ਦਿੱਲੀ 'ਚ ਸੀਏਏ ਵਿਰੋਧੀ ਅਤੇ ਸਮਰਥਕਾਂ 'ਚ ਭੜਕੀ ਹਿੰਸਾ; ਪੁਲਿਸ ਗੈਰਹਾਜ਼ਰ, ਦੋਵਾਂ ਪਾਸਿਆਂ ਤੋਂ ਪੱਥਰਬਾਜ਼ੀ

ਦਿੱਲੀ 'ਚ ਸੀਏਏ ਵਿਰੋਧੀ ਅਤੇ ਸਮਰਥਕਾਂ 'ਚ ਭੜਕੀ ਹਿੰਸਾ; ਪੁਲਿਸ ਗੈਰਹਾਜ਼ਰ, ਦੋਵਾਂ ਪਾਸਿਆਂ ਤੋਂ ਪੱਥਰਬਾਜ਼ੀ

ਨਵੀਂ ਦਿੱਲੀ: ਦਿੱਲੀ ਦੇ ਮੌਜਪੁਰ ਇਲਾਕੇ 'ਚ ਅੱਜ ਭਾਰਤ ਦੇ ਵਿਵਾਦਤ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੇ ਲੋਕਾਂ ਅਤੇ ਕਾਨੂੰਨ ਦਾ ਸਮਰਥਨ ਕਰ ਰਹੇ ਲੋਕਾਂ ਦਰਮਿਆਨ ਹਿੰਸਾ ਦੀਆਂ ਖਬਰਾਂ ਹਨ। ਦੋਵਾਂ ਧਿਰਾਂ ਦਰਮਿਆਨ ਪੱਥਰਬਾਜ਼ੀ ਚੱਲ ਰਹੀ ਹੈ। 

ਭਾਰਤ ਦੇ ਪੱਖਪਾਤੀ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਬੀਤੀ ਰਾਤ ਦਿੱਲੀ ਦੇ ਜਾਫਰਾਬਾਦ ਮੈਟਰੋ ਸਟੇਸ਼ਨ ਦੇ ਬਾਹਰ 500 ਤੋਂ ਵੱਧ ਔਰਤਾਂ ਨੇ ਇਕੱਠੀਆਂ ਹੋ ਕੇ ਧਰਨਾ ਲਾ ਦਿੱਤਾ ਸੀ ਜਿਸ ਕਾਰਨ ਇਹ ਸਟੇਸ਼ਨ ਬੰਦ ਕਰ ਦਿੱਤਾ ਗਿਆ ਹੈ। ਇਹਨਾਂ ਔਰਤਾਂ ਦੀ ਮੰਗ ਹੈ ਕਿ ਸੀਏਏ ਕਾਨੂੰਨ ਨੂੰ ਰੱਦ ਕਰ ਦਿੱਤਾ ਜਾਵੇ। 

ਇਸ ਵਿਰੋਧ ਪ੍ਰਦਰਸ਼ਨ ਦਾ ਵਿਰੋਧ ਕਰਨ ਲਈ ਅਤੇ ਸੀਏਏ ਦਾ ਸਮਰਥਨ ਕਰਨ ਲਈ ਭਾਜਪਾ ਆਗੂ ਕਪਿਲ ਮਿਸ਼ਰਾ ਨੇ ਵੀ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੀ। 

ਇਸ ਦੌਰਾਨ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ ਤੇ ਪੱਥਰਬਾਜ਼ੀ ਸ਼ੁਰੂ ਹੋ ਗਈ। ਇਸ ਦੌਰਾਨ ਪ੍ਰਾਪਤ ਰਿਪੋਰਟਾਂ ਮੁਤਾਬਕ ਮੌਕੇ 'ਤੇ ਪੁਲਸ ਜਾਂ ਸੁਰੱਖਿਆ ਬਲ ਨਹੀਂ ਹਨ ਤੇ ਭਾਰਤ ਦੀ ਰਾਜਧਾਨੀ ਵਿਚ ਸੀਏਏ ਕਾਰਨ ਹਿੰਸਾ ਚਲ ਰਹੀ ਹੈ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।