ਅਮਰੀਕੀ ਕਾਮਿਆਂ ਦੀ ਥਾਂ ਭਾਰਤੀਆਂ ਨੂੰ ਦਿੱਤੀ ਜਾ ਰਹੀ ਹੈ ਨੌਕਰੀ : ਜੌਹਨ ਚੈਂਬਰਜ਼

ਅਮਰੀਕੀ ਕਾਮਿਆਂ ਦੀ ਥਾਂ ਭਾਰਤੀਆਂ ਨੂੰ ਦਿੱਤੀ ਜਾ ਰਹੀ ਹੈ ਨੌਕਰੀ : ਜੌਹਨ ਚੈਂਬਰਜ਼

ਨਵੀਂ ਦਿੱਲੀ/ਬਿਊਰੋ ਨਿਊਜ਼ :
ਸਿਸਕੋ ਦੇ ਚੇਅਰਮੈਨ ਜੌਹਨ ਚੈਂਬਰਜ ਨੇ ਕਿਹਾ ਕਿ ਕੁਝ ਕੰਪਨੀਆਂ ਵੱਲੋਂ ਅਮਰੀਕੀ ਕਾਮਿਆਂ ਦੀ ਜਗ੍ਹਾ ਭਾਰਤੀਆਂ ਨੂੰ ਅਮਰੀਕਾ ਲਿਜਾ ਕੇ ਕੰਮ ਦੇਣਾ ਗਲਤ ਹੈ ਅਤੇ ਇਹ ਜ਼ਰੂਰੀ ਹੈ ਕਿ ਦੋਵਾਂ ਮੁਲਕਾਂ ਵਿੱਚ ਵਿਕਾਸ ਲਈ ਨੌਕਰੀਆਂ ਪੈਦਾ ਕੀਤੀਆਂ ਜਾਣ। ‘ਯੂਐਸ ਇੰਡੀਆ ਸਟਰੈਟੇਜਿਕ ਪਾਰਟਨਰਸ਼ਿਪ’ ਦੇ ਚੇਅਰਮੈਨ ਸ੍ਰੀ ਚੈਂਬਰਜ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਇੱਕ-ਦੂਜੇ ਮੁਲਕਾਂ ਵਿਚ ਕੰਮ ਦੇ ਮੌਕੇ ਪੈਦਾ ਕਰਨ ਲਈ ਇਕੱਠੇ ਕੰਮ ਕਰ ਸਕਦੇ ਹਨ।
ਉਨ੍ਹਾਂ ਕਿਹਾ, ”ਸਾਨੂੰ ਗਲਤ ਕਦਮ ਚੁੱਕਣ ਤੋਂ ਸਾਵਧਾਨ ਰਹਿਣਾ ਪਵੇਗਾ। ਤੁਸੀਂ ਸਾਰੇ ਦੇ ਸਾਰੇ ਐਚ-1 ਬੀ ਵੀਜ਼ਿਆਂ ਦੀ ਵਰਤੋਂ ਕਰ ਕੇ 500 ਅਮਰੀਕੀ ਕਾਮਿਆਂ ਨੂੰ ਬਾਹਰ ਨਹੀਂ ਕਰ ਸਕਦੇ। ਮੇਰਾ ਮੰਨਣਾ ਹੈ ਕਿ ਸਾਨੂੰ ਨਿਵੇਸ਼ ‘ਤੇ ਧਿਆਨ ਦੇਣ ਦੀ ਲੋੜ ਹੈ।” ਜ਼ਿਕਰਯੋਗ ਹੈ ਕਿ ਅਮਰੀਕੀ ਸਰਕਾਰ ਅਮਰੀਕੀ ਕਾਮਿਆਂ ਕੋਲੋਂ ਨੌਕਰੀਆਂ ਦੇ ਮੌਕੇ ਹੋਰਾਂ ਨੂੰ ਦੇਣ ਵਾਲੀਆਂ ਆਊਟਸੋਰਸਿੰਗ ਕੰਪਨੀਆਂ ਦੀ ਨਿਖੇਧੀ ਕਰਦੀ ਰਹੀ ਹੈ। ਪਿਛਲੇ ਸਮੇਂ ਦੌਰਾਨ, ਇਸ ਵੱਲੋਂ ਇਨਫੋਸਿਸ ਅਤੇ ਟਾਟਾ ਕੰਸਲਟੈਂਸੀ ਸਰਵਿਸਿਜ਼ ਦੀ ਐਚ-1 ਬੀ ਵੀਜ਼ਿਆਂ ਦੀ ਵੱਡੇ ਪੱਧਰ ‘ਤੇ ਵਰਤੋਂ ਦਾ ਦੋਸ਼ ਲਾਇਆ ਗਿਆ ਹੈ। ਸ੍ਰੀ ਚੈਂਬਰਜ ਨੇ ਕਿਹਾ ਕਿ ਜਦੋਂ ਕੋਈ ਭਾਰਤੀ ਕੰਪਨੀ ਅਮਰੀਕਾ ਵਿਚ 10,000 ਅਮਰੀਕੀਆਂ ਜਾਂ ਸਿਸਕੋ ਭਾਰਤ ਵਿੱਚ ਇੰਨੇ ਹੀ ਵਿਅਕਤੀਆਂ ਨੂੰ ਕੰਮ ‘ਤੇ ਰੱਖਦੀ ਹੈ ਤਾਂ ਇਹ ਗੱਲ ਸਪਸ਼ਟ ਤੌਰ ‘ਤੇ ਹੋਣੀ ਚਾਹੀਦੀ ਹੈ ਅਤੇ ਇੱਥੇ ਹੀ ਯੂਐਸਆਈਐਸਪੀਐਫ ਦੀ ਭੂਮਿਕਾ ਆਉਂਦੀ ਹੈ। ਉਨ੍ਹਾਂ ਨਰਿੰਦਰ ਮੋਦੀ ਸਰਕਾਰ ਵੱਲੋਂ ਨੋਟਬੰਦੀ ਅਤੇ ਜੀਐਸਟੀ ਲਾਂਚ ਕਰਨ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।