ਦਿੱਲੀ ਸਕੂਲ ਵਿਚ ਹਿਜਾਬ ਪਹਿਨਣ 'ਤੇ ਵਿਦਿਆਰਥਣ ਨੂੰ ਕੀਤਾ ਜਲੀਲ

ਦਿੱਲੀ ਸਕੂਲ ਵਿਚ ਹਿਜਾਬ ਪਹਿਨਣ 'ਤੇ ਵਿਦਿਆਰਥਣ ਨੂੰ ਕੀਤਾ ਜਲੀਲ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ-ਦਿੱਲੀ ਦੇ ਮੁਸਤਫ਼ਾਬਾਦ ਦੇ ਇੱਕ ਸਰਕਾਰੀ ਸਕੂਲ 'ਚ ਹਿਜਾਬ ਪਹਿਨਣ ਕਾਰਨ ਵਿਦਿਆਰਥਣ ਨੂੰ ਅਪਮਾਨਿਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ,6ਵੀਂ ਜਮਾਤ ਦੀ ਵਿਦਿਆਰਥਣ ਦੇ ਪਿਤਾ ਨੇ ਸਕੂਲ ਸਟਾਫ 'ਤੇ ਉਸ ਦੀ ਬੇਟੀ ਨੂੰ ਅਪਮਾਨਿਤ ਕਰਨ ਦਾ ਦੋਸ਼ ਲਗਾਇਆ ਹੈ, ਜਦੋਂਕਿ ਪਿ੍ੰਸੀਪਲ ਨੇ ਅਜਿਹੀ ਘਟਨਾ ਤੋਂ ਇਨਕਾਰ ਕੀਤਾ ਹੈ ।ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ, ਜਦੋਂ ਕਾਸ਼ਿਫ ਅਫ਼ਰੋਜ਼ ਨਾਂਅ ਦੇ ਇਕ ਵਿਅਕਤੀ ਵਲੋਂ ਟਵਿੱਟਰ 'ਤੇ ਇਕ ਪੋਸਟ ਪਾਈ ਗਈ ।ਲੜਕੀ ਦੇ ਪਿਤਾ ਮੁਹੰਮਦ ਆਯੂਬ ਗੌਰੀ ਨੇ ਦੱਸਿਆ ਕਿ ਸਕੂਲ ਵਿਚ ਉਸ ਦੀ ਲੜਕੀ ਦਾ ਸੋਮਵਾਰ ਨੂੰ ਪਹਿਲਾ ਦਿਨ ਸੀ ।ਇਸ ਤੋਂ ਪਹਿਲਾਂ ਉਹ ਨਿੱਜੀ ਸਕੂਲ ਵਿਚ ਪੜ੍ਹਾਈ ਕਰ ਰਹੀ ਸੀ । ਉਨ੍ਹਾਂ ਕਿਹਾ ਕਿ ਮੇਰੀ ਬੇਟੀ ਨੂੰ ਸਕੂਲ ਅਧਿਆਪਕਾ ਨੇ ਹਿਜਾਬ ਪਹਿਨਣ ਕਾਰਨ ਪੂਰੀ ਜਮਾਤ ਦੇ ਸਾਹਮਣੇ ਅਪਮਾਨਿਤ ਕਰਦਿਆਂ ਫਟਕਾਰ ਲਗਾਈ, ਜਿਸ ਕਾਰਨ ਮੇਰੀ ਬੇਟੀ ਸਦਮੇ ਵਿਚ ਹੈ ।