ਗਿਆਰਵੇਂ ਇੰਟਰਨੈਸ਼ਨਲ ਹੇਮਕੁੰਟ ਕੀਰਤਨ ਮੁਕਾਬਲੇ ਵਿਚ ਨਾਨਕ ਸਦਨ ਗੁਰਮਤਿ ਅਕੈਡਮੀ ਲਗਾਤਾਰ ਦੂਜੀ ਵਾਰ ਜੇਤੂ

ਗਿਆਰਵੇਂ ਇੰਟਰਨੈਸ਼ਨਲ ਹੇਮਕੁੰਟ ਕੀਰਤਨ ਮੁਕਾਬਲੇ ਵਿਚ ਨਾਨਕ ਸਦਨ ਗੁਰਮਤਿ ਅਕੈਡਮੀ ਲਗਾਤਾਰ ਦੂਜੀ ਵਾਰ ਜੇਤੂ

ਲਾਸ ਏਂਜਲਸ/ਬਿਊਰੋ ਨਿਊਜ਼:
ਹੇਮਕੁੰਟ ਫਾਊਡੇਸ਼ਨ ਵੱਲੋਂ ਪਿਛਲੇ ਦਿਨੀਂ ਸੈਕਰਾਮੈਂਟੋ ਵਿਖੇ ਕਰਵਾਏ ਗਏ ਕੀਰਤਨ ਮੁਕਾਬਲਿਆਂ ਵਿਚ ਅਮਰੀਕਾ ਦੀਆਂ ਵੱਖ ਵੱਖ ਟੀਮਾਂ ਤੋਂ ਇਲਾਵਾ ਕੈਨੇਡਾ ਅਤੇ ਇੰਗਲੈਂਡ ਦੀਆਂ ਟੀਮਾਂ ਨੇ ਵੀ ਭਾਗ ਲਿਆ। ਇਨ•ਾਂ ਮੁਕਾਬਲਿਆਂ ਵਿਚ ਵੱਖ ਵੱਖ ਵਰਗਾਂ ਦੀਆਂ ਟੀਮਾਂ ਨੇ ਕੀਰਤਨ ਕੀਤਾ। ਨਾਨਕ ਸਦਨ ਗੁਰਮਤਿ ਅਕੈਡਮੀ ਦੀਆਂ ਟੀਮਾਂ ਨੇ ਇਸ ਸਾਲ ਫਿਰ ਤੋਂ ਨਾਂ ਰੌਸਨ ਕੀਤਾ ਉਥੇ ਨਾਨਕ ਸਦਨ ਗੁਰਮਤਿ ਅਕੈਡਮੀ ਅਤੇ ਅਪਣੇ ਮਾਪਿਆਂ ਦਾ ਨਾਂ ਵੀ ਰੋਸ਼ਨ ਕੀਤਾ। ਜ਼ਿਕਰਯੋਗ ਹੈ ਕਿ ਨਾਨਕ ਸਦਨ ਗੁਰਮਤਿ ਅਕੈਡਮੀ ਨੇ ਪਿਛਲੇ ਸਾਲ ਵੀ ਇਸ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਿਲ ਕੀਤਾ ਸੀ। ਅਜਿਹਾ ਕਰਨ ਵਾਲੀ ਇਹ ਪਹਿਲੀ ਟੀਮ ਹੈ। ਇਹ ਇਕੱਲੀ ਟੀਮ ਸੀ ਜਿਸਦੇ ਸਾਰੇ ਬੱਚਿਆਂ ਨੇ ਤੰਤੀ ਸਾਜ਼ਾਂ ਨਾਲ ਕੀਰਤਨ ਕੀਤਾ। ਇਥੇ ਇਹ ਵੀ ਦਸਣਯੋਗ ਹੈ ਕਿ ਟੀਮਾਂ ਵਿਚ ਭਾਗ ਲੈਣ ਵਾਲੇ ਸਾਰੇ ਪ੍ਰਤਿਯੋਗੀਆਂ ਨੇ ਗੁਰੂ ਸਹਿਬਾਨਾਂ ਸਮੇਂ ਵਜਾਏ ਜਾਣ ਵਾਲੇ ਤੰਤੀ ਸਾਜ਼ਾਂ ਤੇ ਕੀਰਤਨ ਕੀਤਾ। ਇਸੇ ਹੀ ਅਕੈਡਮੀ ਦੀ ਸੀਨੀਅਰ ਟੀਮ ਨੇ ਤੀਜਾ ਸਥਾਨ ਹਾਸਲ ਕਰਕੇ ਮਿਸ਼ਾਲ ਪੈਦਾ ਕੀਤੀ। ਬੱਚਿਆਂ ਵੱਲੋਂ ਪੁਰਾਤਨ ਤੰਤੀ ਸਾਜ ਤਾਊਸ, ਦਿਲਰੂਬਾ, ਇਸਰਾਜ, ਰਬਾਬਾ ਅਤੇ ਜੋੜੀ ਨਾਲ ਕੀਰਤਨ ਕੀਤਾ ਗਿਆ।
ਇਸ ਮੌਕੇ ਪ੍ਰਧਾਨ ਮੌਖਸ਼ਿੰਦਰ ਸਿੰਘ ਜੀ ਅਤੇ ਗਜਿੰਦਰ ਸ਼ਾਹ ਸਿੰਘ ਜੀ ਨੇ ਸਾਰੇ ਹੀ ਪ੍ਰਤੀਯੋਗੀਆਂ ਨੂੰ ਵਧਾਈ ਦਿੱਤੀ। ਉਨ•ਾਂ ਕਿਹਾ ਕਿ ਜਿੱਥੇ ਪ੍ਰਤੀਯੋਗੀਆਂ ਅਤੇ ਮਾਪਿਆਂ ਦੀ ਮਿਹਨਤ ਹੈ ਉਥੇ ਇਨ•ਾਂ ਦੇ ਅਧਿਆਪਕ ਵੀ ਵਿਸ਼ੇਸ਼ ਵਧਾਈ ਦੇ ਪਾਤਰ ਹਨ ਜਿਨ•ਾਂ ਦੀ ਸਖ਼ਤ ਮਿਹਨਤ ਸਦਕਾ ਇਸ ਸਾਲ ਵੀ ਅਸੀਂ ਪਹਿਲਾ ਸਥਾਨ ਪ੍ਰਾਪਤ ਕਰਨ ਵਿਚ ਸਫ਼ਲ ਰਹੇ ਹਾਂ। ਉਨ•ਾਂ ਇਹ ਵੀ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੇ ਕੋਲ ਅਜਿਹੇ ਅਧਿਆਪਕ ਹਨ ਜੋ ਹਰ ਵਕਤ ਬੱਚਿਆਂ ਨੂੰ ਸਿੱਖਿਆ ਦੇਣ ਲਈ ਤਿਆਰ ਰਹਿੰਦੇ ਹਨ। ਉਨ•ਾਂ ਕਿਹਾ ਕਿ ਗਗਨਦੀਪ ਸਿੰਘ, ਕੰਵਰਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸੇਵਾ ਲਈ ਬੁਲਾਇਆ ਹੈ ਤਾਂ ਜੋ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਿਆ ਜਾ ਸਕੇ। ਇਹ ਸਾਰੇ ਅਧਿਆਪਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੜ•ਾਈ ਪੂਰੀ ਕਰਨ ਉਪਰੰਤ ਸਾਡੇ ਕੋਲ ਸੇਵਾ ਨਿਭਾ ਰਹੇ ਹਨ। ਅਖੀਰ ਵਿਚ ਉਨ•ਾਂ ਕਿਹਾ ਕਿ ਸਾਨੂੰ ਅਜਿਹੇ ਅਧਿਆਪਕਾਂ ਦਾ ਪੂਰਾ ਪੂਰਾ ਫਾਇਦਾ ਲੈਣਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਮਹਾਨ ਵਿਰਾਸਤ ਨਾਲ ਜੋੜਨਾ ਚਾਹੀਦਾ ਹੈ।