ਟਵਿਟਰ ਨਾਲ ਵਿੱਢੀ ਲੜਾਈ ਨੇ ਭਾਰਤ ਵਿੱਚ ਪ੍ਰਗਟਾਵੇ ਦੀ ਅਜ਼ਾਦੀ ਬਾਰੇ ਚੁੱਕੇ ਅੰਤਰਰਾਸ਼ਟਰੀ ਖੇਮੇ ਵਿੱਚ ਸੁਆਲ

ਟਵਿਟਰ ਨਾਲ ਵਿੱਢੀ ਲੜਾਈ ਨੇ ਭਾਰਤ ਵਿੱਚ ਪ੍ਰਗਟਾਵੇ ਦੀ ਅਜ਼ਾਦੀ ਬਾਰੇ ਚੁੱਕੇ ਅੰਤਰਰਾਸ਼ਟਰੀ ਖੇਮੇ ਵਿੱਚ ਸੁਆਲ

ਪਿੱਛਲੇ ਕੁੱਝ ਹਫ਼ਤਿਆਂ ਵਿੱਚ ਭਾਰਤ ਸਰਕਾਰ ਤੇ ਟਵਿਟਰ ਵਿੱਚ ਲਗਾਤਾਰ ਮੱਠੀ ਜੰਗ ਜਾਰੀ ਹੈ ਤੇ ਹੁਣ ਸਥਿਤੀ ਇੱਥੋਂ ਤੱਕ ਪਹੁੰਚ ਗਈ ਹੈ ਕਿ ਸੰਚਾਰ ਮਨਿਸਟਰ ਰਵੀ ਸ਼ੰਕਰ ਪ੍ਰਸਾਦ ਨੇ ਪਾਰਲੀਮੈਂਟ ਵਿੱਚ ਕਹਿ ਦਿੱਤਾ ਕਿ ਜੇ ਟਵਿਟਰ, ਫੇਸਬੁੱਕ, ਯੂ ਟਿਊਬ ਅਤੇ ਲਿੰਕਡਿਨ ਵਰਗੇ ਸ਼ੋਸ਼ਲ ਮੀਡੀਆ ਪਲੇਟਫ਼ਾਰਮ ਝੂਠੀਆਂ ਖ਼ਬਰਾਂ, ਹਿੰਸਾ ਤੇ ਬਦਜਨੀ ਫੈਲਾਉਣ ਵਿੱਚ ਸਹਾਈ ਹੁੰਦੀਆਂ ਹਨ ਤਾਂ ਇਹਨਾਂ ਵਿਰੁੱਧ ਸਖ਼ਤ ਕਦਮ ਚੁੱਕੇ ਜਾ ਸਕਦੇ ਹਨ ਅਤੇ ਇਹਨਾਂ ਨੂੰ ਭਾਰਤ ਵਿੱਚ ਬੰਦ ਵੀ ਕੀਤਾ ਜਾ ਸਕਦਾ ਹੈ। ਇਹਨਾਂ ਨੂੰ ਭਾਰਤ ਦਾ ਸੰਵਿਧਾਨ ਮੰਨਣਾ ਪਏਗਾ। 

ਇਹ ਬਿਆਨ ਭਾਰਤ ਸਰਕਾਰ ਅਤੇ ਟਵਿਟਰ ਵਿੱਚਕਾਰ ਲਗਾਤਾਰ ਚੱਲ ਰਹੇ ਟਕਰਾਅ ਤੋਂ ਬਾਅਦ ਆਇਆ ਹੈ। ਪਿਛਲੇ ਬੁੱਧਵਾਰ ਭਾਰਤ ਵੱਲੋਂ ਤਕਰੀਬਨ 1500 ਖਾਤੇ ਬੰਦ ਕਰਨ ਦੀ ਮੰਗ ਤੇ ਕਾਰਵਾਈ ਕਰਦਿਆਂ 500 ਦੇ ਕਰੀਬ ਖਾਤੇ ਬੰਦ ਕਰ ਦਿੱਤੇ ਸਨ ਜਿਹਨਾਂ ਵਿੱਚ ਗਾਲੀ ਗਲੋਚ ਜਾਂ ਖਾਲਿਸਤਾਨ ਪੱਖੀ ਹੋਣ ਦੀ ਖ਼ਬਰ ਮਿਲੀ ਹੈ। ਟਵਿਟਰ ਨੇ ਰਾਜਨੀਤਿਕ ਪਾਰਟੀਆਂ, ਮੀਡੀਆ ਜਾਂ ਸੰਸਥਾਵਾਂ ਨਾਲ ਸਬੰਧਤ ਖਾਤੇ ਬੰਦ ਕਰਣ ਤੋਂ ਇਸਲਈ ਨਾਂਹ ਕਰ ਦਿੱਤੀ ਸੀ ਕਿ ਉਹਨਾਂ ਕੋਲ ਬੋਲਣ ਅਤੇ ਪ੍ਰਗਟਾਵੇ ਦੀ ਅਜ਼ਾਦੀ ਹੈ। 

ਬੀ ਜੇ ਪੀ ਨੇ ਅਜਿਹੇ ਦਬਾਅ ਹੇਠ ਹੀ ਅਖ਼ਬਾਰਾਂ ਅਤੇ ਟੀ ਵੀ ਚੈਨਲਾਂ ਤੇ ਆਪਣੀ ਮਰਜ਼ੀ ਦੀ ਗੱਲ ਕਰਣ ਲਈ ਕਾਬੂ ਕੀਤਾ ਹੋਇਆ ਹੈ ਜਿਸ ਕਰਕੇ ਹੀ ਗੋਦੀ ਮੀਡੀਆ ਦੀ ਅਖਾਣ ਸਾਰੀ ਦੁਨੀਆਂ ਵਿੱਚ ਮਸ਼ਹੂਰ ਹੋਈ। ਹੁਣ ਸ਼ੋਸ਼ਲ ਮੀਡੀਆ ਤੇ ਵੀ ਬੀ ਜੇ ਪੀ ਆਪਣਾ ਕਬਜ਼ਾ ਕਰਨਾ ਚਾਹੁੰਦੀ ਹੈ। ਇਸੇ ਤਰਾਂ ਲੋਕਾਂ ਤੱਕ ਗੱਲ ਪਹੁੰਚਾਉਣ ਦੇ ਹਰ ਮਾਧਿਅਮ ਨੂੰ ਆਪਣੇ ਹੱਕ ਵਿੱਚ ਵਰਤਣਾ ਚਾਹੁੰਦੀ ਹੈ। ਸਪੀਚਾਂ , ਵੈਟਸਐਪ ਜਾਂ ਆਪਸ ਵਿੱਚ ਟੈਕਸਟ ਵੀ ਇਤਰਾਜ਼ਯੋਗ ਕਹਿ ਕੇ ਲੋਕਾਂ ਨੂੰ ਜੇਲਾਂ ਵਿੱਚ ਸੁੱਟਿਆ ਜਾ ਰਿਹਾ ਹੈ ਜਿਸ ਵਿੱਚ ਇਸ ਮਹੀਨੇ ਦੀਪ ਸਿੱਧੂ, ਦਿਸ਼ਾ ਰਵੀ ਅਤੇ ਨੀਕਿਤਾ ਜੇਕਬ ਦੀਆਂ ਉਦਾਹਰਣਾਂ ਪ੍ਰਮੁੱਖ ਹਨ। ਲੋਕਾਂ ਦੇ ਸੰਚਾਰ ਸਾਧਣ ਨੂੰ ਵੀ ਕਈ ਦਿਨ ਹਰਿਆਣਾ ਵਿੱਚ ਬੰਦ ਰੱਖਿਆ ਗਿਆ ਹੈ। ਦੇਸ਼ ਲਗਾਤਾਰ ਅਰਾਜਕਤਾ ਵੱਲ ਵੱਧ ਰਿਹਾ 

#freedomofspeech #FreedomOfExpression #india #Twitter