ਆਜ਼ਾਦ ਸਪੋਰਟਸ ਅਤੇ ਕਲਚਰਲ ਕਲੱਬ ਫਰਿਜ਼ਨੋ ਵੱਲੋਂ ਕਬੱਡੀ ਤੇ ਵਾਲੀਬਾਲ ਟੂਰਨਾਮੈਂਟ 15 ਅਤੇ 16 ਅਪ੍ਰੈਲ ਨੂੰ
ਫਰਿਜ਼ਨੋ/ਨੀਟਾ ਮਾਛੀਕੇ :
ਸਥਾਨਕ ਅਜ਼ਾਦ ਸਪੋਰਟਸ ਅਤੇ ਕਲਚਰਲ ਕਲੱਬ ਦੀ ਅਹਿਮ ਮੀਟਿੰਗ ਲੰਘੇ ਦਿਨੀਂ ਬੰਬੇ ਬਿਜ਼ਨਸ ਪਾਰਕ ਫਰਿਜ਼ਨੋ ਵਿਖੇ ਹੋਈ। ਪ੍ਰਬੰਧਕਾਂ ਨੇ ਦੱਸਿਆ ਕਿ ਕਲੱਬ ਵੱਲੋਂ ਸਾਲਾਨਾ ਟੂਰਨਾਮੈਂਟ ਦੀ ਲੜੀ ਜਾਰੀ ਰੱਖਦਿਆਂ ਵਾਲੀਬਾਲ, ਕਬੱਡੀ, ਰੱਸਾਕਸ਼ੀ ਅਤੇ ਹੋਰ ਰਵਾਇਤੀ ਖੇਡਾਂ ਦਾ ਟੂਰਨਾਮੈਂਟ 15 ਅਤੇ 16 ਅਪ੍ਰੈਲ ਨੂੰ ਬੰਬੇ ਬਿਜ਼ਨਸ ਪਾਰਕ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਖਿਡਾਰੀ, ਪ੍ਰਮੋਟਰ ਅਤੇ ਟੀਮਾਂ ਆਜ਼ਾਦ ਸਪੋਰਟਸ ਕਲੱਬ ਦੇ ਅਹੁਦੇਦਾਰਾਂ ਨਾਲ ਸੰਪਰਕ ਕਰਕੇ ਆਪਣਾ ਨਾਮ ਲਿਖਾ ਸਕਦੇ ਹਨ। ਵਾਲੀਬਾਲ ਲਈ ਬਬਲਾ ਮਲੂਕਾ (559) 708-9335 ਜਾਂ ਗੁਰਜਪਾਲ ਸਿੰਘ ਸਿੱਧੂ (559) 286-6683 ਅਤੇ ਕਬੱਡੀ ਲਈ ਨਾਜ਼ਰ ਸਿੰਘ ਸਹੋਤਾ (559) 351-6592 ਜਾਂ ਅਮਰਜੀਤ ਦੌਧਰ (559) 824-6887 ਅਤੇ ਰੱਸਾਕਸ਼ੀ ਲਈ ਰਛਪਾਲ ਸਿੰਘ ਸਹੋਤਾ (559) 451-1004 ਜਾਂ ਬਿੱਟੂ ਕੁੱਸਾ (559) 708-7021 ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੌਰਾਨ ਚਾਹ ਪਕੌੜਿਆਂ ਦਾ ਲੰਗਰ ਅਤੁੱਟ ਵਰਤੇਗਾ ਅਤੇ ਦਰਸ਼ਕ ਵੀਰਾਂ ਦੇ ਮਨੋਰੰਜਨ ਲਈ ਕਲਾਕਾਰ ਇਸ ਖੇਡ ਮੇਲੇ ਵਿਚ ਹਾਜ਼ਰੀ ਭਰਨਗੇ। ਕਮੈਂਟਰੀ ਲਈ ਰਾਜਵਿੰਦਰ ਸਿੰਘ ਰੰਡਿਆਲਾ ਪਹੁੰਚ ਰਹੇ ਹਨ।
Comments (0)