ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਸੀਸਗੰਜ ਗੁਰਦੁਆਰਾ ਸਾਹਿਬ ਵਿਖੇ ਟੇਕਿਆ ਮੱਥਾ

ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਸੀਸਗੰਜ ਗੁਰਦੁਆਰਾ ਸਾਹਿਬ ਵਿਖੇ ਟੇਕਿਆ ਮੱਥਾ

ਨਵੀਂ ਦਿੱਲੀ/ਬਿਊਰੋ ਨਿਊਜ਼ :
ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜੌਹਨ ਕੀ ਅਤੇ ਉਨ੍ਹਾਂ ਦੀ ਪਤਨੀ ਬਰੋਨਾਗ਼ ਕੀ ਨੇ ਅੱਜ ਜਾਮਾ ਮਸਜਿਦ ਅਤੇ ਸੀਸਗੰਜ ਗੁਰਦੁਆਰੇ ਦਾ ਦੌਰਾ ਕਰ ਕੇ ਉਥੇ ਸੀਸ ਨਿਵਾਇਆ। ਮਹਿਮਾਨ ਜੋੜੇ ਨੇ ਸੀਸਗੰਜ ਗੁਰਦੁਆਰੇ ਵਿਚ ਕਰੀਬ ਅੱਧਾ ਘੰਟਾ ਬਿਤਾਇਆ। ਪ੍ਰਧਾਨ ਮੰਤਰੀ ਨੇ ਗੁਰਦੁਆਰੇ ਵਿਚ ਲੰਗਰ ਵੀ ਵਰਤਾਇਆ। ਚਾਰ ਦਿਨੀਂ ਭਾਰਤ ਦੌਰੇ ਦੇ ਅੰਤਿਮ ਦਿਨ ਉਹ ਪਹਿਲਾਂ ਜਾਮਾ ਮਸਜਿਦ ਗਏ ਅਤੇ ਉਥੇ ਕਰੀਬ 15 ਮਿੰਟ ਗੁਜ਼ਾਰੇ। ਦੇਸ਼ ਦੀ ਸੱਭ ਤੋਂ ਵੱਡੀ ਮਸਜਿਦ ਵਿਚ ਉਨ੍ਹਾਂ ਸਿਜਦਾ ਕਰਨ ਦੇ ਨਾਲ ਨਾਲ ਉਥੋਂ ਦੇ ਇਤਿਹਾਸ ਦੀ ਜਾਣਕਾਰੀ ਵੀ ਲਈ। ਅਧਿਕਾਰੀਆਂ ਨੇ ਦੱਸਿਆ ਕਿ ਮਸਜਿਦ ਦੇ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਸ਼ਾਲ ਦੇ ਕੇ ਸਨਮਾਨਿਆ। ਇਸ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ।