ਅੰਮਿ੍ਤਸਰ ਬੰਬ ਕਾਂਡ 'ਵਿਚ 7ਵਾਂ ਦੋਸ਼ੀ ਵੀ ਗਿ੍ਫ਼ਤਾਰ

ਅੰਮਿ੍ਤਸਰ ਬੰਬ ਕਾਂਡ 'ਵਿਚ 7ਵਾਂ ਦੋਸ਼ੀ ਵੀ ਗਿ੍ਫ਼ਤਾਰ

• ਬੰਬ ਫਿੱਟ ਕਰਨ ਵਾਲੇ ਚਾਰਾਂ ਨੌਜਵਾਨਾਂ ਦਾ ਨਹੀਂ ਮਿਲਿਆ ਕੋਈ ਅਪਰਾਧਿਕ ਰਿਕਾਰਡ

• ਪੁਲਿਸ ਅਨੁਸਾਰ ਕੈਨੇਡਾ ਵਸਣ ਦੇ ਲਾਲਚ ਹਿੱਤ ਹੀ ਖਾੜਕੂ ਕਾਰਵਾਈ ਵਿਚ ਹੋਏ ਸਨ ਸ਼ਾਮਿਲ

ਅੰਮ੍ਰਿਤਸਰ ਟਾਈਮਜ਼

ਅੰਮਿ੍ਤਸਰ-ਅੰਮਿ੍ਤਸਰ ਬੰਬ ਕਾਂਡ 'ਵਿਚ ਲੋੜੀਂਦੇ ਤੇ ਬੰਬ ਫਿੱਟ ਕਰਨ ਵਾਲਿਆਂ 'ਵਿਚ ਸ਼ਾਮਿਲ ਇਕ ਹੋਰ ਮੁਲਜ਼ਮ ਨੂੰ ਪੁਲਿਸ ਵਲੋਂ ਗਿ੍ਫਤਾਰ ਕਰ ਲਿਆ ਗਿਆ ਹੈ ਜਿਸ ਪਾਸੋਂ ਵਰਤਿਆ ਗਿਆ ਮੋਟਰਸਾਇਕਲ ਵੀ ਬਰਾਮਦ ਕੀਤਾ ਗਿਆ ।ਇਸ ਦੇ ਨਾਲ ਹੀ ਪੁਲਿਸ ਮੁਲਾਜ਼ਮ ਹਰਪਾਲ ਸਿੰਘ ਸਮੇਤ ਬੰਬ ਫਿੱਟ ਕਰਨ ਵਾਲੇ ਚਾਰ ਨੌਜਵਾਨਾਂ ਦਾ ਪਹਿਲਾ ਰਿਕਾਰਡ ਬਿਲਕੁਲ ਸਾਫ਼ ਪਾਇਆ ਗਿਆ ਹੈ ਅਤੇ ਇਹ ਖਾੜਕੂ ਕਾਰਵਾਈ ਉਨ੍ਹਾਂ ਕੇਵਲ ਕੈਨੇਡਾ ਵਸਣ ਦੇ ਲਾਲਚ ਹਿੱਤ ਹੀ ਕੀਤੀ ਸੀ । ਇਹ ਖੁਲਾਸਾ ਡੀ.ਜੀ.ਪੀ. ਸ੍ਰੀ ਗੌਰਵ ਯਾਦਵ ਅਤੇ ਅੰਮਿ੍ਤਸਰ ਦੇ ਪੁਲਿਸ ਕਮਿਸ਼ਨਰ ਅਰੁਨਪਾਲ ਸਿੰਘ ਵਲੋਂ ਕੀਤਾ  । ਡੀ.ਜੀ.ਪੀ. ਸ੍ਰੀ ਗੌਰਵ ਯਾਦਵ ਨੇ ਕਿਹਾ ਕਿ ਬੰਬ ਫਿਟ ਕਰਨ ਵਾਲੀ ਤਿਕੜੀ ਵਿਚੋਂ ਹਰਪਾਲ ਸਿੰਘ ਪੁਲਿਸ ਮੁਲਾਜ਼ਮ ਹੈ ਇਸੇ ਤਰ੍ਹਾਂ ਦੀਪਕ ਫਤਿਹਦੀਪ, ਰਜਿੰਦਰ ਬਾਊ ਸਮੇਤ ਚਾਰਾਂ ਦਾ ਕੋਈ ਵੀ ਪੁਰਾਣਾ ਪੁਲਿਸ ਅਪਰਾਧਿਕ ਰਿਕਾਰਡ ਨਹੀਂ ਹੈ ਅਤੇ ਇਨ੍ਹਾਂ ਨੇ ਕੈਨੇਡਾ ਤੇ ਹੋਰ ਵਿਦੇਸ਼ੀ ਮੁਲਕਾਂ 'ਵਿਚ ਵੱਸਣ ਦੇ ਲਾਲਚ ਵੱਸ ਹੀ ਖਾੜਕੂ ਗਤੀਵਿਧੀਆਂ 'ਵਿਚ ਸ਼ਾਮਿਲ ਹੋ ਗਏ ਅਤੇ ਇਹ ਲਾਲਚ ਉਨ੍ਹਾਂ ਨੂੰ ਖਾੜਕੂ ਲਖਬੀਰ ਸਿੰਘ ਉਰਫ ਲੰਡਾ ਵਲੋਂ ਦਿੱਤਾ ਗਿਆ । ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਕਿਹਾ ਕਿ  ਗਿ੍ਫਤਾਰ ਕੀਤੇ ਦੀਪਕ ਦੇ ਇਕ ਹੋਰ ਸਾਥੀ ਦੀ ਵੀ ਸ਼ਨਾਖਤ ਕਰ ਲਈ ਗਈ ਹੈ ਜੋ ਕਿ ਜਲਦ ਹੀ ਗਿ੍ਫਤਾਰ ਕਰ ਲਿਆ ਜਾਵੇਗਾ । ਇਸ ਮਾਮਲੇ ਦਾ ਪ੍ਰਮੁੱਖ ਸੂਤਰਧਾਰ ਖਾੜਕੂ ਲਖਬੀਰ ਸਿੰਘ ਉਰਫ ਲੰਡਾ (33) ਤਰਨ ਤਾਰਨ ਦਾ ਹੀ ਰਹਿਣ ਵਾਲਾ ਹੈ ਅਤੇ ਉਹ 2017 'ਵਿਚ ਕੈਨੇਡਾ ਚਲਿਆ ਗਿਆ ਸੀ । ਉਸੇ ਵਲੋਂ ਹੀ ਮੁਹਾਲੀ ਵਿਖੇ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਦਫਤਰ ਵਿਖੇ ਗਰਨੇਡ ਹਮਲੇ ਦੀ ਸਾਜਿਸ਼ ਵੀ ਰਚੀ ਸੀ ਅਤੇ ਉਹ ਪਾਕਿਸਤਾਨ ਬੈਠੇ ਖਾੜਕੂ ਹਰਵਿੰਦਰ ਸਿੰਘ  ਰਿੰਦਾ ਦਾ ਨਜ਼ਦੀਕੀ ਹੈ ਅਤੇ ਇਹ ਬੱਬਰ ਖਾਲਸਾ ਨਾਲ ਸੰਬੰਧਿਤ ਹਨ ।