ਸ਼ੁਰੂ ਤੋਂ ਅੰਤ ਤੱਕ ਬੰਨ੍ਹ ਕੇ ਰੱਖਦੀ ਹੈ ‘ਦੀ ਬਲੈਕ ਪ੍ਰਿੰਸ’ : ਬੀਰ ਦਵਿੰਦਰ

ਸ਼ੁਰੂ ਤੋਂ ਅੰਤ ਤੱਕ ਬੰਨ੍ਹ ਕੇ ਰੱਖਦੀ ਹੈ ‘ਦੀ ਬਲੈਕ ਪ੍ਰਿੰਸ’ : ਬੀਰ ਦਵਿੰਦਰ

21 ਜੁਲਾਈ ਨੂੰ ਮੈਨੂੰ ‘ਦੀ ਬਲੈਕ ਪ੍ਰਿੰਸ’ ਦਾ ਪ੍ਰੀਮੀਅਰ ਸ਼ੋਅ ਦੇਖ ਦਾ ਸੱਦਾ ਮਿਲਿਆ। ਮਹਾਰਾਜਾ ਦਲੀਪ ਸਿੰਘ ਦੇ ਜੀਵਨ ‘ਤੇ ਆਧਾਰਤ ਇਹ ਹਾਲੀਵੁੱਡ ਚੰਡੀਗੜ੍ਹ ਦੇ ਪੀ.ਵੀ.ਆਰ. ਐਲਾਂਤੇ ਮੌਲ ਵਿਚ ਦਿਖਾਈ ਗਈ। ਸਿੱਖ ਪਰਿਪੇਖ ਵਿਚ ਮੈਂ ਮਹਿਸੂਸ ਕਰਦਾ ਹਾਂ ਕਿ ਇਹ ਫ਼ਿਲਮ ਸੁਪਰ ਹੈ ਅਤੇ ਪੂਰੀ ਫ਼ਿਲਮ ਤੁਹਾਨੂੰ ਅਖ਼ੀਰ ਤੱਕ ਬੰਨ੍ਹ ਕੇ ਰੱਖਦੀ ਹੈ। ਸਕ੍ਰਿਪਟ ਰਾਈਟਰ ਅਤੇ ਡਾਇਰੈਕਟਰ ਕਵੀ ਰਾਜ਼ ਨੇ ਪੰਜਾਬ ਵਿਚ ਸਿੱਖ ਰਾਜ ਦੀ ਚੜ੍ਹਤ ਅਤੇ ਦੁਖਾਂਤਕ ਗਿਰਾਵਟ ਦੀਆਂ ਬਾਰੀਕੀਆਂ ਨੂੰ ਦਰਸਾਇਆ ਹੈ। ਇਹ ਫ਼ਿਲਮ ਸਿੱਖ ਇਤਿਹਾਸ ‘ਤੇ ਆਧਾਰਤ ਹੈ ਜੋ ਮਹਾਰਾਜਾ ਰਣਜੀਤ ਸਿੰਘ ਦੇ ਬਾਅਦ ਦੇ ਦੌਰ ਨੂੰ ਦਰਸ਼ਕਾਂ ਅੱਗੇ ਰੱਖਦੀ ਹੈ। ਫ਼ਿਲਮ ਦਾ ਸੁਨੇਹਾ ਭਾਵਨਾਤਮਕ ਬਹੁਮੰਤਵੀ ਪ੍ਰਭਾਵ ਪੈਦਾ ਕਰਦਾ ਹੈ। ਇਹ ‘ਸਿੱਖਾਂ ਦੇ ਸੁਤੰਤਰ ਰਾਜ’ ਦੇ ਪ੍ਰੇਰਣਾਦਾਇਕ ਵਿਚਾਰਾਂ ਨੂੰ ਮੁੜ ਜਗਾਉਂਦੀ ਹੈ ਅਤੇ ਸਿੱਖਾਂ ਨੂੰ ਸਹੀ ਰੂਪ ਵਿਚ ਪੇਸ਼ ਕਰਦੀ ਹੈ। ਇਹ ਅੰਗੇਰਜ਼ਾਂ ਦੇ ਅੰਦਰੂਨੀ ਵਿਦਰੋਹ ਨੂੰ ਵੀ ਬਾਖੂਬੀ ਪੇਸ਼ ਕਰਦੀ ਹੈ ਜੋ ਸਿੱਖ ਰਾਜ ਦੇ ਦੁਖਦ ਪਤਨ ਦਾ ਕਾਰਨ ਸੀ।
ਸ਼ਬਾਨਾ ਆਜ਼ਮੀ ਦੀ ਬਿਹਤਰਨੀ ਅਦਾਕਾਰੀ ਨੇ ਮਹਾਰਾਣੀ ਜਿੰਦਾਂ ਦੇ ਕਿਰਦਾਰ ਨੂੰ ਜਿਉਂਦਾ ਕਰ ਦਿੱਤਾ ਹੈ। ਸ਼ਬਾਨਾ ਨੇ ਮਹਾਰਾਣੀ ਜਿੰਦਾਂ ਦੀ ਪੀੜਾ, ਉਸ ਦੀ ਦਲੇਰੀ ਨੂੰ ਦਰਸ਼ਕਾਂ ਸਾਹਮਣੇ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਹੈ। ਜੇਕਰ ਅਸੀਂ ਸਿੱਖ ਦ੍ਰਿਸ਼ਟੀਕੋਨ ਪੱਖੋਂ ਇਹ ਫ਼ਿਲਮ ਦੇਖਦੇ ਹਾਂ, ਤਾਂ ਸਿੱਖ ਇਤਿਹਾਸ ਦੇ ਦੁਖਦ ਯੁੱਗ ਨਾਲ ਇਸ ਦਾ ਸਬੰਧ, ਇਸ ਦੇ ਦ੍ਰਿਸ਼ ਸਿੱਖ ਮਨਾਂ ‘ਤੇ ਅਮਿਟ ਪ੍ਰਭਾਵ ਛੱਡਦੇ ਹਨ ਜੋ ਕਿ ਸਿੱਖ ਪੁਨਰਜਾਗਰਨ ਦੇ ਨਵੇਂ ਯੁੱਗ ਵਿਚ ਆਉਣ ਦੀ ਸੰਭਾਵਨਾ ਹੈ। ਫ਼ਿਲਮ ਸਿੱਖਾਂ ਦੀ ਗੁੰਮ ਮਹਿਮਾ ਨੂੰ ਮੜ ਹਾਸਲ ਕਰਨ ਦੇ ਵਿਚਾਰ ‘ਤੇ ਧਿਆਨ ਖਿੱਚਦੀ ਹੈ। ਕੁਵੰਰ ਦਲੀਪ ਸਿੰਘ ਦੀ ਮਨੋਦਸ਼ਾ, ਇਸਾਈ ਤੋਂ ਮੁੜ ਸਿੱਖ ਬਣਨ ਦੀ ਲਾਲਸਾ, ਵਤਨ ਵਾਪਸੀ ਦੀ ਤੜਪ, ਸਿੱਖ ਰਾਜ ਮੁੜ ਕਾਇਮ ਕਰਨ ਦੀ ਇੱਛਾ ਨੂੰ ਫ਼ਿਲਮ ਨੇ ਸਾਡੇ ਅੱਗੇ ਰੂਬਰੂ ਕਰਕੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ।
ਇਸ ਲਈ ਮੈਂ ਇਮਾਨਦਾਰੀ ਨਾਲ ਸਿੱਖ ਭਾਈਚਾਰੇ ਨੂੰ ਆਪਣੇ ਪਰਿਵਾਰਾਂ ਸਮੇਤ ਇਹ ਫ਼ਿਲਮ ਦੇਖਣ ਲਈ ਕਹਾਂਗਾ। ਤੁਹਾਨੂੰ ਫ਼ਿਲਮ ਬਣਾਉਣ ਵਾਲੀ ਸਮੁੱਚੀ ਟੀਮ ਨੂੰ ਇਸ ਉਦਮ ਲਈ ਹੱਲਾਸ਼ੇਰੀ ਦੇਣੀ ਚਾਹੀਦੀ ਹੈ। ਮੈਂ ਸੁਪਰਸਟਾਰ ਸ਼ਬਾਨਾ ਆਜ਼ਮੀ ਦਾ ਸ਼ਾਨਦਾਰ ਕਿਰਦਾਰ ਨਿਭਾਉਣ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੀ ਅਦਾਕਾਰੀ ਸਦਕਾ ਉਹ ਸਿੱਖ ਮਨਾਂ ਅੰਦਰ ਮੁੜ ਜੀਵਤ ਹੋ ਗਈ ਹੈ।