਾ।ਆਪਣੇ ਭਲੇ ਦੀ ਜਗ੍ਹਾ ਸਰਬਤ ਦਾ ਭਲਾ। ਮੁਰਦਾਰ ਦੀ  ਜਗ੍ਹਾ ਹੱਕ ਹਲਾਲ। ਬਾਹਰ ਦੀ ਝਾਤ ਦੀ ਬਜਾਏ ਆਪਣੇ ਅੰਦਰ ਝਾਤ। ਗੈਰ ਜਿੰੰਮੇਦਾਰ ਤੋਂ  ਜਿੰੰਮੇਦਾਰ ਬਣਨਾ। ਨਿਠਲੇਪਨ ਤੇ ਆਲਸ ਦੀ ਜਗ੍ਹਾ ਕਿਰਤ ਤੇ ਸੇਵਾ।  ਨਿੱੱਜੀ ਮੁਕਤੀ ਦੀ  ਜਗ੍ਹਾ ਸਾਮਾਜਿਕ ਮੁਕਤੀ। ਪਵਨ ਨੂੰ ਸਰੀਰ ਦਾ ਗੁਰੂ, ਸ਼ਬਦ ਨੂੰ ਰੂਹ ਦਾ ਗੁਰੂਮੱਤ ਨੂ ਮਾਤਾ ਤੇ ਸੰਤੋਖ ਨੂੰ ਪਿਤਾ ਦਾ ਦਰਜਾ ਦਿਤਾ।  ਬੇਤਗੇ-ਬੇਤਾਲੇ ਤੋਂ  ਤਗ ਤੇ ਤਾਲ ਵਾਲੇ ਬਨਣ ਦੇ ਗੁਣ ਦਿੱਤੇ। ਜਿਨਾਂ ਇਹ ਗੁਣ ਅਪਣਾਅ ਲਏ ਤੇ ਆਪਣੀ ਕਮਜੋਰੀਆਂ ਤੇ ਕਾਬੂ ਪਾ ਗਏ, ਉਹ ਕਿਰਤੀ, ਨਿਰਭਉ, ਨਿਰਵੈਰ, ਪ੍ਰੇਮੀ, ਤੇ ਸਚਿਆਰੇ ਹੋ ਨਿਕਲੇ। ਗੁਰੂ ਜੀ ਨੇ  ਉਹਨਾਂ ਦੀ ਮਤਿ, ਪਤ ਤੇ ਜਤਿ ਦੀ ਰਾਖੀ ਦੀ ਜਿੰੰਮੇਦਾਰੀ ਆਪਣੇ ਉਪਰ ਲੈ ਲਈ।  ਉਹ ਜ਼ਿੰਦਗੀ , ਤੇ ਰਣ ਦੇ ਮੈਦਾਨਾਂ ਤੋਂ ਭੱਜਣ ਦੀ ਬਜਾਏ ਗੁਰੂ ਜੀ ਦੀ ਬਖਸ਼ੀ ਸੂਝ-ਸਮਝ ਨਾਲ  ਇਹਨਾਂ ਦਾ ਸਾਹਮਣਾ ਕਰਨ ਤੇ ਇਹਨਾਂ ਨਾਲ  ਜੂਝਣ ਲਗ ਪਏ। ਇਹ ਉਸ ਗੁਲਾਮੀ ਤੇ ਗੁਰਬਤ ਵਿਚੋਂ ਸਿਰਫ਼ ਆਪ ਹੀ ਨਹੀਂ ਨਿਕਲੇ ਬਲਕਿ ਪੂਰੇ ਭਾਰਤ ਤੇ ਅੱਜ ਦੇ ਪਾਕਿਸਤਾਨ ਨੂੰ ਇਸ ਵਿਚੋਂ ਕੱਢਣ ਦੇ ਵੱਡੇ ਰਾਹਗੀਰ ਬਣੇ। ਜੇ ਖਾਲਸਾ ਰਾਜ ਨਾ ਬਣਦਾ ਅੱਜ ਦਾ ਅੱਧੇ ਤੋਂ ਜ਼ਿਆਦਾ ਪਾਕਿਸਤਾਨ ਅਫ਼ਗਾਨਿਸਤਾਨ ਦਾ ਹਿੱਸਾ ਹੋਣਾ ਸੀ।

1839 ਤੋਂ ਬਾਅਦ ਰਾਜਨੀਤਿਕ ਗੁਟਬਾਜੀਆਂ (ਡੋਗਰੇ-ਸੰਧਾਵਾਲੀਏ-ਚੇਤ ਸਿੰਘ ਬਾਜਵਾ-ਜਵਾਹਰ ਸਿੰਘ-ਲਾਲ ਸਿੰਘ-ਤੇਜ ਸਿੰਘ) ਤੇ ਫੌਜ਼ ਅਨੁਸ਼ਾਸਨ ਹੀਣ  ਹੋਣ ਕਰਕੇ ਸਿੱਖ ਭਟਕ ਗਏ ਤੇ ਫਿਰ ਗੁਲਾਮ ਹੋ ਗਏ। 1925 ਤੋਂ ਬਾਅਦ ਅਸੀਂ ਸਿੱਖ ਨੇਸ਼ਨ ਦੀ ਧਾਰਮਿਕ ਆਜ਼ਾਦੀ ਦੀ  ਜਿੱਤੀ ਹੋਈ ਲੜਾਈ ਨੂੰ ਰਾਜਨੀਤਿਕ ਮੋੜ ਦੇਣ ਦੀ ਬਜਾਏ ਉਹਨੂੰ ਪੂਰੇ ਭਾਰਤ ਦੀ ਰਾਜਨੀਤਿਕ ਆਜ਼ਾਦੀ ਦੀ ਲੜਾਈ ਵਿੱਚ ਮਿਲਾ ਕੇ ਆਪ  ਰਾਜਨੀਤੀ ਤੋਂ ਪਿਛੇ ਹੋ ਗਏ। ਇਸ ਕਾਰਣ 70% ਸਿੱਖ ਉਜੜ-ਪੁਜੜ ਗਏ ਤੇ 65% ਪੰਜਾਬ, ਸੰਸਾਰ ਦਾ ਅੱਵਲ ਇਲਾਕਾ, ਗਵਾ ਬੈਠੇ। ਅੱਜ ਧਾਰਮਿਕ ਜਗਤ ਵਿੱਚ ਇਹ ਕੁਝ ਇਹ ਹੀ ਬਣਦਾ-ਗੁਜਰਦਾ  ਨਜ਼ਰ ਆ ਰਿਹਾ ਹੈ। ਸ਼੍ਰੀ  ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰਬਾਣੀ ਧੁਰ ਨਾਲ ਜੁੜੀਆਂ ਰੂਹਾਂ ਤੋਂ ਆਈ ਹੈ। ਉਹ ਬ੍ਰਹਿਮੰਡੀ ਸਚ  ਹੈ। ਕੋਈ ਸ਼ੰਕਾ ਜਾਂ ਸਵਾਲ ਨਹੀਂ ਉਠ ਸਕਦਾ। ਉਹ ਹਰ ਸਿੱਖ ਨੂੰ ਪੜ੍ਹਨੀ ਤੇ ਸਮਝਨੀ  ਚਾਹੀਦੀ ਹੈ ਤਾਂਂ ਕਿ ਉੱਤੇ ਲਿਖੇ ਗੁਣ ਕਰਣੀ ਵਿੱਚ ਆ ਜਾਣ ਤੇ ਸਿੱਖ ਸੰਸਾਰ ਦੇ ਅੱਵਲ ਨਾਗਰਿਕ ਬਣੇ ਰਹਿਣ । ਬਾਕੀ ਸਭ ਗਰੰਥ ਆਮ ਇਨਸਾਨੀ ਰੂਹਾਂ ਨੇ ਆਪਣੇ ਮਨ ਦੀ  ਮਤਿ ਵਿਚ ਬਖਸ਼ੀ ਹੋਈ ਸੂਝ ਤੋਂ ਲਿਖੇ/ਵੈਦਾਂਤਿਕ ਗ੍ਰੰਥਾਂ ਤੋਂ ਉਲੱਥੇ ਤੇ ਇੱਕਠੇ ਕੀਤੇ ਹਨ। ਇਹਨਾਂ ਗ੍ਰੰਥਾ ਵਿੱਚ ਕੁਝ ਸੂਝ-ਸਮਝ ਹੋ ਸਕਦੀ ਹੈ ਪਰ ਤੱਤ-ਸੱਚ ਨਹੀਂ। ਉਹਨਾਂ  ਗ੍ਰੰਥਾਂ ਵਿਚੋਂ ਕੁੱਝ ਕੂ ਲਿਖਤਾਂ  ਸਾਡੇ ਵਿਦਵਾਨਾਂ/ਪ੍ਰਚਾਰਕਾਂ ਲਈ ਗਾਈਡਲਾਈਨ ਹੋ ਸਕਦੀਆਂ ਹਨ  ਪਰ ਅੱਟਲਤਾ  

 ਸਿੱਖ ਚਿੰਤਕਾਂ ਤੇ ਪਰਚਾਰਕਾਂ ਦੀਆਂ ਜਿੰਮੇਵਾਰੀਆਂ 

 ਸਿੱਖ ਚਿੰਤਕ ਤੇ ਪਰਚਾਰਕ  ਦ੍ਰਿੜ ਕਰਨ ਕਿ ਸ਼੍ਰੀ  ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਕਿਸੇ ਗ੍ਰੰਥ ਵਿੱਚ ਕੁਝ ਵੀ ਲਿਖਿਆ ਅੰਤਮ  ਸਚ ਨਹੀਂ ਮੰਨਣਗੇ। ਉਹਨੂੰ ਗੁਰਮਤਿ ਸਟੇਜਾਂ ਤੋਂ ਨਾ ਪ੍ਰਚਾਰਨਗੇ। ਜਦੋਂ ਤੱਕ ਪੰਥ ਇੱਕ ਜੁੱਟ ਹੋ ਕੇ ਇਹਨਾਂ 19ਵੀਂ ਸਦੀ ਵਿੱਚ ਲਿਖੇ/ਇਕੱਠੇ ਕੀਤੇ  ਵੈਦਾਂਤਿਕ ਗ੍ਰੰਥਾਂ ਨੂੰ ਸੋਧ ਨਹੀਂ ਲੈਂਦਾ ਉਸ ਵਿੱਚ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਮਤਿ ਸਿਧਾਂਤਾ  ਨਾਲ ਢੁਕਵਾਂ ਹੈ ਉਹ ਸੰਗਤਾਂਂ ਨਾਲ ਸਾਂਝਾ ਕਰਨ ਬਾਕੀ ਉਹਨਾਂ ਵਿੱਚ ਹੀ ਦੱਬਿਆ ਰਹਿਣ ਦੇਣ। ਸਿੱਖ ਵਿਦਵਾਨ ਤੇ ਧਾਰਮਿਕ ਸੰਸਥਾਵਾਂ ਲੜਨ ਦੀ ਬਜਾਏ ਸਿੱਖ ਕੌਮ ਨੂੰ ਇਸ ਦੁਬਿਧਾ ਵਿਚੋਂ ਕੱਢਣ। ਇਹ ਬਹੁਤ ਮੁਸ਼ਕਲ ਨਹੀਂ ਹੈ, ਸਿੱਖ ਸੰਗਤਾਂ ਸੂਝ ਬੂਝ ਨਾਲ ਪਰਚਾਰਕਾਂ ਤੇ‌ ਦਬਾਅ ਰਖਨ  ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਗੁਰਬਾਣੀ ਦੇ ਇਰਦ ਗਿਰਦ ਹੀ ਪ੍ਰਚਾਰ ਕਰਨ ਨਾ ਕਿ ਵੈਦਾਂਤਿਕ ਸਿਧਾਂਤਾਂ ਤੇ ਮਿਥਿਹਾਸਕ ਗਪਾਂ ਦਾ। ਸੰਗਤਾਂ ਦੀ ਜਾਗਰੂਕਤਾ ਤੇ ਦਬਾਅ ਹੀ ਬਦਲਾਅ ਲਿਆਉਣਗੇ। ਸਿੱਖ ਖ਼ੁਦ ਖੁਲੇ ਪਾਠ, ਸੈਂਚੀਆਂ ‌ਰਾਹੀਂਂ  ਗੁਰਬਾਣੀ ਪੜਨ-ਸਮਝਨ-ਵਿਚਾਰਨ ਤੇ ਉੱਤੇ ਲਿਖੇ ਗੁਰਮਤਿ ਦੇ ਗੁਣਾਂ ਨੂੰ  ਧਾਰਨ ਕਰਨ ਦੇ ਉਪਰਾਲੇ ਕਰਨ। ਇਹ ਗੁਣ ਕਰਨੀ  ਵਿਚ ਆਉਣ ਨਾਲ ਹੀ ਸਾਡੀ ਜਿੰਦਗੀ  ਲੋਕ ਸੁਖੀਐ ਪਰਲੋਕ ਸੁਹੇਲੇ ਹੋ ਸਕਦੀ ਹੈ।   

 

 ਕਰਨਲ ਗੁਰਦੇਵ ਸਿੰਘ