ਸਰਹੱਦ ਤੋਂ ਮਿਲੇ ਹਥਿਆਰਾਂ ਦੇ ਮਾਮਲੇ 'ਚ ਇੱਕ ਹੋਰ ਨੌਜਵਾਨ ਗ੍ਰਿਫਤਾਰ ਕੀਤਾ; ਐਨਆਈਏ ਦੇ ਹੱਥਾਂ ਵਿੱਚ ਗਈ ਜਾਂਚ

ਸਰਹੱਦ ਤੋਂ ਮਿਲੇ ਹਥਿਆਰਾਂ ਦੇ ਮਾਮਲੇ 'ਚ ਇੱਕ ਹੋਰ ਨੌਜਵਾਨ ਗ੍ਰਿਫਤਾਰ ਕੀਤਾ; ਐਨਆਈਏ ਦੇ ਹੱਥਾਂ ਵਿੱਚ ਗਈ ਜਾਂਚ

ਅੰਮ੍ਰਿਤਸਰ: ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਓਪਰੇਸ਼ਨ ਸੈੱਲ ਨੇ ਬੀਤੇ ਕੱਲ੍ਹ ਇੱਕ ਹੋਰ ਨੌਜਵਾਨ ਰੋਮਨਜੀਤ ਸਿੰਘ ਨੂੰ ਖਾਲਿਸਤਾਨ ਜ਼ਿੰਦਾਬਾਦ ਫੋਰਸ ਨਾਲ ਸਬੰਧ ਦਸ ਕੇ ਗ੍ਰਿਫਤਾਰ ਕੀਤਾ ਹੈ। ਰੋਮਨਜੀਤ ਸਿੰਘ ਝਬਾਲ ਪਿੰਡ ਦਾ ਵਾਸੀ ਹੈ। ਪਿਛਲੇ ਦਿਨੀਂ ਪੰਜਾਬ ਪੁਲਿਸ ਨੇ ਸਰਹੱਦ ਤੋਂ ਹਥਿਆਰਾਂ ਦਾ ਇੱਕ ਵੱਡਾ ਜ਼ਖੀਰਾ ਮਿਲਣ ਦਾ ਦਾਅਵਾ ਕੀਤਾ ਸੀ ਜਿਸ ਸਬੰਧ ਵਿੱਚ 9 ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 

ਪੁਲਿਸ ਦੀ ਕਹਾਣੀ ਮੁਤਾਬਿਕ ਇਹਨਾਂ ਹਥਿਆਰਾਂ ਨੂੰ ਪਾਕਿਸਤਾਨ ਤੋਂ ਡਰੋਨ ਦੀ ਮਦਦ ਨਾਲ ਚੜ੍ਹਦੇ ਪੰਜਾਬ ਵਾਲੇ ਪਾਸੇ ਭੇਜੇ ਗਏ ਸਨ ਤੇ ਇਹਨਾਂ ਹਥਿਆਰਾਂ ਪਿੱਛੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਜਥੇਬੰਦੀ ਦਾ ਹੱਥ ਹੈ ਜੋ ਪੰਜਾਬ ਵਿੱਚ ਸਿੱਖ ਅਜ਼ਾਦੀ ਲਈ ਹਥਿਆਰਬੰਦ ਕਾਰਵਾਈਆਂ ਨੂੰ ਅੰਜ਼ਾਮ ਦੇਣਾ ਚਾਹੁੰਦੀ ਹੈ। 

ਰੋਮਨਜੀਤ ਸਿੰਘ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਦੀ ਮੰਗ ਕੀਤੀ ਜਾਵੇਗੀ। 
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।