ਗੁਰਦੁਆਰਾ ਸੁਧਾਰ ਕਮੇਟੀ ਨੇ ਸਿੱਖ ਸੰਗਤਾਂ ਨੂੰ ਵੋਟਿੰਗ ਸਮੇਂ ‘ਨਾਂਹ’ (NO) ਲਈ ਕਿਹਾ

ਗੁਰਦੁਆਰਾ ਸੁਧਾਰ ਕਮੇਟੀ ਨੇ ਸਿੱਖ ਸੰਗਤਾਂ ਨੂੰ ਵੋਟਿੰਗ ਸਮੇਂ ‘ਨਾਂਹ’ (NO) ਲਈ ਕਿਹਾ

ਸੈਨਹੋਜ਼ੇ ਗੁਰਦੁਆਰਾ ਸਾਹਿਬ ਕਮੇਟੀ ਦੀ ਜਨਰਲ ਬਾਡੀ ਮੀਟਿੰਗ
ਮੌਕੇ ਬਾਈਲਾਅਜ ‘ਚ ਸੋਧਾਂ ਸਬੰਧੀ ਚੌਕਸ ਰਹਿਣ ਦਾ ਸੱਦਾ
ਮਿਲਪੀਟਸ/ਬਿਊਰੋ ਨਿਊਜ਼ :
ਗੁਰਦੁਆਰਾ ਸੁਧਾਰ ਕਮੇਟੀ ਨੇ ਸੈਨਹੋਜ਼ੇ ਗੁਰਦੁਆਰਾ ਸਾਹਿਬ ਕਮੇਟੀ ਦੀ ਜਨਰਲ ਬਾਡੀ 18 ਦਸੰਬਰ, ਐਤਵਾਰ ਨੂੰ ਹੋਣ ਵਾਲੀ ਜਨਰਲ ਬਾਡੀ ਮੀਟਿੰਗ ਮੌਕੇ ਬਾਈਜਾਅਜ਼ ਵਿੱਚ ਸੋਧਾਂ ਸਬੰਧੀ ਸਿੱਖ ਸੰਗਤਾਂ ਨੂੰ ਸੁਚੇਤ ਰਹਿਣ ਦਾ ਸੱਦਾ ਦਿੱਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਤਰਲੋਚਨ ਸਿੰਘ ਨਾਹਲ ਨੇ ਸਾਰੇ ਸੇਵਾਦਾਰਾਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਰੇ ਸੇਵਾਦਾਰਾਂ ਨੂੰ ਆਪਣੀ ਵੋਟਿੰਗ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ। ਗੁਰਦੁਆਰਾ ਸੁਧਾਰ ਕਮੇਟੀ ਨੇ ਆਪਣੇ ਹੱਕਾਂ ਅਤੇ ਗੁਰਦੁਆਰਾ ਬਾਈਲਾਅਜ਼ ਦੀ ਲੰਮੀ ਲੜਾਈ ਲੜੀ ਹੈ।
ਸ. ਨਾਹਲ ਨੇ ਕਿਹਾ, ‘‘ਕੁਝ ਲੋਕਾਂ ਨੂੰ ਆਪਣੇ ਅਧਿਕਾਰਾਂ ‘ਤੇ ਡਾਕਾ ਨਾ ਮਾਰਨ ਦਿਓ। ਇਹ ਹੁਣ ਤੁਹਾਡੇ ‘ਤੇ ਨਿਰਭਰ ਕਦਰਾ ਹੈ ਕਿ ਤੁਸੀਂ ਆਪਣੇ ਅਧਿਕਾਰਾਂ ਦੀ ਰਾਖੀ ਕਿਵੇਂ ਕਰਨੀ ਹੈ। ਸਾਡਾ ਕੰਮ ਤੁਹਾਨੂੰ ਚੌਕਸ ਕਰਨਾ ਸੀ।” ਸ. ਨਾਹਲ ਨੇ ਕਿਹਾ ਕਿ ਜੇਕਰ ਤੁਸੀਂ ਹੁਣ ਆਪਣੇ ਅਧਿਕਾਰਾਂ ਦੀ ਵਰਤੋਂ ਨਾ ਕੀਤੀ ਤਾਂ ਤੁਸੀਂ ਆਪਣੇ ਅਧਿਕਾਰ ਹਮੇਸ਼ਾ ਲਈ ਗਵਾ ਦਿਓਂਗੇ।
ਉਨ੍ਹਾਂ ਕਿਹਾ, ‘‘ਜਨਰਲ ਬਾਡੀ ਦੇ ਅਧਿਕਾਰਾਂ ਦੀ ਰੱਖਿਆ ਲਈ ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਬਾਈਲਾਅਜ਼ ਤਬਦੀਲੀਆਂ ਸਬੰਧੀ ਵੋਟਿੰਗ ਲਈ ਨਾਂਹ (NO) ਕਹੋ ਕਿਉਂਕਿ ਗੁਰਦੁਆਰਾ ਕਮੇਟੀ ਗ਼ਲਤ ਚਾਲਾਂ ਚੱਲ ਰਹੀ ਹੈ।”
ਭਾਈ ਨਾਹਲ ਨੇ ਸਭਨਾਂ ਨੂੰ ਸਮੇਂ ਸਿਰ ਪਹੁੰਚਣ ਦਾ ਸੱਦਾ ਦੁਹਰਾਉਂਂਦਿਆਂ ਕਿਹਾ ਕਿ ਇਹ ਮੀਟਿੰਗ 18 ਦਸੰਬਰ, ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਸੈਨਹੋਜ਼ੇ ਵਿਖੇ ਹੋ ਰਹੀ ਹੈ। ਸਭਨਾਂ ਫਰਜ਼ ਹੈ ਕਿ ਗੁਰੁ ਘਰ ਉੱਤੇ ਕਾਬਜ਼ ਧੜੇ ਨੂੰ ਮਨਮਾਨੀਆਂ ਕਰਨੋਂ ਰੋਕਣ ਅਤੇ ਗਲਤ ਸੋਧਾਂ ਦਾ ਡੱਟ ਕੇ ਵਿਰੋਧ ਕੀਤਾ ਜਾਵੇ।