ਸਾਬਕਾ ਰਾਸ਼ਟਰਪਤੀ ਟਰੰਪ ਦੇ ਵਕੀਲ ਨੇ ਆਪਣੇ ਆਪ ਨੂੰ ਨਿਰਦੋਸ਼ ਦਸਿਆ, ਪਟੀਸ਼ਨ ਦਾਇਰ

ਸਾਬਕਾ ਰਾਸ਼ਟਰਪਤੀ ਟਰੰਪ ਦੇ ਵਕੀਲ ਨੇ ਆਪਣੇ ਆਪ  ਨੂੰ ਨਿਰਦੋਸ਼ ਦਸਿਆ, ਪਟੀਸ਼ਨ ਦਾਇਰ
ਕੈਪਸ਼ਨ ਡੋਨਲਡ ਟਰੰਪ ਦੇ ਸਾਬਕਾ ਵਕੀਲ ਜੌਹਨ ਈਸਟਮੈਨ ਅਦਾਲਤ ਵਿਚ ਪੇਸ਼ ਹੋਣ ਲਈ ਜਾਂਦੇ ਹੋਏ

2020 ਚੋਣ ਨਤੀਜਿਆਂ ਵਿੱਚ ਵਿਘਣ ਪਾਉਣ ਦਾ ਮਾਮਲਾ-

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਾਬਕਾ ਵਕੀਲ ਜੌਹਨ ਈਸਟਮੈਨ ਨੇ ਇਕ ਪਟੀਸ਼ਨ ਦਾਇਰ ਕਰਕੇ 2020 ਦੀਆਂ ਚੋਣਾਂ ਦੀ ਪ੍ਰਮਾਣਿਕਤਾ ਨੂੰ ਰੋਕਣ ਦੇ ਮਾਮਲੇ ਵਿਚ ਆਪਣੇ ਆਪ ਨੂੰ ਨਿਰਦੋਸ਼ ਦਸਿਆ ਹੈ। ਉਨਾਂ ਨੇ ਮੈਰੀਕੋਪਟ ਕਾਊਂਟੀ ਕੋਰਟ ਵਿਚ ਪੇਸ਼ ਹੋ ਕੇ ਅਪੀਲ ਦਾਇਰ ਕੀਤੀ। ਜੌਹਨ ਈਸਟਮੈਨ ਉਨਾਂ 18 ਵਿਅਕਤੀਆਂ ਵਿਚ ਸ਼ਾਮਿਲ ਹਨ ਜਿਨਾਂ ਵਿਰੁੱਧ ਐਰੀਜ਼ੋਨਾ ਵਿਚ ਪਿਛਲੇ ਮਹੀਨੇ ਤਕਰੀਬਨ 4 ਸਾਲ ਪਹਿਲਾਂ ਚੋਣਾਂ ਨਤੀਜਿਆਂ ਵਿਚ ਵਿਘਣ ਪਾਉਣ ਦੇ ਮਾਮਲੇ ਵਿਚ ਦੋਸ਼ ਲਾਏ ਗਏ ਹਨ ਤੇ ਉਨਾਂ ਨੂੰ ਅਦਾਲਤ ਵਿਚ ਪੇਸ਼ ਹੋ ਕੇ ਜਵਾਬ ਦੇਣ ਲਈ ਕਿਹਾ ਗਿਆ ਹੈ। ਇਨਾਂ ਵਿਰੁੱਧ ਸਾਜਿਸ਼ ਰਚਣ, ਜਾਅਲਸਾਜੀ ਤੇ ਧੋਖਾਦੇਹੀ ਸਮੇਤ ਕੁਲ 9 ਅਪਰਾਧਕ ਦੋਸ਼ ਲਾਏ ਗਏ ਹਨ। ਜੇਕਰ ਇਹ ਦੋਸ਼ ਸਿੱਧ ਹੋ ਜਾਂਦੇ ਹਨ ਤਾਂ ਉਨਾਂ ਨੂੰ ਜੇਲ ਦੀ ਹਵਾ ਖਾਣੀ ਪੈ ਸਕਦੀ ਹੈ। ਸੁਣਵਾਈ ਉਪਰੰਤ ਈਸਟਮੈਨ ਨੇ ਕਿਹਾ ਕਿ ਉਨਾਂ ਦਾ ਵਿਸ਼ਵਾਸ਼ ਹੈ ਕਿ ਮੇਰੇ ਵਿਰੁੱਧ ਦੋਸ਼ ਆਇਦ ਨਹੀਂ ਹੋਣੇ ਚਾਹੀਦੇ।