ਅਮਰੀਕਾ ਵਿਚ ਭਾਰਤੀ ਮੂਲ ਦੀ ਵੀਨਾ ਅਈਅਰ ਡਿਸਟ੍ਰਿਕਟ ਜੱਜ ਨਿਯੁੱਕਤ

ਅਮਰੀਕਾ ਵਿਚ ਭਾਰਤੀ ਮੂਲ ਦੀ ਵੀਨਾ ਅਈਅਰ ਡਿਸਟ੍ਰਿਕਟ ਜੱਜ ਨਿਯੁੱਕਤ
ਕੈਪਸ਼ਨ ਵੀਨਾ ਅਈਅਰ ਤੇ ਜੈਨੀਫਰ ਵਰਡੇਜਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਗਵਰਨਰ ਟਿਮ ਵਾਲਜ਼ ਨੇ ਭਾਰਤੀ ਮੂਲ ਦੀ ਔਰਤ ਵੀਨਾ ਅਈਅਰ ਤੇ ਜੈਨੀਫਰ ਵਰਡੇਜਾ ਨੂੰ ਮਿਨੀਸੋਟਾ ਦੇ ਸੈਕੰਡ ਜੁਡੀਸ਼ੀਅਲ ਡਿਸਟ੍ਰਿਕਟ ਵਿਚ ਡਿਸਟ੍ਰਿਕਟ ਕੋਰਟ ਜੱਜ ਨਿਯੁਕਤ ਕੀਤਾ ਹੈ। ਗਵਰਨਰ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ''ਮੈਨੂੰ ਵੀਨਾ ਅਈਅਰ ਨੂੰ ਰਮਸੇਅ ਕਾਊਂਟੀ ਬੈਂਚ ਦੀ ਜੱਜ ਨਿਯੁਕਤ ਕਰਨ ਵਿਚ ਮਾਣ ਮਹਿਸੂਸ ਹੋ ਰਿਹਾ ਹੈ। ਉਸ ਦੇ ਪਿਛਲੇ ਤਜ਼ਰਬੇ ਤੇ ਉਸ ਦੀ ਸਾਡੀ ਨਿਆਇਕ ਪ੍ਰਣਾਲੀ ਪ੍ਰਤੀ ਸਮਝ ਤੋਂ ਮੈਨੂੰ ਇਹ ਪੂਰਨ ਵਿਸ਼ਵਾਸ਼ ਹੈ ਕਿ ਉਹ ਨਿਰਪੱਖ ਤੇ ਇਕ ਸੰਤੁਲਿਤ ਜੱਜ ਦੀ ਭੂਮਿਕਾ ਨਿਭਾਵੇਗੀ।'' ਇਸ ਸਮੇ ਅਈਅਰ ਇਮੀਗਰਾਂਟ ਲਾਅ ਸੈਂਟਰ ਆਫ ਮਿਨੀਸੋਟਾ ਦੀ ਕਾਰਜਕਾਰੀ ਡਾਇਰੈਕਟਰ ਹੈ। ਉਹ ਮਿਨੀਸੋਟਾ ਕੋਰਟ ਆਫ ਅਪੀਲਜ, ਸੁਸਾਨ ਬਰਕ ਫੋਰਥ ਜੁਡੀਸ਼ੀਅਲ ਡਿਸਟ੍ਰਿਕਟ ਦੇ ਮਾਣਯੋਗ ਨਟਾਲੀ ਹਡਸਨ ਤੇ ਯੂ ਐਸ ਡਿਸਟ੍ਰਿਕਟ ਕੋਰਟ ਨਾਰਦਰਨ ਡਿਸਟ੍ਰਿਕਟ ਇਲੀਨੋਇਸ ਦੇ ਮੈਥੀਊ ਕੈਨਲੀ ਦੇ ਲਾਅ ਕਲਰਕ ਵਜੋਂ ਵੀ ਕੰਮ ਕਰ ਚੁੱਕੀ ਹੈ।