ਦਰਬਾਰ ਸਾਹਿਬ ਉੱਤੇ ਭਾਰਤ ਸਰਕਾਰ ਵੱਲੋਂ ਹਮਲੇ ਦੀ ਯਾਦ ‘ਚ ਸਿੱਖ ਫਰੀਡਮ ਮਾਰਚ

ਦਰਬਾਰ ਸਾਹਿਬ ਉੱਤੇ ਭਾਰਤ ਸਰਕਾਰ ਵੱਲੋਂ ਹਮਲੇ ਦੀ ਯਾਦ ‘ਚ ਸਿੱਖ ਫਰੀਡਮ ਮਾਰਚ

ਸਾਨ ਫਰਾਂਸਿਸਕੋ ‘ਚ ਹਜ਼ਾਰਾਂ ਸਿੱਖਾਂ ਨੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ 
ਤੇ ਦਰਬਾਰ ਸਾਹਿਬ ‘ਤੇ ਹਮਲੇ ਦੀ 33ਵੀਂ ਵਰ੍ਹੇ ਗੰਢ ਮੌਕੇ ਸ਼ਰਧਾਂਜਲੀਆਂ ਦਿੱਤੀਆਂ
ਸਾਨ ਫਰਾਂਸਿਸਕੋ/ਹੁਸਨ ਲੜੋਆ ਬੰਗਾ:
ਕੈਲੀਫੋਰਨੀਆ ਦੇ ਸਿੱਖ ਭਾਈਚਾਰੇ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਅਤੇ 1984 ਵਿਚ ਸਿੱਖਾਂ ਦੇ ਪਵਿੱਤਰ ਧਾਰਮਿਕ ਅਸਥਾਨ ਦਰਬਾਰ ਸਾਹਿਬ ‘ਤੇ ਭਾਰਤ ਸਰਕਾਰ ਵਲੋਂ ਕੀਤੇ ਗਏ ਹਮਲੇ ਦੀ 33 ਵੀਂ ਵਰੇ ਗੰਢ ਸੈਨ ਫਰਾਂਸਿਸਕੋ ਵਿਖੇ ਨਗਰ ਕੀਰਤਨ ਦੇ ਰੂਪ ਚ ਸਮੂਹਕ ਤੌਰ ਤੇ ਮਨਾਈ। ਇਸ ਮੌਕੇ ਵਿਸਾਲ ਸਮਾਗਮ ਵਿਚ ਬੇਅ ਏਰੀਆ, ਸੈਕਰਾਮੈਂਟੋ ਅਤੇ ਕੇਂਦਰੀ ਵਾਦੀ ਤੇ ਹੋਰਨਾਂ ਵੱਖ ਵੱਖ ਥਾਵਾਂ ਤੋਂ ਹਜ਼ਾਰਾਂ ਸਿੱਖਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਕੱਢੀ ਗਈ ਪਰੇਡ ਵਿਚ ਇਸ ਗੱਲ ਨੂੰ ਪ੍ਰਮੁੱਖਤਾ ਨਾਲ ਉਭਾਰਿਆ ਗਿਆ ਕਿ 33 ਸਾਲ ਬੀਤ ਜਾਣ ਦੇ ਬਾਅਦ ਵੀ ਘੱਟ ਗਿਣਤੀ ਸਿੱਖਾਂ ਦੀਆਂ ਧਾਰਮਿਕ ਅਤੇ ਆਰਥਿਕ ਮੰਗਾਂ ਅਜੇ ਵੀ ਅਣਸੁਲਝੀਆਂ ਹਨ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਅਜੇ ਵੀ ਬਿਨਾਂ ਕਿਸੇ ਦੋਸ਼ ਅਤੇ ਅਪਰਾਧ ਦੇ ਜੇਲਾਂ ਵਿਚ ਬੰਦ ਹਨ। ਭਾਰਤ ਵਿਚ ਘੱਟ ਗਿਣਤੀਆਂ ਨੂੰ ਜਬਰ ਦਾ ਲਗਾਤਾਰ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਦਿੱਲੀ ਅਤੇ ਹੋਰਨਾਂ ਭਾਰਤੀ ਸ਼ਹਿਰਾਂ ਵਿਚ ਵਾਪਰੀ ਸਿੱਖ ਨਸਲਕੁਸ਼ੀ ਦੇ ਪੀੜਤ ਅਜੇ ਵੀ ਇਨਸਾਫ  ਦੀ ਉਡੀਕ ਵਿਚ ਹਨ।
ਪ੍ਰੋਗਰਾਮ ਦੇ ਪ੍ਰਬੰਧਕ ਜਸਦੇਵ ਸਿੰਘ ਨੇ ਕਿਹਾ ‘ਦਰਬਾਰ ਸਾਹਿਬ ਵਿਖੇ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਭੈਣ ਭਰਾਵਾਂ ਨੂੰ ਸ਼ਰਧਾਂਜਲੀ ਦੇਣ ਲਈ ਅਸੀਂ ਹਰ ਵਰ੍ਹੇ ਇਕੱਤਰ ਹੁੰਦੇ ਹਾਂ। ਅਸੀਂ ਉਨ੍ਹਾਂ ਨੂੰ ਕਦੇ ਵੀ ਭੁਲਾ ਨਹੀਂ ਸਕੇ। ਉਨ੍ਹਾਂ ਕਿਹਾ ਕਿ ਵੱਖਰੀ ਸਿੱਖ ਸਟੇਟ ਹੀ ਇਸ ਸਮੱਸਿਆ ਦਾ ਇਕੋ ਇਕ ਹੱਲ ਹੈ।
ਸਮਾਗਮ ਦੇ ਮੁੱਖ ਬੁਲਾਰਿਆਂ ਭਾਈ ਬਲਬੀਰ ਸਿੰਘ ਰਾਗੀ, ਡਾ ਹੁਮਾ ਦਾਰ ਕਸ਼ਮੀਰ ਤੋਂ, ਭਾਈ ਹਰਪ੍ਰੀਤ ਸਿੰਘ ਟੋਰਾਂਟੋ, ਭਾਈ ਸੁੱਖਾ ਸਿੰਘ ਇੰਗਲੈਂਡ ਤੋਂ ਇਲਾਵਾ ਸਥਾਨਕ ਆਗੂਅਆ ਵੀ ਅਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ।
ਇਸ ਮੌਕੇ ਬੋਲਦਿਆਂ ਕਸ਼ਮੀਰ ਸੰਘਰਸ਼ ਦੀ ਆਗੂ ਡਾ. ਹੁਮਾ ਦਾਰ ਨੇ ਆਪਣੀ ਪ੍ਰਭਾਵਸਾਲੀ ਤਕਰੀਰ ਚ ਕਿਹਾ ਕਿ ਮੈਂ ਇਸ ਗੱਲੋਂ ਪਭਾਵਤ ਹੋਈ ਹਾਂ ਕਿ ਸਿੱਖਾ ਦੇ ਬੱਚਿਆਂ ਨੂੰ ਵੀ ਅਪਣੇ ਨਾਲ ਹੋਈਆਂ ਜ਼ਿਆਦਤੀਆਂ ਦਾ ਪਤਾ ਹੈ। ਉਨਾਂ ਕਿਹਾ ਕਿ ਕਸਮੀਰ ਤੇ ਲੋਕਾਂ ਨੇ ਤੇ ਸਿੱਖਾਂ ਨੇ ਭਾਰਤੀ ਹਕੂਮਤ ਤੋਂ ਬਰਾਬਰ ਦਰਦ ਹੰਢਾਇਆ ਤੇ ਸਿੱਖ ਤੇ ਕਸਮੀਰੀ ਅਜਾਦੀ ਤੱਕ ਜੂਝਦੇ ਰਹਿਣਗੇ।
ਭਾਈ ਹਰਪ੍ਰੀਤ ਸਿੰਘ ਟੋਰੰਟੋ ਨੇ ਵੱਖ ਵੱਖ ਸਰਕਾਰਾਂ ਵਲੋ ਸਿੱਖਾਂ ਨਾਲ ਹੁੰਦੀਆਂ ਜਿਆਦਤੀਆਂ ਦਾ ਵੇਰਵਾ ਖੁੱਲ੍ਹ ਕੇ ਸੰਗਤਾਂ ਅੱਗੇ ਰੱਖਿਆ ਤੇ ਕਿਹਾ ਸਾਨੂੰ ਕੁੱਤਿਆਂ ਵਾਂਗ ਮਾਰਿਆ ਗਿਆ ਤੇ ਅੱਜ ਤੱਕ ਇਨਸਾਫ ਨਹੀਂ ਮਿਲਿਆ।
ਭਾਈ ਸੁੱਖਾ ਸਿੰਘ, ਜੋ ਇੰਗਲੈਂਡ ਤੋਂ ਆਏ ਸਨ, ਨੇ ਵੀ ਸਹੀਦ ਸਿੰਘਾ ਦੀਆਂ ਸਹੀਦੀਆ ਤੇ ਭਾਰਤੀ ਸਰਕਾਰ ਵਲੋਂ ਕੀਤੀ ਗਈ ਸਿੱਖਾਂ ਦੀ ਨਸਲਕੁਸੀ ਦੀ ਅਸਿਹ ਦਾਸਤਾਨ ਬਿਆਨ ਕੀਤੀ।
ਹੋਰਨਾਂ ਬੁਲਾਰਿਆਂ ਨੇ ਕਿਹਾ ਕਿ ਅਸੀ ਇਥੇ ਹਰ ਸਾਲ ਇਕੱਠੇ ਹੁੰਦੇ ਹਾਂ ਤੇ ਦਰਬਾਰ ਸਾਹਿਬ ਦੀ ਰਾਖੀ ਲਈ ਆਪਣੀਆਂ ਜਾਨਾਂ ਵਾਰ ਗਏ ਸਾਡੇ ਭਰਾਵਾਂ ਤੇ ਭੈਣਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹਾਂ। ਉਨਾਂ ਨੇ ਕਿਹਾ ਕਿ ਅਸੀ ਉਨਾਂ ਨੂੰ ਕਦੀ ਵੀ ਭੁਲ ਨਹੀਂ ਸਕਦੇ ਤੇ ਨਾ ਹੀ ਕਦੀ ਭੁਲਾਉਣਾ ਚਾਹੀਦਾ ਹੈ। ਉਨਾਂ ਨੇ ਕਿਹਾ ਕਿ ਵੱਖਰਾ ਸਿੱਖ ਰਾਜ ਹੀ ਸਿੱਖਾਂ ਦੀ ਸੁਰਖਿਆ ਦਾ ਇਕੋ ਇਕ ਹੱਲ ਹੈ। ਅਪਰੇਸ਼ਨ ਬਲਿਊ ਸਟਾਰ ਭਾਰਤੀ ਇਤਿਹਾਸ ਵਿਚ ਇਕ ਕਦੀ ਨਾ ਮਿਟਣ ਵਾਲਾ ਕਾਲਾ ਧੱਬਾ ਬਣ ਗਿਆ ਜਿਸ ਦੌਰਾਨ ਭਾਰਤੀ ਫੌਜ ਨੇ ਕਿਸੇ ਸਿਆਸੀ ਆਗੂ ਦੀ ਗ੍ਰਿਫਤਾਰੀ ਜਾ ਮਾਰਨ ਲਈ ਕਾਰਵਾਈ ਨਹੀਂ ਕੀਤੀ ਗਈ ਸਗੋਂ ਖੁਦਮੁਖਤਿਆਰੀ ਦੀ ਮੰਗ ਕਰ ਰਹੇ ਸਿੱਖਾਂ ਨੂੰ ਦਬਾਉਣ ਦਾ ਯਤਨ ਕੀਤਾ ਗਿਆ ਸੀ। ਪਰ ਦਰਬਾਰ ਸਾਹਿਬ ਦੀ ਬੇਹੁਰਮਤੀ ਖਿਲਾਫ ਡੱਟੇ ਸਿੱਖਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦੀ ਅਗਵਾਈ ਵਿਚ ਭਾਰਤੀ ਫੌਜ ਦਾ ਡਟਕੇ ਮੁਕਾਬਲਾ ਕੀਤਾ ਸੀ। ਇਸ ਹਮਲੇ ਦੀ ਕੋਈ ਜਾਂਚ ਨਹੀਂ ਕਰਵਾਈ ਗਈ ਕਿਸੇ ਨੂੰ ਜਵਾਬਦੇਹ ਨਹੀਂ ਬਣਾਇਆ ਗਿਆ।
ਇਸ ਵਿਸ਼ਾਲ ਸਮਾਗਮ ਵਿੱਚ ਜਿੱਥੇ ਦੂਰ ਨੇੜਿÀਂ ਸਿੱਖ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਚ ਸ਼ਾਮਲ ਹੋਏ ਉੱਥੇ ਸਿੱਖ ਭਾਈਚਾਰੇ ਦੇ ਲੀਡਰ ਵੀ ਵੱਡੀ ਗਿਣਤੀ ਵਿੱਚ ਪਹੁੰਚੇ, ਜਿਨਾਂ ਚ ਡਾ. ਪ੍ਰਿਤਪਾਲ ਸਿੰਘ ਏ ਜੀ ਪੀ ਸੀ, ਸ. ਜੌਹਨ ਸਿੰਘ ਗਿੱਲ, ਸ. ਜਸਜੀਤ ਸਿੰਘ ਸ. ਸੰਤ ਸਿੰਘ ਹੋਠੀ, ਸ. ਹਰਪੀ੍ਰਤ ਸਿੰਘ ਸੰਧੂ, ਸ. ਹਰਜੋਤ ਸਿੰਘ ਖਾਲਸਾ, ਬਲਵੰਤ ਸਿੰਘ ਵਿਰਕ, ਭਾਈ ਜਸਵਿੰਦਰ ਸਿੰਘ ਜੰਡੀ, ਪ੍ਰੋਫੈਸਰ ਲਾਲੀ ਧਨੋਆ, ਭਿੰਦਾ ਗਾਖਲ, ਕੁਲਜੀਤ ਸਿੰਘ ਨਿੱਝਰ, ਹਰਨੇਕ ਸਿੰਘ ਅਟਵਾਲ, ਸ. ਬਲਰਾਜ ਸਿੰਘ ਢਿਲੋਂ, ਜਸਦੇਵ ਸਿੰਘ, ਕਸਮੀਰ ਸਿੰਘ ਸਾਹੀ, ਦਰਸਨ ਸਿੰਘ ਅਤੇ ਹੋਰ ਪਤਵੰਤੇ ਸ਼ਾਮਲ ਸਨ। ਇਸ ਮੌਕੇ ਧਾਰਮਿਕ ਸਟੇਜ ਤੋਂ ਸਾਰੀ ਕਾਰਵਾਈ ਸ ਦਵਿੰਦਰ ਸਿੰਘ ਬੱਬਰ ਨੇ ਚਲਾਈ। ਭਾਵੇਂ ਸਟੇਜ ਤੇ ਮੁੱਖ ਬੁਲਾਰਿਆਂ ਨੂੰ ਕਾਫੀ ਬਾਅਦ ਚ ਬੁਲਾਇਆ ਗਿਆ ਪਰ ਫਿਰ ਵੀ ਸੈਨ ਫਰਾਂਸਿਸਕੋ ਦੇ ਸਵਿਕ ਸੈਂਟਰ ਦੀ ਖੁੱਲੀ ਪਾਰਕ ਚ ਠੰਡੀ ਹਵਾ ਦੇ ਬਾਵਜੂਦ ਸਿੱਖ ਸੰਗਤ ਸਮਾਗਮ ਦੇ ਅਖੀਰ ਤੱਕ ਬੁਲਾਰਿਆਂ ਨੂੰ ਸੁਣਦੀ ਰਹੀ।  ਇਸ ਮੌਕੇ ਸਹੀਦਾਂ ਦੇ ਪਰਿਵਾਰਾਂ ਦੇ ਰਿਸ਼ਤੇਦਾਰਾਂ ਨੂੰ ਸਿਰੋਪਾÀ ਭੇਂਟ ਕਰਕੇ ਸਨਮਾਨ ਦਿੱਤਾ ਗਾਆ।
ਵਰਨਣਯੋਗ ਹੈ ਕਿ 6 ਜੂਨ 1606 ਨੂੰ ਗੁਰੂ ਅਰਜਨ ਦੇਵ ਜੀ ਨੂੰ ਭਾਰਤ ਦੇ ਉਸ ਵੇਲੇ ਦੇ ਮੁਗਲ ਸ਼ਾਸ਼ਕ ਜਹਾਂਗੀਰ ਨੇ ਤਸੀਹੇ ਦੇ ਕੇ ਮੌਤ ਦੀ ਸਜ਼ਾ ਦਿੱਤੀ ਸੀ ਜਦੋਂ ਗੁਰੂ ਸਾਹਿਬ ਨੇ ਗੁਰੂ ਨਾਨਕ ਦੇਵ ਜੀ ਵਲੋਂ ਰੱਬ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਉਣ ਤੋਂ ਰੋਕਣੋਂ ਇਨਕਾਰ ਕਰ ਦਿੱਤਾ ਸੀ। ਗੁਰੂ ਸਾਹਿਬ ਨੇ ਸੁਨੇਹਾ ਦਿੱਤਾ ਸੀ ਕਿ ਪ੍ਰਮਾਤਮਾ ਇਕ ਹੈ ਤੇ ਉਸ ਦੁਆਰਾ ਪੈਦਾ ਕੀਤੇ ਜੀਵ ਬਰਾਬਰ ਹਨ ਤੇ ਉਨ੍ਹਾਂ ਨਾਲ ਇਕੋ ਜਿਹਾ ਵਿਹਾਰ ਹੋਣਾ ਚਾਹੀਦਾ ਹੈ। ਗੁਰੂ ਸਾਹਿਬ ਨੂੰ ਸਜ਼ਾ ਦੇਣ ਲਈ ਤੱਤੀ ਤਵੀ ‘ਤੇ ਬਿਠਾਇਆ ਗਿਆ। ਤੇ ਉਪਰੋ ਗਰਮ ਰੇਤ ਪਾਈ ਗਈ। ਏਨੇ ਤਸੀਹਿਆਂ ਮਗਰੋਂ ਗੁਰੂ ਅਰਜਨ ਦੇਵ ਜੀ ਨੂੰ ਦਰਿਆ ਵਿਚ ਨਹਾਇਆ ਗਿਆ। ਹਜ਼ਾਰਾਂ ਪ੍ਰਤੱਖ ਦਰਸੀਆਂ ਅਨੁਸਾਰ ਗੁਰੂ ਸਾਹਿਬ ਉਸ ਤੋਂ ਬਾਅਦ ਬਾਹਰ ਨਹੀਂ ਆਏ। ਇਸ ਦਿਹਾੜੇ ‘ਤੇ ਗੁਰੂ ਨੂੰ ਸੱਜਦਾ ਕਰਦਿਆਂ ਹਜ਼ਾਰਾਂ ਸਿੱਖਾਂ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਸਿੱਖ ਧਰਮ ਬਾਰੇ ਪੱਛਮ ਦੇ ਉੱਘੇ ਖੋਜੀ ਵਿਦਵਾਨ ਜੋਇਸ ਜੇ ਐਮ ਪੈਟੀਗਰੀਉ ਅਨੁਸਾਰ ਸਿੱਖ ਕਤਲੇਆਮ, ਜਿਸ ਨੂੰ ਸਾਕਾ ਨੀਲਾ ਤਾਰਾ ਵਜੋਂ ਜਾਣਿਆ ਜਾਂਦਾ ਹੈ, ਨੂੰ ਭਾਰਤ ਦੇ ਸਭ ਤੋਂ ਭਿਆਨਕ ਅਤਿਆਚਾਰਾਂ ਵਿਚੋਂ ਇਕ ਕਰਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ, ”ਦਰਬਾਰ ਸਾਹਿਬ ਵਿਚ ਭਾਰਤੀ ਫੌਜ ਕਿਸੇ ਸਿਆਸੀ ਸਖ਼ਸ਼ੀਅਤ ਜਾਂ ਸਿਆਸੀ ਲਹਿਰ ਨੂੰ ਖ਼ਤਮ ਕਰਨ ਲਈ ਦਾਖ਼ਲ ਨਹੀਂ ਸੀ ਹੋਈ ਸਗੋਂ ਲੋਕਾਂ ਦੇ ਸਭਿਆਚਾਰ ਨੂੰ ਖ਼ਤਮ ਕਰਨ ਲਈ, ਉਨ੍ਹਾਂ ਦੇ ਦਿਲਾਂ ਨੂੰ ਵਲੂੰਦਰਨ ਲਈ, ਉਨ੍ਹਾਂ ਦੇ ਆਤਮ ਵਿਸ਼ਵਾਸ ਨੂੰ ਕੁਚਲਣ ਲਈ ਦਾਖ਼ਲ ਹੋਈ ਸੀ।” ਭਾਰਤੀ ਫੌਜ ਦੀਆਂ 6 ਬਟਾਲੀਅਨਾਂ ਨੇ ਦਰਬਾਰ ਸਾਹਿਬ ‘ਤੇ ਹਮਲਾ ਕੀਤਾ। ਭਾਰਤੀ ਫੌਜ ਨੇ ਹਥਿਆਰਾਂ ਨਾਲ ਲੈਸ ਹੋ ਕੇ ਨਿਹੱਥੇ ਲੋਕਾਂ ‘ਤੇ ਹਮਲਾ ਕੀਤਾ। ਸਿੱਖ ਕਤਲੇਆਮ ਦੀ ਘਟਨਾ 3 ਤੋਂ 6 ਜੂਨ, 1984 ਦੌਰਾਨ ਵਾਪਰੀ ਸੀ। ਸਿਰਫ਼ ਦਰਬਾਰ ਸਾਹਿਬ ਹੀ ਨਹੀਂ, ਭਾਰਤੀ ਫੌਜ ਨੇ ਪੰਜਾਬ ਦੇ ਕਰੀਬ 43 ਗੁਰੂ ਘਰਾਂ ‘ਤੇ ਹਮਲੇ ਕੀਤੇ। ਸਿੱਖਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਅਗਵਾਈ ਹੇਠ 3 ਦਿਨ ਭਾਰਤੀ ਫੌਜ ਦਾ ਮੁਕਾਬਲਾ ਕੀਤਾ।
ਇਸ ਸੰਘਰਸ਼ ਨੂੰ ‘ਅੰਮ੍ਰਿਤਸਰ ਦਾ ਯੁੱਧ’ ਵੱਲੋਂ ਵੀ ਜਾਣਿਆ ਜਾਂਦਾ ਹੈ। ਕਾਂਗਰਸ ਦੀ ਅਗਵਾਈ ਵਾਲੀ ਭਾਰਤ ਸਰਕਾਰ ਵੱਲੋਂ ਕੀਤੀ ਇਸ ਕਾਰਵਾਈ, ਨਿਆਂ ਬਾਰੇ ਹਾਲੇ ਤੱਕ ਬਹਿਸ ਜਾਰੀ ਹੈ।