ਹਰਿਆਣਾ ਦੇ ਮੰਤਰੀ ਨੇ ਵਿਰੋਧੀਆਂ ਦਾ ਬੀਜ ਨਾਸ਼ ਕਰਨ ਦਾ ਵਿਵਾਦਤ ਬਿਆਨ ਦਿੱਤਾ

ਹਰਿਆਣਾ ਦੇ ਮੰਤਰੀ ਨੇ ਵਿਰੋਧੀਆਂ ਦਾ ਬੀਜ ਨਾਸ਼ ਕਰਨ ਦਾ ਵਿਵਾਦਤ ਬਿਆਨ ਦਿੱਤਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ‘ਟੂਲਕਿੱਟ’ ਮਾਮਲੇ ਵਿੱਚ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਬਾਰੇ ਕੀਤੇ ਗਏ ਟਵੀਟ ਤੋਂ ਬਾਅਦ ਵਿਵਾਦਾਂ ਵਿਚ ਘਿਰ ਗਏ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ ‘ਦੇਸ਼ ਵਿਰੋਧ ਦਾ ਬੀਜ ਜਿਸ ਦੇ ਵੀ ਦਿਮਾਗ ਵਿੱਚ ਹੋਵੇ, ਉਸ ਦਾ ਬੀਜ ਨਾਸ ਕਰ ਦੇਣਾ ਚਾਹੀਦਾ ਹੈ ਭਾਵੇਂ ਉਹ ਦਿਸ਼ਾ ਰਵੀ ਹੋਵੇ ਜਾਂ ਕੋਈ ਹੋਰ।’ 

ਵੱਡੀ ਗਿਣਤੀ ਵਿੱਚ ਲੋਕਾਂ ਨੇ ਪ੍ਰਤੀਕਿਰਿਆ ਦਿੰਦਿਆਂ ਇਸ ਟਵੀਟ ਨੂੰ  ਹਟਾਉਣ ਦੀ ਮੰਗ ਕੀਤੀ। ਇਸ ਬਾਰੇ ਕੀਤੀ ਗਈ ਸ਼ਿਕਾਇਤ ’ਤੇ ਟਵਿੱਟਰ ਵੱਲੋਂ ਆਈ ਪ੍ਰਤੀਕਿਰਿਆ ਵੀ ਅਨਿਲ ਵਿੱਜ ਨੇ ਸਾਂਝੀ ਕੀਤੀ ਹੈ ਜਿਸ ਵਿੱਚ ਟਵਿੱਟਰ ਨੇ ਕਿਹਾ ਕਿ ‘ਅਸੀ ਇਸ ਸਮੱਗਰੀ ਦੀ ਜਾਂਚ ਕਰ ਲਈ ਹੈ ਅਤੇ ਇਹ ਟਵਿੱਟਰ ਦੇ ਨਿਯਮਾਂ ਤਹਿਤ ਹਟਾਉਣ ਯੋਗ ਨਹੀਂ ਹੈ।’