‘ਹੁਕਮੋ ਦੀ ਹਵੇਲੀ’ ਨਾਟਕ ਦਾ ਫਰਿਜ਼ਨੋ ਵਿਚ ਸਫਲ ਮੰਚਨ

‘ਹੁਕਮੋ ਦੀ ਹਵੇਲੀ’ ਨਾਟਕ ਦਾ ਫਰਿਜ਼ਨੋ ਵਿਚ ਸਫਲ ਮੰਚਨ

ਫਰਿਜ਼ਨੋ/ਨੀਟਾ ਮਾਛੀਕੇ/ਕੁਲਵੰਤ ਧਾਲੀਆਂ :
ਪੰਜਾਬ ਲੋਕ ਰੰਗ ਦੇ ਬੈਨਰ ਹੇਠ ਸੁਰਿੰਦਰ ਧਨੋਆ ਤੇ ਪਾਲੀ ਧਨੌਲਾ ਦੀ ਪੇਸ਼ਕਸ਼ ਪੰਜਾਬੀ ਨਾਟਕ ‘ਹੁਕਮੋ ਦੀ ਹਵੇਲੀ’ ਲੰਘੇ ਐਤਵਾਰ ਫਰਿਜ਼ਨੋ ਦੇ ਵੈਟਰਨ ਮੈਮੋਰੀਅਲ ਹਾਲ ਵਿੱਚ ਖੇਡਿਆ ਗਿਆ। ਸਬ ਫਾਊਂਡੇਸ਼ਨ ਦੇ ਡਾ. ਹਰਮੇਸ਼ ਕੁਮਾਰ ਅਤੇ ਸੋਨੀਆ ਹੀਰ ਦੇ ਉੱਦਮ ਸਦਕਾ ਇਹ ਨਾਟਕ ਫਰਿਜ਼ਨੋ ਵਿਖੇ ਅਮਿੱਟ ਛਾਪ ਛੱਡ ਗਿਆ।
ਸੁਰਿੰਦਰ ਧਨੋਆ ਦਾ ਲਿਖੇ ਤੇ ਨਿਰਦੇਸ਼ਤ ਇਸ ਨਾਟਕ ਨੂੰ ਦਰਸ਼ਕਾਂ ਨੇ ਖੂਬ ਦਾਦ ਦਿੱਤੀ। ਇਸ ਨਾਟਕ ਵਿੱਚ 18 ਸਥਾਨਕ ਕਲਾਕਾਰਾਂ ਨੇ ਭਾਗ ਲਿਆ। ਇਸ ਨਾਟਕ ਵਿੱਚ ਪੁਰਾਤਨ ਸਭਿਆਚਾਰ ਅਤੇ ਵਿਰਸੇ ਨੂੰ ਹਵੇਲੀ ਦੇ ਰੂਪ ਵਿੱਚ ਵਿਖਾਇਆ ਗਿਆ।
ਇਸ ਮੌਕੇ ਪਿਛਲੇ ਦਿਨੀਂ ਫਰਿਜ਼ਨੋ ਦੇ ਟਰੱਕ ਡਰਾਈਵਰ ਗੁਰਦੀਪ ਸਿੰਘ ਵਿਰਕ ਦੀ ਮੌਤ ‘ਤੇ ਦੁੱਖ ਪ੍ਰਗਟ ਕਰਦਿਆਂ ਇੱਕ ਮਿੰਟ ਦਾ ਮੌਨ ਧਾਰਨ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਸੁਰਿੰਦਰ ਸਿੰਘ ਧਨੋਆ ਨੇ ਦੁਖੀ ਪਰਿਵਾਰ ਨੂੰ ਪੰਜ ਸੌ ਡਾਲਰ ਦਾ ਚੈੱਕ ਵੀ ਭੇਟ ਕੀਤਾ। ਇਸ ਮੌਕੇ ਮਰਹੂਮ ਗੁਰਦੀਪ ਸਿੰਘ ਦੇ ਦੋਸਤ ਦਰਸ਼ਨ ਸਿੰਘ ਨੇ ਚੈੱਕ ਹਾਸਲ ਕੀਤਾ ਤੇ ਨਾਟਕ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ।