ਹਥਿਆਰਬੰਦ ਹੋ ਕੇ ਰੂਸੀ ਫੌਜਾਂ ਖ਼ਿਲਾਫ਼ ਲੜ ਰਹੀਆਂ ਨੇ ਯੂਕਰੇਨ ਦੀਆਂ ਬੀਬੀਆਂ 

ਹਥਿਆਰਬੰਦ ਹੋ ਕੇ ਰੂਸੀ ਫੌਜਾਂ ਖ਼ਿਲਾਫ਼ ਲੜ ਰਹੀਆਂ ਨੇ ਯੂਕਰੇਨ ਦੀਆਂ ਬੀਬੀਆਂ 

ਵਿਸ਼ੇਸ਼ ਰਿਪੋਰਟ

ਓਲੇਨਾ ਜ਼ੈਲੇਂਸਕਾ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੀ ਪਤਨੀ ਆਪਣੇ ਇੰਸਟਾਗ੍ਰਾਮ ਤੋਂ ਯੂਕਰੇਨ ਉੱਪਰ ਰੂਸ ਦੇ ਹਮਲੇ ਤੋਂ ਬਾਅਦ ਦੇਸ ਦੀਆਂ ਔਰਤਾਂ ਵੱਲੋਂ ਆਪਣੇ ਵਤਨ ਦੀ ਰਾਖੀ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਲਿਖਦੀ ਰਹੀ ਹੈ।ਇਹ ਸਿਰਫ਼ ਜ਼ੇਲੇਂਸਕਾ ਹੀ ਨਹੀਂ ਹੈ। ਹੱਥਾਂ ਵਿੱਚ ਹਥਿਆਰ ਫੜੀ ਔਰਤਾਂ ਦੀਆਂ ਤਸਵੀਰਾਂ ਦਾ ਜਿਵੇਂ ਯੂਕਰੇਨ ਦੇ ਸੋਸ਼ਲ ਮੀਡੀਆ ਉੱਪਰ ਹੜ੍ਹ ਆਇਆ ਹੋਇਆ ਹੈ। ਹਾਲਾਂਕਿ ਜ਼ੇਲੇਂਸਕਾ ਸਮੇਤ ਬਹੁਤ ਸਾਰੀਆਂ ਔਰਤਾਂ ਵੀ ਹਨ, ਜੋ ਆਪਣੇ ਸ਼ਹਿਰਾਂ ਤੇ ਕਸਬਿਆਂ ਦੀ ਰਾਖੀ ਲਈ ਟਿਕੀਆਂ ਹੋਈਆਂ ਹਨ।

ਕੀਰਾ ਰੁਡਕ ਨੂੰ ਸੰਸਦ ਮੈਂਬਰ ਹੋਣ ਦੇ ਨਾਤੇ ਬੰਦੂਕ ਦਿੱਤੀ ਗਈ ਸੀ।ਕੀਰਾ ਰੁਡਕ ਦੱਸਦੀ ਹੈ , ''ਜੰਗ ਦੇ ਸ਼ੁਰੂ ਹੋਣ ਤੱਕ ਮੈਂ ਕਦੇ ਬੰਦੂਕ ਨੂੰ ਹੱਥ ਨਹੀਂ ਲਾਇਆ ਸੀ। ਪਰ ਜਦੋਂ ਹਮਲਾ ਹੋਇਆ ਤਾਂ ਹਥਿਆਰ ਹਾਸਲ ਕਰਨ ਦਾ ਇੱਕ ਮੌਕਾ ਸੀ। ਜਦੋਂ ਮੈਂ ਇਹ ਲੈਣ ਦਾ ਫ਼ੈਸਲਾ ਲਿਆ ਤਾਂ ਮੈਂ ਖ਼ੁਦ ਵੀ ਇਸ ਤੋਂ ਹੈਰਾਨ ਸੀ।''ਕੀਰਾ ਰੁਡਕ ਨੇ ਕੀਵ ਵਿੱਚ ਇੱਕ ਜੱਥਾ ਤਿਆਰ ਕੀਤਾ ਹੈ ਅਤੇ ਉਹ ਰਾਜਧਾਨੀ ਦੀ ਰਾਖੀ ਲਈ ਮਸ਼ਕਾਂ ਕਰ ਰਿਹਾ ਹੈ।ਇਸ ਦੇ ਬਾਵਜੂਦ, ਯੂਕਰੇਨੀ ਸੰਸਦ ਵਿੱਚ ਆਪਣੀ ਪਾਰਟੀ ਅਤੇ ਲੋਕਾਂ ਦੀ ਅਵਾਜ਼ ਚੁੱਕ ਰਹੇ ਹਨ, ਆਪਣੇ ਗਲੀ-ਗੁਆਂਢ ਵਿੱਚ ਆਪਣੇ ਜੱਥੇ ਨਾਲ ਪਹਿਰਾ ਦੇ ਰਹੇ ਹਨ। ਆਪਣੀ ਬੰਦੂਕ ਭਰਦਿਆਂ ਦੀ ਕੀਰਾ ਰੁਡਕ ਦੀ ਇੱਕ ਤਸਵੀਰ ਵਾਇਰਲ ਹੋ ਗਈ ਸੀ। ਕੀਰਾ ਰੁਡਕ ਦਾ ਕਹਿਣਾ ਹੈ ਕਿ ਇਸ ਤੋਂ ਹੋਰ ਔਰਤਾਂ ਨੂੰ ਵੀਪਿੰਡ ਹਥਿਆਰਬੰਦ ਹੋਣ ਦੀ ਪ੍ਰੇਰਨਾ ਮਿਲੀ।ਉਹ ਆਖਦੀ ਹੈ ਕਿ ਅਸੀਂ ਜਾਣਦੇ ਹਾਂ ਕਿ ਸਾਨੂੰ ਸਾਰੀਆਂ ਨੂੰ ਆਪਣੀ ਇੱਜ਼ਤ, ਆਪਣੇ ਜਿਸਮ ਅਤੇ ਆਪਣੇ ਬੱਚਿਆਂ ਦੀ ਰਾਖੀ ਲਈ ਲੜਨਾ ਪਵੇਗਾ।''

ਵਿਸ਼ਵ ਬੈਂਕ ਮੁਤਾਬਕ ਯੂਕਰੇਨ ਦੀ 4.4 ਕਰੋੜ ਦੀ ਅਬਾਦੀ ਵਿੱਚੋਂ 2.3 ਕਰੋੜ ਔਰਤਾਂ ਹਨ। ਯੂਕਰੇਨ ਦੀ ਫ਼ੌਜ ਵਿੱਚ ਔਰਤਾਂ ਦਾ ਅਨੁਪਾਤ ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਹੈ।ਯੂਕਰੇਨੀ ਫ਼ੌਜ ਵਿੱਚ 15.6% ਔਰਤਾਂ ਹਨ ਅਤੇ ਇਹ ਅੰਕੜਾ 2014 ਤੋਂ ਬਾਅਦ ਦੁੱਗਣਾ ਹੋ ਗਿਆ।ਦਸੰਬਰ ਵਿੱਚ ਜਦੋਂ ਸਰਕਾਰ ਨੇ 18 ਤੋਂ 60 ਸਾਲ ਦੀਆਂ ਤੰਦਰੁਸਤ ਔਰਤਾਂ ਨੂੰ ਸਰਕਾਰ ਨੇ ਸੰਭਾਵੀ ਫੌਜੀ ਬਣਨ ਲਈ ਆਪਣੀ ਰਜਿਸਟਰੇਸ਼ਨ ਕਰਵਾਉਣ ਲਈ ਕਿਹਾ ਤਾਂ ਇਹ ਗਿਣਤੀ ਹੋਰ ਵੀ ਵਧ ਗਈ ਹੈ।ਹਮਲੇ ਤੋਂ ਕੁਝ ਦਿਨ ਪਹਿਲਾਂ ਹੀ ਪੱਚੀ ਸਾਲਾ ਮੁਟਿਆਰ ਮਾਰਹਰਿਤਾ ਰਿਵਾਸੈਂਕੋ ਨੇ ਆਪਣੇ ਦੋਸਤਾਂ ਨਾਲ ਬੁਧਾਪਾਸਟ, ਹੰਗਰੀ ਵਿੱਚ ਆਪਣਾ ਜਨਮ ਦਿਨ ਮਨਾਇਆ ਸੀ।ਉਸ ਨੇ ਦੱਸਿਆ, ''ਜਦੋਂ ਲੜਾਈ ਸ਼ੁਰੂ ਹੋਈ ਤਾਂ ਮੇਰਾ ਪਰਿਵਾਰ ਖਾਰਕੀਵ ਵਿੱਚ ਸੀ ਅਤੇ ਮੈਂ ਇੱਕਲੀ ਕੀਵ ਵਿੱਚ।  ਮੈਂ ਟੈਰੀਟੋਰੀਅਲ ਡਿਫ਼ੈੰਸ ਵਿੱਚ ਸ਼ਾਮਲ ਹੋਣ ਦਾ ਨਿਰਨਾ ਲਿਆ।

ਮਾਰਹਰਿਤਾ ਰਿਵਾਸੈਂਕੋ ਨੇ ਆਪਣੀ ਬਟਾਲੀਅਨ ਵਿੱਚ ਮੁਢਲੀ ਸਹਾਇਤਾ ਦਾ ਕੋਰਸ ਕੀਤਾ ਹੈ ਤੇ ਹੁਣ ਨਰਸਿੰਗ ਸਹਾਇਕ ਵਜੋਂ ਵਲੰਟੀਅਰ ਕਰ ਰਹੇ ਹਨ।ਉਹ ਦੱਸਦੀ ਹੈ, ''ਮੈਂ ਬਹੁਤ ਡਰੀ ਹੋਈ ਹਾਂ। ਮੈਨੂੰ ਆਪਣੀ ਜ਼ਿੰਦਗੀ ਨਾਲ ਪਿਆਰ ਹੈ ਤੇ ਮੈਂ ਜਿਉਣਾ ਚਾਹੁੰਦੀ ਹਾਂ ਪਰ ਮੇਰੀ ਜ਼ਿੰਦਗੀ ਇਸ ਲੜਾਈ ਉੱਪਰ ਨਿਰਭਰ ਕਰਦੀ ਹੈ। ਤਕਨੀਕੀ ਮਾਹਿਰ ਤੇ ਸਲਾਹਕਾਰ ਯੁਤਸਨਾ ਸੁਦਾਨ ਵੀ ਦੇਸ ਨੂੰ ਬਚਾਉਣ ਵਿੱਚ ਆਪਣਾ ਯੋਗਦਾਨ ਪਾ ਰਹੀ ਹੈ।'ਹੁਣ ਮੈਂ ਰਾਖਵੇਂ (ਫ਼ੌਜੀਆਂ) ਵਿੱਚ ਹਾਂ ਤੇ ਲੜਨ ਲਈ ਤਿਆਰ ਹਾਂ। ਮੈਨੂੰ ਕੱਢ ਕੇ ਲਵੀਵ ਲਿਜਾਇਆ ਗਿਆ ਸੀ ਕਿਉਂਕਿ ਕਾਰ ਅਤੇ ਬੰਦੂਕ ਤੋਂ ਬਿਨਾਂ ਮੈਂ ਕੀਵ ਵਿੱਚ ਕਾਰਗਰ ਨਹੀਂ ਸੀ। ਇਸ ਲਈ ਮੈਂ ਸੁਰੱਖਿਅਤ ਜ਼ੋਨ ਵਿੱਚ ਵਲੰਟੀਅਰ ਕਰ ਰਹੀ ਹਾਂ। ਫਿਲਹਾਲ ਮੌਰਚਿਆਂ ਤੱਕ ਉਪਕਰਨ ਅਤੇ ਮਨੁੱਖੀ ਸਹਾਇਤਾ ਭੇਜਣ ਦੇ ਕੰਮ ਨੂੰ ਸੰਗਠਿਤ ਕਰਨ ਵਿੱਚ ਮਦਦ ਕਰਦੀ ਹਾਂ।''

ਓਲੀਨਾ ਬਲਿਤਸਕੀ: ''ਮੈਂ ਚਾਹੁੰਦੀ ਹਾਂ ਕਿ ਮੇਰੀ ਤੀਜੀ ਧੀ ਅਜ਼ਾਦ ਯੂਕਰੇਨ ਵਿੱਚ ਜਨਮ ਲਵੇ''

ਓਲੀਨਾ ਬਲਿਤਸਕੀ 2014 ਤੋਂ ਹੀ ਨਾਗਰਿਕਾਂ ਨੂੰ ਜੰਗੀ ਸਿਖਲਾਈ ਦੇ ਰਹੀ ਹੈ। ਸਾਬਕਾ ਵਕੀਲ ਓਲੀਨਾ ਬਲਿਤਸਕੀ ਦਾ ਘਰ ਕੀਵ ਵਿੱਚਕਾਰਗਰ ਨਹੀਂ ਸੀ। ਇਸ ਲਈ ਮੈਂ ਸੁਰੱਖਿਅਤ ਜ਼ੋਨ ਵਿੱਚ ਵਲੰਟੀਅਰ ਕਰ ਰਹੀ ਹਾਂ। ਫਿਲਹਾਲ ਮੌਰਚਿਆਂ ਤੱਕ ਉਪਕਰਨ ਅਤੇ ਮਨੁੱਖੀ ਸਹਾਇਤਾ ਭੇਜਣ ਦੇ ਕੰਮ ਨੂੰ ਸੰਗਠਿਤ ਕਰਨ ਵਿੱਚ ਮਦਦ ਕਰਦੀ ਹਾਂ।''

ਓਲੀਨਾ ਬਲਿਤਸਕੀ: ''ਮੈਂ ਚਾਹੁੰਦੀ ਹਾਂ ਕਿ ਮੇਰੀ ਤੀਜੀ ਧੀ ਅਜ਼ਾਦ ਯੂਕਰੇਨ ਵਿੱਚ ਜਨਮ ਲਵੇ''

ਓਲੀਨਾ ਬਲਿਤਸਕੀ 2014 ਤੋਂ ਹੀ ਨਾਗਰਿਕਾਂ ਨੂੰ ਜੰਗੀ ਸਿਖਲਾਈ ਦੇ ਰਹੀ ਹੈ। ਸਾਬਕਾ ਵਕੀਲ ਓਲੀਨਾ ਬਲਿਤਸਕੀ ਦਾ ਘਰ ਕੀਵ ਵਿੱਚ ਹੈ ਅਤੇ ਹੁਣ ਯੂਕਰੇਨ ਮਹਿਲਾ ਗਾਰਡ ਦਾ ਹੈਡਕੁਆਰਟਰ ਬਣ ਗਿਆ ਹੈ।ਉਹ ਛੇ ਮਹੀਨਿਆਂ ਦੀ ਗਰਭਵਤੀ ਹੈ। ਉਸ ਨੇ ਆਪਣੇ ਪਤੀ ਅਤੇ ਦੋ ਬੱਚੀਆਂ ( ਛੇ ਤੇ 11 ਸਾਲ) ਦੇ ਨਾਲ ਰਾਜਧਾਨੀ ਵਿੱਚ ਰੁਕਣ ਦਾ ਫ਼ੈਸਲਾ ਕੀਤਾ।ਉਹ ਦੱਸਦੀ ਹੈ ਅਸੀਂ ਪੂਰੇ ਦੇਸ ਵਿੱਚ ਔਰਤਾਂ ਨੂੰ ਵਿਰੋਧ ਵਿੱਚ ਸੰਗਠਿਤ ਕਰ ਰਹੇ ਹਾਂ।ਇੱਥੇ ਰੁਕਣ ਅਤੇ ਲੜਨ ਦਾ ਫ਼ੈਸਲਾ ਸਾਰੇ ਪਰਿਵਾਰ ਦਾ ਸੀ ,ਕਿਉਂਕਿ ਅਸੀਂ ਗੁਲਾਮੀ ਵਿੱਚ ਨਹੀਂ ਰਹਿਣਾ ਚਾਹੁੰਦੇ।''

ਉਹ ਆਪਣੇ ਪਤੀ ਓਲਕਸੈਂਡਰ ਨੇ ਨਾਗਰਿਕਾਂ ਨੂੰ ਸਰੀਰਕ ਤੇ ਮਾਨਸਿਕ ਤੌਰ ਤੇ ਤਿਆਰ ਕਰਨ ਦਾ ਕੰਮ ਵੰਡ ਲਿਆ ਹੈਉਹ ਲੋਕਾਂ ਨੂੰ ਮਾਲਟੋਵ ਕਾਕਟੇਲ ਬਣਾਉਣ, ਅਸਾਲਟ ਰਾਈਫ਼ਲਾਂ ਚਲਾਉਣ ਅਤੇ 33 ਭਾਸ਼ਾਵਾਂ ਵਿੱਚ ਆਪਣੀ ਵੈਬਸਾਈਟ ਉੱਪਰ ਸੂਚਨਾ ਪਾਉਣ ਦੀ ਸਿਖਲਾਈ ਦਿੰਦੇ ਹਨ।ਬਲਿਤਸਕੀ ਦਾ ਸੰਗਠਨ ਉਨ੍ਹਾਂ ਪਰਾਬੈਂਗਣੀ ਸੰਕੇਤਾਂ ਨੂੰ ਬਦਲਣ ਦਾ ਕੰਮ ਵੀ ਕਰਦੇ ਹਨ ਜੋ ਕਿ ਉਹ ਮੰਨਦੇ ਹਨ ਕਿ ਰੂਸੀ ਫ਼ੌਜ ਨੇ ਬਣਾਏ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਨ੍ਹਾਂ ਸੰਕੇਤਾਂ ਦੀ ਵਰਤੋਂ ਮਿਜ਼ਾਇਲਾਂ ਸੁੱਟਣ ਅਤੇ ਪੈਰਾਟਰੂਪਰਂ ਲਈ ਕੀਤੀ ਜਾਵੇਗੀ। ਅਜਿਹੇ ਸੰਕੇਤ ਉਨ੍ਹਾਂ ਨੂੰ ਆਪਣੇ ਘਰ ਦੇ ਵਿਹੜੇ ਵਿੱਚ ਵੀ ਮਿਲੇ।

'ਮੈਂ ਨਹੀਂ ਜਾਣਦੀ ਕਿ ਮੈਂ ਬਚਾਂਗੀ ਜਾਂ ਨਹੀਂ ਪਰ ਮੈਂ ਜਿਉਣਾ ਚਾਹੁੰਦੀ ਹਾਂ ਅਤੇ ਮੇਰਾ ਸੁਪਨਾ ਹੈ ਕਿ ਮੇਰੀ ਤੀਜੀ ਬੇਟੀ ਦਾ ਜਨਮ ਇੱਕ ਅਜ਼ਾਦ ਯੂਕਰੇਨ ਵਿੱਚ ਹੋਵੇ।''ਯਾਰੀਨਾ ਅਰੀਵਾ ਨੇ ਜੰਗ ਦੇ ਪਹਿਲੇ ਦਿਨ ਹੀ ਵਿਆਹ ਕਰਵਾਇਆ ਸੀ।ਜਿਸ ਸਵੇਰ ਪੁਤਿਨ ਨੇ ਰੂਸ ਉੱਪਰ ਹਮਲਾ ਕੀਤਾ ਯਵਰਾਨਾ ਦੇ ਦਿਮਾਗ ਵਿੱਚ ਇੱਕ ਹੀ ਵਿਚਾਰ ਸੀ- ਵਿਆਹ ਕਰਵਾਉਣ ਦਾ।ਉਹ ਆਪਣੇ ਹੋਣ ਵਾਲੇ ਪਤੀ ਤੋਂ ਵੱਖ ਰਹਿ ਰਹੀ ਸੀ ਅਤੇ ਸੰਕਟ ਦੇ ਸਮੇਂ ਦੌਰਾਨ ਉਹ ਪਤੀ ਨਾਲ ਰਹਿਣਾ ਚਾਹੁੰਦੀ ਸੀ।ਨਵਾਂ ਵਿਆਹਿਆ ਜੋੜਾ ਫਿਰ ਰਾਜਧਾਨੀ ਕੀਵ ਦੀ ਰਾਖੀ ਲਈ ਟੈਰੀਟੋਰੀਅਲ ਡਿਫ਼ੈਂਸ ਵਿੱਚ ਭਰਤੀ ਹੋ ਗਿਆ।''ਮੇਰੀ ਜਾਇਦਾਦ ਇੱਥੇ ਹੈ, ਮੇਰੇ ਮਾਪੇ ਇੱਥੇ ਹਨ, ਮੇਰੀ ਬਿੱਲੀ ਇੱਥੇ ਹੈ। ਮੈਂ ਜਿਸ ਵੀ ਕਾਸੇ ਨੂੰ ਪਿਆਰ ਕਰਦੀ ਹਾਂ ਇੱਥੇ ਹੈ। ਇਸ ਲਈ ਮੈਂ ਕੀਵ ਨਹੀਂ ਛੱਡ ਸਕਦੀ ਅਤੇ ਜੇ ਲੋੜ ਪਈ ਤਾਂ ਮੈਂ ਲੜਾਂਗੀ।''ਅਰੀਵਾ ਕੀਵ ਦੀ ਸਿਟੀ ਕਾਊਂਸਲ ਦੇ ਡਿਪਟੀ ਹੈ। ਇਸ ਲਈ ਉਨ੍ਹਾਂ ਨੂੰ ਇੱਕ ਬੰਦੂਕ ਅਤੇ ਬੁਲਟਪਰੂਫ਼ ਜਾਕਟ ਦਿੱਤੀ ਗਈ ਸੀ।ਉਹ ਆਪਣੇ ਪਤੀ ਨਾਲ ਟੈਰੀਟੋਰੀਅਲ ਡਿਫ਼ੈਂਸ ਦੇ ਟਿਕਾਣੇ ਵਿੱਚ ਚਲੀ ਗਈ। ਹਾਲਾਂਕਿ ਉਸ ਕੋਲ ਲੜਾਈ ਦਾ ਕੋਈ ਅਨੁਭਵ ਨਹੀਂ ਹੈ।