ਹਰਦੀਪ ਸਿੰਘ ਪੁਰੀ ਅਤੇ ਨਵਜੋਤ ਸਿੰਘ ਸਿੱਧੂ ਨੇ ਗੁਰੂ ਕੀ ਨਗਰੀ ‘ਚ ਟਰੂਡੋ ਨੂੰ ਕਿਹਾ ‘ਜੀ ਆਇਆਂ ਨੂੰ’
ਚੰਡੀਗੜ੍ਹ/ਬਿਊਰੋ ਨਿਊਜ਼:
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਪੰਜਾਬ ਫੇਰੀ ਮੌਕੇ ਬੁੱਧਵਾਰ ਨੂੰ ਅੰਮ੍ਰਿਤਸਰ ਸਥਿਤ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ‘ਤੇ ਕੇਂਦਰੀ ਸ਼ਹਿਰੀ ਤੇ ਮਕਾਨ ਉਸਾਰੀ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਪੰਜਾਬ ਦੇ ਸਥਾਨਕ ਸਰਕਾਰਾਂ, ਸੱਭਿਆਚਾਰਕ ਮਾਮਲੇ ਅਤੇ ਸੈਰ-ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਉਨ੍ਹਾਂ ਦਾ ਸਵਾਗਤ ਕੀਤਾ। ਸ੍ਰੀ ਟਰੂਡੋ ਵੱਲੋਂ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਮੌਕੇ ਵੀ ਸ੍ਰੀ ਪੁਰੀ ਤੇ ਸ੍ਰੀ ਸਿੱਧੂ ਸਣੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਤੇ ਪੁਲੀਸ ਕਮਿਸ਼ਨਰ ਐਸ.ਐਸ. ਸ੍ਰੀਵਾਸਤਵਾ ਉਨ੍ਹਾਂ ਨਾਲ ਸਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਦਾਇਤ ਮੁਤਾਬਕ ਕੈਨੇਡੀਅਨ ਪ੍ਰਧਾਨ ਮੰਤਰੀ ਦਾ ਅੰਮ੍ਰਿਤਸਰ ਹਵਾਈ ਅੱਡੇ ਅਤੇ ਸ਼ਹਿਰ ਵਿੱਚ ਭਾਰਤ-ਪਾਕਿਸਤਾਨ ਦੀ ਵੰਡ ਸਬੰਧੀ ਬਣੇ ਮਿਊਜ਼ੀਅਮ ਵਿਖੇ ਸਵਾਗਤ ਕੀਤਾ ਗਿਆ। ਸ੍ਰੀ ਸਿੱਧੂ ਵਲੋਂ ਸ੍ਰੀ ਟਰੂਡੋ ਨੂੰ ਪਾਰਟੀਸ਼ੀਅਨ ਮਿਊਜ਼ੀਅਮ ਵੀ ਵਿਖਾਉਣ ਮੌਕੇ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵੀ ਉਨ੍ਹਾਂ ਨਾਲ ਹਾਜ਼ਰ ਸਨ।
ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਅੰਮ੍ਰਿਤਸਰ ਦੀ ਕੇਵਲ ਤਿੰਨ ਘੰਟਿਆਂ ਦੀ ਫੇਰੀ ਸੀ।
ਇਸ ਦੌਰਾਨ ਉਨ੍ਹਾਂ ਨੇ ਆਪਣੇ ਸਾਥੀਆਂ ਮੰਤਰੀਆਂ ਸਮੇਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਮੁਲਾਕਾਤ ਕੀਤੀ ਜਿਸ ਵਿਚ ਮੁੱਖ ਮੰਤਰੀ ਵਲੋਂ ਦੁਵੱਲੇ ਤੇ ਵਪਾਰਕ ਸਬੰਧ ਬਿਹਤਰ ਬਣਾਉਣ ‘ਤੇ ਜ਼ੋਰ ਦਿਤਾ ਗਿਆ। ਗ਼ੌਰਤਲਬ ਹੈ ਕਿ ਪਹਿਲਾਂ ਸ੍ਰੀ ਟਰੂਡੋ ਦੇ ਪ੍ਰੋਗਰਾਮ ਵਿਚ ਮੁੱਖ ਮੰਤਰੀ ਨਾਲ ਮੁਲਾਕਾਤ ਦਾ ਜ਼ਿਕਰ ਨਹੀਂ ਸੀ, ਜਿਸ ਪਿੱਛੋਂ ਪੰਜਾਬ ਸਰਕਾਰ ਨੇ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖ ਕੇ ਮੀਟਿੰਗ ਲਈ ਜ਼ੋਰ ਦਿਤਾ ਸੀ। ਇਸ ਪਿੱਛੋਂ ਇਕ ਦਿਨ ਪਹਿਲਾਂ ਹੀ ਵਿਦੇਸ਼ ਮੰਤਰਾਲੇ ਦੇ ਵਧੀਕ ਪ੍ਰੋਟੋਕੋਲ ਅਧਿਕਾਰੀ ਨੇ ਮੁੱਖ ਮੁੰਤਰੀ ਦਫਤਰ ਨੂੰ ਭੇਜੇ ਸੁਨੇਹੇ ਵਿਚ ਮੁਲਾਕਾਤ ਦੀ ਪੁਸ਼ਟੀ ਕੀਤੀ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਫੇਰੀ ਦਾ ਖੁਲ੍ਹ ਕੇ ਸਵਾਗਤ ਕੀਤਾ ਸੀ।
ਸਿੱਖਾਂ ਵਲੋਂ ਟਰੂਡੋ ਦੇ ਸਵਾਗਤ ਲਈ ਸ਼ੋਸ਼ਲ ਮੀਡੀਆ ‘ਤੇ ਵਿੱਢੀ ਵੱਡੀ ਮੁਹਿੰਮ
ਸੋਸ਼ਲ ਮੀਡੀਆ ‘ਤੇ ਜਸਟਿਨ ਟਰੂਡੋ ਦੇ ਸਵਾਗਤ ਲਈ ਦਿੱਤਾ ਗਿਆ ਸੱਦਾ ਪੱਤਰ।
ਜਲੰਧਰ/ਬਿਊਰੋ ਨਿਊਜ਼:
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਿੱਘੇ ਸਵਾਗਤ ਦਾ ਜ਼ਿੰਮਾ ਪੰਜਾਬੀਆਂ ਨੇ ਆਪਣੇ ਮੋਢਿਆਂ ‘ਤੇ ਚੁੱਕ ਲਿਆ। ਪੰਜਾਬੀ ਭਾਈਚਾਰਾ ਇਸ ਗੱਲੋਂ ਕਾਫ਼ੀ ਨਿਰਾਸ਼ ਹੈ ਕਿ ਭਾਰਤ ਸਰਕਾਰ ਨੇ ਜਸਟਿਨ ਟਰੂਡੋ ਨੂੰ ਬਣਦਾ ਸਤਿਕਾਰ ਨਹੀਂ ਦਿੱਤਾ। ਟਰੂਡੋ ਦੀ ਵਾਲੀ ਪੰਜਾਬ ਫੇਰੀ ਸਬੰਧੀ ਸੋਸ਼ਲ ਮੀਡੀਆ ‘ਤੇ ਪੰਜਾਬੀਆਂ ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਸਵਾਗਤ ਲਈ ਅੰਮ੍ਰਿਤਸਰ ਪੁੱਜਣ ਦਾ ਸੱਦਾ ਦਿੱਤਾ ਜਾ ਰਿਹਾ ਸੀ। ਫੇਸਬੁੱਕ, ਵੱਟਸਐਪ ਅਤੇ ਟਵਿਟਰ ‘ਤੇ ਪੰਜਾਬੀਆਂ ਨੇ ਵੱਡੇ ਪੱਧਰ ਉੱਤੇ ਮੁਹਿੰਮ ਵਿੱਢ ਦਿੱਤੀ । ਹਜ਼ਾਰਾਂ ਲੋਕ ਇਸ ਨਾਲ ਜੁੜ ਚੁੱਕੇ ਸਨ। ਸੋਸ਼ਲ ਮੀਡੀਆ ‘ਤੇ ਵੱਖ-ਵੱਖ ਪੋਸਟਰ ਸ਼ੇਅਰ ਕੀਤੇ ਜਾ ਰਹੇ ਸਨ ਜਿਸ ‘ਚ ਜਸਟਿਨ ਟਰੂਡੋ ਦੀ ਸਿਰ ‘ਤੇ ਰੁਮਾਲ ਬੰਨ੍ਹੇ ਦੀ ਫੋਟੋ ਲੱਗੀ ਹੋਈ ਸੀ। ਇਸ ‘ਤੇ ਲਿਖਿਆ ਗਿਆ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਸਾਥੀਆਂ ਦੀ ਅੰਮ੍ਰਿਤਸਰ ਫੇਰੀ ਮੌਕੇ ‘ਜੀ ਆਇਆਂ’ ਕਹਿਣ ਨੂੰ ਅੰਮ੍ਰਿਤਸਰ ਹਵਾਈ ਅੱਡੇ ਪਹੁੰਚਣ ਲਈ ਖੁੱਲ੍ਹਾ ਸੱਦਾ। ਸਾਰਿਆਂ ਨੂੰ ਹਵਾਈ ਅੱਡੇ ‘ਤੇ ਸਵੇਰੇ 9.30 ਵਜੇ ਪਹੁੰਚਣ ਦੀ ਸਮਾਂ ਦਿੱਤਾ ਗਿਆ ਸੀ ।
ਵਟਸਐਪ ‘ਤੇ ਵੀ ਵੱਖਰੀ ਮੁਹਿੰਮ ਚਲਾਈ ਜਾ ਰਹੀ ਸੀ। ਵਟਸਐਪ ‘ਤੇ ਸ਼ੇਅਰ ਕੀਤੇ ਜਾ ਰਹੇ ਸੁਨੇਹਿਆਂ ‘ਚ ਟਰੂਡੋ ਦੇ ਫੇਸਬੁੱਕ ਪੇਜ ਦਾ ਲਿੰਕ ਸ਼ੇਅਰ ਕੀਤਾ ਜਾ ਰਿਹਾ ਸੀ। ਇਸ ‘ਚ ਲਿਖਿਆ ਗਿਆ ਕਿ ਜਸਟਿਨ ਟਰੂਡੋ ਨੂੰ ਭਾਰਤ ਸਰਕਾਰ ਨੇ ਬਣਦਾ ਮਾਣ ਨਹੀਂ ਦਿੱਤਾ ਜਦਕਿ ਟਰੂਡੋ ਨੇ ਆਪਣੀ ਕੈਬਨਿਟ ‘ਚ ਪੰਜ ਸਿੱਖ ਮੰਤਰੀਆਂ ਦੀ ਨਿਯੁਕਤੀ ਕੀਤੀ ਹੈ। ਕਿਰਪਾ ਕਰਕੇ ਇਸ ਸੰਦੇਸ਼ ਨੂੰ ਦੁਨੀਆਂ ਭਰ ਵਿੱਚ ਪੰਜਾਬੀਆਂ ਨੂੰ ਭੇਜੋ ਤਾਂ ਉਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਫੇਸਬੁੱਕ ਪੰਨੇ ‘ਤੇ ‘ਵੈਲਕਮ ਟੂ ਪੰਜਾਬ’ ਜਾਂ ‘ਜੀ ਆਇਆਂ ਨੂੰ’ ਲਿਖ ਸਕਣ। ਸਵੇਰ ਤੋਂ ਫੈਲਾਏ ਜਾ ਰਹੇ ਇਸ ਸੁਨੇਹੇ ਤੋਂ ਬਾਅਦ ਆਖ਼ਰੀ ਖ਼ਬਰਾਂ ਮਿਲਣ ਵੇਲੇ ਤੱਕ ਹਜ਼ਾਰਾਂ ਪੰਜਾਬੀ ਜਸਟਿਨ ਟਰੂਡੋ ਦੀਆਂ ਭਾਰਤ ਫੇਰੀ ਦੀਆਂ ਫੋਟੋਆਂ ‘ਤੇ ‘ਵੈਲਕਮ ਟੂ ਪੰਜਾਬ’ ਲਿਖ ਚੁੱਕੇ ਹਨ ਜਦਕਿ ਹਜ਼ਾਰਾਂ ਹੀ ਲੋਕ ਆਪਣੇ ਫੇਸਬੁੱਕ ਖਾਤੇ ‘ਤੇ ਜਸਟਿਨ ਟਰੂਡੋ ਸੀ। ਇਸ ਦੇ ਨਾਲ ਹੀ ਪੰਜਾਬ ਵਾਸੀਆਂ ਵੱਲੋਂ ਟਰੂਡੋ ਦੇ ਫਿੱਕੇ ਸਵਾਗਤ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਵੀ ਕੀਤੀ ਜਾ ਰਹੀ ਸੀ।
ਫੇਸਬੁੱਕ ਉੱਤਲੀਆਂ ਟਿਪਣੀਆਂ ਦੀ ਛੋਟੀ ਜਿਹੀ ਝਲਕ
ਆਗਰੇ ‘ਚ ਟਰੂਡੋ ਦੇ ਸਵਾਗਤ ਲਈ ਯੂ ਪੀ ਦਾ ਮੁੱਖ ਮੰਤਰੀ ਤੱਕ ਨਾ ਪੁੱਜਾ?
ਇਹ ਤਾਂ ਕੁਝ ਵੀ ਨਹੀਂ, ਜੇ ਵੱਸ ਚੱਲੇ ਤਾਂ ਟਰੂਡੋ ਨੂੰ ਜੱਗੀ ਜੌਹਲ ਵਾਂਗ ਕਿਸੇ ਕੇਸ ‘ਚ ਫਸਾ ਦੇਣ ਇਹ।
ਪਤਾ ਕੀ ਕਾਰਨ ਹੈ ਇਸ ਸਭ ਦਾ?
ਇਸ ਤਸਵੀਰ ‘ਚ ਦਿਸ ਰਹੀ ਟਰੂਡੋ ਅਤੇ ਪੱਗ ਦੀ ਸਾਂਝ ਹੈ, ਇਸ ਤਕਲੀਫ ਦਾ ਕਾਰਨ।
ਪ੍ਰਧਾਨ ਮੰਤਰੀ ਬਣਨ ਵੇਲੇ ਟਰੂਡੋ ਵਲੋਂ ਇਹ ਕਹਿਣਾ ਕਿ ”ਮੋਦੀ ਵਜ਼ਾਰਤ ਨਾਲੋਂ ਵੱਧ ਸਿੱਖ ਮੇਰੀ ਵਜ਼ਾਰਤ ਦਾ ਹਿੱਸਾ ਹਨ” ਕਾਰਨ ਹੈ ਇਸ ਪੈਂਦੇ ਸੂਲ਼ ਦਾ।
ਤੇ ਦੂਜੇ ਪਾਸੇ ਟਰੂਡੋ ਤੇ ਸੱਜਣ ਨੂੰ ਦੇਖ ਲਵੋ, ਹਾਲੇ ਵੀ ਸੋਚ ਰਹੇ ਹਨ ਕਿ ਪੰਜਾਬ ਜਾਣਾ, ਚਲੋ ਮਿਲ ਲਵਾਂਗੇ ਕੈਪਟਨ ਨੂੰ, ਕਾਹਨੂੰ ਅਗਲੇ ਦੇ ਘਰ ਜਾ ਕੇ ਅਗਲੇ ਦੀ ਬੇਇਜ਼ਤੀ ਕਰਨੀ। ……….ਇਹੀ ਹੁੰਦਾ ਸੋਚ ਦਾ ਫਰਕ।
ਟਰੂਡੋ ਦੇ ਨਾਲ ਗਏ ਕੈਨੇਡੀਅਨ ਮੰਤਰੀਆਂ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਦਿੱਲੀ ਵਿਖੇ ਮੱਥਾ ਟੇਕਣ ਤੋਂ ਬਾਅਦ ਨਵੰਬਰ ਚੌਰਾਸੀ ਦੇ ਕਤਲੇਆਮ ‘ਚ ਮਾਰੇ ਗਏ ਸਿੱਖਾਂ ਦੀ ਯਾਦ ‘ਚ ਬਣਾਈ ਕੰਧ ਅੱਗੇ ਸੀਸ ਝੁਕਾਇਆ।
ਅੱਪਡੇਟ: ਦਿੱਲੀ ਦੀ ਵਿਧਵਾ ਕਲੋਨੀ ‘ਚ ਜਾ ਕੇ ਪੀੜਤਾਂ ਨੂੰ ਮਿਲੇ।
– ਗੁਰਪ੍ਰੀਤ ਸਿੰਘ ਸਹੋਤਾ
ਬਲਕਾਰ ਸਿੰਘ : ਲੋਕਾਂ ਨੂੰ ਜ਼ਿੰਦਗੀਆਂ ਬਖਸ਼ਣ ਵਾਲੇ ਟਰੂਡੋ ਦੀਆਂ ਅੱਖਾਂ ਚ ਅੱਖਾਂ ਪਾ ਕੇ ਗੱਲ ਕਰ ਸਕਣ..
ਪੱਗਾਂ ਵੀ ਹਰਜੀਤ ਸਿੰਘ ਸੱਜਣ ਵਰਗੇ ਸਿੱਖਾਂ ਦੇ ਸਿਰ ਤੇ ਹੀ ਸ਼ੋਭਦੀਆਂ ਨੇ ਜਿਹੜੇ ਪੱਗਾਂ ਨੂੰ ਅਹੁਦਿਆਂ ਖਾਤਰ ਗਾਂਧੀਆਂ ਜਾਂ ਨਾਗਪੁਰ ਆਲਿਆਂ ਕੋਲ ਗਹਿਣੇ ਨੀਂ ਰੱਖਦੇ…
ਬਲਕਾਰ ਸਿੰਘ: ਆ ਮਨਜੀਤ ਸਿੰਘ ਜੀ.ਕੇ. ਹੁਣ ਖਾਲਿਸਤਾਨੀਆ ਨਾਲ ਛੁਣਛਣਾ ਲੈਣ ਨੂੰ ਖੜਾ ਪਹਿਲਾ ਤਾ ਇਹ ਖਾਲਿਸਤਾਨ ਦੇ ਬਰਖ਼ਿਲਾਫ਼ ਬੋਲਦਾ ਸੀ
Tony Sandhu: ਆਹ ਭੈਣ ਦੇਣਾ ਜੀ. ਕੇ. ਕੀ ਕਰਦਾ ਫਿਰਦਾ ਵਿਚ ਜ਼ਨਾਨੀਆ ਵਾਲਾ ਸ਼ਾਲ ਲੈ ਕੇ ਚਵਲ ਦਿਲੀ ਦੀ
Arshdeep Singh Randhawa : ਮੈਨੂੰ ਰਾਤੀ ਮੋਦੀ ਭਗਤ ਕਹਿੰਦਾ, ਕਨੇਡਾ ਚ ਜਿਆਦਾ ਪੰਜਾਬੀ ਹੋਣ ਕਰਕੇ ਟਰੂਡੋ ਵੋਟਾਂ ਪੱਕੀਆ ਕਰਨ ਆਇਆ, ਮੈ ਕਿਹਾ ਜੇ ਤੂੰ ਇਹ ਗੱਲ ਸੋਚ ਦਾ ਤਾ , ਮੋਦੀ ਜਿਹੜਾ ਤੀਜੇ ਦਿਨ ਤੁਰਿਆ ਰਹਿੰਦਾ ਓਹ ਕਿਹੜੇ ਵਿਕਾਸ ਦੀ ਭੈਣ ਮੰਗਣ ਜਾਦਾਂ , ਜਾਦਾ ਤਾ ਫੇਰ ਓਹ ਵੀ ਵੋਟਾਂ ਮੰਗਣ ਈ ਹੋਊ.
ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਦੇ ਪ੍ਰਤੀਕਰਮ
ਸ੍ਰੀ ਦਰਬਾਰ ਸਾਹਿਬ ਪ੍ਰਤੀ ਟਰੂਡੋ ਪਰਿਵਾਰ ਵੱਲੋਂ ਦਿਖਾਈ ਨਿਮਰਤਾ/ਸਤਿਕਾਰ ਅਤੇ ਸ਼ਰੋਮਣੀ ਕਮੇਟੀ ਵੱਲੋਂ ਕੀਤੇ ਆਹਲਾ ਪ੍ਰਬੰਧਾਂ ਲਈ ਦੋਵਾਂ ਨੂੰ ਸ਼ਾਬਾਸ਼ ਦੇਣੀ ਬਣਦੀ ਹੈ। ਗੁਰੂ ਨੇ ਕਿਰਪਾ ਕੀਤੀ ਹੈ।
ਸਭ ਤੋਂ ਚੰਗੀ ਗੱਲ ਇਹ ਲੱਗੀ ਕਿ ਟਰੂਡੋ ਵੱਲੋਂ ਆਮ ਸ਼ਰਧਾਲੂ ਵਜੋਂ ਪਰਕਰਮਾ ਕਰਦਿਆਂ, ਜੈਕਾਰਿਆਂ ਦਾ ਜਵਾਬ ਹੱਥ ਜੋੜ ਕੇ, ਬਾਹਵਾਂ ਚੁੱਕ ਕੇ ਦਿੱਤਾ ਗਿਆ। ਸਾਰੀ ਪਰਕਰਮਾ ‘ਚ ਆਮ ਸੰਗਤ ਨੂੰ ਫ਼ਤਿਹ ਬੁਲਾਈ ਗਿਆ ਸਾਰਾ ਪਰਿਵਾਰ।
ਸੁਖਬੀਰ ਬਾਦਲ ਅਤੇ ਪ੍ਰਧਾਨ ਲੌਂਗੋਵਾਲ ਨੇ ਬਹੁਤ ਚੰਗਾ ਕੀਤਾ ਕਿ ਬਾਹਰ ਹੀ ਸਵਾਗਤ ਕਰਕੇ ਪਰ੍ਹੇ ਹੋ ਗਏ, ਨਾਲ ਨੀ ਚਿੰਬੜੇ ਰਹੇ। ਇਸ ਨਾਲ ਟਰੂਡੋ ਨੂੰ ਖੁੱਲ੍ਹ ਕੇ ਵਿਚਰਨ ਦਾ ਮੌਕਾ ਮਿਲਿਆ, ਹੋਰ ਕਿਸੇ ਨੂੰ ਸਕਿਓਰਟੀ ਨੇ ਲਾਗੇ ਨੀ ਫਟਕਣ ਦਿੱਤਾ।
ਜਿਨ੍ਹਾਂ ਜਿਨ੍ਹਾਂ ਨੇ ਵੀ ਇਸ ਫੇਰੀ ਨੂੰ ਇਤਿਹਾਸਿਕ ਤੇ ਯਾਦਗਾਰੀ ਬਣਾਉਣ ਲਈ ਕੁਝ ਨਾ ਕੁਝ ਕੀਤਾ, ਜਿਨ੍ਹਾਂ ਦੇ ਨਾਮ ਮਾਲਕ ਖ਼ੁਦ ਜਣਦਾ, ਸਭ ਦਾ ਸ਼ੁਕਰੀਆ।
– ਗੁਰਪ੍ਰੀਤ ਸਿੰਘ ਸਹੋਤਾ
Arvinder Singh 7ill ਵਾਹਿਗੁਰੂ ਜੀ ਦੀ ਕ੍ਰਿਪਾ ਨਾਲ ਟਰੂਡੋ ਦਾ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰੇ ਸੁੱਖ ਸ਼ਾਂਤੀ ਨਾਲ ਹੋ ਗਏ ਹਨ ……ਸ਼ਰੋਮਣੀ ਕਮੇਟੀ , ਅਕਾਲੀ ਦਲ ਤੇ ਸਾਰੀ ਸੰਗਤ ਦਾ ਇਸ ਕਾਰਜ ਲਈ ਬਹੁਤ ਬਹੁਤ ਧੰਨਵਾਦ ……
ਕੁਲਵਿੰਦਰ ਸਿੰਘ ਪਰਿਹਾਰ ਅਮ੍ਰਿਤਸਰ ਤੇ ਪੰਜਾਬ ਵਾਸੀਆਂ ਟਰੁਡੋ ਸਹਿਬ ਦੇ ਨਿਘੇ ਸੁਵਾਗਤ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਅੱਜ ਤੁਸੀਂ ਦਿੰਲੀ ਵਾਲੀਆਂ ਨੂੰ ਦੱਸ ਦਿਤਾ ਹੈ ਪੰਜਾਬੀ ਪ੍ਰਹਾਣਚਾਰੀ ਕਿਸ ਤਰ੍ਹਾਂ ਕਰਦੇ ਹਨ .ਤੁਹਾਡੇ ਪਿਆਰ ਨੇ ਦਿਲੀ ਵਾਲੇ ਪ੍ਰਧਾਨ ਸੇਵਕ ਤੇ ਤੰਗਦਿਲੀ ਮੀਡੀਏ ਦੇ ਮੂੰਹ ਤੇ ਕਰਾਰੀ ਚਪੇੜ ਮਾਰੀ ਹੈ ਧੰਨਵਾਦ ਜੀ ਅਸੀਂ ਕਨੈਡੀਆਨ ਸਿੱਖ ਹਮੇਸ਼ਾ ਤੁਹਾਡੇ ਰਿਣੀ ਰਹਾਂਗੇ ਜੀ
Patwinder Singh ਹਰਜੀਤ ਸਿੰਘ ਸੱਜਣ ਦੀ ਗੱਲ ਬਾਹਲੀ ਮੰਨਦਾ ਟਰੂਡੋ ਵੀਰ, ਦਰਬਾਰ ਸਾਹਿਬ ਪਰਕਰਮਾ ਚ ਸੱਜਣ ਨਾਲ ਫੋਟੋ ਖਿਚਾਉਣ ਲੱਗਾ ਜੱਫੀ ਪਾ ਕੇ, ਸੱਜਣ ਕਹਿੰਦਾ ਭਰਾ ਏਥੇ ਫੋਟੋ ਹੱਥ ਜੋੜ ਕੇ ਖਿਚਾਈ ਦੀ ਆ।
ਬੱਸ ਫੇਰ ਕੀ ਸੀ, ਮੇਰੇ ਖਿਆਲ 20-25 ਫੋਟੋਆਂ ਬਾਅਦ ਚ ਦੂਜਿਆਂ ਨੇ ਖਿਚਾਈਆਂ ਟਰੂਡੋ ਨਾਲ, ਟਰੂਡੋ ਆਪ ਕਹੇ ਬੀ ਹੱਥ ਜੋੜ ਕੇ ਫੋਟੋ ਖਿਚਾਓ ਆਪਾਂ ਦਰਬਰ ਸਾਹਿਬ ਦੀ ਪਰਕਰਮਾ ਚ ਖੜੇ ਆ।
Manveer Grewal ਜੇ ਹਰੇਕ ਕੰਮ ਏਨੀ ਜਿੰਮੇਵਾਰੀ ਤੇ ਏਕੇ ਨਾਲ ਹੋਵੇ ਤਾਂ ਪੰਜਾਬ ਆਲੇ ਮੰਤਰੀਆਂ ਦਾ ਵੀ ਸਵਾਗਤ ਕਨੇਡਾ ਚ ਇਸੇ ਤਰਾਂ ਹੋ ਸਕਦਾ।
ਕਾਕਾ ਮੱਲੀ ਅੱਜ ਮਨ ਨੂੰ ਇਨੀ ਖ਼ੁਸ਼ੀ ਹੋਈ ਦੱਸ ਨਹੀ ਸਕਦੇ ਪੰਜਾਬੀਆਂ ਨੇ ਵੀ ਮੁੱਲ ਮੋੜ ਦਿੱਤਾ ਦਿਖਾ ਦਿੱਤਾ ਕਿ ਮਹਿਮਾਨਨਿਵਾਜੀ ਕੀ ਹੁੰਦੀ ਹੈ ਵਾਹਿਗੁਰੂ ਸਭ ਨੂੰ ਚੜਦੀ ਕਲਾ ਵਿੱਚ ਰੱਖੇ ਧੰਨਵਾਦ
Lovepreet Singh ਧੂੰਮੇ ਨੂੰ ਧੱਕੇ ਪੈ ਗਏ ਸਕਿਉਰਿਟੀ ਵਲੋਂ੩।
ਦੋ ਵਾਰ ਕੋਸ਼ਿਸ਼ ਕੀਤੀ ਸੀ ਧੂੰਮੇ ਨੇ ਮਿਲਣ ਦੀ ਪਰ ਗੱਲ ਨੀ ਬਣੀ…
Sarbjit Singh Sandhu ਜਦੋਂ ਟਰੂਡੋ ਹਰਿਮੰਦਰ ਸਾਹਿਬ ਮੱਥਾ ਟੇਕਦਾ ਸੀ ਮੋਦੀ ਤੇ ਯੋਗੀ ਯੂ.ਪੀ. ਚ ਅੰਬਾਨੀ ਨੂੰ ਤੇ ਹੋਰਨਾਂ ਨੂੰ ਨਿਵÂਸਟੋਰ ਕੁੰਡ ਚ ਸਲਾਮਾਂਂ ਕਰਦੇ ਸੀ ਜ਼ਿਹਨਾਂ ਸਾਰਾ ਭਾਰਤ ਖਾ ਲਿਆ। ਸਾਰਾ ਭਾਰਤੀ ਮੀਡੀਆ ਉਹਨਾਂ ਨੂੰ ਦਿਖਾ ਰਿਹਾ ਸੀ ਕਿ ਕਿਤੇ ਟਰੂਡੋ ਨੂੰ ਨਾ ਦੇਖ ਲੈਣ ਬਾਕੀ ਦੇ ਗਰੀਬ ਭਾਰਤੀ ਜ਼ਿਹਨਾਂ ਦੀ ਜ਼ਮੀਨ ਤੇ ਡਾਕੇ ਪੈਣ ਵਾਲੇ ਨੇ।
Jugraj Singh ਛੋਟੇ ਬਾਦਲ (ਸੁਖਬੀਰ) ਸਾਬ ਨੇ ਟਰੂਡੋ ਦੇ ਭੁਲੇਖੇ ਹੋਰ ਈ ਕੋਈ ਗੋਰਾ ਫੜ੍ਹ ਕੇ ਸਵਾਗਤ ਕਰਤਾ
just fun serious ਨਾ ਹੋਇਓ
ਸੋਢੀ ਦਿੱਲੀ ਵਾਲਾ ਜਿਉਂਦੇ ਵੱਸਦੇ ਰਹੋ ਪੰਜਾਬੀਓ ਅੱਜ ਸਵਾਦ ਆ ਗਿਆ ਮਿ: ਟਰੂਡੋ ਦਾ ਸਵਾਗਤ ਦੇਖ ਕੇ£
Jaspreet Singh Nakodar ਤੇ ਅਕਾਲੀਆਂ ਦੀਆਂ ਆਸਾਂ ਵੀ ਬੇਆਸ ਰਹੀਆਂ…
ਕੈਨੇਡਾ ਦੇ ਵਜ਼ੀਰ-ਏ-ਆਜ਼ਮ ਜਸਟਿਨ ਟਰੂਡੋ ਦੀ ਸ੍ਰੀ ਅੰਮ੍ਰਿਤਸਰ ਯਾਤਰਾ ਦਾ ਅਕਾਲੀ ਦਲ ਦੀ ਡਿੱਗੀ ਸ਼ਾਖ ਬਹਾਲ ਕਰਨ ਲਈ ਲਾਹਾ ਲੈਣ ਦੀਆਂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਸਟਿਨ ਟਰੂਡੋ ਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਯਾਤਰਾ ਮੌਕੇ ਸ਼੍ਰੋਮਣੀ ਕਮੇਟੀ ਵਲੋਂ ਸਪੈਸ਼ਲ ਇਨਵਾਇਟੀ ਬਣ ਕੇ ਟਰੂਡੋ ਦੇ ਨਾਲ ਰਹਿਣਾ ਚਾਹੁੰਦੇ ਸਨ ਪਰ ਟਰੂਡੋ ਦੇ ਸੁਰੱਖਿਆ ਅਮਲੇ ਨੇ ਸ਼੍ਰੋਮਣੀ ਕਮੇਟੀ ਨੂੰ ਸਾਫ਼ ਜਵਾਬ ਦੇ ਦਿੱਤਾ ਸੀ ਕਿ ਟਰੂਡੋ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਦਫ਼ਤਰ ਤੋਂ ਨਿਰਧਾਰਤ ਲੋਕਾਂ ਤੋਂ ਬਗ਼ੈਰ ਕੋਈ ਵੀ ਬੰਦਾ ਨਜ਼ਰ ਨਹੀਂ ਆਉਣਾ ਚਾਹੀਦਾ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਅਕਾਲੀ ਹਾਈਕਮਾਨ ਦੀ ਕੋਸ਼ਿਸ਼ ਸੀ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਸ੍ਰੀ ਅੰਮ੍ਰਿਤਸਰ ਵਿਚ ਟਰੂਡੋ ਦੇ ਸਵਾਗਤ ਲਈ ਭਾਰਤ ਸਰਕਾਰ ਦੇ ਨੁਮਾਇੰਦੇ ਵਜੋਂ ਸ਼ਾਮਲ ਕਰ ਲਿਆ ਜਾਵੇਗਾ ਪਰ ਮੋਦੀ ਸਰਕਾਰ ਨੇ ਵੀ ਅਕਾਲੀ ਦਲ ਨੂੰ ਧੋਬੀ ਪਟਕਾ ਦਿੰਦਿਆਂ ਕੇਂਦਰੀ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਟਰੂਡੋ ਦੀ ਅੰਮ੍ਰਿਤਸਰ ਯਾਤਰਾ ਮੌਕੇ ਸਵਾਗਤ ਕਰਨ ਲਈ ਭੇਜ ਦਿੱਤਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਟਰੂਡੋ ਦੇ ਸਵਾਗਤ ਲਈ ਸਥਾਨਕ ਸਰਕਾਰਾਂ ਮੰਤਰੀ ਤੇ ਬਾਦਲ ਪਰਿਵਾਰ ਦੇ ਕੱਟੜ੍ਹ ਸਿਆਸੀ ਦੁਸ਼ਮਣ ਨਵਜੋਤ ਸਿੰਘ ਸਿੱਧੂ ਨੂੰ ਭੇਜ ਕੇ ਵੱਡੀ ਸਿਆਸੀ ਚਾਲ ਚੱਲੀ ਹੈ, ਜਿਸ ਨੇ ਸ਼੍ਰੋਮਣੀ ਅਕਾਲੀ ਦਲ ਵਲੋਂ ਜਸਟਿਨ ਟਰੂਡੋ ਦੀ ਯਾਤਰਾ ਦਾ ਪਰਵਾਸੀ ਸਿੱਖਾਂ ਿਵਚ ਆਪਣੀ ਡਿੱਗੀ ਸ਼ਾਖ ਨੂੰ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਅਸਫਲ ਕਰ ਦਿੱਤੀਆਂ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾ ਦੇ ਅੰਦਰ ਟਰੂਡੋ ਦੇ ਨਾਲ ਨਵਜੋਤ ਸਿੰਘ ਸਿੱਧੂ ਤੇ ਹਰਦੀਪ ਸਿੰਘ ਪੁਰੀ ਹੀ ਨਜ਼ਰ ਆਏ।
ਛੋਟੇ ਟਰੂਡੋ ਦੀ ਬੱਲੇ ਬੱਲੇ ….
Singh Ranbir ਸਿੱਧੂ ਨੇ ਵੀ ਵਧੀਆ ਕੀਤਾ ਜਿਹੜਾ ਚਲ਼ਾ ਗਿਆ ਸਵਾਗਤ ਲਈ੩। ਪਰ ਟਰੂਡੋ ਸਾਬ ਦਾ ਛੋਟਾ ਬੱਚਾ ਨੀ ਦਿੱਸਿਆ ਕਿਤੇ (ਟਰੂਡੋ ਦੇ ਸਵਾਗਤ ਸਮੇਂ ਉਹ ਅਜੇ ਜਹਾਜ਼ ਦੀਆਂ ਪੌੜੀਆਂ ਉੱਤਰ ਰਿਹਾ ਸੀ)
hr arvinder ਟਰੂਡੋ ਜੈਕਾਰਿਆਂ ਦਾ ਜਵਾਬ ਬਾਹਾਂ ਉਤਾਂਹ ਕਰਕੇ ਦੇ ਰਿਹੈ। ਸੰਗਤ ਨੂੰ ਵੀ ਮਿਲ ਰਿਹੈ।
ਛੋਟੂ ਹੈਡਰੀਅਨ ਨਹੀਂ ਅੱਜ ਨਾਲ। ਥੱਕ ਗਿਆ ਜਾਂ ਸਿਹਤ ਠੀਕ ਨੀ।
Kulwant Singh Khalsa ਛੋਟੂ ਜਹਾਜ ਚ ਉਤਰਦਾ ਦਿਸਦਾ ਸੀ
Balwinder Singh ਧਿਆਨ ਦਿਉ ਜੀ। ਛੋਟਾ ਭਝੰਗੀ ਮਸਤ ਏ ਜਹਾਜ਼ ਦੀਆਂ ਪੌੜੀਆਂ ਤੇ….
Singh Ranbir ਛੋਟੇ ਨੂੰ ਹੀ ਮੈਂ ਲੱਭੀ ਜਾਨਾ
Sukhjeet Singh ਗੁਰ ਫਤਿਹ ਟਰੂਡੋ ਸਾਬ ….ਗੁਰੂ ਰਾਮਦਾਸ ਜੀ ਮਿਹਰ ਕਰਨ
ਸਿੱਖਾ ਦੀ ਜਿੰਨੀ ਇੱੱਜ਼ਤ ਟਰੂਡੋ ਸਾਬ ਕਰਦੇ ਦੁਨੀਆ ਦਾ ਕੋਈ ਪਰਾਇਮ ਮਿਨਸਟਰ ਨੀ ਕਰਦਾ
Comments (0)