ਗਊ-ਸੈੱਸ ਤੋਂ ਮਿਲੇ 5.48 ਕਰੋੜ ਪਰ ਗਊ ਵੰਸ਼ ਦੀ ਹਾਲਤ ਮਾੜੀ

ਗਊ-ਸੈੱਸ ਤੋਂ ਮਿਲੇ 5.48 ਕਰੋੜ ਪਰ ਗਊ ਵੰਸ਼ ਦੀ ਹਾਲਤ ਮਾੜੀ

ਅੰਮ੍ਰਿਤਸਰ ਟਾਈਮਜ਼

ਬਠਿੰਡਾ : ਗਲੀਆਂ ਵਿਚ ਘੁੰਮਦੇ ਲਾਵਾਰਿਸ ਪਸ਼ੂਆਂ ਦੀ ਸੰਭਾਲ ਲਈ ਨਗਰ ਨਿਗਮ ਨੇ ਲੋਕਾਂ ਤੋਂ ਟੈਕਸ ਦੇ ਰੂਪ ਵਿਚ ਗਊ ਸੈੱਸ ਲਾਇਆ ਸੀ। ਇਸ ਵਿਚ ਹਰ ਸਾਲ ਕਰੋੜਾਂ ਰੁਪਏ ਦੀ ਵਸੂਲੀ ਹੋ ਰਹੀ ਹੈ ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਪਸ਼ੂਆਂ ਨੂੰ ਸੁਰੱਖਿਅਤ ਰੱਖਣ ਵਿਚ ਪੂਰੀ ਤਰਾਂ ਨਾਕਾਮ ਰਿਹਾ ਹੈ।ਇਸ ਕਾਰਣ ਪੰਜਾਬ ਵਿਚ ਐਕਸੀਡੈਟ ਵੀ ਇਹਨਾਂ ਪਸ਼ੂਆਂ ਕਾਰਣ ਵਾਪਰ ਰਹੇ ਹਨ।ਮਛਰੇ ਅਵਾਰਾ ਬਲਦਾਂ ਕਾਰਣ ਪੰਜਾਬੀਆਂ ਦੀਆਂ ਜਾਨਾਂ ਵੀ ਜਾ ਚੁਕੀਆਂ ਹਨ।   ਪੰਜਾਬ ਹਾਲ ਹੀ ਵਿਚ ਚਮੜੀ ਰੋਗ ਨੇ ਪਸ਼ੂਆਂ 'ਤੇ ਕਹਿਰ ਵਰ੍ਹਾਇਆ ਹੈ। ਇਸ ਦੌਰਾਨ ਗਲੀਆਂ ਵਿਚ ਘੁੰਮਦੇ ਹਜ਼ਾਰਾਂ ਪਸ਼ੂ ਇਸ ਬਿਮਾਰੀ ਦੀ ਲਪੇਟ ਵਿਚ ਆ ਗਏ। ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਇਹਨਾਂ ਪਸ਼ੂਆਂ ਦੀ ਦੇਖਭਾਲ ਤੇ ਇਲਾਜ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਪਰ ਪਸ਼ੂ ਪਾਲਣ ਵਿਭਾਗ, ਨਗਰ ਨਿਗਮ ਅਤੇ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਇਹਨਾਂ ਬੇਸਹਾਰਾ ਅਤੇ ਬਿਮਾਰ ਪਸ਼ੂਆਂ ਦੀ ਦੇਖਭਾਲ ਅਤੇ ਟੀਕਾਕਰਨ ਕਰਨ ਲਈ ਸਾਹਮਣੇ ਨਹੀਂ ਆਇਆ। ਹੁਣ ਨਗਰ ਨਿਗਮ ਦੀ ਆਰਥਿਕ ਹਾਲਤ 'ਤੇ ਨਜ਼ਰ ਮਾਰੀਏ ਤਾਂ ਇਸ ਨੇ 16 ਮਹੀਨਿਆਂ 'ਵਿਚ ਲੋਕਾਂ ਤੋਂ ਗਊ-ਸੈੱਸ ਵਜੋਂ 5.48 ਕਰੋੜ ਤੋਂ ਵੱਧ ਦੀ ਰਾਸ਼ੀ ਪ੍ਰਾਪਤ ਕੀਤੀ ਹੈ, ਜੋ ਸਾਲ 2021-22 'ਵਿਚ 4.73 ਕਰੋੜ ਰੁਪਏ ਤੇ ਸਾਲ 2022 ਤੋਂ ਜੁਲਾਈ ਤੱਕ 75.33 ਲੱਖ ਰੁਪਏ ਹੈ। ਆਰਟੀਆਈ ਵਿਚ ਪ੍ਰਾਪਤ ਜਾਣਕਾਰੀ ਵਿਚ ਦਿੱਤੇ ਅੰਕੜਿਆਂ ਅਨੁਸਾਰ ਨਿਗਮ ਕੋਲ 3.24 ਕਰੋੜ ਤੋਂ ਵੱਧ ਗਊ-ਸੈੱਸ ਅਜੇ ਵੀ ਬਕਾਇਆ ਹੈ। ਇਸ ਦੇ ਬਾਵਜੂਦ ਨਿਗਮ ਨੇ ਇਸ ਪੈਸੇ ਦੀ ਵਰਤੋਂ ਪਸ਼ੂਆਂ ਦੀ ਸੰਭਾਲ ਅਤੇ ਸ਼ਹਿਰ ਦੀਆਂ ਸੜਕਾਂ ਤੋਂ ਸੁਰੱਖਿਅਤ ਥਾਂ 'ਤੇ ਕਰਨ ਲਈ ਨਹੀਂ ਕੀਤੀ। ਨਿਗਮ ਨੂੰ 2021-22 ਤੋਂ ਜੁਲਾਈ 2022 ਤੱਕ ਗਊ-ਸੈੱਸ ਵਿਚੋਂ 5 ਕਰੋੜ ਰੁਪਏ ਤੋਂ ਵੱਧ ਪ੍ਰਰਾਪਤ ਹੋਏ ਹਨ। ਇਸ ਵਿਚ ਜ਼ਿਆਦਾਤਰ ਰਕਮ ਖਰਚ ਕੀਤੀ ਗਈ, ਲਗਭਗ ਸਾਰੀ ਰਕਮ ਗਊਸ਼ਾਲਾਵਾਂ ਲਈ ਨਿਰਧਾਰਤ ਡਾਈਟ ਮਨੀ ਦੇ ਰੂਪ ਵਿਚ ਖਰਚ ਕੀਤੀ ਗਈ।

ਇਸ ਵਿਚ ਸ੍ਰੀ ਗਊਸ਼ਾਲਾ ਬਠਿੰਡਾ ਨੂੰ ਇਕ ਕਰੋੜ 28 ਲੱਖ ਰੁਪਏ ਦਿੱਤੇ ਗਏ, ਜਿਸ ਵਿਚ 10 ਮਈ 2021 ਨੂੰ 28,46,261 ਰੁਪਏ, 02 ਸਤੰਬਰ 2021 ਨੂੰ 25,03,323 ਰੁਪਏ, 28 ਅਕਤੂਬਰ 2021 ਨੂੰ 11,01,380 ਰੁਪਏ, 28 ਅਕਤੂਬਰ 2021 ਨੂੰ 11,81,010 ਰੁਪਏ ਦਿੱਤੇ ਗਏ। ਨਵੰਬਰ 2021, ਮਈ 2022 ਤੱਕ 11 52,77,860, ਇਸੇ ਤਰ੍ਹਾਂ ਹਰਰਾਏਪੁਰ ਗਊਸ਼ਾਲਾ ਨੂੰ 54 ਲੱਖ 19 ਹਜ਼ਾਰ 523 ਰੁਪਏ ਜਾਰੀ ਕੀਤੇ ਗਏ। ਇਸ ਵਿਚ 20 ਅਪ੍ਰਰੈਲ 2021 ਨੂੰ 16,42,323 ਰੁਪਏ, 18 ਨਵੰਬਰ 2021 ਨੂੰ 8,35,604 ਰੁਪਏ, 11 ਮਈ 2022 ਨੂੰ 29,41,596 ਰੁਪਏ ਸ਼ਾਮਲ ਹਨ। ਤੀਸਰੀ ਗਊਸ਼ਾਲਾ ਡੇਰਾ ਰੂਮੀਵਾਲਾ ਗਊਸ਼ਾਲਾ ਭੁੱਚੋ ਕਲਾਂ 10 ਮਈ 2021 ਨੂੰ 17,64,936 ਰੁਪਏ, ਸ੍ਰੀ ਬੰਸੀਧਰ ਗਊਸ਼ਾਲਾ ਭੀਸੀਆਣਾ 15 ਨਵੰਬਰ 2021 ਨੂੰ 5,74,145 ਰੁਪਏ, ਸੰਤ ਬਾਬਾ ਜਮੀਤ ਸਿੰਘ ਚੈਰੀਟੇਬਲ ਟਰੱਸਟ ਲੋਪੋ (ਮੋਗਾ) 6 ਜਨਵਰੀ 123, 1236 ਰੁਪਏ, ਸ੍ਰੀ ਗਊਸ਼ਾਲਾ (ਰਜਿ:) ਬਠਿੰਡਾ ਨੂੰ ਸਭ ਤੋਂ ਵੱਧ ਡਾਈਟ ਮਨੀ ਮਿਲੀ ਅਤੇ ਦੂਜੇ ਨੰਬਰ 'ਤੇ ਹਰਰਾਏਪੁਰ ਗਊਸ਼ਾਲਾ ਰਹੀ। ਜ਼ਿਕਰਯੋਗ ਹੈ ਕਿ ਇਸ ਸਮੇਂ ਤੇਲ ਟੈਂਕਰ, ਸ਼ਰਾਬ ਅੰਗਰੇਜ਼ੀ 10 ਰੁਪਏ ਪ੍ਰਤੀ ਬੋਤਲ, ਸ਼ਰਾਬ ਦੇਸੀ 5 ਰੁਪਏ ਪ੍ਰਤੀ ਬੋਤਲ, ਸੀਮਿੰਟ ਪ੍ਰਤੀ ਬੋਰੀ 1 ਰੁਪਏ, ਬਿਜਲੀ 2 ਪੈਸੇ ਪ੍ਰਤੀ ਯੂਨਿਟ, ਮੈਰਿਜ ਪੈਲੇਸ ਦੇ ਏਸੀ 1000 ਪ੍ਰਤੀ ਫੰਕਸ਼ਨ, ਮੈਰਿਜ ਪੈਲੇਸ ਨਾਨ ਏਸੀ 500 ਰੁਪਏ ਪ੍ਰਤੀ ਫੰਕਸ਼ਨ, ਪ੍ਰਤੀ ਚਾਰ ਪਹੀਆ ਵਾਹਨ ਲਈ 1000 ਰੁਪਏ, ਦੋ ਪਹੀਆ ਵਾਹਨ ਲਈ 200 ਰੁਪਏ ਪ੍ਰਤੀ ਵਾਹਨ ਗਊ ਸੈੱਸ ਵਜੋਂ ਵਸੂਲੇ ਜਾ ਰਹੇ ਹਨ। ਇਸ ਦੇ ਬਾਵਜੂਦ ਪਿਛਲੇ ਕੁਝ ਸਾਲਾਂ ਵਿਚ ਬੇਘਰੇ ਪਸ਼ੂਆਂ ਕਾਰਨ ਹੋਣ ਵਾਲੇ ਹਾਦਸਿਆਂ ਦੀ ਗਿਣਤੀ ਵਿਚ ਕਾਫੀ ਵਾਧਾ ਹੋਇਆ ਹੈ। ਬਠਿੰਡਾ ਪ੍ਰਸ਼ਾਸਨ ਦੀ ਪੂਰੀ ਜ਼ਿੰਮੇਵਾਰੀ ਹੈ ਕਿ ਬੇਸਹਾਰਾ ਪਸ਼ੂ ਕਾਰਨ ਕੋਈ ਹਾਦਸਾ ਨਾ ਵਾਪਰੇ। ਪ੍ਰਸ਼ਾਸਨ ਦੇ ਿਢੱਲੇ ਰਵੱਈਏ ਦਾ ਖ਼ਾਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਬਠਿੰਡਾ ਸ਼ਹਿਰ ਦੀਆਂ ਗਲੀਆਂ-ਮੁਹੱਲਿਆਂ ਵਿਚ ਪਸ਼ੂ ਝੁੰਡਾਂ ਵਿਚ ਘੁੰਮਦੇ ਦੇਖੇ ਜਾ ਸਕਦੇ ਹਨ। ਨਗਰ ਨਿਗਮ ਖ਼ਿਲਾਫ਼ ਪੰਜਾਬ ਰਾਜ ਦੀਆਂ ਵੱਖ-ਵੱਖ ਅਦਾਲਤਾਂ ਵਿਚ ਦਰਜਨਾਂ ਕੇਸ ਚੱਲ ਰਹੇ ਹਨ।

ਨਗਰ ਨਿਗਮ ਕੋਲ ਫੰਡ ਹੋਣ ਦੇ ਬਾਵਜੂਦ ਪਸ਼ੂਆਂ ਦੇ ਇਲਾਜ ਦਾ ਕੋਈ ਪੁਖਤਾ ਪ੍ਰਬੰਧ ਨਹੀਂ ਹੈ। ਜ਼ਖਮੀ ਅਤੇ ਬਿਮਾਰ ਬੇਸਹਾਰਾ ਪਸ਼ੂਆਂ ਦੇ ਇਲਾਜ ਲਈ ਗੈਰ ਸਰਕਾਰੀ ਸੰਗਠਨਾਂ ਕੋਲ ਜਾਣਾ ਪੈਂਦਾ ਹੈ। ਸਮਾਜ ਸੇਵੀ ਅਤੇ ਆਰਟੀਆਈ ਕਾਰਕੁਨ ਸੰਜੀਵ ਗੋਇਲ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਵਿਚ ਨਗਰ ਨਿਗਮ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਗਊ ਸੈੱਸ ਵਜੋਂ ਲੋਕਾਂ ਤੋਂ ਕਰੋੜਾਂ ਰੁਪਏ ਵਸੂਲ ਰਹੀ ਹੈ, ਇਸ ਲਈ ਇਸ ਸਬੰਧੀ ਪਸ਼ੂਆਂ ਦੀ ਸੰਭਾਲ ਦੇ ਨਾਲ-ਨਾਲ ਇਹਨਾਂ੍ ਨੂੰ ਸੜਕਾਂ ਤੋਂ ਹਟਾਇਆ ਜਾਵੇ। ਸ਼ਹਿਰ ਵਿਚ ਜਾ ਕੇ ਉਹਨਾਂ੍ ਨੂੰ ਸਹੀ ਜਗ੍ਹਾ 'ਤੇ ਪਹੁੰਚਾਇਆ ਜਾਵੇ।